ਜਿਨਾ ਗੁਰਸਿਖਾ ਕਉ ਹਰਿ ਸੰਤੁਸਟੁ ਹੈ ਤਿਨੀ ਸਤਿਗੁਰ ਕੀ ਗਲ ਮੰਨੀ ॥
ਗੁਰੂ ਦੇ ਸਿੱਖ, ਜਿਨ੍ਹਾਂ ਉਤੇ ਪ੍ਰਭੂ ਪ੍ਰਸੰਨ ਹੈ, ਉਹ ਸੱਚੇ ਗੁਰਾਂ ਦੇ ਬਚਨ ਨੂੰ ਸਵੀਕਾਰ ਕਰਦੇ ਹਨ। ਜੋ ਗੁਰਮੁਖਿ ਨਾਮੁ ਧਿਆਇਦੇ ਤਿਨੀ ਚੜੀ ਚਵਗਣਿ ਵੰਨੀ ॥੧੨॥ ਗੁਰੂ-ਪਿਆਰੇ, ਜੋ ਨਾਮ ਨੂੰ ਸਿਮਰਦੇ ਹਨ, ਉਹ ਪ੍ਰਭੂ ਦੀ ਪ੍ਰੀਤ ਤੇ ਚਾਰ ਗੁਣੇ ਰੰਗ ਨਾਲ ਰੰਗੇ ਜਾਂਦੇ ਹਨ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਮਨਮੁਖੁ ਕਾਇਰੁ ਕਰੂਪੁ ਹੈ ਬਿਨੁ ਨਾਵੈ ਨਕੁ ਨਾਹਿ ॥ ਨਾਮ ਤੋਂ ਸੱਖਣਾ ਪ੍ਰਤੀਕੂਲ ਪੁਰਸ਼ ਡਰਪੋਕ, ਬਦਸ਼ਕਲ ਅਤੇ ਨੱਕ-ਹੀਣ ਹੈ। ਅਨਦਿਨੁ ਧੰਧੈ ਵਿਆਪਿਆ ਸੁਪਨੈ ਭੀ ਸੁਖੁ ਨਾਹਿ ॥ ਰਾਤ ਦਿਨ ਉਹ ਸੰਸਾਰੀ ਵਿਹਾਰਾਂ ਵਿੱਚ ਗਲਤਾਨ ਰਹਿੰਦਾ ਹੈ ਅਤੇ ਸੁਫਨੇ ਵਿੱਚ ਭੀ ਉਹ ਆਰਾਮ ਨਹੀਂ ਪਾਉਂਦਾ। ਨਾਨਕ ਗੁਰਮੁਖਿ ਹੋਵਹਿ ਤਾ ਉਬਰਹਿ ਨਾਹਿ ਤ ਬਧੇ ਦੁਖ ਸਹਾਹਿ ॥੧॥ ਨਾਨਕ, ਜੇਕਰ ਉਹ ਗੁਰੂ ਅਨੁਸਾਰੀ ਹੋ ਜਾਵੇ, ਤਦ ਉਹ ਬੱਚ ਜਾਂਦਾ ਹੈ। ਤਾਂ ਨਰੜੇ ਹੋਇਆ ਉਹ ਕਸ਼ਟ ਉਠਾਉਂਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਗੁਰਮੁਖਿ ਸਦਾ ਦਰਿ ਸੋਹਣੇ ਗੁਰ ਕਾ ਸਬਦੁ ਕਮਾਹਿ ॥ ਨੇਕ ਪੁਰਸ਼ ਸੁਆਮੀ ਦੇ ਦਰਬਾਰ ਅੰਦਰ ਸਦੀਵ ਹੀ ਸੁੰਦਰ ਲੱਗਦੇ ਹਨ ਤੇ ਉਹ ਗੁਰਾਂ ਦੇ ਬਚਨ ਨੂੰ ਕਮਾਉਂਦੇ ਹਨ। ਅੰਤਰਿ ਸਾਂਤਿ ਸਦਾ ਸੁਖੁ ਦਰਿ ਸਚੈ ਸੋਭਾ ਪਾਹਿ ॥ ਉਨ੍ਹਾਂ ਦੇ ਅੰਦਰ ਸਦੀਵੀ ਠੰਢ-ਚੈਨ ਅਤੇ ਆਰਾਮ ਹੈ ਅਤੇ ਉਹ ਸੱਚੇ ਪ੍ਰਭੂ ਦੇ ਦਰਬਾਰ ਅੰਦਰ ਇੱਜ਼ਤ ਮਾਨ ਪਾਉਂਦੇ ਹਨ। ਨਾਨਕ ਗੁਰਮੁਖਿ ਹਰਿ ਨਾਮੁ ਪਾਇਆ ਸਹਜੇ ਸਚਿ ਸਮਾਹਿ ॥੨॥ ਨਾਨਕ, ਜਗਿਆਸੂ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਕਰਦੇ ਹਨ ਅਤੇ ਉਹ ਸੁਖੈਨ ਹੀ ਸਤਿਪੁਰਖ ਵਿੱਚ ਲੀਨ ਹੋ ਜਾਂਦੇ ਹਨ। ਪਉੜੀ ॥ ਪਉੜੀ। ਗੁਰਮੁਖਿ ਪ੍ਰਹਿਲਾਦਿ ਜਪਿ ਹਰਿ ਗਤਿ ਪਾਈ ॥ ਗੁਰੂ ਦੇ ਰਾਹੀਂ, ਪ੍ਰਹਿਲਾਦ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਅਤੇ ਖਾਮੋਸ਼ ਨੂੰ ਪਰਾਪਤ ਹੋਇਆ। ਗੁਰਮੁਖਿ ਜਨਕਿ ਹਰਿ ਨਾਮਿ ਲਿਵ ਲਾਈ ॥ ਗੁਰਾਂ ਦੀ ਦਇਆ ਦੁਆਰਾ, ਜਨਕ ਨੇ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਗੰਢ ਲਈ। ਗੁਰਮੁਖਿ ਬਸਿਸਟਿ ਹਰਿ ਉਪਦੇਸੁ ਸੁਣਾਈ ॥ ਗੁਰਾਂ ਦੀ ਦਇਆ ਦੁਆਰਾ, ਵਸ਼ਿਸ਼ਟ ਨੇ ਪ੍ਰਭੂ ਦੀ ਧਰਮ-ਵਾਰਤਾ ਦਾ ਪ੍ਰਚਾਰ ਕੀਤਾ। ਬਿਨੁ ਗੁਰ ਹਰਿ ਨਾਮੁ ਨ ਕਿਨੈ ਪਾਇਆ ਮੇਰੇ ਭਾਈ ॥ ਗੁਰਾਂ ਦੇ ਬਾਝੋਂ ਕਿਸੇ ਨੇ ਭੀ ਪ੍ਰਭੂ ਦੇ ਨਾਮ ਨੂੰ ਪਰਾਪਤ ਨਹੀਂ ਕੀਤਾ, ਹੇ ਮੇਰੇ ਵੀਰ। ਗੁਰਮੁਖਿ ਹਰਿ ਭਗਤਿ ਹਰਿ ਆਪਿ ਲਹਾਈ ॥੧੩॥ ਗੁਰਾਂ ਦੇ ਰਾਹੀਂ ਹੀ ਵਾਹਿਗੁਰੂ ਆਪਣੀ ਪ੍ਰੇਮ ਮਈ ਸੇਵਾ ਇਨਸਾਨ ਨੂੰ ਬਖਸ਼ਦਾ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਸਤਿਗੁਰ ਕੀ ਪਰਤੀਤਿ ਨ ਆਈਆ ਸਬਦਿ ਨ ਲਾਗੋ ਭਾਉ ॥ ਜਿਸ ਦਾ ਸੱਚੇ ਗੁਰਾਂ ਉਤੇ ਭਰੋਸਾ ਨਹੀਂ ਅਤੇ ਜੋ ਨਾਮ ਨੂੰ ਪਿਆਰ ਨਹੀਂ ਕਰਦਾ। ਓਸ ਨੋ ਸੁਖੁ ਨ ਉਪਜੈ ਭਾਵੈ ਸਉ ਗੇੜਾ ਆਵਉ ਜਾਉ ॥ ਉਸ ਨੂੰ ਆਰਾਮ ਪ੍ਰਾਪਤ ਨਹੀਂ ਹੁੰਦਾ, ਭਾਵਨੂੰ ਉਹ ਸੈਂਕੜਿਆਂ ਵਾਰੀ ਆਉਂਦਾ ਤੇ ਜਾਂਦਾ ਰਹੇ। ਨਾਨਕ ਗੁਰਮੁਖਿ ਸਹਜਿ ਮਿਲੈ ਸਚੇ ਸਿਉ ਲਿਵ ਲਾਉ ॥੧॥ ਨਾਨਕ, ਸੱਚੇ ਸੁਆਮੀ ਨਾਲ ਪ੍ਰੇਮ ਪਾ ਕੇ, ਗੁਰੂ-ਪਿਆਰਾ ਸੁਖੈਨ ਹੀ ਉਸ ਨੂੰ ਮਿਲ ਪੈਂਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਏ ਮਨ ਐਸਾ ਸਤਿਗੁਰੁ ਖੋਜਿ ਲਹੁ ਜਿਤੁ ਸੇਵਿਐ ਜਨਮ ਮਰਣ ਦੁਖੁ ਜਾਇ ॥ ਹੇ ਇਨਸਾਨ! ਤੂੰ ਐਹੋ ਜੇਹੇ ਸੱਚੇ ਗੁਰਾਂ ਨੂੰ ਭਾਲ ਲੈ, ਜਿਸ ਦੀ ਘਾਲ ਕਮਾਉਣ ਦੁਆਰਾ ਜੰਮਣ ਤੇ ਮਰਨ ਦੀ ਪੀੜ ਦੂਰ ਹੋ ਜਾਂਦੀ ਹੈ। ਸਹਸਾ ਮੂਲਿ ਨ ਹੋਵਈ ਹਉਮੈ ਸਬਦਿ ਜਲਾਇ ॥ ਤਦ ਸੰਦੇਹ (ਭਰਮ) ਤੈਨੂੰ ਕਦੇ ਭੀ ਨਹੀਂ ਵਾਪਰੇਗਾ ਅਤੇ ਤੇਰੀ ਹੰਗਤਾ ਨਾਲ ਦੇ ਰਾਹੀਂ ਸੜ ਜਾਵੇਗੀ ਅਤੇ ਤੇਰੀ ਹੰਗਤਾ ਨਾਮ ਦੇ ਰਾਹੀਂ ਸੜ ਜਾਵੇਗੀ। ਕੂੜੈ ਕੀ ਪਾਲਿ ਵਿਚਹੁ ਨਿਕਲੈ ਸਚੁ ਵਸੈ ਮਨਿ ਆਇ ॥ ਝੂਠ ਦਾ ਪੜਦਾ ਤੇਰੇ ਅੰਦਰੋਂ ਪਾਟ ਜਾਵੇਗਾ ਅਤੇ ਸੱਚ ਆ ਕੇ ਤੇਰੇ ਅੰਤਰ ਆਤਮੇ ਟਿਕ ਜਾਵੇਗਾ। ਅੰਤਰਿ ਸਾਂਤਿ ਮਨਿ ਸੁਖੁ ਹੋਇ ਸਚ ਸੰਜਮਿ ਕਾਰ ਕਮਾਇ ॥ ਸੱਚ ਦੇ ਨਿਯਮ ਅਨੁਸਾਰ ਕਰਮ ਕਮਾਉਣ ਦੁਆਰਾ ਤੇਰੇ ਚਿੱਤ ਅੰਦਰ ਠੰਢ ਚੈਨ ਤੇ ਆਰਾਮ ਆਵੇਗਾ। ਨਾਨਕ ਪੂਰੈ ਕਰਮਿ ਸਤਿਗੁਰੁ ਮਿਲੈ ਹਰਿ ਜੀਉ ਕਿਰਪਾ ਕਰੇ ਰਜਾਇ ॥੨॥ ਨਾਨਕ ਪੂਰਨ ਪ੍ਰਾਲਭਧ ਰਾਹੀਂ ਸੱਚੇ ਗੁਰੂ ਮਿਲਦੇ ਹਨ ਅਤੇ ਤਾਂ ਪੂਜਯ ਪ੍ਰਭੂ! ਆਪਣੇ ਮਿੱਠੜੇ ਭਾਣੇ ਦੁਆਰਾ ਬੰਦੇ ਤੇ ਮਿਹਰ ਧਾਰਦਾ ਹੈ। ਪਉੜੀ ॥ ਪਉੜੀ। ਜਿਸ ਕੈ ਘਰਿ ਦੀਬਾਨੁ ਹਰਿ ਹੋਵੈ ਤਿਸ ਕੀ ਮੁਠੀ ਵਿਚਿ ਜਗਤੁ ਸਭੁ ਆਇਆ ॥ ਜਿਸ ਦੇ ਹਿਰਦੇ-ਘਰ ਅੰਦਰ ਵਾਹਿਗੁਰੂ, ਸੁਆਮੀ ਵਸਦਾ ਹੈ, ਉਸ ਦੀ ਹਕੂਮਤ ਵਿੱਚ ਸਾਰਾ ਜਹਾਨ ਆ ਜਾਂਦਾ ਹੈ। ਤਿਸ ਕਉ ਤਲਕੀ ਕਿਸੈ ਦੀ ਨਾਹੀ ਹਰਿ ਦੀਬਾਨਿ ਸਭਿ ਆਣਿ ਪੈਰੀ ਪਾਇਆ ॥ ਉਸ ਨੂੰ ਕਿਸੇ ਦੀ ਭੀ ਮੁਥਾਜੀ ਨਹੀਂ। ਵਾਹਿਗੁਰੂ ਹਾਕਮ ਸਾਰਿਆਂ ਨੂੰ ਲਿਆ ਕੇ ਉਸ ਦੇ ਪੈਰੀ ਪਾ ਦਿੰਦਾ ਹੈ। ਮਾਣਸਾ ਕਿਅਹੁ ਦੀਬਾਣਹੁ ਕੋਈ ਨਸਿ ਭਜਿ ਨਿਕਲੈ ਹਰਿ ਦੀਬਾਣਹੁ ਕੋਈ ਕਿਥੈ ਜਾਇਆ ॥ ਮਨੁੱਖਾਂ ਦੀਆਂ ਅਦਾਲਤਾਂ ਪਾਸੋਂ ਕੋਈ ਦੌੜ ਭੱਜ ਕੇ ਨਿਕਲ ਸਕਦਾ ਹੈ, ਪ੍ਰੰਤੂ ਪ੍ਰਭੂ ਦੀ ਪਾਤਿਸ਼ਾਹੀ ਤੋਂ ਬਾਹਰ ਕੋਈ ਕਿਥੇ ਜਾ ਸਕਦਾ ਹੈ। ਸੋ ਐਸਾ ਹਰਿ ਦੀਬਾਨੁ ਵਸਿਆ ਭਗਤਾ ਕੈ ਹਿਰਦੈ ਤਿਨਿ ਰਹਦੇ ਖੁਹਦੇ ਆਣਿ ਸਭਿ ਭਗਤਾ ਅਗੈ ਖਲਵਾਇਆ ॥ ਉਹ ਐਹੋ ਜੇਹਾ ਵਾਹਿਗੁਰੂ ਪਾਤਿਸ਼ਾਹ ਹੈ, ਜੋ ਸੰਤਾਂ ਦੇ ਮਨਾਂ ਵਿੱਚ ਵੱਸਿਆ ਹੈ, ਕਿ ਬਾਕੀ ਦਿਆਂ ਸਾਰਿਆਂ ਨੂੰ ਲਿਆ ਕੇ ਉਸ ਨੇ ਸੰਤਾਂ ਮੂਹਰੇ ਖੜਾ ਕਰ ਦਿੱਤਾ ਹੈ। ਹਰਿ ਨਾਵੈ ਕੀ ਵਡਿਆਈ ਕਰਮਿ ਪਰਾਪਤਿ ਹੋਵੈ ਗੁਰਮੁਖਿ ਵਿਰਲੈ ਕਿਨੈ ਧਿਆਇਆ ॥੧੪॥ ਰੱਬ ਦੇ ਨਾਮ ਦੀ ਬਜ਼ੁਰਗੀ ਉਸ ਦੀ ਮਿਹਰ ਰਾਹੀਂ ਮਿਲਦੀ ਹੈ। ਬਹੁਤ ਥੋੜੇ ਨੇਕ ਬੰਦੇ ਉਸ ਦਾ ਸਿਮਰਨ ਕਰਦੇ ਹਨ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਬਿਨੁ ਸਤਿਗੁਰ ਸੇਵੇ ਜਗਤੁ ਮੁਆ ਬਿਰਥਾ ਜਨਮੁ ਗਵਾਇ ॥ ਗੁਰਾਂ ਦੀ ਘਾਲ ਕਮਾਉਣ ਦੇ ਬਗੈਰ ਇਨਸਾਨ ਮੁਰਦਾ ਸਮਾਨ ਹੈ ਅਤੇ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ। ਦੂਜੈ ਭਾਇ ਅਤਿ ਦੁਖੁ ਲਗਾ ਮਰਿ ਜੰਮੈ ਆਵੈ ਜਾਇ ॥ ਦਵੈਤ-ਭਾਵ ਵਿੱਚ ਜਗਤੁ ਪਰਮ ਕਸ਼ਟ ਉਠਾਉਂਦੇ ਹਨ, ਮਰਦੇ ਹਨ, ਜੰਮਦੇ ਹਨ, ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ। ਵਿਸਟਾ ਅੰਦਰਿ ਵਾਸੁ ਹੈ ਫਿਰਿ ਫਿਰਿ ਜੂਨੀ ਪਾਇ ॥ ਉਹ ਗੰਦਗੀ ਅੰਦਰ ਵਸਦੇ ਹਨ ਅਤੇ ਮੁੜ ਮੁੜ ਕੇ ਜੂਨੀਆਂ ਵਿੱਚ ਪਾਏ ਜਾਂਦੇ ਹਨ। ਨਾਨਕ ਬਿਨੁ ਨਾਵੈ ਜਮੁ ਮਾਰਸੀ ਅੰਤਿ ਗਇਆ ਪਛੁਤਾਇ ॥੧॥ ਨਾਨਕ, ਨਾਮ ਦੇ ਬਗੈਰ ਮੌਤ ਦਾ ਦੂਤ ਉਨ੍ਹਾਂ ਨੂੰ ਸਜ਼ਾ ਦਿੰਦਾ ਹੈ ਤੇ ਅਖੀਰ ਨੂੰ ਉਹ ਪਛਤਾਉਂਦਾ ਟੁਰ ਜਾਂਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥ ਇਸ ਸੰਸਾਰ ਵਿੱਚ ਕੇਵਲ ਇਕ ਹੀ ਪਤੀ ਹੈ, ਹੋਰ ਸਾਰੀਆਂ ਸਮੂਹ ਉਸ ਦੀਆਂ ਪਤਨੀਆਂ ਹਨ। copyright GurbaniShare.com all right reserved. Email |