Page 601

ਸੋਰਠਿ ਮਹਲਾ ੩ ॥
ਸੋਰਠਿ ਤੀਜੀ ਪਾਤਿਸ਼ਾਹੀ।


ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥
ਮੇਰੇ ਮਿੱਠੜੇ ਮਾਲਕ! ਜਦ ਤਾਈਂ ਮੇਰੀ ਦੇਹ ਵਿੱਚ ਸਾਹ ਹੈ, ਮੈਂ ਹਮੇਸ਼ਾਂ ਹੀ ਤੇਰੀ ਸਿਫ਼ਤ ਸਲਾਹ ਕਰਦਾ ਹਾਂ।

ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥
ਜੇਕਰ ਮੈਂ ਤੈਨੂੰ ਇਕ ਮੁਹਤ ਤੇ ਛਿਨ ਲਈ ਭੀ ਭੁੱਲ ਜਾਵਾ। ਮੈਂ ਇਸ ਨੂੰ ਪੰਜਾਹ ਸਾਲਾਂ ਤੇ ਤੁੱਲ ਜਾਣਦਾ ਹਾਂ, ਹੇ ਸਾਹਿਬ!

ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥੧॥
ਮੈਂ ਸਦੀਵ ਹੀ ਮੂਰਖ ਅਤੇ ਬੁੱਧੂ ਸੀ, ਗੁਰਾਂ ਦੇ ਉਪਦੇਸ਼ ਨਾਲ ਹੁਣ ਮੇਰਾ ਮਨ ਰੋਸ਼ਨ ਹੋ ਗਿਆ ਹੈ, ਹੇ ਵੀਰ!

ਹਰਿ ਜੀਉ ਤੁਮ ਆਪੇ ਦੇਹੁ ਬੁਝਾਈ ॥
ਮੇਰੇ ਪੂਜਯ ਪ੍ਰਭੂ! ਤੂੰ ਆਪ ਹੀ ਬੰਦਿਆਂ ਨੂੰ ਸਿੱਖਮਤ ਦਿੰਦਾ ਹੈ।

ਹਰਿ ਜੀਉ ਤੁਧੁ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲਿ ਜਾਈ ॥ ਰਹਾਉ ॥
ਮੇਰੇ ਵਾਹਿਗੁਰੂ, ਮੈਂ ਤੇਰੇ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ ਅਤੇ ਤੇਰੇ ਨਾਮ ਉਤੋਂ ਸਦਕੇ ਥੀਂਵਦਾ ਹਾਂ।

ਹਮ ਸਬਦਿ ਮੁਏ ਸਬਦਿ ਮਾਰਿ ਜੀਵਾਲੇ ਭਾਈ ਸਬਦੇ ਹੀ ਮੁਕਤਿ ਪਾਈ ॥
ਹੇ ਵੀਰ! ਨਾਮ ਦੇ ਰਾਹੀਂ ਮੈਂ ਮਰ ਗਿਆ ਹਾਂ ਤੇ ਮਰ ਕੇ ਨਾਮ ਦੇ ਰਾਹੀਂ ਮੁੜ ਕੇ ਜੀਊ ਪਿਆ ਹਾਂ ਅਤੇ ਨਾਮ ਦੇ ਰਾਹੀਂ ਹੀ ਮੇਰੀ ਕਲਿਆਣ ਹੋ ਗਈ ਹੈ।

ਸਬਦੇ ਮਨੁ ਤਨੁ ਨਿਰਮਲੁ ਹੋਆ ਹਰਿ ਵਸਿਆ ਮਨਿ ਆਈ ॥
ਨਾਮ ਦੇ ਨਾਲ ਮੇਰੀ ਆਤਮਾ ਤੇ ਦੇਹ ਪਵਿੱਤ੍ਰ ਹੋ ਗਏ ਹਨ ਤੇ ਹਰੀ ਆ ਕੇ ਮੇਰੇ ਚਿੱਤ ਵਿੱਚ ਟਿਕ ਗਿਆ ਹੈ।

ਸਬਦੁ ਗੁਰ ਦਾਤਾ ਜਿਤੁ ਮਨੁ ਰਾਤਾ ਹਰਿ ਸਿਉ ਰਹਿਆ ਸਮਾਈ ॥੨॥
ਗੁਰੂ ਜੀ ਨਾਮ ਦੇ ਦੇਣ ਵਾਲੇ ਹਨ, ਜਿਸ ਨਾਲ ਮੇਰਾ ਮਨ ਰੰਗਿਆ ਗਿਆ ਹੈ ਅਤੇ ਮੈਂ ਪ੍ਰਭੂ ਅੰਦਰ ਲੀਨ ਹੋਇਆ ਰਹਿੰਦਾ ਹਾਂ।

ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ ॥
ਅੰਨ੍ਹੇ ਅਤੇ ਬੋਲੇ ਹਨ ਉਹ, ਜੋ ਨਾਮ ਨੂੰ ਨਹੀਂ ਜਾਣਦੇ। ਉਹ ਕਾਹਦੇ ਲਈ ਜਹਾਨ ਵਿੱਚ ਆਏ ਸਨ।

ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ ਜੰਮਹਿ ਵਾਰੋ ਵਾਰਾ ॥
ਉਹ ਹਰੀ ਦੇ ਅੰਮ੍ਰਿਤ ਨੂੰ ਨਹੀਂ ਪਾਉਂਦੇ, ਆਪਣਾ ਜੀਵਨ ਵਿਅਰਥ ਗੁਆ ਲੈਂਦੇ ਹਨ ਅਤੇ ਮੁੜ ਮੁੜ ਕੇ ਜੰਮਦੇ ਰਹਿੰਦੇ ਹਨ।

ਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ ਮਨਮੁਖ ਮੁਗਧ ਗੁਬਾਰਾ ॥੩॥
ਮੂਰਖ ਅਤੇ ਬੁੱਧੂ ਅਧਰਮੀ ਗੰਦਗੀ ਦੇ ਕਿਰਮ ਹਨ, ਤੇ ਉਹ ਗੰਦਗੀ ਵਿੱਚ ਹੀ ਗਲਸੜ ਜਾਂਦੇ ਹਨ।

ਆਪੇ ਕਰਿ ਵੇਖੈ ਮਾਰਗਿ ਲਾਏ ਭਾਈ ਤਿਸੁ ਬਿਨੁ ਅਵਰੁ ਨ ਕੋਈ ॥
ਪ੍ਰਭੂ ਆਪ ਹੀ ਰਚਦਾ, ਦੇਖਦਾ ਅਤੇ ਸਿੱਧੇ ਰਸਤੇ ਪਾਉਂਦਾ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ, ਹੇ ਵੀਰ!

ਜੋ ਧੁਰਿ ਲਿਖਿਆ ਸੁ ਕੋਇ ਨ ਮੇਟੈ ਭਾਈ ਕਰਤਾ ਕਰੇ ਸੁ ਹੋਈ ॥
ਉਸ ਨੂੰ ਕੋਈ ਭੀ ਮੇਟ ਨਹੀਂ ਸਕਦਾ, ਜਿਹੜਾ ਮੁੱਢ ਤੋਂ ਲਿਖਿਆ ਹੋਇਆ ਹੈ, ਹੇ ਵੀਰ! ਜੋ ਕਰਤਾਰ ਕਰਦਾ ਹੈ, ਉਹੀ ਹੁੰਦਾ ਹੈ।

ਨਾਨਕ ਨਾਮੁ ਵਸਿਆ ਮਨ ਅੰਤਰਿ ਭਾਈ ਅਵਰੁ ਨ ਦੂਜਾ ਕੋਈ ॥੪॥੪॥
ਨਾਨਕ, ਜਦ ਨਾਮ ਇਨਸਾਨ ਦੇ ਚਿੱਤ ਅੰਦਰ ਟਿਕ ਜਾਂਦਾ ਹੈ, (ਫੇਰ) ਉਹ ਹੋਰ ਕਿਸੇ ਦੂਸਰੇ ਨੂੰ ਨਹੀਂ ਵੇਖਦਾ।

ਸੋਰਠਿ ਮਹਲਾ ੩ ॥
ਸੋਰਠਿ ਤੀਜੀ ਪਾਤਿਸ਼ਾਹੀ।

ਗੁਰਮੁਖਿ ਭਗਤਿ ਕਰਹਿ ਪ੍ਰਭ ਭਾਵਹਿ ਅਨਦਿਨੁ ਨਾਮੁ ਵਖਾਣੇ ॥
ਪਵਿੱਤ੍ਰ ਪੁਰਸ਼ ਸਿਮਰਨ ਕਰਦੇ ਹਨ ਤੇ ਸੁਆਮੀ ਨੂੰ ਚੰਗੇ ਲੱਗਣ ਲੱਗ ਜਾਂਦੇ ਹਨ। ਰਾਤ ਦਿਨ ਉਹ ਉਚਾਰਨ ਕਰਦੇ ਹਨ।

ਭਗਤਾ ਕੀ ਸਾਰ ਕਰਹਿ ਆਪਿ ਰਾਖਹਿ ਜੋ ਤੇਰੈ ਮਨਿ ਭਾਣੇ ॥
ਤੂੰ ਹੇ ਸਾਹਿਬ! ਆਪਣਿਆਂ ਸਾਧੂਆਂ ਦੀ ਰੱਖਿਆ ਅਤੇ ਸਾਰ ਸੰਭਾਲ ਕਰਦਾ ਹੈ, ਜਿਹੜੇ ਤੇਰੇ ਚਿੱਤ ਨੂੰ ਭਾਉਂਦੇ ਹਨ।

ਤੂ ਗੁਣਦਾਤਾ ਸਬਦਿ ਪਛਾਤਾ ਗੁਣ ਕਹਿ ਗੁਣੀ ਸਮਾਣੇ ॥੧॥
ਤੂੰ ਖੂਬੀਆਂ ਦੇਣ ਵਾਲਾ ਹੈ ਅਤੇ ਨਾਮ ਦੇ ਰਾਹੀਂ ਸਿਞਾਣਿਆ ਜਾਂਦਾ ਹੈ। ਤੇਰੀ ਸਿਫ਼ਤ-ਸਨਾ ਉਚਾਰ, ਪ੍ਰਾਣੀ ਤੇਰੇ ਵਿੱਚ ਲੀਨ ਹੋ ਜਾਂਦਾ ਹੈ, ਹੇ ਗੁਣਵਾਨ ਪ੍ਰਭੂ!

ਮਨ ਮੇਰੇ ਹਰਿ ਜੀਉ ਸਦਾ ਸਮਾਲਿ ॥
ਮੇਰੀ ਜਿੰਦੇ! ਤੂੰ ਸਦੀਵ ਹੀ ਉਪਮਾਯੋਗ ਵਾਹਿਗੁਰੂ ਦਾ ਸਿਮਰਨ ਕਰ।

ਅੰਤ ਕਾਲਿ ਤੇਰਾ ਬੇਲੀ ਹੋਵੈ ਸਦਾ ਨਿਬਹੈ ਤੇਰੈ ਨਾਲਿ ॥ ਰਹਾਉ ॥
ਅਖੀਰ ਦੇ ਵੇਲੇ ਉਹ ਤੇਰਾ ਮਿੱਤ੍ਰ ਹੋਵੇਗਾ ਅਤੇ ਹਮੇਸ਼ਾਂ ਹੀ ਤੇਰਾ ਪੱਖ ਪੂਰੇਗਾ। ਠਹਿਰਾਉ।

ਦੁਸਟ ਚਉਕੜੀ ਸਦਾ ਕੂੜੁ ਕਮਾਵਹਿ ਨਾ ਬੂਝਹਿ ਵੀਚਾਰੇ ॥
ਲੁੱਚਿਆਂ ਲੰਡਿਆਂ ਦੀ ਜੁੰਡੀ ਹਮੇਸ਼ਾਂ ਝੂਠ ਦਾ ਵਿਚਾਰ ਕਰਦੀ ਅਤੇ ਸੁਆਮੀ ਦੇ ਸਿਮਰਨ ਵਲ ਧਿਆਨ ਹੀ ਨਹੀਂ ਦਿੰਦੀ।

ਨਿੰਦਾ ਦੁਸਟੀ ਤੇ ਕਿਨਿ ਫਲੁ ਪਾਇਆ ਹਰਣਾਖਸ ਨਖਹਿ ਬਿਦਾਰੇ ॥
ਪਾਪਣ ਬਦਖੋਈ ਤੋਂ ਕਦੋਂ ਕਿਸ ਨੂੰ ਫਲ ਪ੍ਰਾਪਤ ਹੋਇਆ ਹੈ? ਹਰਨਾਖਸ਼ ਨੌਹਾਂ ਨਾਲ ਪਾੜ ਦਿੱਤਾ ਗਿਆ ਸੀ।

ਪ੍ਰਹਿਲਾਦੁ ਜਨੁ ਸਦ ਹਰਿ ਗੁਣ ਗਾਵੈ ਹਰਿ ਜੀਉ ਲਏ ਉਬਾਰੇ ॥੨॥
ਸਾਈਂ ਦਾ ਗੋਲਾ ਪ੍ਰਹਿਲਾਦ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਸੀ ਤੇ ਉਸ ਨੂੰ ਉਪਮਾ ਯੋਗ ਸਾਈਂ ਨੇ ਬਚਾ ਲਿਆ।

ਆਪਸ ਕਉ ਬਹੁ ਭਲਾ ਕਰਿ ਜਾਣਹਿ ਮਨਮੁਖਿ ਮਤਿ ਨ ਕਾਈ ॥
ਆਪ-ਹੁਦਰੇ ਆਪਣੇ ਆਪ ਨੂੰ ਬਹੁਤ ਹੀ ਚੰਗਾ ਕਰਕੇ ਜਾਣਦੇ ਹਨ। ਉਨ੍ਹਾਂ ਵਿਚੋਂ ਮੂਲੋਂ ਹੀ ਸਮਝ ਨਹੀਂ।

ਸਾਧੂ ਜਨ ਕੀ ਨਿੰਦਾ ਵਿਆਪੇ ਜਾਸਨਿ ਜਨਮੁ ਗਵਾਈ ॥
ਉਹ ਨੇਕ ਪੁਰਸ਼ਾਂ ਦੀ ਬਦਖੋਈ ਕਰਨ ਅੰਦਰ ਪਰਵਿਰਤ ਹੁੰਦੇ ਹਨ ਅਤੇ ਆਪਣਾ ਜੀਵਨ ਗੁਆ ਕੇ ਉਹ ਟੁਰ ਵੰਝਣਗੇ।

ਰਾਮ ਨਾਮੁ ਕਦੇ ਚੇਤਹਿ ਨਾਹੀ ਅੰਤਿ ਗਏ ਪਛੁਤਾਈ ॥੩॥
ਉਹ ਕਦੇ ਭੀ ਸਾਹਿਬ ਦੇ ਨਾਮ ਦਾ ਸਿਮਰਨ ਨਹੀਂ ਕਰਦੇ ਅਤੇ ਅਖੀਰ ਨੂੰ ਅਫਸੋਸ ਕਰਦੇ ਹੋਏ ਤੁਰ ਜਾਂਦੇ ਹਨ।

ਸਫਲੁ ਜਨਮੁ ਭਗਤਾ ਕਾ ਕੀਤਾ ਗੁਰ ਸੇਵਾ ਆਪਿ ਲਾਏ ॥
ਆਪਣਿਆਂ ਸੰਤਾਂ ਦੇ ਜੀਵਨ ਨੂੰ ਸੁਆਮੀ ਲਾਭਦਾਇਕ ਬਣਾਉਂਦਾ ਹੈ ਤੇ ਖੁਦ ਉਸ ਨੂੰ ਗੁਰਾਂ ਦੀ ਟਹਿਲ ਅੰਦਰ ਜੋੜਦਾ ਹੈ।

ਸਬਦੇ ਰਾਤੇ ਸਹਜੇ ਮਾਤੇ ਅਨਦਿਨੁ ਹਰਿ ਗੁਣ ਗਾਏ ॥
ਗੋਲਾ ਨਾਨਕ ਇਹ ਪ੍ਰਾਰਥਨਾ ਕਰਦਾ ਹੈ, ਉਨ੍ਹਾਂ ਦੇ ਪੈਰੀ ਪੈਂਦਾ ਹਾਂ।

ਨਾਨਕ ਦਾਸੁ ਕਹੈ ਬੇਨੰਤੀ ਹਉ ਲਾਗਾ ਤਿਨ ਕੈ ਪਾਏ ॥੪॥੫॥
ਸੋਰਠਿ ਤੀਜੀ ਪਾਤਿਸ਼ਾਹੀ।

ਸੋਰਠਿ ਮਹਲਾ ੩ ॥
ਨਾਮ ਨਾਲ ਰੰਗੇ ਅਤੇ ਪਰਮ ਅਨੰਦ ਨਾਲ ਮਤਵਾਲੇ ਹੋਏ ਹੋਏ ਰੈਣ ਦਿਹੁੰ ਉਹ ਹਰੀ ਦਾ ਜੱਸ ਗਾਇਨ ਕਰਦੇ ਹਨ।

ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥
ਕੇਵਲ ਓਹੀ ਸੱਚਾ ਮੁਰੀਦ, ਮਿੱਤ੍ਰ, ਸਨਬੰਧੀ ਅਤੇ ਭਰਾ ਹੈ, ਜਿਹੜਾ ਗੁਰਾਂ ਦੀ ਰਜ਼ਾ ਅੰਦਰ ਤੁਰਦਾ ਹੈ।

ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥
ਜਿਹੜਾ ਆਪਣੀ ਨਿੱਜ ਦੀ ਮਰਜੀ ਅਨੁਸਾਰ ਟੁਰਦਾ ਹੈ, ਹੇ ਭਰਾ ਉਹ ਸੁਆਮੀ ਨਾਲੋਂ ਵੱਖਰਾ ਹੋ ਜਾਂਦਾ ਤੇ ਸੱਟਾਂ ਸਹਾਰਦਾ ਹੈ।

ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ ॥੧॥
ਸੱਚੇ ਗੁਰਾਂ ਦੇ ਬਾਝੋਂ ਉਸ ਨੂੰ ਕਦਾਚਿਤ ਆਰਾਮ ਪ੍ਰਾਪਤ ਨਹੀਂ ਹੁੰਦਾ ਅਤੇ ਉਹ ਮੁੜ ਮੁੜ ਕੇ ਪਸਚਾਤਾਪ ਕਰਦਾ ਹੈ, ਹੇ ਵੀਰ!

ਹਰਿ ਕੇ ਦਾਸ ਸੁਹੇਲੇ ਭਾਈ ॥
ਖੁਸ਼ ਪ੍ਰਸੰਨ ਹਨ ਵਾਹਿਗੁਰੂ ਦੇ ਸੇਵਕ, ਹੇ ਵੀਰ!

copyright GurbaniShare.com all right reserved. Email