Page 732

ਮੇਰੇ ਮਨ ਹਰਿ ਰਾਮ ਨਾਮਿ ਕਰਿ ਰੰਙੁ ॥
ਮੇਰੀ ਜਿੰਦੜੀਏ ਤੂੰ ਸੁਆਮੀ ਵਾਹਿਗੁਰੂ ਦੇ ਨਾਮ ਨਾਲ ਪਿਆਰ ਪਾ।

ਗੁਰਿ ਤੁਠੈ ਹਰਿ ਉਪਦੇਸਿਆ ਹਰਿ ਭੇਟਿਆ ਰਾਉ ਨਿਸੰਙੁ ॥੧॥ ਰਹਾਉ ॥
ਪਰਮ ਪਰਸੰਨ ਹੋ ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਉਪਦੇਸ਼ ਦਿੱਤਾ ਹੈ ਅਤੇ ਵਾਹਿਗੁਰੂ ਪਾਤਿਸ਼ਾਹ ਮੈਨੂੰ ਨਿਰਸੰਦੇਹ ਮਿਲ ਪਿਆ ਹੈ। ਠਹਿਰਾਉ।

ਮੁੰਧ ਇਆਣੀ ਮਨਮੁਖੀ ਫਿਰਿ ਆਵਣ ਜਾਣਾ ਅੰਙੁ ॥
ਬੇਸਮਝ ਅਧਰਮੀ ਪਤਨੀ, ਮੁੜ ਮੁੜ ਕੇ ਜੂਨੀਆਂ ਅੰਦਰ ਆਉਂਦੀ ਤੇ ਜਾਂਦੀ ਹੈ।

ਹਰਿ ਪ੍ਰਭੁ ਚਿਤਿ ਨ ਆਇਓ ਮਨਿ ਦੂਜਾ ਭਾਉ ਸਹਲੰਙੁ ॥੨॥
ਉਹ ਸੁਆਮੀ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੀ। ਉਸ ਦਾ ਦਿਲ ਹੋਰਸ ਦੇ ਪਿਆਰ ਨਾਲ ਜੁੜਿਆ ਹੋਇਆ ਹੈ।

ਹਮ ਮੈਲੁ ਭਰੇ ਦੁਹਚਾਰੀਆ ਹਰਿ ਰਾਖਹੁ ਅੰਗੀ ਅੰਙੁ ॥
ਮੈਂ ਕੁਕਰਮੀ, ਮਲੀਨਤਾ ਨਾਲ ਪਰੀਪੂਰਨ ਹਾਂ। ਹੇ ਮੇਰੇ ਪੱਖੀ ਸੁਆਮੀ ਤੂੰ ਮੇਰਾ ਪੱਖ ਪੂਰ।

ਗੁਰਿ ਅੰਮ੍ਰਿਤ ਸਰਿ ਨਵਲਾਇਆ ਸਭਿ ਲਾਥੇ ਕਿਲਵਿਖ ਪੰਙੁ ॥੩॥
ਗੁਰਾਂ ਨੇ ਮੈਨੂੰ ਆਬਿ-ਹਿਯਾਤ ਦੇ ਸਰੋਵਰ ਵਿੱਚ ਇਸ਼ਨਾਨ ਕਰਵਾ ਦਿੱਤਾ ਹੈ ਅਤੇ ਮੇਰੇ ਪਾਪਾਂ ਦੀ ਸਾਰੀ ਮੈਲ ਧੋਂਤੀ ਗਈ ਹੈ।

ਹਰਿ ਦੀਨਾ ਦੀਨ ਦਇਆਲ ਪ੍ਰਭੁ ਸਤਸੰਗਤਿ ਮੇਲਹੁ ਸੰਙੁ ॥
ਹੇ ਮਸਕੀਨਾਂ ਅਤੇ ਗਰੀਬਾਂ ਦੇ ਮਿਹਰਬਾਨ ਵਾਹਿਗੁਰੂ ਸੁਆਮੀ, ਤੂੰ ਮੈਨੂੰ ਸਾਧ ਸੰਗਤ ਨਾਲ ਜੋੜ ਦੇ।

ਮਿਲਿ ਸੰਗਤਿ ਹਰਿ ਰੰਗੁ ਪਾਇਆ ਜਨ ਨਾਨਕ ਮਨਿ ਤਨਿ ਰੰਙੁ ॥੪॥੩॥
ਸਤਿਸੰਗਤ ਨਾਲ ਜੁੜ ਕੇ ਗੋਲੇ ਨਾਨਕ ਨੂੰ ਵਾਹਿਗੁਰੂ ਦਾ ਪ੍ਰੇਮ ਪਰਾਪਤ ਹੋਇਆ ਹੈ, ਅਤੇ ਉਸ ਦੀ ਆਤਮਾ ਤੇ ਦੇਹ ਪ੍ਰੇਮ ਨਾਲ ਰੰਗੇ ਗਏ ਹਨ।

ਸੂਹੀ ਮਹਲਾ ੪ ॥
ਸੂਹੀ ਚੌਥੀ ਪਾਤਿਸ਼ਾਹੀ।

ਹਰਿ ਹਰਿ ਕਰਹਿ ਨਿਤ ਕਪਟੁ ਕਮਾਵਹਿ ਹਿਰਦਾ ਸੁਧੁ ਨ ਹੋਈ ॥
ਜੋ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹੈ ਅਤੇ ਸਦਾ ਛਲ ਫਰੇਬ ਕਰਦਾ ਹੈ; ਉਸ ਦਾ ਮਨ ਪਵਿਤਰ ਨਹੀਂ ਹੁੰਦਾ।

ਅਨਦਿਨੁ ਕਰਮ ਕਰਹਿ ਬਹੁਤੇਰੇ ਸੁਪਨੈ ਸੁਖੁ ਨ ਹੋਈ ॥੧॥
ਰਾਤ ਦਿਨ ਉਹ ਅਨੇਕਾਂ ਸੰਸਕਾਰ ਪਿਆ ਕਰੇ, ਉਸ ਨੂੰ ਸੁਫਨੇ ਵਿੱਚ ਭੀ ਆਰਾਮ ਪਰਾਪਤ ਨਹੀਂ ਹੁੰਦਾ।

ਗਿਆਨੀ ਗੁਰ ਬਿਨੁ ਭਗਤਿ ਨ ਹੋਈ ॥
ਹੇ ਬ੍ਰਹਿਮ ਬੇਤੇ! ਗੁਰਾਂ ਦੇ ਬਾਝੋਂ ਬਾਹਿਬ ਦੀ ਪ੍ਰੇਮੀ-ਮਈ ਸੇਵਾ ਕੀਤੀ ਨਹੀਂ ਜਾ ਸਕਦੀ।

ਕੋਰੈ ਰੰਗੁ ਕਦੇ ਨ ਚੜੈ ਜੇ ਲੋਚੈ ਸਭੁ ਕੋਈ ॥੧॥ ਰਹਾਉ ॥
ਪਾਹ ਸੱਖਣੇ ਕਪੜੇ ਨੂੰ ਕਦਾਚਿਤ ਰੰਗ ਨਹੀਂ ਚੜ੍ਹਦਾ, ਭਾਵੇਂ ਜਿੰਨਾ ਮਰਜੀ ਸਾਰੇ ਜਣੇ ਚਾਹ ਕਰਨ। ਠਹਿਰਾਉ।

ਜਪੁ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗੁ ਨ ਜਾਈ ॥
ਅਧਰਮੀ ਦੀ ਬੀਮਾਰੀ ਦੂਰ ਨਹੀਂ ਹੁੰਦੀ, ਭਾਵੇਂ ਉਹ ਪਾਠ, ਤਪੱਸਿਆ, ਸਵੈ-ਜਬਤ, ਉਪਹਾਸ ਅਤੇ ਉਪਾਸ਼ਨਾ ਪਿਆ ਕਰੇ।

ਅੰਤਰਿ ਰੋਗੁ ਮਹਾ ਅਭਿਮਾਨਾ ਦੂਜੈ ਭਾਇ ਖੁਆਈ ॥੨॥
ਉਸ ਦੇ ਅੰਦਰ ਅਤਿਅੰਤ ਅਹੰਕਾਰ ਦੀ ਬੀਮਾਰੀ ਹੈ ਅਤੇ ਉਸ ਨੂੰ ਹੋਰਸ ਦੇ ਪਿਆਰ ਨੇ ਬਰਬਾਦ ਕਰ ਦਿੱਤਾ ਹੈ।

ਬਾਹਰਿ ਭੇਖ ਬਹੁਤੁ ਚਤੁਰਾਈ ਮਨੂਆ ਦਹ ਦਿਸਿ ਧਾਵੈ ॥
ਉਪਰੋ ਉਹ ਧਾਰਮਿਕ ਲਿਬਾਸ ਪਾਉਂਦਾ ਹੈ ਅਤੇ ਬੜਾ ਹੁਸ਼ਿਆਰ ਹੈ, ਪਰ ਉਸ ਦਾ ਮਨ ਦਸੀਂ ਪਾਸੀਂ ਭਟਕਦਾ ਫਿਰਦਾ ਹੈ।

ਹਉਮੈ ਬਿਆਪਿਆ ਸਬਦੁ ਨ ਚੀਨ੍ਹ੍ਹੈ ਫਿਰਿ ਫਿਰਿ ਜੂਨੀ ਆਵੈ ॥੩॥
ਹੰਕਾਰ ਵਿੱਚ ਖਚਤ ਹੋਇਆ ਉਹ ਨਾਮ ਨੂੰ ਚੇਤੇ ਨਹੀਂ ਕਰਦਾ ਅਤੇ ਮੁੜ ਮੁੜ ਕੇ ਜੂਨੀਆਂ ਵਿੱਚ ਪਾਇਆ ਜਾਂਦਾ ਹੈ।

ਨਾਨਕ ਨਦਰਿ ਕਰੇ ਸੋ ਬੂਝੈ ਸੋ ਜਨੁ ਨਾਮੁ ਧਿਆਏ ॥
ਜਿਸ ਉਤੇ ਵਾਹਿਗੁਰੂ ਦੀ ਰਹਿਮਤ ਹੈ, ਉਹ ਹੀ ਉਸ ਨੂੰ ਸਮਝਦਾ ਹੈ। ਇਹੋ ਜਿਹਾ ਇਨਸਾਨ ਉਸ ਦੇ ਨਾਮ ਦਾ ਆਰਾਧਨ ਕਰਦਾ ਹੈ।

ਗੁਰ ਪਰਸਾਦੀ ਏਕੋ ਬੂਝੈ ਏਕਸੁ ਮਾਹਿ ਸਮਾਏ ॥੪॥੪॥
ਗੁਰਾਂ ਦੀ ਦਇਆ ਦੁਆਰਾ ਉਹ ਇਕ ਸੁਆਮੀ ਨੂੰ ਹੀ ਜਾਣਦਾ ਹੈ ਅਤੇ ਅਦੁੱਤੀ ਪੁਰਖ ਅੰਦਰ ਲੀਨ ਹੋ ਜਾਂਦਾ ਹੈ।

ਸੂਹੀ ਮਹਲਾ ੪ ਘਰੁ ੨
ਸੂਹੀ ਚੌਥੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਗੁਰਮਤਿ ਨਗਰੀ ਖੋਜਿ ਖੋਜਾਈ ॥
ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਦੇਹੀ ਪਿੰਡ ਦੀ ਢੂੰਡ-ਭਾਲ ਕੀਤੀ ਹੈ,

ਹਰਿ ਹਰਿ ਨਾਮੁ ਪਦਾਰਥੁ ਪਾਈ ॥੧॥
ਅਤੇ ਸੁਆਮੀ ਮਾਲਕ ਦੇ ਨਾਮ ਦੀ ਦੌਲਤ ਲੱਭ ਲਈ ਹੈ।

ਮੇਰੈ ਮਨਿ ਹਰਿ ਹਰਿ ਸਾਂਤਿ ਵਸਾਈ ॥
ਸੁਆਮੀ ਮਾਲਕ ਨੇ ਮੇਰੇ ਅੰਦਰ ਠੰਢ-ਚੈਨ ਵਰਤਾ ਦਿੱਤੀ ਹੈ।

ਤਿਸਨਾ ਅਗਨਿ ਬੁਝੀ ਖਿਨ ਅੰਤਰਿ ਗੁਰਿ ਮਿਲਿਐ ਸਭ ਭੁਖ ਗਵਾਈ ॥੧॥ ਰਹਾਉ ॥
ਗੁਰਾਂ ਨਾਲ ਮਿਲ ਪੈਣ ਤੇ ਖਾਹਿਸ਼ ਦੀ ਅੱਗ ਇਕ ਮੁਹਤ ਵਿੱਚ ਬੁੱਝ ਗਈ ਹੈ ਅਤੇ ਮੇਰੀ ਸਾਰੀ ਭੁੱਖ ਮਿਟ ਗਈ ਹੈ। ਠਹਿਰਾਉ।

ਹਰਿ ਗੁਣ ਗਾਵਾ ਜੀਵਾ ਮੇਰੀ ਮਾਈ ॥
ਹੇ ਮੇਰੀ ਮਾਤਾ! ਮੈਂ ਕੇਵਲ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਹੀ ਜੀਉਂਦਾ ਹਾਂ।

ਸਤਿਗੁਰਿ ਦਇਆਲਿ ਗੁਣ ਨਾਮੁ ਦ੍ਰਿੜਾਈ ॥੨॥
ਮਿਹਰਬਾਨ ਸੱਚੇ ਗੁਰਾਂ ਨੇ ਮੇਰੇ ਅੰਦਰ ਨਾਮ ਦੀ ਮਹਿਮਾ ਪੱਕੀ ਕਰ ਦਿੱਤੀ ਹੈ।

ਹਉ ਹਰਿ ਪ੍ਰਭੁ ਪਿਆਰਾ ਢੂਢਿ ਢੂਢਾਈ ॥
ਮੈਂ ਆਪਣੇ ਪ੍ਰੀਤਮ ਪਾਰਬ੍ਰਹਮ ਪਰਮੇਸਰ ਨੂੰ ਖੋਜਦਾ ਪਾਲਦਾ ਹਾਂ।

ਸਤਸੰਗਤਿ ਮਿਲਿ ਹਰਿ ਰਸੁ ਪਾਈ ॥੩॥
ਸਾਧ ਸੰਗਤ ਨਾਲ ਮਿਲ ਕੇ ਮੈਂ ਸਾਹਿਬ ਦੇ ਅੰਮ੍ਰਿਤ ਨੂੰ ਪਰਾਪਤ ਕਰ ਲਿਆ ਹੈ।

ਧੁਰਿ ਮਸਤਕਿ ਲੇਖ ਲਿਖੇ ਹਰਿ ਪਾਈ ॥
ਆਪਣੇ ਮੱਥੇ ਦੀ ਮੁੱਢਲੀ ਲਿਖੀ ਹੋਈ ਪ੍ਰਾਲਬਧ ਦੀ ਬਦੌਲਤ, ਮੈਂ ਪ੍ਰਭੂ ਨੂੰ ਪਰਾਪਤ ਕਰ ਲਿਆ ਹੈ।

ਗੁਰੁ ਨਾਨਕੁ ਤੁਠਾ ਮੇਲੈ ਹਰਿ ਭਾਈ ॥੪॥੧॥੫॥
ਆਪਣੀ ਪ੍ਰਸੰਨਤਾ ਰਾਹੀਂ ਗੁਰੂ ਨਾਨਕ ਦੇਵ ਜੀ ਪ੍ਰਾਣੀ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੇ ਹਨ, ਹੇ ਵੀਰ!

ਸੂਹੀ ਮਹਲਾ ੪ ॥
ਸੂਹੀ ਚੌਥੀ ਪਾਤਿਸ਼ਾਹੀ।

ਹਰਿ ਕ੍ਰਿਪਾ ਕਰੇ ਮਨਿ ਹਰਿ ਰੰਗੁ ਲਾਏ ॥
ਆਪਣੀ ਰਹਿਮਤ ਧਾਰ ਕੇ ਪ੍ਰਭੂ ਪ੍ਰਾਣੀ ਦੇ ਚਿੱਤ ਨੂੰ ਆਪਣੀ ਪ੍ਰੀਤ ਨਾਲ ਰੰਗ ਦਿੰਦਾ ਹੈ।

ਗੁਰਮੁਖਿ ਹਰਿ ਹਰਿ ਨਾਮਿ ਸਮਾਏ ॥੧॥
ਗੁਰੂ ਅਨੁਸਾਰੀ ਸੁਆਮੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।

ਹਰਿ ਰੰਗਿ ਰਾਤਾ ਮਨੁ ਰੰਗ ਮਾਣੇ ॥
ਵਾਹਿਗੁਰੂ ਦੀ ਪ੍ਰੀਤ ਨਾਲ ਰੰਗੀਜਿਆ ਹੋਇਆ ਇਨਸਾਨ ਆਤਮਕ ਅਨੰਦ ਭੋਗਦਾ ਹੈ।

ਸਦਾ ਅਨੰਦਿ ਰਹੈ ਦਿਨ ਰਾਤੀ ਪੂਰੇ ਗੁਰ ਕੈ ਸਬਦਿ ਸਮਾਣੇ ॥੧॥ ਰਹਾਉ ॥
ਦਿਨ ਰਾਤ ਉਹ ਹਮੇਸ਼ਾਂ ਖੁਸ਼ ਰਹਿੰਦਾ ਹੈ ਅਤੇ ਪੂਰਨ ਗੁਰਾਂ ਦੀ ਬਾਣੀ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।

ਹਰਿ ਰੰਗ ਕਉ ਲੋਚੈ ਸਭੁ ਕੋਈ ॥
ਹਰ ਕੋਈ ਪ੍ਰਭੂ ਦੇ ਪ੍ਰੇਮ ਨੂੰ ਚਾਹੁੰਦਾ ਹੈ।

ਗੁਰਮੁਖਿ ਰੰਗੁ ਚਲੂਲਾ ਹੋਈ ॥੨॥
ਗੁਰਾਂ ਦੇ ਰਾਹੀਂ, ਗੂੜ੍ਹਾ ਲਾਲ ਰੰਗ ਚੜ੍ਹ ਜਾਂਦਾ ਹੈ।

ਮਨਮੁਖਿ ਮੁਗਧੁ ਨਰੁ ਕੋਰਾ ਹੋਇ ॥
ਮੂਰਖ ਅਧਰਮੀ ਪੁਰਸ਼ ਸਦਾ ਅਭਿੱਜ ਹੀ ਰਹਿੰਦਾ ਹੈ।

copyright GurbaniShare.com all right reserved. Email