ਜੇ ਸਉ ਲੋਚੈ ਰੰਗੁ ਨ ਹੋਵੈ ਕੋਇ ॥੩॥ ਭਾਵੇਂ ਉਹ ਸੈਕੜੇ ਵਾਰੀ ਖਾਹਿਸ਼ ਪਿਆ ਕਰੇ, ਉਸ ਨੂੰ ਪ੍ਰਭੂ ਦੀ ਪ੍ਰੀਤ ਪਰਾਪਤ ਨਹੀਂ ਹੁੰਦੀ। ਨਦਰਿ ਕਰੇ ਤਾ ਸਤਿਗੁਰੁ ਪਾਵੈ ॥ ਜੇਕਰ ਸੁਆਮੀ ਰਹਿਮਤ ਧਾਰੇ, ਤਦ ਹੀ ਪ੍ਰਾਣੀ ਸੱਚੇ ਗੁਰਾਂ ਨਾਲ ਮਿਲਦਾ ਹੈ। ਨਾਨਕ ਹਰਿ ਰਸਿ ਹਰਿ ਰੰਗਿ ਸਮਾਵੈ ॥੪॥੨॥੬॥ ਨਾਨਕ ਵਾਹਿਗੁਰੂ ਦੀ ਪ੍ਰੀਤ ਦੇ ਈਸ਼ਵਰੀ-ਅੰਮ੍ਰਿਤ ਅੰਦਰ ਲੀਨ ਹੋਇਆ ਹੈ। ਸੂਹੀ ਮਹਲਾ ੪ ॥ ਸੂਹੀ ਚੌਥੀ ਪਾਤਿਸ਼ਾਹੀ। ਜਿਹਵਾ ਹਰਿ ਰਸਿ ਰਹੀ ਅਘਾਇ ॥ ਮੇਰੀ ਜੀਭ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੱਜੀ ਰਹਿੰਦੀ ਹੈ। ਗੁਰਮੁਖਿ ਪੀਵੈ ਸਹਜਿ ਸਮਾਇ ॥੧॥ ਗੁਰੂ-ਅਨੁਸਾਰੀ ਇਸ ਨੂੰ ਪਾਨ ਕਰਦਾ ਅਤੇ ਆਤਮਕ ਆਨੰਦ ਲੀਨ ਹੋ ਜਾਂਦਾ ਹੈ। ਹਰਿ ਰਸੁ ਜਨ ਚਾਖਹੁ ਜੇ ਭਾਈ ॥ ਹੇ ਵੀਰ ਸਾਧੂਆ! ਜੇਕਰ ਤੂੰ ਵਾਹਿਗੁਰੂ ਦੇ ਅੰਮ੍ਰਿਤ ਨੂੰ ਚੱਖ ਲਵੇ, ਤਉ ਕਤ ਅਨਤ ਸਾਦਿ ਲੋਭਾਈ ॥੧॥ ਰਹਾਉ ॥ ਤਦ ਤੂੰ ਹੋਰਨਾਂ ਸੁਆਦਾਂ ਵਿੱਚ ਕਿਸ ਤਰ੍ਹਾਂ ਲਭਾਇਮਾਨ ਹੋ ਸਕਦਾ ਹੈ? ਠਹਿਰਾਉ। ਗੁਰਮਤਿ ਰਸੁ ਰਾਖਹੁ ਉਰ ਧਾਰਿ ॥ ਗੁਰਾਂ ਦੇ ਉਪਦੇਸ਼ ਤਾਬੇ, ਤੂੰ ਇਸ ਨਾਮ-ਅੰਮ੍ਰਿਤ ਨੂੰ ਆਪਣੇ ਦਿਲ ਵਿੱਚ ਟਿਕਾ ਰੱਖ। ਹਰਿ ਰਸਿ ਰਾਤੇ ਰੰਗਿ ਮੁਰਾਰਿ ॥੨॥ ਜੋ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੰਗੀਜੇ ਹਨ, ਉਹ ਈਸ਼ਵਰੀ ਆਨੰਦ ਅੰਦਰ ਵਸਦੇ ਹਨ। ਮਨਮੁਖਿ ਹਰਿ ਰਸੁ ਚਾਖਿਆ ਨ ਜਾਇ ॥ ਮਨ ਮਗਰ ਲਗਿਆ ਪ੍ਰਭੂ ਦੇ ਅੰਮ੍ਰਿਤ ਨੂੰ ਚਖ ਨਹੀਂ ਸਕਦਾ। ਹਉਮੈ ਕਰੈ ਬਹੁਤੀ ਮਿਲੈ ਸਜਾਇ ॥੩॥ ਉਹ ਹੰਕਾਰ ਕਰਦਾ ਹੈ ਅਤੇ ਘਣੇਰੀ ਸਜ਼ਾ ਪਾਉਂਦਾ ਹੈ। ਨਦਰਿ ਕਰੇ ਤਾ ਹਰਿ ਰਸੁ ਪਾਵੈ ॥ ਜੇਕਰ ਗੁਰੂ ਜੀ ਮਿਹਰ ਧਾਰਨ, ਤਦ ਹੀ ਪ੍ਰਾਣੀ ਨੂੰ ਵਾਹਿਗੁਰੂ ਦੇ ਅੰਮ੍ਰਿਤ ਦਾਤ ਮਿਲਦੀ ਹੈ। ਨਾਨਕ ਹਰਿ ਰਸਿ ਹਰਿ ਗੁਣ ਗਾਵੈ ॥੪॥੩॥੭॥ ਨਾਨਕ, ਪ੍ਰਭੂ ਦੇ ਅੰਮ੍ਰਿਤ ਨੂੰ ਪਰਾਪਤ ਕਰ ਕੇ, ਇਨਸਾਨ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ। ਸੂਹੀ ਮਹਲਾ ੪ ਘਰੁ ੬ ਸੂਹੀ ਚੌਥੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ ॥ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਨੀਵੀਂ ਜਾਤੀ ਦੇ ਇਨਸਾਨ, ਉਚੇ ਮਰਤਬੇ ਨੂੰ ਪਰਾਪਤ ਹੋ ਜਾਂਦੇ ਹਨ। ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ ॥੧॥ ਗੋਲੀ ਦੇ ਪੁੱਤਰ ਬਿਦਰ ਤੋਂ ਪਤਾ ਕਰ ਲਓ, ਜਿਸ ਦੇ ਗ੍ਰਹਿ ਵਿੱਚ ਕ੍ਰਿਸ਼ਨ ਜਾ ਕੇ ਠਹਿਰਿਆ ਸੀ। ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥੧॥ ਰਹਾਉ ॥ ਹੇ ਲੋਕੋ! ਮੇਰੇ ਭਰਾਓ! ਵਾਹਿਗੁਰੂ ਦੀ ਅਕਹਿ ਧਰਮ ਵਾਰਤਾ ਸ੍ਰਵਣ ਕਰੋ, ਜਿਸ ਦੁਆਰਾ ਫਿਕਰ ਤਕਲੀਫ ਅਤੇ ਭੁੱਖ ਸਮੂਹ ਦੂਰ ਹੋ ਜਾਂਦੀਆਂ ਹਨ। ਠਹਿਰਾਉ। ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥ ਚਮਰੇਟਾ ਰਵਿਦਾਸ ਵਾਹਿਗੁਰੂ ਦੀ ਪ੍ਰਸੰਸਾ ਕਰਦਾ ਸੀ ਅਤੇ ਹਰ ਇਕ ਮੁਹਤ ਉਸ ਦਾ ਜੱਸ ਗਾਉਂਦਾ ਸੀ। ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥ ਡਿੱਗੀ ਹੋਈ ਜਾਤੀ ਦਾ ਹੋਣ ਦੇ ਬਾਵਜੂਦ, ਉਹ ਸਰੇਸ਼ਟ ਹੋ ਗਿਆ ਅਤੇ ਚਾਰੇ ਹੀ ਜਾਤਾਂ ਆ ਕੇ ਉਸ ਦੇ ਪੈਰੀਂ ਪੈ ਗਈਆਂ। ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ ॥ ਨਾਮਦੇਵ ਦਾ ਪ੍ਰਭੂ ਨਾਲ ਪ੍ਰੇਮ ਪੈ ਗਿਆ। ਲੋਕੀਂ ਉਸ ਨੂੰ ਛੀਬਾਂ ਆਖਦੇ ਤੇ ਸੱਦਦੇ ਸਨ। ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ ॥੩॥ ਸਾਈਂ ਨੇ ਖਤਰੀਆਂ ਦੇ ਬ੍ਰਾਹਮਣਾਂ ਵੱਲ ਆਪਣੀ ਕੰਡ ਕਰ ਲਈ ਅਤੇ ਨਾਮਦੇਵ ਨੂੰ ਆਪਣੇ ਮੂੰਹ ਲਾ ਲਿਆ। ਜਿਤਨੇ ਭਗਤ ਹਰਿ ਸੇਵਕਾ ਮੁਖਿ ਅਠਸਠਿ ਤੀਰਥ ਤਿਨ ਤਿਲਕੁ ਕਢਾਇ ॥ ਜਿੰਨੇ ਭੀ ਵਾਹਿਗੁਰੂ ਦੇ ਸਾਧੂ ਅਤੇ ਗੋਲੇ ਹਨ ਉਨ੍ਹਾਂ ਸਾਰਿਆਂ ਦੇ ਮੱਥੇ ਉਤੇ ਅਠਾਹਟ ਯਾਤ੍ਰਾ ਅਸਥਾਨ ਟਿੱਕਾ ਲਾਉਂਦੇ ਹਨ। ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ ਜੇ ਕ੍ਰਿਪਾ ਕਰੇ ਹਰਿ ਰਾਇ ॥੪॥੧॥੮॥ ਜੇਕਰ ਪਾਤਿਸ਼ਾਹ ਪ੍ਰਮੇਸ਼ਰ ਆਪਣੀ ਰਹਿਮਤ ਨਿਛਾਵਰ ਕਰੇ, ਗੋਲਾ ਨਾਨਕ ਰਾਤ ਦਿਨ ਉਨ੍ਹਾਂ ਦੇ ਪੈਰਾਂ ਨੂੰ ਛੂਹੇਗਾ। ਸੂਹੀ ਮਹਲਾ ੪ ॥ ਸੂਹੀ ਚੌਥੀ ਪਾਤਿਸ਼ਾਹੀ। ਤਿਨ੍ਹ੍ਹੀ ਅੰਤਰਿ ਹਰਿ ਆਰਾਧਿਆ ਜਿਨ ਕਉ ਧੁਰਿ ਲਿਖਿਆ ਲਿਖਤੁ ਲਿਲਾਰਾ ॥ ਕੇਵਲ ਓਹੀ ਆਪਣੇ ਮਨ ਅੰਦਰ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਜਿਨ੍ਹਾਂ ਦੇ ਮਸਤਕ ਉਤੇ ਐਸੀ ਪ੍ਰਾਲਬਧ ਐਨ ਮੁੱਢ ਤੋਂ ਲਿਖੀ ਹੋਈ ਹੈ। ਤਿਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗੁ ਕਰੇ ਮੇਰਾ ਹਰਿ ਕਰਤਾਰਾ ॥੧॥ ਉਨ੍ਹਾਂ ਦੀ ਬਦਖੋਈ ਕੋਈ ਕੀ ਕਰ ਸਕਦਾ ਹੈ, ਜਿਨ੍ਹਾਂ ਦੇ ਪੱਖ ਉਤੇ ਮੇਰਾ ਸੁਆਮੀ ਸਿਰਜਣਹਾਰ ਹੈ। ਹਰਿ ਹਰਿ ਧਿਆਇ ਮਨ ਮੇਰੇ ਮਨ ਧਿਆਇ ਹਰਿ ਜਨਮ ਜਨਮ ਕੇ ਸਭਿ ਦੂਖ ਨਿਵਾਰਣਹਾਰਾ ॥੧॥ ਰਹਾਉ ॥ ਸੁਆਮੀ ਵਾਹਿਗੁਰੂ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ! ਮੇਰੀ ਜਿੰਦੜੀਏ ਤੂੰ ਆਪਣੇ ਵਾਹਿਗੁਰੂ ਦਾ ਸਿਮਰਨ ਕਰ, ਜੋ ਅਨੇਕਾ ਜਨਮਾਂ ਦੇ ਸਾਰੇ ਦੁੱਖੜੇ ਦੂਰ ਕਰਨ ਵਾਲਾ ਹੈ। ਠਹਿਰਾਉ। ਧੁਰਿ ਭਗਤ ਜਨਾ ਕਉ ਬਖਸਿਆ ਹਰਿ ਅੰਮ੍ਰਿਤ ਭਗਤਿ ਭੰਡਾਰਾ ॥ ਆਰੰਭ ਵਿੱਚ ਹੀ ਵਾਹਿਗੁਰੂ ਨੇ ਪਵਿੱਤਰ ਪੁਰਸ਼ਾਂ ਨੂੰ ਆਪਣੀ ਬੰਦਗੀ ਦਾ ਸੁਧਾਸਰੂਪ ਖਜ਼ਾਨਾ ਪ੍ਰਦਾਨ ਕਰ ਦਿੱਤਾ। ਮੂਰਖੁ ਹੋਵੈ ਸੁ ਉਨ ਕੀ ਰੀਸ ਕਰੇ ਤਿਸੁ ਹਲਤਿ ਪਲਤਿ ਮੁਹੁ ਕਾਰਾ ॥੨॥ ਜੋ ਮੂੜ੍ਹ ਹੈ, ਉਹ ਉਨ੍ਹਾਂ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਲੋਕ ਤੇ ਪ੍ਰਲੋਕ ਵਿੱਚ ਉਸ ਦਾ ਮੂੰਹ ਕਾਲਾ ਹੁੰਦਾ ਹੈ। ਸੇ ਭਗਤ ਸੇ ਸੇਵਕਾ ਜਿਨਾ ਹਰਿ ਨਾਮੁ ਪਿਆਰਾ ॥ ਉਹ ਹੀ ਸੰਤ ਹਨ ਅਤੇ ਉਹ ਹੀ ਉਸ ਦੇ ਗੋਲੇ, ਜਿਨ੍ਹਾਂ ਨੂੰ ਸਾਹਿਬ ਦਾ ਨਾਮ ਮਿੱਠੜਾ ਲੱਗਦਾ ਹੈ। ਤਿਨ ਕੀ ਸੇਵਾ ਤੇ ਹਰਿ ਪਾਈਐ ਸਿਰਿ ਨਿੰਦਕ ਕੈ ਪਵੈ ਛਾਰਾ ॥੩॥ ਉਨ੍ਹਾਂ ਦੀ ਚਾਕਰੀ ਰਾਹੀਂ ਪ੍ਰਭੂ ਪਰਾਪਤ ਹੁੰਦਾ ਹੈ। ਕਲੰਕ ਲਾਉਣ ਵਾਲੇ ਦੇ ਸਿਰ ਸੁਆਹ ਪੈਂਦੀ ਹੈ। ਜਿਸੁ ਘਰਿ ਵਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਛਿ ਕਰਹੁ ਬੀਚਾਰਾ ॥ ਕੇਵਲ ਉਹ ਹੀ ਇਸ ਨੂੰ ਜਾਣਦਾ ਹੈ, ਜਿਸ ਦੇ ਗ੍ਰਹਿ ਇਹ ਵਰਤੀ ਹੋਵੇ। ਜੱਗ ਦੇ ਰਹਿਬਰ ਗੁਰੂ ਨਾਨਕ ਤੋਂ ਪਤਾ ਕਰ ਕੇ, ਤੂੰ ਇਸ ਦੀ ਸੋਚ ਵੀਚਾਰ ਕਰ। ਚਹੁ ਪੀੜੀ ਆਦਿ ਜੁਗਾਦਿ ਬਖੀਲੀ ਕਿਨੈ ਨ ਪਾਇਓ ਹਰਿ ਸੇਵਕ ਭਾਇ ਨਿਸਤਾਰਾ ॥੪॥੨॥੯॥ ਗੁਰੂ ਸਾਹਿਬਾਨ ਦੀਆਂ ਚੌਹਾਂ ਪੁਸ਼ਤਾਂ ਵਿੱਚ ਅਤੇ ਆਰੰਭ ਤੇ ਯੁੱਗਾਂ ਦੇ ਸ਼ੁਰੂ ਤੋਂ, ਬਦਖੋਈ ਕਰਨ ਦੁਆਰਾ ਕਦੇ ਕਿਸੇ ਨੂੰ ਵਾਹਿਗੁਰੂ ਪਰਾਪਤ ਨਹੀਂ ਹੋਇਆ। ਕੇਵਲ ਟਹਿਲੂਏ ਦੇ ਭਾਵ ਰਾਹੀਂ ਹੀ ਬੰਦਾ ਬੰਦ ਖਲਾਸ ਹੁੰਦਾ ਹੈ। ਸੂਹੀ ਮਹਲਾ ੪ ॥ ਸੂਹੀ ਚੌਥੀ ਪਾਤਿਸ਼ਾਹੀ। ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ ॥ ਜਿਥੇ ਕਿਤੇ ਭੀ ਸਾਹਿਬ ਬਿਮਰਿਆ ਜਾਂਦਾ ਹੈ, ਉਥੇ ਹੀ ਸਾਹਿਬ ਸੱਜਣ ਅਤੇ ਸਹਾਇਕ ਹੁੰਦਾ ਹੈ। copyright GurbaniShare.com all right reserved. Email |