ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ ॥ ਗੁਰਾਂ ਦੀ ਬਾਣੀ ਦੁਆਰਾ ਜੀਵਤ ਮਰ ਕੇ ਤੂੰ ਸਦੀਵ ਹੀ ਜੀਉਂਦਾ ਰਹਨੂੰਗਾ ਅਤੇ ਫੇਰ ਮੁੜ ਕੇ ਤੂੰ ਨਹੀਂ ਮਰਨੂੰਗਾ। ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ ਸਬਦੇ ਪਾਵੈ ਕੋਈ ॥੩॥ ਨਾਮ-ਸੁਧਾਰਸ ਜਿੰਦੜੀ ਨੂੰ ਹਮੇਸ਼ਾਂ ਹੀ ਮਿੱਠੜਾ ਲਗਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਕੋਈ ਵਿਰਲਾ ਜਣਾ ਹੀ ਇਸ ਨੂੰ ਪਾਉਂਦਾ ਹੈ। ਦਾਤੈ ਦਾਤਿ ਰਖੀ ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ ॥ ਦਾਤਾਰ ਸੁਆਮੀ ਨੇ ਬਖਸ਼ਿਸ਼ਾਂ ਆਪਣੇ ਹੱਥ ਵਿੱਚ ਰੱਖੀਆਂ ਹੋਈਆਂ ਹਨ। ਉਹ ਇਹ ਕੇਵਲ ਉਸ ਨੂੰ ਦਿੰਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ। ਨਾਨਕ ਨਾਮਿ ਰਤੇ ਸੁਖੁ ਪਾਇਆ ਦਰਗਹ ਜਾਪਹਿ ਸੇਈ ॥੪॥੧੧॥ ਨਾਨਕ, ਨਾਮ ਨਾਲ ਰੰਗੀਜ ਕੇ, ਪ੍ਰਾਣੀ ਆਰਾਮ ਪਾਉਂਦੇ ਹਨ। ਸਾਹਿਬ ਦੇ ਦਰਬਾਰ ਅੰਦਰ ਉਹ ਸੁੰਦਰ ਦਿਸਦੇ ਹਨ। ਸੋਰਠਿ ਮਹਲਾ ੩ ॥ ਸੋਰਠਿ ਤੀਜੀ ਪਾਤਿਸ਼ਾਹੀ। ਸਤਿਗੁਰ ਸੇਵੇ ਤਾ ਸਹਜ ਧੁਨਿ ਉਪਜੈ ਗਤਿ ਮਤਿ ਤਦ ਹੀ ਪਾਏ ॥ ਜਦ ਬੰਦਾ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ, ਤਦ ਰੱਬੀ ਕੀਰਤਨ ਉਸ ਦੇ ਅੰਦਰ ਗੂੰਜਦੇ ਹਨ ਅਤੇ ਤਾਂ ਹੀ ਉਸ ਨੂੰ ਸਮਝ ਤੇ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਹਰਿ ਕਾ ਨਾਮੁ ਸਚਾ ਮਨਿ ਵਸਿਆ ਨਾਮੇ ਨਾਮਿ ਸਮਾਏ ॥੧॥ ਵਾਹਿਗੁਰੂ ਦਾ ਸੱਚਾ ਨਾਮ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਨਾਮ ਦੇ ਰਾਹੀਂ ਉਹ ਨਾਮ ਸਰੂਪ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ। ਬਿਨੁ ਸਤਿਗੁਰ ਸਭੁ ਜਗੁ ਬਉਰਾਨਾ ॥ ਸੱਚੇ ਗੁਰਾਂ ਦੇ ਬਗੈਰ ਸਾਰਾ ਸੰਸਾਰ ਸ਼ੁਦਾਈ ਹੋ ਗਿਆ ਹੈ। ਮਨਮੁਖਿ ਅੰਧਾ ਸਬਦੁ ਨ ਜਾਣੈ ਝੂਠੈ ਭਰਮਿ ਭੁਲਾਨਾ ॥ ਰਹਾਉ ॥ ਅੰਨ੍ਹਾ, ਆਪ-ਹੁਦਰਾ ਪੁਰਸ਼ ਨਾਮ ਨੂੰ ਨਹੀਂ ਜਾਣਦਾ ਤੇ ਉਹ ਕੂੜੀ ਗਲਤ-ਫਹਿਮੀ ਅੰਦਰ ਕੁਰਾਹੇ ਪਿਆ ਹੋਇਆ ਹੈ। ਠਹਿਰਾਉ। ਤ੍ਰੈ ਗੁਣ ਮਾਇਆ ਭਰਮਿ ਭੁਲਾਇਆ ਹਉਮੈ ਬੰਧਨ ਕਮਾਏ ॥ ਤਿੰਨਾਂ ਲੱਛਣਾਂ ਵਾਲੀ ਮੋਹਨੀ ਨੇ ਮਨੁੱਖ ਨੂੰ ਮੁਗਾਲਤੇ ਅੰਦਰ ਗੁੰਮਰਾਹ ਕੀਤਾ ਹੋਇਆ ਹੈ ਅਤੇ ਉਹ ਸਵੈ-ਹੰਗਤਾ ਦੇ ਫਾਹੇ ਇਕੱਤਰ ਕਰਦਾ ਹੈ। ਜੰਮਣੁ ਮਰਣੁ ਸਿਰ ਊਪਰਿ ਊਭਉ ਗਰਭ ਜੋਨਿ ਦੁਖੁ ਪਾਏ ॥੨॥ ਪੈਦਾਇਸ਼ ਤੇ ਮੌਤ ਉਸ ਦੇ ਸਿਰ ਉਤੇ ਖਲੋਤੀਆਂ ਹਨ ਅਤੇ ਪੇਟ ਵਿਚੋਂ ਬਾਰ ਬਾਰ ਜਨਮ ਲੈਣ ਦੁਆਰਾ ਵਿੱਚ ਉਹ ਕਸ਼ਟ ਉਠਾਉਂਦਾ ਹੈ। ਤ੍ਰੈ ਗੁਣ ਵਰਤਹਿ ਸਗਲ ਸੰਸਾਰਾ ਹਉਮੈ ਵਿਚਿ ਪਤਿ ਖੋਈ ॥ ਸਾਰਾ ਜਹਾਨ ਤਿੰਨਾਂ ਸੁਭਾਵਾਂ ਦੇ ਅਸਰ ਅਧੀਨ ਕੰਮ ਕਰਦਾ ਹੈ ਅਤੇ ਹੰਕਾਰ ਅੰਦਰ ਇਹ ਆਪਣੀ ਇੱਜ਼ਤ ਆਬਰੂ ਵੰਞਾ ਲੈਂਦਾ ਹੈ। ਗੁਰਮੁਖਿ ਹੋਵੈ ਚਉਥਾ ਪਦੁ ਚੀਨੈ ਰਾਮ ਨਾਮਿ ਸੁਖੁ ਹੋਈ ॥੩॥ ਜੋ ਗੁਰੂ-ਅਨੁਸਾਰੀ ਹੋ ਵੰਞਦਾ ਹੈ, ਉਹ ਬੈਕੁੰਠੀ ਅਨੰਦ ਦੀ ਚੌਥੀ ਅਵਸਥਾ ਨੂੰ ਅਨੁਭਵ ਕਰ ਲੈਂਦਾ ਹੈ ਤੇ ਸਾਈਂ ਦੇ ਨਾਮ ਅਨੰਦ ਪਾਉਂਦਾ ਹੈ। ਤ੍ਰੈ ਗੁਣ ਸਭਿ ਤੇਰੇ ਤੂ ਆਪੇ ਕਰਤਾ ਜੋ ਤੂ ਕਰਹਿ ਸੁ ਹੋਈ ॥ ਤਿੰਨੇ ਹੀ ਮਾਇਆ ਦੇ ਗੁਣ ਸਭ ਤੇਰੇ ਹਨ, ਤੇ ਤੂੰ ਆਪ ਹੀ ਉਨ੍ਹਾਂ ਦੇ ਬਣਾਉਣ ਵਾਲਾ ਹੈ। ਜਿਹੜਾ ਕੁੱਝ ਤੂੰ ਕਰਦਾ ਹੈ, ਉਹ ਹੀ ਹੁੰਦਾ ਹੈ। ਨਾਨਕ ਰਾਮ ਨਾਮਿ ਨਿਸਤਾਰਾ ਸਬਦੇ ਹਉਮੈ ਖੋਈ ॥੪॥੧੨॥ ਨਾਨਕ, ਸਾਹਿਬ ਦੇ ਨਾਮ ਰਾਹੀਂ ਪ੍ਰਾਣੀ ਮੁਕਤ ਹੋ ਜਾਂਦਾ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਉਸ ਦੀ ਹਉਮੈਂ ਦੂਰ ਹੋ ਜਾਂਦੀ ਹੈ। ਸੋਰਠਿ ਮਹਲਾ ੪ ਘਰੁ ੧ ਸੋਰਠਿ ਚੌਥੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਆਪੇ ਆਪਿ ਵਰਤਦਾ ਪਿਆਰਾ ਆਪੇ ਆਪਿ ਅਪਾਹੁ ॥ ਮੇਰਾ ਪ੍ਰਭੂ ਪ੍ਰੀਤਮ ਆਪ ਸਾਰਿਆਂ ਅੰਦਰ ਵਿਆਪਕ ਹੈ ਅਤੇ ਆਪ ਹੀ ਨਿਰਲੇਪ ਰਹਿੰਦਾ ਹੈ। ਵਣਜਾਰਾ ਜਗੁ ਆਪਿ ਹੈ ਪਿਆਰਾ ਆਪੇ ਸਾਚਾ ਸਾਹੁ ॥ ਇਹ ਸੰਸਾਰ ਅੰਦਰ ਆਪੇ ਹੀ ਪ੍ਰੀਤਮ ਵਾਪਾਰੀ ਹੈ ਅਤੇ ਆਪ ਹੀ ਸੱਚਾ ਸ਼ਾਹੂਕਾਰ। ਆਪੇ ਵਣਜੁ ਵਾਪਾਰੀਆ ਪਿਆਰਾ ਆਪੇ ਸਚੁ ਵੇਸਾਹੁ ॥੧॥ ਪ੍ਰੀਤਮ ਆਪ ਸੁਦਾਗਰੀ ਤੇ ਸੁਦਾਗਰ ਹੈ, ਅਤੇ ਆਪ ਹੀ ਸੱਚੀ ਸਾਖ। ਜਪਿ ਮਨ ਹਰਿ ਹਰਿ ਨਾਮੁ ਸਲਾਹ ॥ ਹੇ ਬੰਦੇ! ਤੂੰ ਵਾਹਿਗੁਰੂ ਦਾ ਸਿਮਰਨ ਕਰ ਅਤੇ ਵਾਹਿਗੁਰੂ ਦੇ ਨਾਮ ਦੀ ਹੀ ਪ੍ਰਸੰਸਾ ਕਰ। ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤੁ ਅਗਮ ਅਥਾਹ ॥ ਰਹਾਉ ॥ ਗੁਰਾਂ ਦੀ ਦਇਆ ਦੁਆਰਾ ਹੀ ਅਮਰ, ਪਹੁੰਚ ਤੋਂ ਪਰੇ ਅਤੇ ਬੇਅੰਤ ਪ੍ਰੀਤਮ ਪਾਇਆ ਜਾਂਦਾ ਹੈ। ਠਹਿਰਾਉ। ਆਪੇ ਸੁਣਿ ਸਭ ਵੇਖਦਾ ਪਿਆਰਾ ਮੁਖਿ ਬੋਲੇ ਆਪਿ ਮੁਹਾਹੁ ॥ ਪ੍ਰੀਤਮ ਆਪ ਸਾਰਿਆਂ ਨੂੰ ਸੁਣਦਾ ਤੇ ਵੇਖਦਾ ਹੈ ਅਤੇ ਆਪੇ ਹੀ ਸਾਰਿਆਂ ਦੇ ਮੂੰਹ ਰਾਹੀਂ ਆਪਣੇ ਮੂੰਹ ਤੋਂ ਉਚਾਰਦਾ ਹੈ। ਆਪੇ ਉਝੜਿ ਪਾਇਦਾ ਪਿਆਰਾ ਆਪਿ ਵਿਖਾਲੇ ਰਾਹੁ ॥ ਮੇਰੇ ਪ੍ਰੀਤ ਆਪ ਹੀ ਉਜਾਣ ਵਿੱਚ ਲੈ ਜਾਂਦਾ ਹੈ ਅਤੇ ਆਪ ਹੀ ਰਸਤਾ ਦਿਖਲਾਉਂਦਾ ਹੈ। ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਵੇਪਰਵਾਹੁ ॥੨॥ ਮੇਰਾ ਪ੍ਰੀਤਮ ਸਾਰਾ ਕੁਛ ਆਪ ਹੀ ਹੈ ਅਤੇ ਆਪ ਹੀ ਬੇਮੁਹਤਾਜ ਹੈ। ਆਪੇ ਆਪਿ ਉਪਾਇਦਾ ਪਿਆਰਾ ਸਿਰਿ ਆਪੇ ਧੰਧੜੈ ਲਾਹੁ ॥ ਖੁਦ-ਬ-ਖੁਦ ਹੀ ਪ੍ਰੀਤਮ ਰਚਦਾ ਹੈ ਅਤੇ ਫਿਰ ਖੁਦ ਹੀ ਹਰ ਇਕਸ ਨੂੰ ਕੰਮ ਲਾਉਦਾਂ ਹੈ। ਆਪਿ ਕਰਾਏ ਸਾਖਤੀ ਪਿਆਰਾ ਆਪਿ ਮਾਰੇ ਮਰਿ ਜਾਹੁ ॥ ਖੁਦ ਪ੍ਰੀਤਮ ਰਚਨਾ ਨੂੰ ਰਚਦਾ ਹੈ ਅਤੇ ਉਸ ਦੇ ਤਬਾਹ ਕਰਨ ਤੇ ਇਹ ਤਬਾਹ ਹੋ ਜਾਂਦੀ ਹੈ। ਆਪੇ ਪਤਣੁ ਪਾਤਣੀ ਪਿਆਰਾ ਆਪੇ ਪਾਰਿ ਲੰਘਾਹੁ ॥੩॥ ਮੇਰਾ ਪ੍ਰੀਤਮ ਆਪ ਘਾਟ ਅਤੇ ਮਲਾਹ ਹੈ ਅਤੇ ਆਪ ਹੀ ਪਾਰ ਲੰਘਾਉਂਦੀ ਹੈ। ਆਪੇ ਸਾਗਰੁ ਬੋਹਿਥਾ ਪਿਆਰਾ ਗੁਰੁ ਖੇਵਟੁ ਆਪਿ ਚਲਾਹੁ ॥ ਪ੍ਰੀਤਮ ਖੁਦ ਸਮੁੰਦਰ ਅਤੇ ਜਹਾਜ ਹੈ ਅਤੇ ਖੁਦ ਹੀ ਗੁਰੂ ਮਲਾਹ, ਹੋ ਇਸ ਨੂੰ ਚਲਾਉਂਦਾ ਹੈ। ਆਪੇ ਹੀ ਚੜਿ ਲੰਘਦਾ ਪਿਆਰਾ ਕਰਿ ਚੋਜ ਵੇਖੈ ਪਾਤਿਸਾਹੁ ॥ ਜਹਾਜ ਤੇ ਸਵਾਰ ਹੋ ਖੁਦ ਹੀ ਪ੍ਰੀਤਮ ਪਾਰ ਹੁੰਦਾ ਹੈ ਅਤੇ ਉਹ ਬਾਦਸ਼ਾਹ ਆਪਣੇ ਰਚੇ ਹੋਏ ਅਸਚਰਜ ਕੌਤਕਾਂ ਨੂੰ ਦੇਖਦਾ ਹੈ। ਆਪੇ ਆਪਿ ਦਇਆਲੁ ਹੈ ਪਿਆਰਾ ਜਨ ਨਾਨਕ ਬਖਸਿ ਮਿਲਾਹੁ ॥੪॥੧॥ ਪ੍ਰੀਤਮ ਖੁਦ ਹੀ ਮਿਹਰਬਾਨ ਮਾਲਕ ਹੈ, ਹੇ ਗੋਲੇ ਨਾਨਕ! ਤੇ ਪ੍ਰਾਣੀ ਨੂੰ ਮਾਫ ਕਰ, ਉਹ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਸੋਰਠਿ ਮਹਲਾ ੪ ਚਉਥਾ ॥ ਸੋਰਠਿ ਚੌਥੀ ਪਾਤਿਸ਼ਾਹੀ। ਆਪੇ ਅੰਡਜ ਜੇਰਜ ਸੇਤਜ ਉਤਭੁਜ ਆਪੇ ਖੰਡ ਆਪੇ ਸਭ ਲੋਇ ॥ ਸੁਆਮੀ ਆਪ ਹੀ ਆਂਡਿਆਂ ਤੋਂ ਪੈਦਾ ਹੋਇਆ, ਜੇਰ ਤੋਂ ਜੰਮਿਆ, ਮੁੜ੍ਹਕੇ ਤੋਂ ਪੈਦਾ ਹੋਇਆ ਤੇ ਧਰਤੀ ਤੋਂ ਉਗਿਆ ਹੋਇਆ ਵਿੱਚ ਹੈ। ਉਹ ਆਪ ਮਹਾਂਦੀਪਾਂ ਵਿੱਚ ਹੈ ਤੇ ਆਪ ਹੀ ਸਾਰਿਆਂ ਸੰਸਾਰਾਂ ਵਿੱਚ। ਆਪੇ ਸੂਤੁ ਆਪੇ ਬਹੁ ਮਣੀਆ ਕਰਿ ਸਕਤੀ ਜਗਤੁ ਪਰੋਇ ॥ ਉਹ ਆਪ ਹੀ ਧਾਗਾ ਹੈ ਅਤੇ ਆਪ ਹੀ ਅਨੇਕ ਮਣਕੇ। ਆਪਣੀ ਸੱਤਿਆ ਕਰ ਕੇ ਉਸ ਨੇ ਸੰਸਾਰ ਨੂੰ ਪਰੋਇਆ ਹੋਇਆ ਹੈ। copyright GurbaniShare.com all right reserved. Email |