ਆਪੇ ਹੀ ਸੂਤਧਾਰੁ ਹੈ ਪਿਆਰਾ ਸੂਤੁ ਖਿੰਚੇ ਢਹਿ ਢੇਰੀ ਹੋਇ ॥੧॥ ਪ੍ਰੀਤਮ ਆਪ ਹੀ ਡੋਰ-ਖਿੱਚਣ ਵਾਲਾ ਹੈ। ਜਦ ਉਹ ਡੋਰ ਵਿੱਚ ਲੈਂਦਾ ਹੈ, ਜੀਵ ਡਿੱਗ ਪੈਂਦੇ ਹਨ ਅਤੇ ਸੁਆਹ ਦੀਆਂ ਢੇਰੀਆਂ ਬਣ ਜਾਂਦੇ ਹਨ। ਮੇਰੇ ਮਨ ਮੈ ਹਰਿ ਬਿਨੁ ਅਵਰੁ ਨ ਕੋਇ ॥ ਹੇ ਮੇਰੀ ਜਿੰਦੜੀਏ! ਰੱਬ ਦੇ ਬਗੈਰ ਮੇਰਾ ਹੋਰ ਕੋਈ ਨਹੀਂ ਹੈ। ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਪਿਆਰਾ ਕਰਿ ਦਇਆ ਅੰਮ੍ਰਿਤੁ ਮੁਖਿ ਚੋਇ ॥ ਰਹਾਉ ॥ ਸੱਚੇ ਗੁਰਾਂ ਦੇ ਅੰਦਰ ਮਿੱਠੜੇ ਨਾਮ ਦਾ ਖਜਾਨਾ ਹੈ ਅਤੇ ਆਪਣੀ ਮਿਹਰ ਧਾਰ ਕੇ ਉਹ ਨਾਮ-ਸੁਧਾਰਸ ਨੂੰ ਮੇਰੇ ਮੂੰਹ ਵਿੱਚ ਚੋਂਦੇ ਹਨ। ਠਹਿਰਾਉ। ਆਪੇ ਜਲ ਥਲਿ ਸਭਤੁ ਹੈ ਪਿਆਰਾ ਪ੍ਰਭੁ ਆਪੇ ਕਰੇ ਸੁ ਹੋਇ ॥ ਪ੍ਰੀਤਮ ਆਪ ਸਾਰੇ ਸਮੁੰਦਰਾਂ ਤੇ ਧਰਤੀਆਂ ਵਿੱਚ ਹੈ। ਜਿਹੜਾ ਕੁਛ ਸਾਈਂ ਆਪ ਕਰਦਾ ਹੈ, ਕੇਵਲ ਓਹੀ ਹੁੰਦਾ ਹੈ। ਸਭਨਾ ਰਿਜਕੁ ਸਮਾਹਦਾ ਪਿਆਰਾ ਦੂਜਾ ਅਵਰੁ ਨ ਕੋਇ ॥ ਪ੍ਰੀਤਮ ਸਾਰਿਆਂ ਨੂੰ ਰੋਜ਼ੀ ਪਚਾਉਂਦਾ ਹੈ। ਇਸ ਦੇ ਬਗੈਰ ਹੋਰ ਕੋਈ ਦੂਸਾਰਾ ਨਹੀਂ। ਆਪੇ ਖੇਲ ਖੇਲਾਇਦਾ ਪਿਆਰਾ ਆਪੇ ਕਰੇ ਸੁ ਹੋਇ ॥੨॥ ਪ੍ਰੀਤਮ ਖੁਦ ਖੇਡਦਾ ਹੈ ਅਤੇ ਹੋਰਨਾਂ ਨੂੰ ਖਿਡਾਉਂਦਾ ਹੈ। ਜੋ ਕੁਛ ਉਹ ਕਰਦਾ ਹੈ ਉਹੀ ਕੁਛ ਹੁੰਦਾ ਹੈ। ਆਪੇ ਹੀ ਆਪਿ ਨਿਰਮਲਾ ਪਿਆਰਾ ਆਪੇ ਨਿਰਮਲ ਸੋਇ ॥ ਖੁਦ-ਬ-ਖੁਦ ਹੀ ਪ੍ਰੀਤਮ ਪਵਿੱਤ੍ਰ ਹੈ ਅਤੇ ਪਵਿੱਤ੍ਰ ਹੈ ਉਸ ਦੀ ਸ਼ੁਹਰਤ। ਆਪੇ ਕੀਮਤਿ ਪਾਇਦਾ ਪਿਆਰਾ ਆਪੇ ਕਰੇ ਸੁ ਹੋਇ ॥ ਆਪ ਹੀ ਪ੍ਰੀਤਮ ਸਾਰਿਆਂ ਦਾ ਮੁੱਲ ਪਾਉਂਦਾ ਹੈ ਅਤੇ ਜੋ ਆਪ ਹੀ ਜੋ ਕਰਦਾ ਹੈ, ਕੇਵਲ ਓਹੀ ਹੁੰਦਾ ਹੈ। ਆਪੇ ਅਲਖੁ ਨ ਲਖੀਐ ਪਿਆਰਾ ਆਪਿ ਲਖਾਵੈ ਸੋਇ ॥੩॥ ਆਪ ਪ੍ਰੀਤਮ ਅਦ੍ਰਿਸ਼ਟ ਹੈ ਅਤੇ ਦੇਖਿਆ ਨਹੀਂ ਜਾ ਸਕਦਾ। ਉਹ ਆਪ ਹੀ ਬੰਦੇ ਨੂੰ ਆਪਣੇ ਆਪ ਨੂੰ ਵਿਖਾਲਦਾ ਹੈ। ਆਪੇ ਗਹਿਰ ਗੰਭੀਰੁ ਹੈ ਪਿਆਰਾ ਤਿਸੁ ਜੇਵਡੁ ਅਵਰੁ ਨ ਕੋਇ ॥ ਪ੍ਰੀਤਮ ਖੁਦ ਡੂੰਘਾ ਅਤੇ ਅਥਾਹ ਹੈ। ਉਸ ਜਿੱਡਾ ਵੱਡਾ ਹੋਰ ਕੋਈ ਨਹੀਂ। ਸਭਿ ਘਟ ਆਪੇ ਭੋਗਵੈ ਪਿਆਰਾ ਵਿਚਿ ਨਾਰੀ ਪੁਰਖ ਸਭੁ ਸੋਇ ॥ ਸਾਰਿਆਂ ਦਿਲਾਂ ਅੰਦਰ ਪ੍ਰੀਤਮ ਆਪ ਅਨੰਦ ਮਾਣਦਾ ਹੈ। ਉਹ ਸੁਆਮੀ ਸਮੂਹ ਮਰਦਾਂ ਅਤੇ ਤੀਮੀਆਂ ਵਿੱਚ ਵਿਆਪਕ ਹੈ। ਨਾਨਕ ਗੁਪਤੁ ਵਰਤਦਾ ਪਿਆਰਾ ਗੁਰਮੁਖਿ ਪਰਗਟੁ ਹੋਇ ॥੪॥੨॥ ਨਾਨਕ, ਪ੍ਰੀਤਮ ਅਲੋਪ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ। ਗੁਰਾਂ ਦੇ ਰਾਹੀਂ ਉਹ ਪ੍ਰਤੱਖ ਹੁੰਦਾ ਹੈ। ਸੋਰਠਿ ਮਹਲਾ ੪ ॥ ਸੋਰਠਿ ਚੌਥੀ ਪਾਤਿਸ਼ਾਹੀ। ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਥਾਪਿ ਉਥਾਪੈ ॥ ਦਿਲਬਰ ਹਰੀ ਖੁਦ ਹੀ ਸਾਰ ਕੁਛ ਹੈ। ਉਹ ਖੁਦ ਹੀ ਸਥਿਰ ਕਰਦਾ ਹੈ ਅਤੇ ਉਖੇੜਦਾ ਹੈ। ਆਪੇ ਵੇਖਿ ਵਿਗਸਦਾ ਪਿਆਰਾ ਕਰਿ ਚੋਜ ਵੇਖੈ ਪ੍ਰਭੁ ਆਪੈ ॥ ਪਿਆਰਾ-ਪ੍ਰਭੂ ਆਪ ਦੇਖਦਾ ਹੈ ਤੇ ਪ੍ਰਸੰਨ ਹੁੰਦਾ ਹੈ। ਉਹ ਸਾਈਂ ਆਪ ਹੀ ਕਰਾਂਮਾਤਾਂ ਕਰਦਾ ਹੈ ਤੇ ਉਨ੍ਹਾਂ ਤੂੰ ਤੱਕਦਾ ਹੈ। ਆਪੇ ਵਣਿ ਤਿਣਿ ਸਭਤੁ ਹੈ ਪਿਆਰਾ ਆਪੇ ਗੁਰਮੁਖਿ ਜਾਪੈ ॥੧॥ ਸਮੂਹ ਬਣਾ ਤੇ ਘਾਅ ਦੀਆਂ ਤਿੜਾਂ ਵਿੱਚ ਦਿਲਬਰ ਖੁਦ ਰਮਿਆ ਹੋਇਆ ਹੈ। ਉਹ ਗੁਰਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਜਪਿ ਮਨ ਹਰਿ ਹਰਿ ਨਾਮ ਰਸਿ ਧ੍ਰਾਪੈ ॥ ਹੇ ਬੰਦੇ! ਤੂੰ ਸੁਆਮੀ ਮਾਲਕ ਦਾ ਸਿਮਰਨ ਕਰ। ਸਾਈਂ ਦੇ ਨਾਮ-ਅੰਮ੍ਰਿਤ ਨਾਲ ਤੂੰ ਰੱਜ ਜਾਵੇਗਾ। ਅੰਮ੍ਰਿਤ ਨਾਮੁ ਮਹਾ ਰਸੁ ਮੀਠਾ ਗੁਰ ਸਬਦੀ ਚਖਿ ਜਾਪੈ ॥ ਰਹਾਉ ॥ ਨਿਹਾਇਤ ਹੀ ਮਿੱਠਾ ਹੈ। ਸੁਆਦ ਨਾਮ ਦੇ ਅੰਮ੍ਰਿਤ-ਹਿਯਾਤ ਦਾ। ਗੁਰਾਂ ਦੇ ਉਪਦੇਸ਼ ਦੁਆਰਾ ਇਯ ਦਾ ਸੁਆਦ ਮਾਲੂਮ ਹੁੰਦਾ ਹੈ। ਠਹਿਰਾਉ। ਆਪੇ ਤੀਰਥੁ ਤੁਲਹੜਾ ਪਿਆਰਾ ਆਪਿ ਤਰੈ ਪ੍ਰਭੁ ਆਪੈ ॥ ਮੇਰਾ ਦਿਲਬਰ ਖੁਦ ਯਾਤਰਾ ਅਸਥਾਨ ਤੇ ਤੁਲ੍ਹਾ ਹੈ ਅਤੇ ਖੁਦ ਹੀ ਸੁਆਮੀ ਪਾਰ ਲੰਘਾਂਦਾ ਹੈ। ਆਪੇ ਜਾਲੁ ਵਤਾਇਦਾ ਪਿਆਰਾ ਸਭੁ ਜਗੁ ਮਛੁਲੀ ਹਰਿ ਆਪੈ ॥ ਪਿਆਰਾ-ਪ੍ਰਭੂ ਖੁਦ ਸਾਰੇ ਜਹਾਨਾਂ ਉਤੇ ਜਾਲ ਸੁੱਟਦਾ ਹੈ ਅਤੇ ਵਾਹਿਗੁਰੂ ਖੁਦ ਹੀ ਮੱਛੀ ਹੈ। ਆਪਿ ਅਭੁਲੁ ਨ ਭੁਲਈ ਪਿਆਰਾ ਅਵਰੁ ਨ ਦੂਜਾ ਜਾਪੈ ॥੨॥ ਆਪੇ ਪਿਆਰਾ-ਪ੍ਰੀਤਮ ਅਚੂਕ ਹੈ ਅਤੇ ਉਹ ਭੁੱਲਦਾ ਨਹੀਂ। ਉਸ ਵਰਗਾ, ਹੋਰ ਦੂਸਰਾ ਕੋਈ ਮੈਨੂੰ ਦਿਸ ਨਹੀਂ ਆਉਂਦਾ। ਆਪੇ ਸਿੰਙੀ ਨਾਦੁ ਹੈ ਪਿਆਰਾ ਧੁਨਿ ਆਪਿ ਵਜਾਏ ਆਪੈ ॥ ਆਪ ਦਿਲਬਰ ਯੋਗੀ ਦੀ ਵੀਣਾ ਅਤੇ ਵੀਣਾ ਦੀ ਆਵਾਜ ਹੈ ਅਤੇ ਆਪਣੇ ਆਪ ਹੀ ਸੁਰ ਅਲਾਪਦਾ ਹੈ। ਆਪੇ ਜੋਗੀ ਪੁਰਖੁ ਹੈ ਪਿਆਰਾ ਆਪੇ ਹੀ ਤਪੁ ਤਾਪੈ ॥ ਮੇਰਾ ਦਿਲਬਰ ਆਪ ਹੀ ਯੋਗੀ ਹੈ ਅਤੇ ਆਪ ਹੀ ਤਪੱਸਿਆ ਕਰਦਾ ਹੈ। ਆਪੇ ਸਤਿਗੁਰੁ ਆਪਿ ਹੈ ਚੇਲਾ ਉਪਦੇਸੁ ਕਰੈ ਪ੍ਰਭੁ ਆਪੈ ॥੩॥ ਉਹ ਖੁਦ ਸੱਚਾ ਗੁਰੂ ਹੈ ਅਤੇ ਖੁਦ ਹੀ ਮੁਰੀਦ। ਸਾਹਿਬ ਖੁਦ ਹੀ ਸਿੱਖਮਤ ਦਿੰਦਾ ਹੈ। ਆਪੇ ਨਾਉ ਜਪਾਇਦਾ ਪਿਆਰਾ ਆਪੇ ਹੀ ਜਪੁ ਜਾਪੈ ॥ ਦਿਲਬਰ ਖੁਦ ਬੰਦੇ ਪਾਸੋਂ ਨਾਮ ਦਾ ਉਚਾਰਨ ਕਰਵਾਉਂਦਾ ਹੈ ਅਤੇ ਖੁਦ ਹੀ ਸਿਮਰਨ ਕਰਦਾ ਹੈ। ਆਪੇ ਅੰਮ੍ਰਿਤੁ ਆਪਿ ਹੈ ਪਿਆਰਾ ਆਪੇ ਹੀ ਰਸੁ ਆਪੈ ॥ ਆਪ ਹੀ ਪਿਆਰਾ ਅੰਮ੍ਰਿਤ ਹੈ ਅਤੇ ਆਪ ਹੀ ਆਬਿ-ਹਿਯਾਤ ਨੂੰ ਪਾਨ ਕਰਦਾ ਹੈ। ਆਪੇ ਆਪਿ ਸਲਾਹਦਾ ਪਿਆਰਾ ਜਨ ਨਾਨਕ ਹਰਿ ਰਸਿ ਧ੍ਰਾਪੈ ॥੪॥੩॥ ਪ੍ਰੀਤਮ ਆਪ ਹੀ ਆਪਣੇ ਆਪ ਦੀ ਕੀਰਤੀ ਕਰਦਾ ਹੈ। ਗੋਲਾ ਨਾਨਕ ਪ੍ਰਭੂ ਦੇ ਅੰਮ੍ਰਿਤ ਨਾਲ ਰੱਜ ਗਿਆ ਹੈ। ਸੋਰਠਿ ਮਹਲਾ ੪ ॥ ਸੋਰਠਿ ਚੌਥੀ ਪਾਤਿਸ਼ਾਹੀ। ਆਪੇ ਕੰਡਾ ਆਪਿ ਤਰਾਜੀ ਪ੍ਰਭਿ ਆਪੇ ਤੋਲਿ ਤੋਲਾਇਆ ॥ ਸੁਆਮੀ ਆਪ ਤੱਕੜੀ ਹੈ, ਆਪ ਹੀ ਤੋਲਾ ਅਤੇ ਆਪ ਹੀ ਵੱਟਿਆਂ ਨਾਲ ਤੋਲਦਾ ਹੈ। ਆਪੇ ਸਾਹੁ ਆਪੇ ਵਣਜਾਰਾ ਆਪੇ ਵਣਜੁ ਕਰਾਇਆ ॥ ਉਹ ਆਪ ਸ਼ਾਹੂਕਾਰ ਅਤੇ ਆਪ ਹੀ ਨਿੱਕਾ ਵਪਾਰੀ ਹੈ, ਅਤੇ ਆਪ ਹੀ ਸੌਦਾ ਕਰਦਾ ਹੈ। ਆਪੇ ਧਰਤੀ ਸਾਜੀਅਨੁ ਪਿਆਰੈ ਪਿਛੈ ਟੰਕੁ ਚੜਾਇਆ ॥੧॥ ਪਿਆਰੇ ਪ੍ਰਭੂ ਨੇ ਖੁਦ ਹੀ ਜਮੀਨ ਰਚੀ ਹੈ ਅਤੇ ਇਕ ਚਾਰ ਪਾਸੇ ਦੇ ਵੱਟੇ ਨਾਲ ਇਸ ਦਾ ਧੜਾ ਕੀਤਾ ਹੈ। ਮੇਰੇ ਮਨ ਹਰਿ ਹਰਿ ਧਿਆਇ ਸੁਖੁ ਪਾਇਆ ॥ ਸੁਆਮੀ ਮਾਲਕ ਦਾ ਸਿਮਰਨ ਕਰਨ ਦੁਆਰਾ ਮੇਰੀ ਆਤਮਾ ਨੇ ਅਨੰਦ ਪ੍ਰਾਪਤ ਕੀਤਾ ਹੈ। ਹਰਿ ਹਰਿ ਨਾਮੁ ਨਿਧਾਨੁ ਹੈ ਪਿਆਰਾ ਗੁਰਿ ਪੂਰੈ ਮੀਠਾ ਲਾਇਆ ॥ ਰਹਾਉ ॥ ਪ੍ਰੀਤਮ ਸੁਆਮੀ ਵਾਹਿਗੁਰੂ ਦਾ ਇਕ ਨਾਮ ਖਜਾਨਾ ਹੈ। ਪੂਰਨ ਗੁਰਾਂ ਨੇ ਮੈਨੂੰ ਇਹ ਮਿੱਠੜਾ ਲਾ ਦਿੱਤਾ ਹੈ। ਠਹਿਰਾਉ। ਆਪੇ ਧਰਤੀ ਆਪਿ ਜਲੁ ਪਿਆਰਾ ਆਪੇ ਕਰੇ ਕਰਾਇਆ ॥ ਪ੍ਰੀਤਮ ਪ੍ਰਭੂ ਆਪ ਜਮੀਨ ਤੇ ਆਪੇ ਹੀ ਪਾਣੀ ਹੈ ਅਤੇ ਆਪ ਹੀ ਕਰਦਾ ਤੇ ਹੋਰਨਾਂ ਤੋਂ ਕਰਾਉਂਦਾ ਹੈ। ਆਪੇ ਹੁਕਮਿ ਵਰਤਦਾ ਪਿਆਰਾ ਜਲੁ ਮਾਟੀ ਬੰਧਿ ਰਖਾਇਆ ॥ ਮੇਰਾ ਪ੍ਰੀਤਮ ਪ੍ਰਭੂ ਖੁਦ ਹੀ ਫੁਰਮਾਨ ਜਾਰੀ ਕਰਦਾ ਹੈ ਅਤੇ ਪਾਣੀ ਤੇ ਧਰਤੀ ਨੂੰ ਨਰੜ ਕੇ ਰੱਖਦਾ ਹੈ। ਆਪੇ ਹੀ ਭਉ ਪਾਇਦਾ ਪਿਆਰਾ ਬੰਨਿ ਬਕਰੀ ਸੀਹੁ ਹਢਾਇਆ ॥੨॥ ਮੇਰਾ ਪ੍ਰੀਤਮ ਪ੍ਰਭੂ ਖੁਦ ਹੀ ਡਰ ਪਾਉਂਦਾ ਹੈ ਅਤੇ ਬੱਕਰੀ ਤੇ ਸ਼ੇਰ ਨੂੰ ਇਕੱਠੇ ਨਰੜ ਕੇ ਚਲਾਉਂਦਾ ਹੈ। copyright GurbaniShare.com all right reserved. Email |