ਆਪੇ ਕਾਸਟ ਆਪਿ ਹਰਿ ਪਿਆਰਾ ਵਿਚਿ ਕਾਸਟ ਅਗਨਿ ਰਖਾਇਆ ॥ ਪ੍ਰੀਤਮ ਪ੍ਰਭੂ ਖੁਦ ਹੀ ਲੱਕੜ ਹੈ ਅਤੇ ਖੁਦ ਹੀ ਅੱਗੇ ਲੱਕੜ ਅੰਦਰ ਉਸ ਨੇ ਅੱਗ ਬੰਨ੍ਹੀ ਹੋਈ ਹੈ। ਆਪੇ ਹੀ ਆਪਿ ਵਰਤਦਾ ਪਿਆਰਾ ਭੈ ਅਗਨਿ ਨ ਸਕੈ ਜਲਾਇਆ ॥ ਪਿਆਰਾ ਪ੍ਰਭੂ ਖੁਦ-ਬ-ਖੁਦ ਹੀ ਦੋਨਾਂ ਵਿੱਚ ਵਿਆਪਕ ਹੋ ਰਿਹਾ ਹੈ। ਉੇਸ ਦੇ ਡਰ ਕਰ ਕੇ ਅੱਗ ਲੱਕੜ ਨੂੰ ਸਾੜ ਨਹੀਂ ਸਕਦੀ। ਆਪੇ ਮਾਰਿ ਜੀਵਾਇਦਾ ਪਿਆਰਾ ਸਾਹ ਲੈਦੇ ਸਭਿ ਲਵਾਇਆ ॥੩॥ ਖੁਦ ਹੀ ਮਿੱਠੜਾ ਮਾਲਕ ਮਾਰਦਾ ਅਤੇ ਖੁਦ ਹੀ ਸੁਰਜੀਤ ਕਰਦਾ ਹੈ। ਸਾਰੇ ਹੀ ਉਸ ਦਾ ਦਿੱਤਾ ਹੋਇਆ ਸੁਆਸ ਲੈਂਦੇ ਹਨ। ਆਪੇ ਤਾਣੁ ਦੀਬਾਣੁ ਹੈ ਪਿਆਰਾ ਆਪੇ ਕਾਰੈ ਲਾਇਆ ॥ ਸਾਰੀ ਸ਼ਕਤੀ ਦੇ ਸਦੀਵੀ ਸਥਿਰ ਦਰਬਾਰ, ਪ੍ਰਭੂ ਆਪ ਹੈ, ਤੇ ਆਪ ਹੀ ਉਹ ਬੰਦਿਆਂ ਨੂੰ ਕੰਮ ਲਾਉਂਦਾ ਹੈ। ਜਿਉ ਆਪਿ ਚਲਾਏ ਤਿਉ ਚਲੀਐ ਪਿਆਰੇ ਜਿਉ ਹਰਿ ਪ੍ਰਭ ਮੇਰੇ ਭਾਇਆ ॥ ਜਿਸ ਤਰ੍ਹਾਂ ਆਪ ਪ੍ਰੀਤਮ ਪ੍ਰਭੂ ਮੈਨੂੰ ਤੋਰਦਾ ਹੈ ਅਤੇ ਜਿਵਨੂੰ ਮੈਂਡੇ ਵਾਹਿਗੁਰੂ ਸੁਆਮੀ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਮੈਂ ਟੁਰਦਾ ਹਾਂ। ਆਪੇ ਜੰਤੀ ਜੰਤੁ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ॥੪॥੪॥ ਪ੍ਰੀਤਮ ਪ੍ਰਭੂ ਆਪ ਹੀ ਰਾਗੀ ਅਤੇ ਸੰਗੀਤਕ ਸਾਜ ਹੈ, ਹੇ ਗੋਲੇ ਨਾਨਕ! ਬੰਦਾ ਉਸੇ ਤਰ੍ਹਾਂ ਹੀ ਵੱਜਦਾ ਹੈ, ਜਿਸ ਤਰ੍ਹਾਂ ਪ੍ਰਭੂ ਉਸ ਨੂੰ ਵਜਾਉਂਦਾ ਹੈ। ਸੋਰਠਿ ਮਹਲਾ ੪ ॥ ਸੋਰਠਿ ਚੌਥੀ ਪਾਤਿਸ਼ਾਹੀ। ਆਪੇ ਸ੍ਰਿਸਟਿ ਉਪਾਇਦਾ ਪਿਆਰਾ ਕਰਿ ਸੂਰਜੁ ਚੰਦੁ ਚਾਨਾਣੁ ॥ ਵਾਹਿਗੁਰੂ ਆਪ ਹੀ ਸੰਸਾਰ ਨੂੰ ਰਚਦਾ ਹੈ ਅਤੇ ਸੂਰਜ ਤੇ ਚੰਦ ਦਾ ਚਾਨਣਾ ਕਰਦਾ ਹੈ। ਆਪਿ ਨਿਤਾਣਿਆ ਤਾਣੁ ਹੈ ਪਿਆਰਾ ਆਪਿ ਨਿਮਾਣਿਆ ਮਾਣੁ ॥ ਪ੍ਰੀਤਮ ਪੁਰਖ ਆਪ ਹੀ ਨਿਜ਼ੋਰਿਆਂ ਦਾ ਜੋਰ ਹੈ ਅਤੇ ਖੁਦ ਹੀ ਨਿਮਾਣਿਆਂ ਦਾ ਮਾਣ ਹੈ। ਆਪਿ ਦਇਆ ਕਰਿ ਰਖਦਾ ਪਿਆਰਾ ਆਪੇ ਸੁਘੜੁ ਸੁਜਾਣੁ ॥੧॥ ਮਿਹਰ ਧਾਰ ਕੇ, ਆਪੇ ਹੀ ਪ੍ਰੀਤਮ ਪੁਰਖ ਰੱਖਿਆ ਕਰਦਾ ਹੈ। ਅਤੇ ਆਪ ਹੀ ਸਿਆਣਾ ਅਤੇ ਸਰਬੱਗ ਹੈ। ਮੇਰੇ ਮਨ ਜਪਿ ਰਾਮ ਨਾਮੁ ਨੀਸਾਣੁ ॥ ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਦੇ ਪ੍ਰਤਾਵਪਾਨ ਨਾਮ ਦਾ ਆਰਾਧਨ ਕਰ। ਸਤਸੰਗਤਿ ਮਿਲਿ ਧਿਆਇ ਤੂ ਹਰਿ ਹਰਿ ਬਹੁੜਿ ਨ ਆਵਣ ਜਾਣੁ ॥ ਰਹਾਉ ॥ ਸਾਧ ਸੰਗਤ ਨਾਲ ਜੁੜ ਕੇ, ਤੂੰ ਪ੍ਰਭੂ ਪ੍ਰਮੇਸ਼ਰ ਦਾ ਸਿਮਰਨ ਕਰ ਅਤੇ ਫੇਰ ਤੇਰਾ ਆਉਣਾ ਤੇ ਜਾਣਾ ਨਹੀਂ ਹੋਵੇਗਾ। ਠਹਿਰਾਉ। ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਣੁ ॥ ਆਪ ਪ੍ਰੀਤਮ ਪੁਰਖ ਨੇਕੀ ਰਾਹੀਂ ਕੰਮ ਕਰਦਾ ਹੈ ਅਤੇ ਆਪ ਹੀ ਇਸ ਨੂੰ ਕਬੂਲ ਕਰਦਾ ਹੈ। ਆਪੇ ਬਖਸ ਕਰਾਇਦਾ ਪਿਆਰਾ ਆਪੇ ਸਚੁ ਨੀਸਾਣੁ ॥ ਪਿਆਰਾ ਪ੍ਰਭੂ ਆਪ ਰਜਾ ਦੀ ਪਾਲਣਾ ਕਰਦਾ ਹੈ ਅਤੇ ਆਪ ਹੀ ਹੁਕਮ ਦਿੰਦਾ ਹੈ। ਆਪੇ ਹੁਕਮਿ ਵਰਤਦਾ ਪਿਆਰਾ ਆਪੇ ਹੀ ਫੁਰਮਾਣੁ ॥੨॥ ਆਪ ਪਿਆਰਾ ਪ੍ਰਭੂ ਖ਼ੁਦ ਸਿਮਰਨ ਦਾ ਖ਼ਜ਼ਾਨਾ ਹੈ ਅਤੇ ਖ਼ੁਦ ਹੀ ਇਸ ਦੀਆਂ ਦਾਤਾਂ ਬਖ਼ਸ਼ਦਾ ਹੈ। ਆਪੇ ਭਗਤਿ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਣੁ ॥ ਪਿਆਰਾ ਪ੍ਰਭੂ ਖੁਦ ਸਿਮਰਨ ਦਾ ਖਜਾਨਾ ਹੈ ਅਤੇ ਖੁਦ ਹੀ ਇਸ ਦੀਆਂ ਦਾਤਾਂ ਬਖਸ਼ਦਾ ਹੈ। ਆਪੇ ਸੇਵ ਕਰਾਇਦਾ ਪਿਆਰਾ ਆਪਿ ਦਿਵਾਵੈ ਮਾਣੁ ॥ ਪਿਆਰਾ ਪ੍ਰਭੂ ਖੁਦ ਬੰਦੇ ਨੂੰ ਆਪਣੀ ਸੇਵਾ ਵਿੱਚ ਜੋੜਦਾ ਹੈ ਅਤੇ ਖੁਦ ਹੀ ਉਸ ਨੂੰ ਇੱਜ਼ਤ-ਆਬਰੂ ਦੀ ਦਾਤ ਦਿੰਦਾ ਹੈ। ਆਪੇ ਤਾੜੀ ਲਾਇਦਾ ਪਿਆਰਾ ਆਪੇ ਗੁਣੀ ਨਿਧਾਨੁ ॥੩॥ ਪਿਆਰਾ ਪ੍ਰਭੂ ਆਪ ਹੀ ਅਫੁਰ ਸਮਾਧੀ ਧਾਰਨ ਕਰਦਾ ਹੈ ਅਤੇ ਆਪ ਹੀ ਗੁਣਾਂ ਦਾ ਖਜਾਨਾ ਹੈ। ਆਪੇ ਵਡਾ ਆਪਿ ਹੈ ਪਿਆਰਾ ਆਪੇ ਹੀ ਪਰਧਾਣੁ ॥ ਪ੍ਰੀਤਮ ਪ੍ਰਭੂ ਆਪ ਪਰਮ ਵਿਸ਼ਾਲ ਹੈ ਅਤੇ ਆਪ ਹੀ ਸ਼੍ਰੋਮਣੀ ਸਾਹਿਬ ਹੈ। ਆਪੇ ਕੀਮਤਿ ਪਾਇਦਾ ਪਿਆਰਾ ਆਪੇ ਤੁਲੁ ਪਰਵਾਣੁ ॥ ਆਪ ਪ੍ਰੀਤਮ ਪ੍ਰਭੂ ਮੁੱਲ ਪਾਉਂਦਾ ਹੈ ਅਤੇ ਆਪ ਹੀ ਤੱਕੜੀ ਤੇ ਵੱਟੇ ਹੈ। ਆਪੇ ਅਤੁਲੁ ਤੁਲਾਇਦਾ ਪਿਆਰਾ ਜਨ ਨਾਨਕ ਸਦ ਕੁਰਬਾਣੁ ॥੪॥੫॥ ਪ੍ਰੀਤਮ ਪ੍ਰਭੂ ਅਜੋਖ ਹੈ ਅਤੇ ਖੁਦ ਆਪਣੇ ਆਪ ਨੂੰ ਜੋਖਦਾ ਹੈ। ਗੋਲਾ ਨਾਨਕ ਸਦੀਵ ਹੀ ਉਸ ਤੋਂ ਘੋਲੀ ਵੰਞਦਾ ਹੈ। ਸੋਰਠਿ ਮਹਲਾ ੪ ॥ ਸੋਰਠਿ ਚੌਥੀ ਪਾਤਿਸ਼ਾਹੀ। ਆਪੇ ਸੇਵਾ ਲਾਇਦਾ ਪਿਆਰਾ ਆਪੇ ਭਗਤਿ ਉਮਾਹਾ ॥ ਪ੍ਰੀਤਮ ਆਪ ਆਪਣੀ ਚਾਕਰੀ ਅੰਦਰ ਜੋੜਦਾ ਹੈ ਅਤੇ ਆਪ ਹੀ ਆਦਮੀ ਨੂੰ ਆਪਣੀ ਪ੍ਰੇਮ-ਈ ਸੇਵਾ ਦੀ ਖੁਸ਼ੀ ਬਖਸ਼ਦਾ ਹੈ। ਆਪੇ ਗੁਣ ਗਾਵਾਇਦਾ ਪਿਆਰਾ ਆਪੇ ਸਬਦਿ ਸਮਾਹਾ ॥ ਆਪ ਪਿਆਰਾ ਪ੍ਰਭੂ ਬੰਦੇ ਪਾਸੋਂ ਆਪਣਾ ਜੱਸ ਗਾਇਨ ਕਰਵਾਉਂਦਾ ਹੈ ਅਤੇ ਆਪ ਹੀ ਆਪਣੇ ਨਾਮ ਅੰਦਰ ਲੀਨ ਹੈ। ਆਪੇ ਲੇਖਣਿ ਆਪਿ ਲਿਖਾਰੀ ਆਪੇ ਲੇਖੁ ਲਿਖਾਹਾ ॥੧॥ ਪ੍ਰਭੁ ਖੁਦ ਕਲਮ ਹੈ ਤੇ ਖੁਦ ਹੀ ਲਿਖਣ ਵਾਲਾ ਹੈ ਅਤੇ ਖੁਦ ਹੀ ਉਹ ਲਿਖਤ ਲਿਖਦਾ ਹੈ। ਮੇਰੇ ਮਨ ਜਪਿ ਰਾਮ ਨਾਮੁ ਓਮਾਹਾ ॥ ਮੇਰੀ ਜਿੰਦੇ! ਤੂੰ ਖੁਸ਼ੀ ਸਹਿਤ ਸਾਈਂ ਦੇ ਨਾਮ ਦਾ ਸਿਮਰਨ ਕਰ। ਅਨਦਿਨੁ ਅਨਦੁ ਹੋਵੈ ਵਡਭਾਗੀ ਲੈ ਗੁਰਿ ਪੂਰੈ ਹਰਿ ਲਾਹਾ ॥ ਰਹਾਉ ॥ ਭਾਰੇ ਨਸੀਬਾਂ ਵਾਲੇ ਪੂਰਨ ਗੁਰਾਂ ਦੇ ਰਾਹੀਂ ਹਰੀ ਦੇ ਨਾਮ ਦਾ ਮੁਨਾਫਾ ਪ੍ਰਾਪਤ ਕਰਦੇ ਹਨ ਅਤੇ ਰਾਤ ਦਿਨ ਮੌਜਾਂ ਮਾਣਦੇ ਹਨ। ਠਹਿਰਾਉ। ਆਪੇ ਗੋਪੀ ਕਾਨੁ ਹੈ ਪਿਆਰਾ ਬਨਿ ਆਪੇ ਗਊ ਚਰਾਹਾ ॥ ਆਪ ਪ੍ਰੀਤਮ ਗੁਆਲਣ ਅਤੇ ਕ੍ਰਿਸ਼ਨ ਹੈ ਅਤੇ ਆਪੇ ਹੀ ਜੰਗਲ ਵਿੱਚ ਗਾਈਆਂ ਚਾਰਦਾ ਹੈ। ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸੁ ਵਜਾਹਾ ॥ ਆਪ ਪ੍ਰੀਤਮ ਕਾਲਾ ਅਤੇ ਸੁਹਣਾ ਹੈ ਅਤੇ ਆਪ ਹੀ ਬੰਸਰੀ ਵਜਾਉਂਦਾ ਹੈ। ਕੁਵਲੀਆ ਪੀੜੁ ਆਪਿ ਮਰਾਇਦਾ ਪਿਆਰਾ ਕਰਿ ਬਾਲਕ ਰੂਪਿ ਪਚਾਹਾ ॥੨॥ ਬੱਚੇ ਦਾ ਸਰੂਪ ਧਾਰਨ ਕਰ ਕੇ ਮੇਰੇ ਪ੍ਰੀਤਮ ਨੇ ਖੁਦ ਹੀ ਕੁਵੱਲੀਆਂ ਪੀੜ ਹਾਥੀ ਨੂੰ ਮਾਰ ਸੁੱਟਿਆ ਅਤੇ ਤਬਾਹ ਕਰ ਦਿੱਤਾ ਸੀ। ਆਪਿ ਅਖਾੜਾ ਪਾਇਦਾ ਪਿਆਰਾ ਕਰਿ ਵੇਖੈ ਆਪਿ ਚੋਜਾਹਾ ॥ ਆਪੇ ਹੀ ਪਿਆਰਾ-ਪ੍ਰਭੂ ਪਿੜ ਬੰਨ੍ਹਦਾ ਹੈ ਅਤੇ ਤਮਾਸ਼ੇ ਰੱਚ ਕੇ ਆਪੇ ਹੀ ਉਨ੍ਹਾਂ ਨੂੰ ਦੇਖਦਾ ਹੈ। ਕਰਿ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰੁ ਕੰਸੁ ਕੇਸੁ ਮਾਰਾਹਾ ॥ ਮੇਰੇ ਪਿਆਰੇ-ਪ੍ਰਭੂ ਨੇ ਕ੍ਰਿਸ਼ਨ ਨੂੰ ਬੱਚੇ ਦੇ ਸਰੂਪ ਵਿੱਚ ਪੈਂਦਾ ਕੀਤਾ ਕੀਤਾ ਅਤੇ ਉਸ ਦੇ ਰਾਹੀਂ ਚੰਡੂਰ, ਕੰਸ ਤੇ ਕੇਸੀ ਨੂੰ ਮਾਰਿਆ। ਆਪੇ ਹੀ ਬਲੁ ਆਪਿ ਹੈ ਪਿਆਰਾ ਬਲੁ ਭੰਨੈ ਮੂਰਖ ਮੁਗਧਾਹਾ ॥੩॥ ਮੇਰਾ ਪਿਆਰਾ, ਖੁਦ-ਬ-ਖੁਦ ਹੀ ਤਾਕਤ ਦਾ ਸਰੂਪ ਹੈ ਅਤੇ ਮੂੜ੍ਹਾ ਤੇ ਬੁੱਧੂਆਂ ਤੀ ਤਾਕਤ ਨੂੰ ਤੋੜਦਾ ਹੈ। ਸਭੁ ਆਪੇ ਜਗਤੁ ਉਪਾਇਦਾ ਪਿਆਰਾ ਵਸਿ ਆਪੇ ਜੁਗਤਿ ਹਥਾਹਾ ॥ ਪਿਆਰਾ ਆਪ ਸਾਰਿਆਂ ਜੀਵਾਂ ਨੂੰ ਰਚਦਾ ਹੈ ਤੇ ਉਨ੍ਹਾਂ ਦੀ ਜੀਵਨ ਰਹੁ-ਰੀਤੀ ਆਪਣੇ ਹੱਥਾਂ ਦੇ ਹੇਠ ਵਿੱਚ ਰੱਖਦਾ ਹੈ। copyright GurbaniShare.com all right reserved. Email |