ਬਿਨੁ ਗੁਰ ਪ੍ਰੀਤਿ ਨ ਊਪਜੈ ਭਾਈ ਮਨਮੁਖਿ ਦੂਜੈ ਭਾਇ ॥ ਗੁਰਾਂ ਦੇ ਬਾਝੋਂ ਪ੍ਰਭੂ ਦਾ ਪਿਆਰ ਪੈਦਾ ਨਹੀਂ ਹੰਦਾ, ਹੇ ਵੀਰ! ਆਪ-ਹੁਦਰੇ ਨੂੰ ਹੋਰਸ ਦੀ ਪ੍ਰੀਤ ਵਿੱਚ ਖੱਚਤ ਹੋਏ ਰਹਿੰਦੇ ਹਨ। ਤੁਹ ਕੁਟਹਿ ਮਨਮੁਖ ਕਰਮ ਕਰਹਿ ਭਾਈ ਪਲੈ ਕਿਛੂ ਨ ਪਾਇ ॥੨॥ ਆਪ-ਹੁਦਰਿਆਂ ਦਾ ਕਰਮ ਕਮਾਉਣ, ਛਿਲੜ ਕੁੱਟਣ ਦੇ ਸਮਾਨ ਹੈ। ਇਸ ਤੋਂ ਉਨ੍ਹਾਂ ਨੂੰ ਕੁਝ ਭੀ ਹਾਸਲ ਨਹੀਂ ਹੁੰਦਾ। ਗੁਰ ਮਿਲਿਐ ਨਾਮੁ ਮਨਿ ਰਵਿਆ ਭਾਈ ਸਾਚੀ ਪ੍ਰੀਤਿ ਪਿਆਰਿ ॥ ਗੁਰਾਂ ਨਾਲ ਮਿਲ ਕੇ ਨਾਮ ਹਿਰਦੇ ਅੰਦਰ ਪ੍ਰਵੇਸ਼ ਕਰ ਜਾਂਦਾ ਹੈ, ਹੇ ਵੀਰ! ਅਤੇ ਸੱਚੀ ਪ੍ਰੀਤਿ ਤੇ ਪਿਆਰ ਹਿਰਦੇ ਅੰਦਰ ਵਸ ਜਾਂਦੇ ਹਨ। ਸਦਾ ਹਰਿ ਕੇ ਗੁਣ ਰਵੈ ਭਾਈ ਗੁਰ ਕੈ ਹੇਤਿ ਅਪਾਰਿ ॥੩॥ ਗੁਰਾਂ ਵਾਸਤੇ ਬੇਅੰਤ ਪ੍ਰੇਮ ਨਾਲ ਤਦ ਇਨਸਾਨ ਸਦੀਵ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦਾ ਹੈ, ਹੇ ਵੀਰ! ਆਇਆ ਸੋ ਪਰਵਾਣੁ ਹੈ ਭਾਈ ਜਿ ਗੁਰ ਸੇਵਾ ਚਿਤੁ ਲਾਇ ॥ ਪ੍ਰਮਾਣੀਕ ਹੈ ਉਸ ਦਾ ਨਾਮ ਆਗਮਨ ਹੇ ਵੀਰ! ਜੋ ਗੁਰਾਂ ਦੀ ਚਾਕਰੀ ਅੰਦਰ ਆਪਣੇ ਮਨ ਨੂੰ ਜੋੜਦਾ ਹੈ। ਨਾਨਕ ਨਾਮੁ ਹਰਿ ਪਾਈਐ ਭਾਈ ਗੁਰ ਸਬਦੀ ਮੇਲਾਇ ॥੪॥੮॥ ਗੁਰੂ ਜੀ ਫੁਰਮਾਉਂਦੇ ਹਨ, ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਾਣੀ ਸੁਆਮੀ ਦੇ ਨਾਮ ਨੂੰ ਪਾ ਲੈਂਦਾ ਹੈ ਅਤੇ ਸੁਆਮੀ ਨਾਲ ਅਭੇਦ ਹੋ ਜਾਂਦਾ ਹੈ। ਸੋਰਠਿ ਮਹਲਾ ੩ ਘਰੁ ੧ ॥ ਸੋਰਠਿ ਤੀਜੀ ਪਾਤਿਸ਼ਾਹੀ। ਤਿਹੀ ਗੁਣੀ ਤ੍ਰਿਭਵਣੁ ਵਿਆਪਿਆ ਭਾਈ ਗੁਰਮੁਖਿ ਬੂਝ ਬੁਝਾਇ ॥ ਹੇ ਵੀਰ! ਤਿੰਨੇ ਜਹਾਨ ਤਿੰਨਾਂ ਲੱਛਣਾਂ ਅੰਦਰ ਖੱਚਤ ਹੋਏ ਹੋਏ ਹਨ। ਸਤਿਗੁਰ ਜੀ ਇਹ ਸਮਝ ਦਰਸਾਉਂਦੇ ਹਨ। ਰਾਮ ਨਾਮਿ ਲਗਿ ਛੂਟੀਐ ਭਾਈ ਪੂਛਹੁ ਗਿਆਨੀਆ ਜਾਇ ॥੧॥ ਸੁਆਮੀ ਦੇ ਨਾਮ ਨਾਲ ਜੁੜ ਕੇ ਬੰਦਾ ਬੰਦ-ਖਲਾਸ ਹੁੰਦਾ ਹੈ। (ਬੇਸ਼ੱਕ) ਜਾ ਕੇ ਬ੍ਰਹਿਮ ਬੇਤਿਆਂ ਕੋਲੋਂ ਪਤਾ ਕਰ ਲੈ, ਹੇ ਵੀਰ! ਮਨ ਰੇ ਤ੍ਰੈ ਗੁਣ ਛੋਡਿ ਚਉਥੈ ਚਿਤੁ ਲਾਇ ॥ ਹੇ ਮੇਰੀ ਜਿੰਦੜੀਏ! ਤੂੰ ਤਿੰਨਾਂ ਹੀ ਅਵਸਥਾਵਾਂ ਨੂੰ ਤਿਆਗ ਦੇ ਅਤੇ ਆਪਣੇ ਮਨ ਨੂੰ ਚੌਥੀ ਅਵਸਥਾ (ਪਰਮ ਪਦ) ਨਾਲ ਜੋੜ। ਹਰਿ ਜੀਉ ਤੇਰੈ ਮਨਿ ਵਸੈ ਭਾਈ ਸਦਾ ਹਰਿ ਕੇ ਗੁਣ ਗਾਇ ॥ ਰਹਾਉ ॥ ਹੇ ਵੀਰ! ਸੁਆਮੀ ਮਹਾਰਾਜ ਤੇਰੇ ਚਿੱਤ ਅੰਦਰ ਵੱਸਦਾ ਹੈ। ਤੂੰ ਸਦੀਵ ਹੀ ਸੁਆਮੀ ਦੀ ਉਸਤਤੀ ਗਾਇਨ ਕਰ। ਠਹਿਰਾਉ। ਨਾਮੈ ਤੇ ਸਭਿ ਊਪਜੇ ਭਾਈ ਨਾਇ ਵਿਸਰਿਐ ਮਰਿ ਜਾਇ ॥ ਨਾਮ ਤੋਂ ਹੀ ਸਾਰੇ ਉਤਪੰਨ ਹੋਏ ਹਨ, ਹੇ ਭਰਾਵਾਂ! ਤੇ ਨਾਮ ਨੂੰ ਭੁਲਾ ਕੇ ਉਹ ਮਰ ਮੁੱਕ ਜਾਂਦੇ ਹਨ। ਅਗਿਆਨੀ ਜਗਤੁ ਅੰਧੁ ਹੈ ਭਾਈ ਸੂਤੇ ਗਏ ਮੁਹਾਇ ॥੨॥ ਬੇਸਮਝ ਦੁਨੀਆ ਅੰਨ੍ਹੀ ਹੈ। (ਮਨੁੱਖ) ਸੁੱਤੇ ਪਏ ਹੀ ਲੁੱਟੇ ਜਾ ਰਹੇ ਹਨ, ਹੇ ਭਰਾਵਾਂ! ਗੁਰਮੁਖਿ ਜਾਗੇ ਸੇ ਉਬਰੇ ਭਾਈ ਭਵਜਲੁ ਪਾਰਿ ਉਤਾਰਿ ॥ ਜੋ ਗੁਰਾਂ ਦੇ ਰਾਹੀਂ ਜਾਗਦੇ ਰਹਿੰਦੇ ਹਨ, ਉਹ ਬਚ ਜਾਂਦੇ ਹਨ, ਹੇ ਵੀਰ! ਅਤੇ ਭਿਆਨਕ ਜੱਗ ਰੂਪੀ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ। ਜਗ ਮਹਿ ਲਾਹਾ ਹਰਿ ਨਾਮੁ ਹੈ ਭਾਈ ਹਿਰਦੈ ਰਖਿਆ ਉਰ ਧਾਰਿ ॥੩॥ ਸੰਸਾਰ ਅੰਦਰ ਰੱਬ ਦਾ ਨਾਮ ਹੀ ਮੁਨਾਫਾ ਹੈ, ਹੇ ਭਰਾਵਾਂ! ਇਸ ਲਈ ਰੱਬ ਦੇ ਨਾਮ ਨੂੰ ਮੈਂ ਆਪਣੇ ਦਿਲ ਤੇ ਮਨ ਨਾਲ ਲਾਈ ਰੱਖਦਾ ਹਾਂ। ਗੁਰ ਸਰਣਾਈ ਉਬਰੇ ਭਾਈ ਰਾਮ ਨਾਮਿ ਲਿਵ ਲਾਇ ॥ ਗੁਰਾਂ ਦੀ ਸ਼ਰਣਾਗਤ ਲੈਣ ਅਤੇ ਸੁਆਮੀ ਦੇ ਨਾਮ ਲੈਣ ਨਾਲ ਪ੍ਰੇਮ ਪਾਉਣ ਕਰ ਕੇ ਮੈਂ ਬੱਚ ਗਿਆ ਹਾਂ, ਹੇ ਵੀਰ! ਨਾਨਕ ਨਾਉ ਬੇੜਾ ਨਾਉ ਤੁਲਹੜਾ ਭਾਈ ਜਿਤੁ ਲਗਿ ਪਾਰਿ ਜਨ ਪਾਇ ॥੪॥੯॥ ਨਾਨਕ, ਨਾਮ ਕਿਸ਼ਤੀ ਹੈ ਅਤੇ ਨਾਮ ਦੀ ਤੁਲ੍ਹਾ, ਜਿਸ ਤੇ ਚੜ੍ਹ ਕੇ ਸਾਹਿਬ ਦਾ ਗੋਲਾ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਸੋਰਠਿ ਮਹਲਾ ੩ ਘਰੁ ੧ ॥ ਸੋਰਠਿ ਤੀਜੀ ਪਾਤਿਸ਼ਾਹੀ। ਸਤਿਗੁਰੁ ਸੁਖ ਸਾਗਰੁ ਜਗ ਅੰਤਰਿ ਹੋਰ ਥੈ ਸੁਖੁ ਨਾਹੀ ॥ ਸੱਚੇ ਗੁਰੂ ਜੀ ਸੁੱਖ ਦੇ ਸਮੁੰਦਰ ਹਨ ਇਸ ਜਹਾਲ ਅੰਦਰ ਹੋਰ ਕੋਈ ਅਨੰਦ ਨਾਂ ਟਿਕਾਣਾ ਨਹੀਂ। ਹਉਮੈ ਜਗਤੁ ਦੁਖਿ ਰੋਗਿ ਵਿਆਪਿਆ ਮਰਿ ਜਨਮੈ ਰੋਵੈ ਧਾਹੀ ॥੧॥ ਸੰਸਾਰ ਹੰਕਾਰ ਦੀ ਦੁੱਖਦਾਈ ਬੀਮਾਰੀ ਨੇ ਗ੍ਰਸਿਆਂ ਹੋਇਆ ਹੈ। ਇਹ ਆਉਂਦਾ, ਜਾਂਦਾ ਹੈ ਤੇ ਭੁੱਬਾਂ ਮਾਰ ਮਾਰ ਰੋਂਦਾ ਹੈ। ਪ੍ਰਾਣੀ ਸਤਿਗੁਰੁ ਸੇਵਿ ਸੁਖੁ ਪਾਇ ॥ ਹੇ ਜੀਵ! ਤੂੰ ਸੱਚੇ ਗੁਰਾਂ ਦੀ ਟਹਿਲ ਕਮਾ ਤੇ ਆਰਾਮ ਨੂੰ ਪ੍ਰਾਪਤ ਹੋ। ਸਤਿਗੁਰੁ ਸੇਵਹਿ ਤਾ ਸੁਖੁ ਪਾਵਹਿ ਨਾਹਿ ਤ ਜਾਹਿਗਾ ਜਨਮੁ ਗਵਾਇ ॥ ਰਹਾਉ ॥ ਜੇੋਕਰ ਤੂੰ ਸੱਚੇ ਗੁਰਾਂ ਦੀ ਟਹਿਲ ਕਮਾਵਨੂੰਗਾ ਕੇਵਲ ਤਦ ਹੀ ਤੂੰ ਆਰਾਮ ਪਵਨੂੰਗਾ, ਨਹੀਂ ਤਾਂ ਤੂੰ ਆਪਣਾ ਜੀਵਨ ਵਿਅਰਥ ਗੁਆ ਕੇ ਟੁਰ ਜਾਵੇਗਾ। ਠਹਿਰਾਉ। ਤ੍ਰੈ ਗੁਣ ਧਾਤੁ ਬਹੁ ਕਰਮ ਕਮਾਵਹਿ ਹਰਿ ਰਸ ਸਾਦੁ ਨ ਆਇਆ ॥ ਤਿੰਨਾਂ ਸੁਭਾਵਾਂ (ਰਜੋ, ਸਤੋ, ਤਮੋ) ਦੇ ਅਸਰ ਅਧੀਨ ਭੱਜਿਆ ਫਿਰਦਾ ਬੰਦਾ ਅਨੇਕਾਂ ਹੀ ਕੰਮ ਕਰਦਾ ਹੈ ਅਤੇ ਈਸ਼ਵਰੀ ਅੰਮ੍ਰਿਤ ਦਾ ਸੁਆਦ ਨਹੀਂ ਮਾਣਦਾ। ਸੰਧਿਆ ਤਰਪਣੁ ਕਰਹਿ ਗਾਇਤ੍ਰੀ ਬਿਨੁ ਬੂਝੇ ਦੁਖੁ ਪਾਇਆ ॥੨॥ ਉਹ ਆਥਣ ਦੀ ਅਰਦਾਸ ਕਰਦਾ ਹੈ, ਪਾਣੀ-ਭਟੀ ਚੜ੍ਹਾਉਂਦਾ ਹੈ ਅਤੇ ਗਾਇਤਰੀ ਆਦਿ ਭਜਨ ਗਾਇਨ ਕਰਦਾ ਹੈ, ਪਰ ਰੱਬੀ ਗਿਆਤ ਦੇ ਬਾਝੋਂ ਉਹ ਦੁੱਖ ਉਠਾਉਂਦਾ ਹੈ। ਸਤਿਗੁਰੁ ਸੇਵੇ ਸੋ ਵਡਭਾਗੀ ਜਿਸ ਨੋ ਆਪਿ ਮਿਲਾਏ ॥ ਭਾਰੇ ਚੰਗੇ ਕਰਮਾਂ ਵਾਲਾ ਹੈ ਉਹ, ਜੋ ਸੱਚੇ ਗੁਰਾਂ ਦੀ ਚਾਕਰੀ ਕਮਾਉਂਦਾ ਹੈ। ਕੇਵਲ ਓਹੀ ਗੁਰਾਂ ਨੂੰ ਮਿਲਦਾ ਹੈ, ਜਿਸ ਨੂੰ ਸਾਹਿਬ ਖੁਦ ਮਿਲਾਉਂਦਾ ਹੈ। ਹਰਿ ਰਸੁ ਪੀ ਜਨ ਸਦਾ ਤ੍ਰਿਪਤਾਸੇ ਵਿਚਹੁ ਆਪੁ ਗਵਾਏ ॥੩॥ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ ਕੇ, ਸੁਆਮੀ ਦੇ ਗੋਲੇ ਹਮੇਸ਼ਾਂ ਰੱਜੇ ਰਹਿੰਦੇ ਹਨ ਅਤੇ ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਦੂਰ ਕਰ ਦਿੰਦੇ ਹਨ। ਇਹੁ ਜਗੁ ਅੰਧਾ ਸਭੁ ਅੰਧੁ ਕਮਾਵੈ ਬਿਨੁ ਗੁਰ ਮਗੁ ਨ ਪਾਏ ॥ ਇਹ ਸੰਸਾਰ ਅੰਨ੍ਹਾ ਹੈ, ਅਤੇ ਸਭ ਅੰਨ੍ਹੇਵਾਹ ਹੀ ਕੰਮ ਕਰਦੇ ਹਨ। ਗੁਰਾਂ ਦੇ ਬਾਝੋਂ ਉਨ੍ਹਾਂ ਨੂੰ ਰਸਤਾ ਨਹੀਂ ਲੱਭਦਾ। ਨਾਨਕ ਸਤਿਗੁਰੁ ਮਿਲੈ ਤ ਅਖੀ ਵੇਖੈ ਘਰੈ ਅੰਦਰਿ ਸਚੁ ਪਾਏ ॥੪॥੧੦॥ ਨਾਨਕ, ਜਦ ਸੱਚੇ ਗੁਰੂ ਜੀ ਮਿਲ ਪੈਂਦੇ ਹਨ, ਤਦ ਹੀ ਇਨਸਾਨ ਆਪਣਿਆਂ ਦਿੱਬ ਨੈਣਾਂ ਨਾਲ ਵੇਖਦਾ ਹੈ ਅਤੇ ਸੱਚੇ ਸਾਈਂ ਨੂੰ ਆਪਣੇ ਨਿੱਜ ਦੇ ਗ੍ਰਿਹ ਵਿਚੋਂ ਹੀ ਲੱਭ ਲੈਂਦਾ ਹੈ। ਸੋਰਠਿ ਮਹਲਾ ੩ ॥ ਸੋਰਠਿ ਤੀਜੀ ਪਾਤਿਸ਼ਾਹੀ। ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥ ਸਤਿਗੁਰਾਂ ਦੀ ਟਹਿਲ ਕਮਾਉਣ ਦੇ ਬਾਝੋਂ ਆਦਮੀ ਨੂੰ ਘਣੇਰਾ ਕਸ਼ਟ ਵਾਪਰਦਾ ਹੈ ਅਤੇ ਉਹ ਚਾਰੇ ਯੁੱਗ ਹੀ ਭਟਕਦਾ ਫਿਰਦਾ ਹੈ। ਹਮ ਦੀਨ ਤੁਮ ਜੁਗੁ ਜੁਗੁ ਦਾਤੇ ਸਬਦੇ ਦੇਹਿ ਬੁਝਾਈ ॥੧॥ ਮੈਂ ਇਕ ਨਿਰਬਲ ਜੀਵ ਹਾਂ ਅਤੇ ਤੂੰ ਸਮੂਹ ਯੁੱਗਾਂ ਅੰਦਰ ਦਾਤਾਰ ਸੁਆਮੀ ਹੈ। ਤੂੰ ਆਪਣੇ ਨਾਮ ਦੀ ਸੋਝੀ ਮੈਨੂੰ ਪਾ ਦੇ। ਹਰਿ ਜੀਉ ਕ੍ਰਿਪਾ ਕਰਹੁ ਤੁਮ ਪਿਆਰੇ ॥ ਹੇ ਮੇਰੇ ਮਹਾਰਾਜ ਪ੍ਰੀਤਮ ਪ੍ਰਭੂ! ਤੂੰ ਮੇਰੇ ਉਤੇ ਮਿਹਰ ਧਾਰ। ਸਤਿਗੁਰੁ ਦਾਤਾ ਮੇਲਿ ਮਿਲਾਵਹੁ ਹਰਿ ਨਾਮੁ ਦੇਵਹੁ ਆਧਾਰੇ ॥ ਰਹਾਉ ॥ ਮੇਨੂੰ ਦਾਤਾਰ ਸੱਚੇ ਗੁਰਾਂ ਦੇ ਮਿਲਾਪ ਵਿੱਚ ਮਿਲਾ ਦੇ ਅਤੇ ਮੈਨੂੰ ਆਪਣੇ ਨਾਮ ਦਾ ਆਸਰਾ ਪ੍ਰਦਾਨ ਕਰ, ਹੇ ਵਾਹਿਗੁਰੂ! ਠਹਿਰਾਉ। ਮਨਸਾ ਮਾਰਿ ਦੁਬਿਧਾ ਸਹਜਿ ਸਮਾਣੀ ਪਾਇਆ ਨਾਮੁ ਅਪਾਰਾ ॥ ਆਪਣੀ ਖਾਹਿਸ਼ ਤੇ ਦਵੈਤ-ਭਾਵ ਨੂੰ ਮੇਟ ਤੇ ਅਡੋਲਤਾ ਵਿੱਚ ਲੀਨ ਹੋ ਕੇ, ਮੈਂ ਅਨੰਦ ਨਾਮ ਨੂੰ ਪ੍ਰਾਪਤ ਕਰ ਲਿਆ ਹੈ। ਹਰਿ ਰਸੁ ਚਾਖਿ ਮਨੁ ਨਿਰਮਲੁ ਹੋਆ ਕਿਲਬਿਖ ਕਾਟਣਹਾਰਾ ॥੨॥ ਵਾਹਿਗੁਰੂ, ਜੋ ਪਾਪ ਨਾਸ ਕਰਨ ਵਾਲਾ ਹੈ, ਦੇ ਰਸ ਪਾਨ ਕਰ, ਮੇਰੀ ਆਤਮਾ ਪਵਿੱਤਰ ਹੋ ਗਈ ਹੈ। copyright GurbaniShare.com all right reserved. Email |