ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ ॥
ਉਹ ਸਾਰਿਆਂ ਦੇ ਮਨਾਂ ਅੰਦਰ ਮੌਜਾਂ ਮਾਣਦਾ ਹੈ ਤੇ ਤਦ ਭੀ ਉਨ੍ਹਾਂ ਨਾਲੋਂ ਨਿਰਲੇਪ ਰਹਿੰਦਾ ਹੈ। ਉਹ ਅਦ੍ਰਿਸ਼ਟ ਹੈ ਅਤੇ ਵੇਖਿਆ ਨਹੀਂ ਜਾ ਸਕਦਾ। ਪੂਰੈ ਗੁਰਿ ਵੇਖਾਲਿਆ ਸਬਦੇ ਸੋਝੀ ਪਾਈ ॥ ਪੂਰਨ ਗੁਰੂ ਉਸ ਨੂੰ ਵਿਖਾਲ ਦਿੰਦੇ ਹਨ ਅਤੇ ਗੁਰਬਾਣੀ ਦੇ ਰਾਹੀਂ ਅਸੀਂ ਉਸ ਨੂੰ ਅਨੁਭਵ ਕਰਦੇ ਹਾਂ। ਪੁਰਖੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਉਮੈ ਸਬਦਿ ਜਲਾਈ ॥ ਜੋ ਪੂਰਨ ਪੁਰਸ਼ ਦੀ ਸੇਵਾ ਕਰਦੇ ਹਨ ਅਤੇ ਨਾਮ ਦੇ ਰਾਹੀਂ ਆਪਣੀ ਹੰਗਤਾ ਨੂੰ ਸਾੜ ਦਿੰਦੇ ਹਨ, ਉਹ ਖੁਦ ਪੂਰਨ ਪੁਰਸ਼ ਬਣ ਜਾਂਦੇ ਹਨ। ਤਿਸ ਕਾ ਸਰੀਕੁ ਕੋ ਨਹੀ ਨਾ ਕੋ ਕੰਟਕੁ ਵੈਰਾਈ ॥ ਉਸ ਦੇ ਬਰਾਬਰ ਦਾ ਕੋਈ ਨਹੀਂ, ਨਾਂ ਹੀ ਉਸ ਨੂੰ ਕੋਈ ਦੁੱਖ ਦੇਣ ਵਾਲਾ ਹੈ ਤੇ ਨਾਂ ਹੀ ਉਸ ਦਾ ਕੋਈ ਵੈਰੀ ਹੈ। ਨਿਹਚਲ ਰਾਜੁ ਹੈ ਸਦਾ ਤਿਸੁ ਕੇਰਾ ਨਾ ਆਵੈ ਨਾ ਜਾਈ ॥ ਸਦੀਵ ਸਥਿਰ ਹੈ ਉਸ ਦਾ ਰਾਜ ਭਾਗ। ਉਹ ਨਾਂ ਆਉਂਦਾ ਹੈ ਅਤੇ ਨਾਂ ਹੀ ਜਾਂਦਾ ਹੈ। ਅਨਦਿਨੁ ਸੇਵਕੁ ਸੇਵਾ ਕਰੇ ਹਰਿ ਸਚੇ ਕੇ ਗੁਣ ਗਾਈ ॥ ਰਾਤ ਦਿਨ ਟਹਿਲੂਆਂ ਉਸ ਦੀ ਟਹਿਲ ਕਮਾਉਂਦੇ ਹਨ ਅਤੇ ਸੱਚੇ ਸੁਆਮੀ ਦਾ ਜੱਸ ਗਾਇਨ ਕਰਦਾ ਹੈ। ਨਾਨਕੁ ਵੇਖਿ ਵਿਗਸਿਆ ਹਰਿ ਸਚੇ ਕੀ ਵਡਿਆਈ ॥੨॥ ਸੱਚੇ ਵਾਹਿਗੁਰੂ ਦੀ ਵਿਸ਼ਾਲਤਾ ਨੂੰ ਦੇਖ ਕੇ ਨਾਨਕ ਪ੍ਰਫੁੱਲਤ ਹੋ ਗਿਆ ਹੈ। ਪਉੜੀ ॥ ਪਉੜੀ। ਜਿਨ ਕੈ ਹਰਿ ਨਾਮੁ ਵਸਿਆ ਸਦ ਹਿਰਦੈ ਹਰਿ ਨਾਮੋ ਤਿਨ ਕੰਉ ਰਖਣਹਾਰਾ ॥ ਜਿਨ੍ਹਾਂ ਦੇ ਮਨ ਅੰਦਰ ਵਾਹਿਗੁਰੂ ਦਾ ਨਾਮ ਹਮੇਸ਼ਾਂ ਵਸਦਾ ਹੈ, ਵਾਹਿਗੁਰੂ ਦਾ ਨਾਮ ਉਨ੍ਹਾਂ ਦਾ ਰਖਵਾਲਾ ਬਣ ਜਾਂਦਾ ਹੈ। ਹਰਿ ਨਾਮੁ ਪਿਤਾ ਹਰਿ ਨਾਮੋ ਮਾਤਾ ਹਰਿ ਨਾਮੁ ਸਖਾਈ ਮਿਤ੍ਰੁ ਹਮਾਰਾ ॥ ਰੱਬ ਦਾ ਨਾਮ ਮੇਰਾ ਪਿਉ ਹੈ, ਰੱਬ ਦਾ ਨਾਮ ਹੀ ਮੇਰੀ ਮਾਂ ਅਤੇ ਰੱਬ ਦਾ ਨਾਮ ਹੀ ਮੇਰਾ ਸਹਾਇਕ ਅਤੇ ਸੱਜਣ ਹੈ। ਹਰਿ ਨਾਵੈ ਨਾਲਿ ਗਲਾ ਹਰਿ ਨਾਵੈ ਨਾਲਿ ਮਸਲਤਿ ਹਰਿ ਨਾਮੁ ਹਮਾਰੀ ਕਰਦਾ ਨਿਤ ਸਾਰਾ ॥ ਰੱਬ ਦੇ ਨਾਮ ਨਾਲ ਮੇਰੇ ਬਚਨ ਬਿਲਾਸ ਹਨ, ਰੱਬ ਦੇ ਨਾਮ ਨਾਲ ਮੇਰਾ ਸਲਾਹ-ਮਸ਼ਵਰਾ ਅਤੇ ਰੱਬ ਦਾ ਨਾਮ ਹੀ ਸਦੀਵ ਮੇਰੀ ਸੰਭਾਲ ਕਰਦਾ ਹੈ। ਹਰਿ ਨਾਮੁ ਹਮਾਰੀ ਸੰਗਤਿ ਅਤਿ ਪਿਆਰੀ ਹਰਿ ਨਾਮੁ ਕੁਲੁ ਹਰਿ ਨਾਮੁ ਪਰਵਾਰਾ ॥ ਸੁਆਮੀ ਦਾ ਨਾਮ ਮੇਰੀ ਪਰਮ ਪ੍ਰੀਤਵਾਨ ਮਜਲਸ ਹੈ, ਸੁਆਮੀ ਦਾ ਨਾਮ ਮੇਰਾ ਵੰਸ਼ ਹੈ ਅਤੇ ਸੁਆਮੀ ਦਾ ਨਾਮ ਹੀ ਮੇਰਾ ਟੱਬਰ-ਕਬੀਲਾ ਹੈ। ਜਨ ਨਾਨਕ ਕੰਉ ਹਰਿ ਨਾਮੁ ਹਰਿ ਗੁਰਿ ਦੀਆ ਹਰਿ ਹਲਤਿ ਪਲਤਿ ਸਦਾ ਕਰੇ ਨਿਸਤਾਰਾ ॥੧੫॥ ਗੋਲੇ ਨਾਨਕ ਨੂੰ ਰੱਬ-ਰੂਪ ਗੁਰਾਂ ਨੇ ਪ੍ਰਭੂ ਦਾ ਨਾਮ ਪਰਦਾਨ ਕੀਤਾ ਹੈ। ਪ੍ਰਭੂ ਇਸ ਲੋਕ ਅਤੇ ਪ੍ਰਲੋਕ ਵਿੱਚ ਸਦੀਵ ਹੀ ਮੈਨੂੰ ਬੰਦ-ਖਲਾਸ ਕਰਵਾਉਂਦਾ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਜਿਨ ਕੰਉ ਸਤਿਗੁਰੁ ਭੇਟਿਆ ਸੇ ਹਰਿ ਕੀਰਤਿ ਸਦਾ ਕਮਾਹਿ ॥ ਜਿਨ੍ਹਾਂ ਨੂੰ ਸੱਚੇ ਗੁਰੂ ਜੀ ਮਿਲ ਪੈਂਦੇ ਹਨ, ਉਹ ਹਮੇਸ਼ਾਂ ਪ੍ਰਭੂ ਦਾ ਜੱਸ ਗਾਇਨ ਕਰਨ ਅੰਦਰ ਜੁੜਦੇ ਹਨ। ਅਚਿੰਤੁ ਹਰਿ ਨਾਮੁ ਤਿਨ ਕੈ ਮਨਿ ਵਸਿਆ ਸਚੈ ਸਬਦਿ ਸਮਾਹਿ ॥ ਰੱਬ ਦਾ ਨਾਮ ਸੁੱਤੇ ਸਿੱਧ ਹੀ ਉਨ੍ਹਾਂ ਦੇ ਚਿੱਤ ਅੰਦਰ ਵਸਦਾ ਹੈ ਅਤੇ ਉਹ ਸੱਚੇ ਨਾਮ ਵਿੱਚ ਲੀਨ ਹੋ ਜਾਂਦੇ ਹਨ। ਕੁਲੁ ਉਧਾਰਹਿ ਆਪਣਾ ਮੋਖ ਪਦਵੀ ਆਪੇ ਪਾਹਿ ॥ ਉਹ ਆਪਣੀ ਵੰਸ਼ ਨੂੰ ਬਚ ਲੈਂਦੇ ਹਨ ਅਤੇ ਖੁਦ ਮੁਕਤੀ ਦੇ ਰੁਤਬੇ ਨੂੰ ਪ੍ਰਾਪਤ ਹੋ ਜਾਂਦੇ ਹਨ। ਪਾਰਬ੍ਰਹਮੁ ਤਿਨ ਕੰਉ ਸੰਤੁਸਟੁ ਭਇਆ ਜੋ ਗੁਰ ਚਰਨੀ ਜਨ ਪਾਹਿ ॥ ਸ਼ਰੋਮਣੀ ਸਾਹਿਬ ਉਨ੍ਹਾਂ ਪੁਰਸ਼ਾਂ ਤੇ ਪ੍ਰਸੰਨ ਥੀ ਵੰਞਦਾ ਹੈ, ਜੋ ਗੁਰਾਂ ਦੇ ਪੈਰੀਂ ਪੈਂਦੇ ਹਨ। ਜਨੁ ਨਾਨਕੁ ਹਰਿ ਕਾ ਦਾਸੁ ਹੈ ਕਰਿ ਕਿਰਪਾ ਹਰਿ ਲਾਜ ਰਖਾਹਿ ॥੧॥ ਸੇਵਕ ਨਾਨਕ, ਪ੍ਰਭੂ ਦਾ ਗੋਲਾ ਹੈ ਅਤੇ ਆਪਣੀ ਦਇਆ ਦੁਆਰਾ ਵਾਹਿਗੁਰੂ ਉਸ ਦੀ ਇੱਜ਼ਤ ਆਬਰੂ ਬਰਕਰਾਰ ਰੱਖਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਹੰਉਮੈ ਅੰਦਰਿ ਖੜਕੁ ਹੈ ਖੜਕੇ ਖੜਕਿ ਵਿਹਾਇ ॥ ਹੰਕਾਰ ਵਿੱਚ ਆਦਮੀ ਨੂੰ ਡਰ ਵਿਆਪਦਾ ਹੈ। ਪਰਮ ਘਬਰਾਹਟ ਅੰਦਰ ਉਹ ਆਪਣਾ ਜੀਵਨ ਗੁਜ਼ਾਰਦਾ ਹੈ। ਹੰਉਮੈ ਵਡਾ ਰੋਗੁ ਹੈ ਮਰਿ ਜੰਮੈ ਆਵੈ ਜਾਇ ॥ ਹੰਕਾਰ ਇਕ ਭਾਰੀ ਬੀਮਾਰੀ ਹੈ, ਜਿਸ ਦੇ ਕਾਰਨ ਉਹ ਮਰਦਾ ਹੈ, ਮੁੜ ਜੰਮਦਾ ਹੈ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ। ਜਿਨ ਕਉ ਪੂਰਬਿ ਲਿਖਿਆ ਤਿਨਾ ਸਤਗੁਰੁ ਮਿਲਿਆ ਪ੍ਰਭੁ ਆਇ ॥ ਜਿਨ੍ਹਾਂ ਲਈ ਮੁੱਢ ਤੋਂ ਐਸੀ ਲਿਖਤਾਕਾਰ ਲਿਖੀ ਹੋਈ ਹੈ, ਉਨ੍ਹਾਂ ਨੂੰ ਸੁਆਮੀ-ਸਰੂਪ ਸਤਿਗੁਰੂ ਆ ਕੇ ਮਿਲ ਪੈਂਦਾ ਹੈ। ਨਾਨਕ ਗੁਰ ਪਰਸਾਦੀ ਉਬਰੇ ਹਉਮੈ ਸਬਦਿ ਜਲਾਇ ॥੨॥ ਨਾਨਕ, ਉਹ ਗੁਰਾਂ ਦੀ ਉਹ ਦਇਆ ਦੁਆਰਾ, ਬਚ ਜਾਂਦੇ ਹਨ ਤੇ ਨਾਮ ਦੇ ਰਾਹੀਂ ਆਪਣੀ ਹੰਗਤਾ ਨੂੰ ਸਾੜ ਸੁੱਟਦੇ ਹਨ। ਪਉੜੀ ॥ ਪਾਉੜੀ। ਹਰਿ ਨਾਮੁ ਹਮਾਰਾ ਪ੍ਰਭੁ ਅਬਿਗਤੁ ਅਗੋਚਰੁ ਅਬਿਨਾਸੀ ਪੁਰਖੁ ਬਿਧਾਤਾ ॥ ਵਾਹਿਗੁਰੂ ਦਾ ਨਾਮ ਮੇਰਾ ਅਮਰ, ਅਗਾਧ ਕਾਲ-ਰਹਿਤ ਤੇ ਸਰਬ-ਸ਼ਕਤੀਵਾਨ ਸਿਰਜਣਹਾਰ ਸੁਆਮੀ ਹੈ। ਹਰਿ ਨਾਮੁ ਹਮ ਸ੍ਰੇਵਹ ਹਰਿ ਨਾਮੁ ਹਮ ਪੂਜਹ ਹਰਿ ਨਾਮੇ ਹੀ ਮਨੁ ਰਾਤਾ ॥ ਰੱਬ ਦਾ ਨਾਮ ਮੈਂ ਸਿਮਰਦਾ ਹਾਂ, ਰੱਬ ਦੇ ਨਾਮ ਨੂੰ ਮੈਂ ਪੂਜਦਾ ਹਾਂ ਅਤੇ ਰੱਬ ਦੇ ਨਾਮ ਨਾਲ ਹੀ ਮੇਰੀ ਆਤਮਾ ਰੰਗੀ ਹੋਈ ਹੈ। ਹਰਿ ਨਾਮੈ ਜੇਵਡੁ ਕੋਈ ਅਵਰੁ ਨ ਸੂਝੈ ਹਰਿ ਨਾਮੋ ਅੰਤਿ ਛਡਾਤਾ ॥ ਮੈਨੂੰ ਰੱਬ ਦੇ ਨਾਮ ਜਿੱਡਾ ਵੱਡਾ ਹੋਰ ਕੋਈ ਮੇਰੇ ਖਿਆਲ ਵਿੱਚ ਨਹੀਂ ਆਉਂਦਾ। ਰੱਬ ਦਾ ਨਾਮ ਹੀ ਅਖੀਰ ਨੂੰ ਮੇਰੀ ਖਲਾਸੀ ਕਰਾਵੇਗਾ। ਹਰਿ ਨਾਮੁ ਦੀਆ ਗੁਰਿ ਪਰਉਪਕਾਰੀ ਧਨੁ ਧੰਨੁ ਗੁਰੂ ਕਾ ਪਿਤਾ ਮਾਤਾ ॥ ਭਲਾ ਕਰਨ ਵਾਲੇ ਗੁਰਾਂ ਨੇ ਮੈਨੂੰ ਰੱਬ ਦਾ ਨਾਮ ਦਿੱਤਾ ਹੈ। ਮੁਬਾਰਕ! ਮੁਬਾਰਕ ਹਨ, ਗੁਰਾਂ ਦੇ ਮਾਤਾ ਪਿਤਾ। ਹੰਉ ਸਤਿਗੁਰ ਅਪੁਣੇ ਕੰਉ ਸਦਾ ਨਮਸਕਾਰੀ ਜਿਤੁ ਮਿਲਿਐ ਹਰਿ ਨਾਮੁ ਮੈ ਜਾਤਾ ॥੧੬॥ ਮੈਂ ਹਮੇਸ਼ਾਂ ਆਪਣੇ ਸੱਚੇ ਗੁਰਾਂ ਨੂੰ ਪ੍ਰਣਾਮ ਕਰਦਾ ਹਾਂ, ਜਿਨ੍ਹਾਂ ਨੂੰ ਮਿਲ ਕੇ ਮੈਂ ਸਾਈਂ ਦਾ ਨਾਮ ਅਨੁਭਵ ਕਰ ਲਿਆ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਗੁਰਮੁਖਿ ਸੇਵ ਨ ਕੀਨੀਆ ਹਰਿ ਨਾਮਿ ਨ ਲਗੋ ਪਿਆਰੁ ॥ ਜੋ ਮੁੱਖੀ ਗੁਰਾਂ ਦੀ ਘਾਲ ਨਹੀਂ ਕਮਾਉਂਦਾ, ਸੁਆਮੀ ਦੇ ਨਾਮ ਨਾਲ ਪ੍ਰੀਤ ਨਹੀਂ ਪਾਉਂਦਾ, ਸਬਦੈ ਸਾਦੁ ਨ ਆਇਓ ਮਰਿ ਜਨਮੈ ਵਾਰੋ ਵਾਰ ॥ ਅਤੇ ਗੁਰਾਂ ਦੀ ਬਾਣੀ ਦਾ ਸੁਆਦ ਨਹੀਂ ਮਾਣਦਾ, ਉਹ ਮੁੜ ਮੁੜ ਕੇ ਮਰਦਾ ਤੇ ਜੰਮਦਾ ਰਹਿੰਦਾ ਹੈ। ਮਨਮੁਖਿ ਅੰਧੁ ਨ ਚੇਤਈ ਕਿਤੁ ਆਇਆ ਸੈਸਾਰਿ ॥ ਸਾਹਿਬ ਦਾ ਸਿਮਰਨ ਨਹੀਂ ਕਰਦਾ। ਉਹ ਕਿਉਂ ਇਸ ਜਗਤ ਅੰਦਰ ਆਇਆ ਸੀ? ਨਾਨਕ ਜਿਨ ਕਉ ਨਦਰਿ ਕਰੇ ਸੇ ਗੁਰਮੁਖਿ ਲੰਘੇ ਪਾਰਿ ॥੧॥ ਨਾਨਕ, ਜਿਨ੍ਹਾਂ ਉਤੇ ਸਾਹਿਬ ਮਿਹਰ ਧਾਰਦਾ ਹੈ, ਉਹ ਗੁਰਾਂ ਦੇ ਰਾਹੀਂ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ। ਮਃ ੩ ॥ ਤੀਜੀ ਪਾਤਿਸ਼ਾਹੀ। ਇਕੋ ਸਤਿਗੁਰੁ ਜਾਗਤਾ ਹੋਰੁ ਜਗੁ ਸੂਤਾ ਮੋਹਿ ਪਿਆਸਿ ॥ ਕੇਵਲ ਗੁਰੂ ਜੀ ਹੀ ਜਾਗਦੇ ਹਨ, ਬਾਕੀ ਦਾ ਸੰਸਾਰ, ਸੰਸਾਰੀ ਮਮਤਾ ਤੇ ਤ੍ਰਿਸ਼ਨਾਂ ਵਿੱਚ ਸੁੱਤਾ ਪਿਆ ਹੈ। ਸਤਿਗੁਰੁ ਸੇਵਨਿ ਜਾਗੰਨਿ ਸੇ ਜੋ ਰਤੇ ਸਚਿ ਨਾਮਿ ਗੁਣਤਾਸਿ ॥ ਜੋ ਨੇਕੀਆਂ ਦੇ ਖਜਾਨੇ ਸਤਿਨਾਮ ਨਾਲ ਰੰਗੀਜੇ ਹਨ, ਉਹ ਸੱਚੇ ਗੁਰਾਂ ਦੀ ਚਾਕਰੀ ਕਰਦੇ ਹਨ ਅਤੇ ਖਬਰਦਾਰ ਰਹਿੰਦੇ ਹਨ। copyright GurbaniShare.com all right reserved. Email |