Page 659

ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ॥
ਸੱਚੀ ਪਿਰਹੜੀ ਮੈਂ ਤੇਰੇ ਨਾਲ ਗੰਢੀ ਹੈ, ਹੇ ਪ੍ਰਭੂ!

ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ॥੩॥
ਤੇਰੇ ਨਾਲ ਪ੍ਰੇਮ ਵਿੱਚ ਜੁੜ ਕੇ, ਮੈਂ ਹੋਰ ਸਾਰਿਆਂ ਨਾਲੋਂ ਟੁੱਟ ਗਿਆ ਹਾਂ।

ਜਹ ਜਹ ਜਾਉ ਤਹਾ ਤੇਰੀ ਸੇਵਾ ॥
ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਮੈਂ ਤੇਰੀ ਟਹਿਲ ਕਮਾਉਂਦਾ ਹਾਂ।

ਤੁਮ ਸੋ ਠਾਕੁਰੁ ਅਉਰੁ ਨ ਦੇਵਾ ॥੪॥
ਤੇਰੇ ਵਰਗਾ ਸੁਆਮੀ ਹੋਰ ਕੋਈ ਨਹੀਂ, ਹੇ ਵਾਹਿਗੁਰੂ!

ਤੁਮਰੇ ਭਜਨ ਕਟਹਿ ਜਮ ਫਾਂਸਾ ॥
ਤੇਰੇ ਸਿਮਰਨ ਦੁਆਰਾ ਮੌਤ ਦੀ ਫਾਹੀ ਕੱਟੀ ਜਾਂਦੀ ਹੈ।

ਭਗਤਿ ਹੇਤ ਗਾਵੈ ਰਵਿਦਾਸਾ ॥੫॥੫॥
ਤੈਂਡੀ ਪ੍ਰੇਮ ਮਈ ਸੇਵਾ ਪ੍ਰਾਪਤ ਕਰਨ ਲਈ, ਹੇ ਸਾਈਂ! ਰਵਿਦਾਸ ਤੇਰੀ ਮਹਿਮਾ ਗਾਇਨ ਕਰਦਾ ਹੈ।

ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ ॥
ਦੇਹ ਪਾਣੀ ਦੀ ਕੰਧ ਹੈ, ਜਿਸ ਨੂੰ ਹਵਾ ਦੇ ਥਮਲੇ ਨੇ ਥੰਮਿਆ ਹੋਇਆ ਹੈ, ਮਾਂ ਦਾ ਲਹੂ ਤੇ ਵੀਰਜ ਇਸ ਤਾ ਮਸਾਲਾ ਹਨ।

ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ ॥੧॥
ਹੱਡੀਆਂ, ਗੋਸ਼ਤ ਅਤੇ ਨਾੜੀਆਂ ਦਾ ਢਾਂਚਾ ਹੈ। ਇਸ ਵਿੱਚ ਗਰੀਬ ਆਤਮਾ ਪੰਛੀ ਰਹਿੰਦਾ ਹੈ।

ਪ੍ਰਾਨੀ ਕਿਆ ਮੇਰਾ ਕਿਆ ਤੇਰਾ ॥
ਹੇ ਫਾਨੀ ਬੰਦੇ! ਕੀ ਮੈਂਡਾ ਹੈ, ਤੇ ਕੀ ਹੈ ਤੈਂਡਾਂ?

ਜੈਸੇ ਤਰਵਰ ਪੰਖਿ ਬਸੇਰਾ ॥੧॥ ਰਹਾਉ ॥
ਪੰਛੀ ਦੇ ਬਿਰਛ ਉਤੇ ਆ ਟਿਕਣ ਦੀ ਤਰ੍ਹਾਂ ਹੀ ਆਤਮਾ ਦਾ ਸਰੀਰ ਵਿੱਚ ਟਿਕਾਊ ਹੈ। ਠਹਿਰਾਉ।

ਰਾਖਹੁ ਕੰਧ ਉਸਾਰਹੁ ਨੀਵਾਂ ॥
ਤੂੰ ਬੁਨਿਆਦਾਂ ਰੱਖਦਾ ਹੈ ਤੇ ਦੀਵਾਰਾਂ ਬਣਾਉਂਦਾ ਹੈ।

ਸਾਢੇ ਤੀਨਿ ਹਾਥ ਤੇਰੀ ਸੀਵਾਂ ॥੨॥
ਅਖੀਰ ਨੂੰ ਤੇਰੇ ਲਈ ਸਾਢੇ ਤਿੰਨ ਹੱਥ ਮਿਣਤੀ ਦੀ ਥਾਂ ਹੈ।

ਬੰਕੇ ਬਾਲ ਪਾਗ ਸਿਰਿ ਡੇਰੀ ॥
ਤੂੰ ਸੁਹਣੀ ਤਰ੍ਹਾਂ ਆਪਣੇ ਵਾਲਾਂ ਨੂੰ ਸੁਆਰਦਾ ਹੈ ਅਤੇ ਆਪਣੇ ਸੀਸ ਤੇ ਟੇਢੀ ਦਸਤਾਰ ਸਜਾਉਂਦਾ ਹੈ।

ਇਹੁ ਤਨੁ ਹੋਇਗੋ ਭਸਮ ਕੀ ਢੇਰੀ ॥੩॥
ਪ੍ਰੰਤੂ ਇਹ ਸਰੀਰ ਸੁਆਹ ਦਾ ਇਕ ਅੰਬਾਰ ਹੋ ਜਾਊਗਾ।

ਊਚੇ ਮੰਦਰ ਸੁੰਦਰ ਨਾਰੀ ॥
ਉਚੇ ਹਨ ਤੇਰੇ ਮਹਿਲ ਅਤੇ ਸੁਹਣੀਆਂ ਤੇਰੀਆਂ ਪਤਨੀਆਂ,

ਰਾਮ ਨਾਮ ਬਿਨੁ ਬਾਜੀ ਹਾਰੀ ॥੪॥
ਪਰ ਸਾਈਂ ਦੇ ਨਾਮ ਦੇ ਬਾਝੋਂ ਖੇਡ ਹਰ ਜਾਂਦੀ ਹੈ।

ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ ॥
ਮੈਂਡੀ ਜਾਤੀ ਨੀਚ ਹੈ, ਮੇਰਾ ਘਰਾਣਾ ਨੀਚ ਹੈ, ਅਤੇ ਅਧਮ ਹੈ ਮੇਰੀ ਪੈਦਾਇਸ਼।

ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ॥੫॥੬॥
ਮੈਂ ਤੇਰੀ ਪਨਾਹ ਲਈ ਹੈ, ਹੇ ਮੇਰੇ ਪਾਤਿਸ਼ਾਹ! ਪ੍ਰਕਾਸ਼ਵਾਨ ਪ੍ਰਭੂ, ਮੋਚੀ ਰਵਿਦਾਸ ਆਖਦਾ ਹੈ।

ਚਮਰਟਾ ਗਾਂਠਿ ਨ ਜਨਈ ॥
ਮੈਂ ਜੁੱਤੀਆਂ ਗੰਢਣ ਵਾਲਾ ਮੁਰੰਮਤ ਕਰਨਾ ਨਹੀਂ ਜਾਣਦਾ,

ਲੋਗੁ ਗਠਾਵੈ ਪਨਹੀ ॥੧॥ ਰਹਾਉ ॥
ਪਰ ਲੋਕ ਮੇਰੇ ਕੋਲੋਂ ਆਪਣੀਆਂ ਜੁੱਤੀਆਂ ਗੰਢਵਾਉਂਦੇ ਹਨ। ਠਹਿਰਾਉ।

ਆਰ ਨਹੀ ਜਿਹ ਤੋਪਉ ॥
ਮੇਰੇ ਕੋਲ ਖੰਧੂਈ ਨਹੀਂ ਜਿਸ ਨਾਲ ਮੈਂ ਜੋੜਾਂ,

ਨਹੀ ਰਾਂਬੀ ਠਾਉ ਰੋਪਉ ॥੧॥
ਲੋਕ ਬਿਲਕੁਲ ਬਰਬਾਦ ਹੋ ਗਏ ਹਨ।

ਲੋਗੁ ਗੰਠਿ ਗੰਠਿ ਖਰਾ ਬਿਗੂਚਾ ॥
ਆਪਣੇ ਆਪ ਨੂੰ ਜਗਤ ਨਾਲ ਜੋੜ ਜੋੜ ਕੇ ਲੋਕ ਬਿਲਕੁਲ ਬਰਬਾਦ ਹੋ ਗਏ ਹਨ।

ਹਉ ਬਿਨੁ ਗਾਂਠੇ ਜਾਇ ਪਹੂਚਾ ॥੨॥
ਆਪਣੇ ਆਪ ਨੂੰ ਸੰਸਾਰ ਨਾਲ ਇਸ ਤਰ੍ਹਾਂ ਨਾਂ ਜੋੜ ਕੇ ਮੈਂ ਪ੍ਰਭੂ ਕੋਲ ਪੁੱਜ ਗਿਆ ਹਾਂ।

ਰਵਿਦਾਸੁ ਜਪੈ ਰਾਮ ਨਾਮਾ ॥
ਰਵਿਦਾਸ ਪ੍ਰਭੂ ਦੇ ਨਾਮ ਦਾ ਉਚਾਰਨ ਕਰਦਾ ਹੈ।

ਮੋਹਿ ਜਮ ਸਿਉ ਨਾਹੀ ਕਾਮਾ ॥੩॥੭॥
ਮੌਤ ਦਾ ਦੂਤ ਦੇ ਨਾਲ ਹੁਣ ਮੇਰਾ ਕੋੲਲਵਾਸਤਾ ਨਹੀਂ।

ਰਾਗੁ ਸੋਰਠਿ ਬਾਣੀ ਭਗਤ ਭੀਖਨ ਕੀ
ਰਾਗ ਸੋਰਠਿ ਸ਼ਬਦ ਸੰਤ ਬੀਖਨ ਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥
ਮੇਰੀਆਂ ਅੱਖਾਂ ਵਿਚੋਂ ਪਾਣੀ ਵਗਦਾ ਹੈ, ਮੇਰੀ ਦੇਹ ਕਮਜ਼ੋਰ ਹੋ ਗਈ ਹੈ ਅਤੇ ਮੇਰੇ ਵਾਲ ਦੁੱਧ ਰੰਗੇ ਹੋ ਗਏ ਹਨ।

ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ ॥੧॥
ਮੇਰਾ ਗਲਾ ਰੁਕ ਗਿਆ ਹੈ। ਮੈਂ ਇਕ ਲਫਜ਼ ਭੀ ਬੋਲ ਨਹੀਂ ਸਕਦਾ। ਮੇਰੇ ਵਾਰਗਾ ਫਾਨੀ ਜੀਵ, ਹੁਣ ਕੀ ਕਰ ਸਕਦਾ ਹੈ?

ਰਾਮ ਰਾਇ ਹੋਹਿ ਬੈਦ ਬਨਵਾਰੀ ॥
ਹੇ ਪਾਤਿਸ਼ਾਹ ਪ੍ਰਮੇਸ਼ਰ ਜਗਤ ਦੇ ਮਾਲੀ, ਤੂੰ ਮੇਰਾ ਹਕੀਮ ਥੀ ਵੰਞ,

ਅਪਨੇ ਸੰਤਹ ਲੇਹੁ ਉਬਾਰੀ ॥੧॥ ਰਹਾਉ ॥
ਅਤੇ ਆਪਣੇ ਸੰਤਾਂ ਤਾ ਪਾਰ ਕਰ ਦੇ। ਠਹਿਰਾਉ।

ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ ॥
ਮੇਰੇ ਮੱਥੇ ਵਿੱਚ ਪੀੜ, ਤਨ ਅੰਦਰ ਸੜਨ ਅਤੇ ਦਿਲ ਵਿੱਚ ਦਰਦ ਹੈ।

ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ ॥੨॥
ਮੇਰੇ ਅੰਦਰ ਐਹੋ ਜੇਹੀ ਬੀਮਾਰੀ ਉਠ ਖੜੀ ਹੋਈ ਹੈ ਕਿ ਜਿਸ ਦੀ ਦੀ ਕੋਈ ਦਵਾਈ ਨਹੀਂ।

ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥
ਵਾਹਿਗੁਰੂ ਦੇ ਨਾਮ ਦਾ ਪਵਿੱਤਰ ਅੰਮ੍ਰਿਤ ਸਰੂਪ ਪਾਣੀ, ਇਸ ਸਸਾਰ ਵਿੱਚ ਸਭ ਤੋਂ ਸ੍ਰੇਸ਼ਟ ਦਵਾਈ ਹੈ।

ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥੩॥੧॥
ਦਾਸ ਭੀਖਣ ਆਖਦਾ ਹੈ, ਗੁਰਾਂ ਦੀ ਮਿਹਰ ਸਦਕਾ ਮੈਂ ਮੁਕਤੀ ਦਾ ਦਰਵਾਜਾ ਪ੍ਰਾਪਤ ਕਰ ਲਿਆ ਹੈ।

ਐਸਾ ਨਾਮੁ ਰਤਨੁ ਨਿਰਮੋਲਕੁ ਪੁੰਨਿ ਪਦਾਰਥੁ ਪਾਇਆ ॥
ਅਣਮੁੱਲਾ ਹੀਰਾ ਅਤੇ ਸ੍ਰੇਸ਼ਟ ਦੋਲਤ ਐਹੋ ਜੇਹੇ ਨਾਮ ਨੂੰ ਮੈਂ ਨੇਕ ਅਮਲਾਂ ਦੇ ਰਾਹੀਂ ਪ੍ਰਾਪਤ ਕੀਤਾ ਹੈ।

ਅਨਿਕ ਜਤਨ ਕਰਿ ਹਿਰਦੈ ਰਾਖਿਆ ਰਤਨੁ ਨ ਛਪੈ ਛਪਾਇਆ ॥੧॥
ਅਨੇਕਾਂ, ਉਪਰਾਲਿਆਂ ਨਾਲ ਮੈਂ ਇਸ ਨੂੰ ਆਪਣੇ ਨਾਮ-ਮਨ ਅੰਦਰ ਟਿਕਾਇਆ ਹੈ। ਲੁਕੋਣ ਦੁਆਰਾ ਹੀਰਾ ਲੁਕਿਆ ਨਹੀਂ ਰਹਿ ਸਕਦਾ।

ਹਰਿ ਗੁਨ ਕਹਤੇ ਕਹਨੁ ਨ ਜਾਈ ॥
ਵਰਣਨ ਕਰਨ ਦੁਆਰਾ, ਹਰੀ ਦੀਆਂ ਸਿਫਤਾਂ ਵਰਣਨ ਕੀਤੀਆਂ ਨਹੀਂ ਜਾ ਸਕਦੀਆਂ।

ਜੈਸੇ ਗੂੰਗੇ ਕੀ ਮਿਠਿਆਈ ॥੧॥ ਰਹਾਉ ॥
ਉਹ ਗੁੰਗੇ ਇਨਸਾਨ ਦੀ ਮਠਿਆਈ ਦੀ ਮਾਨੰਦ ਹਨ। ਠਹਿਰਾਉ।

ਰਸਨਾ ਰਮਤ ਸੁਨਤ ਸੁਖੁ ਸ੍ਰਵਨਾ ਚਿਤ ਚੇਤੇ ਸੁਖੁ ਹੋਈ ॥
ਸੁਆਮੀ ਨੂੰ, ਮੇਰੀ ਜੀਭਾ ਉਚਾਰਦੀ, ਕੰਨ ਸੁਣਦੇ ਅਤੇ ਮਨ ਸਿਮਰਦਾ ਹੋਇਆ ਪ੍ਰਸੰਨ ਤੇ ਸੁਖੀ ਹੁੰਦਾ ਹੈ।

ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ ॥੨॥੨॥
ਭੀਖਣ ਜੀ ਆਖਦੇ ਹਨ, ਮੇਰੇ ਦੋਨੋਂ ਨੇਤ੍ਰ ਸੰਤੁਸ਼ਟ ਹੋ ਗਏ ਹਨ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਮੈਂ ਉਸ ਸਾਈਂ ਨੂੰ ਵੇਖਦਾ ਹਾਂ।

copyright GurbaniShare.com all right reserved. Email