Page 744

ਜੈ ਜਗਦੀਸ ਕੀ ਗਤਿ ਨਹੀ ਜਾਣੀ ॥੩॥
ਪ੍ਰਭੂ ਪ੍ਰਾਣੀ ਸ਼੍ਰਿਸ਼ਟੀ ਦੇ ਸੁਆਮੀ ਦੀ ਸਿਫ਼ਤ ਕਰਨ ਦੀ ਦਸ਼ਾ ਨੂੰ ਨਹੀਂ ਸਮਝਦਾ।

ਸਰਣਿ ਸਮਰਥ ਅਗੋਚਰ ਸੁਆਮੀ ॥
ਤੂੰ ਆਪਣੇ ਸਰਬ-ਸ਼ਕਤੀਵਾਨ, ਅਦ੍ਰਿਸ਼ਟ ਪ੍ਰਭੂ ਦੀ ਪਨਾਹ ਲੈ,

ਉਧਰੁ ਨਾਨਕ ਪ੍ਰਭ ਅੰਤਰਜਾਮੀ ॥੪॥੨੭॥੩੩॥
ਅਤੇ ਇਸ ਤਰ੍ਹਾਂ ਆਪਣਾ ਪਾਰ ਉਤਾਰਾ ਕਰ, ਹੇ ਨਾਨਕ! ਸਾਹਿਬ ਦਿਲਾਂ ਦੀਆਂ ਜਾਨਣਹਾਰ ਹੈ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਸਾਧਸੰਗਿ ਤਰੈ ਭੈ ਸਾਗਰੁ ॥
ਤਾਂ ਜੋ ਤੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇ, ਸਤਿਸੰਗਤ ਅੰਦਰ,

ਹਰਿ ਹਰਿ ਨਾਮੁ ਸਿਮਰਿ ਰਤਨਾਗਰੁ ॥੧॥
ਤੂੰ ਹੀਰਿਆਂ ਦੀ ਕਾਣ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰ।

ਸਿਮਰਿ ਸਿਮਰਿ ਜੀਵਾ ਨਾਰਾਇਣ ॥
ਆਦਿ ਪੁਰਖ ਦਾ ਆਰਾਧਨ ਕਰਨ ਦੁਆਰਾ ਮੈਂ ਜੀਉਂਦਾ ਹਾਂ।

ਦੂਖ ਰੋਗ ਸੋਗ ਸਭਿ ਬਿਨਸੇ ਗੁਰ ਪੂਰੇ ਮਿਲਿ ਪਾਪ ਤਜਾਇਣ ॥੧॥ ਰਹਾਉ ॥
ਪੂਰਨ ਗੁਰਾਂ ਨਾਲ ਮਿਲਣ ਦੁਆਰਾ, ਸਾਰੇ ਦੁੱਖੜ, ਬੀਮਾਰੀਆਂ ਅਤੇ ਸ਼ੋਕ ਨਸ਼ਟ ਹੋ ਜਾਂਦੇ ਹਨ ਅਤੇ ਪਾਪ ਕੱਟੇ ਜਾਂਦੇ ਹਨ। ਠਹਿਰਾਉ।

ਜੀਵਨ ਪਦਵੀ ਹਰਿ ਕਾ ਨਾਉ ॥
ਸਾਈਂ ਦੇ ਨਾਮ ਰਾਹੀਂ ਅਬਿਨਾਸ਼ੀ ਦਰਜਾ ਪਰਾਪਤ ਹੋ ਜਾਂਦਾ ਹੈ,

ਮਨੁ ਤਨੁ ਨਿਰਮਲੁ ਸਾਚੁ ਸੁਆਉ ॥੨॥
ਅਤੇ ਆਤਮਾ ਤੇ ਦੇਹ ਪਵਿੱਤਰ ਹੋ ਜਾਂਦੇ ਹਨ, ਜੋਕਿ ਜੀਵਨ ਦਾ ਸੱਚਾ ਮਨੌਰਥ ਹੈ।

ਆਠ ਪਹਰ ਪਾਰਬ੍ਰਹਮੁ ਧਿਆਈਐ ॥
ਅੱਠੇ ਪਹਿਰ ਹੀ ਤੂੰ ਪਰਮ ਪ੍ਰਭੂ ਦਾ ਆਰਾਧਨ ਕਰ।

ਪੂਰਬਿ ਲਿਖਤੁ ਹੋਇ ਤਾ ਪਾਈਐ ॥੩॥
ਜੇਕਰ ਮੁੱਢਲੀ ਇਹੋ ਜਿਹੀ ਲਿਖਤਾਕਾਰ ਹੋਵੇ, ਕੇਵਲ ਤਦ ਹੀ ਬੰਦਾ ਨਾਮ ਨੂੰ ਪਾਉਂਦਾ ਹੈ।

ਸਰਣਿ ਪਏ ਜਪਿ ਦੀਨ ਦਇਆਲਾ ॥
ਮੈਂ ਪ੍ਰਭੂ ਦੀ ਪਨਾਹ ਲਈ ਹੈ ਅਤੇ ਉਸ ਮਸਕੀਨਾਂ ਉਤੇ ਮਿਹਰਬਾ ਮਾਲਕ ਦਾ ਸਿਮਰਨਕਰਦਾ ਹਾਂ।

ਨਾਨਕੁ ਜਾਚੈ ਸੰਤ ਰਵਾਲਾ ॥੪॥੨੮॥੩੪॥
ਨਾਨਕ ਸਾਧੂਆਂ ਦੇ ਚਰਨਾਂ ਦੀ ਧੂੜ ਦੀ ਚਾਹਨਾ ਕਰਦਾ ਹੈ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਘਰ ਕਾ ਕਾਜੁ ਨ ਜਾਣੀ ਰੂੜਾ ॥
ਸੁੰਦਰ ਪ੍ਰਾਣੀ ਆਪਣੇ ਘਰ ਦੇ ਕਾਰਜ ਨੂੰ ਨਹੀਂ ਜਾਣਦਾ।

ਝੂਠੈ ਧੰਧੈ ਰਚਿਓ ਮੂੜਾ ॥੧॥
ਮੂਰਖ ਕੂੜੇ ਕੰਮਾਂ ਅੰਦਰ ਖੱਚਤ ਹੋਇਆ ਹੋਇਆ ਹੈ।

ਜਿਤੁ ਤੂੰ ਲਾਵਹਿ ਤਿਤੁ ਤਿਤੁ ਲਗਨਾ ॥
ਜਿਸ ਤਰ੍ਹਾਂ ਤੂੰ ਕਿਸੇ ਨੂੰ ਜੋੜਦਾ ਹੈਂ ਉਸੇ ਤਰ੍ਹਾਂ ਹੀ ਉਹ ਜੁੜ ਜਾਂਦਾ ਹੈ।

ਜਾ ਤੂੰ ਦੇਹਿ ਤੇਰਾ ਨਾਉ ਜਪਨਾ ॥੧॥ ਰਹਾਉ ॥
ਜਦ ਤੂੰ ਉਸ ਨੂੰ ਇਹੋ ਜਿਹੀ ਦਾਤ ਦਿੰਦਾ ਹੈਂ, ਤਦ ਉਹ ਤੇਰੇ ਨਾਮ ਦਾ ਉਚਾਰਨ ਕਰਦਾ ਹੈ। ਠਹਿਰਾਉ।

ਹਰਿ ਕੇ ਦਾਸ ਹਰਿ ਸੇਤੀ ਰਾਤੇ ॥
ਰੱਬ ਦੇ ਗੋਲੇ ਰੱਬ ਦੇ ਨਾਲ ਰੰਗੇ ਹੋਏ ਹਨ,

ਰਾਮ ਰਸਾਇਣਿ ਅਨਦਿਨੁ ਮਾਤੇ ॥੨॥
ਅਤੇ ਰਾਤ ਦਿਨ ਸੁਆਮੀ ਦੇ ਨਾਮ ਦੀ ਸ਼ਰਾਬ ਨਾਲ ਮਤਵਾਲੇ ਰਹਿੰਦੇ ਹਨ।

ਬਾਹ ਪਕਰਿ ਪ੍ਰਭਿ ਆਪੇ ਕਾਢੇ ॥
ਬਾਹੋਂ ਫੜ ਕੇ ਸੁਆਮੀ ਖੁਦ ਉਨ੍ਹਾਂ ਨੂੰ ਬਾਹਰ ਕੱਢ ਲੈਂਦਾ ਹੈ,

ਜਨਮ ਜਨਮ ਕੇ ਟੂਟੇ ਗਾਢੇ ॥੩॥
ਅਤੇ ਅਨੇਕਾ ਜਨਮਾਂ ਦੇ ਵਿਛੁੜਿਆਂ ਹੋਇਆਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

ਉਧਰੁ ਸੁਆਮੀ ਪ੍ਰਭ ਕਿਰਪਾ ਧਾਰੇ ॥
ਆਪਣੀ ਮਿਹਰ ਕਰ ਅਤੇ ਤੂੰ ਮੇਰਾ ਪਾਰ ਉਤਾਰਾ ਕਰ, ਹੇ ਮੇਰੇ ਪ੍ਰਭੂ ਪ੍ਰਮੇਸ਼ਰ!

ਨਾਨਕ ਦਾਸ ਹਰਿ ਸਰਣਿ ਦੁਆਰੇ ॥੪॥੨੯॥੩੫॥
ਨਾਨਕ ਤੇਰੇ ਗੋਲੇ ਨੇ, ਹੇ ਵਾਹਿਗੁਰੂ, ਤੇਰੇ ਦਰ ਦੀ ਓਟ ਲਈ ਹੈ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਸੰਤ ਪ੍ਰਸਾਦਿ ਨਿਹਚਲੁ ਘਰੁ ਪਾਇਆ ॥
ਸਾਧੂਆਂ ਦੀ ਦਇਆ ਦੁਆਰਾ ਮੈਂ ਅਬਿਨਾਸ਼ੀ ਧਾਮ ਪਾ ਲਿਆ ਹੈ।

ਸਰਬ ਸੂਖ ਫਿਰਿ ਨਹੀ ਡੋੁਲਾਇਆ ॥੧॥
ਹੁਣ ਮੈਂ ਸਮੂਹ-ਆਰਾਮ ਵਿੱਚ ਹਾਂ ਅਤੇ ਮੁੜ ਕੇ ਡਿੱਕੋਡੋਲੇ ਨਹੀਂ ਖਾਵਾਂਗਾ।

ਗੁਰੂ ਧਿਆਇ ਹਰਿ ਚਰਨ ਮਨਿ ਚੀਨ੍ਹ੍ਹੇ ॥
ਮੈਂ ਗੁਰਾਂ ਨੂੰ ਸਿਮਰਦਾ ਹਾਂ ਅਤੇ ਆਪਣੇ ਚਿੱਤ ਅੰਦਰ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਧਾਰਦਾ ਹਾਂ,

ਤਾ ਤੇ ਕਰਤੈ ਅਸਥਿਰੁ ਕੀਨ੍ਹ੍ਹੇ ॥੧॥ ਰਹਾਉ ॥
ਇਸ ਲਈ ਸਿਰਜਣਹਾਰ ਨੇ ਮੈਂਨੂੰ ਸਦੀਵੀ ਸਥਿਰ ਕਰ ਦਿੱਤਾ ਹੈ। ਠਹਿਰਾਉ।

ਗੁਣ ਗਾਵਤ ਅਚੁਤ ਅਬਿਨਾਸੀ ॥
ਮੈਂ ਅਹਿੱਲ ਅਤੇ ਅਮਰ ਸਾਈਂ ਦਾ ਜੱਸ ਗਾਉਂਦਾ ਹਾਂ,

ਤਾ ਤੇ ਕਾਟੀ ਜਮ ਕੀ ਫਾਸੀ ॥੨॥
ਇਸ ਲਈ ਮੇਰੀ ਮੌਤ ਦੀ ਫਾਹੀ ਕੱਟੀ ਗਈ ਹੈ।

ਕਰਿ ਕਿਰਪਾ ਲੀਨੇ ਲੜਿ ਲਾਏ ॥
ਮਿਹਰ ਧਾਰ ਕੇ, ਸਾਈਂ ਨੇ ਮੈਂਨੂੰ ਆਪਣੇ ਪੱਲੇ ਨਾਲ ਲਾ ਲਿਆ ਹੈ।

ਸਦਾ ਅਨਦੁ ਨਾਨਕ ਗੁਣ ਗਾਏ ॥੩॥੩੦॥੩੬॥
ਸਦੀਵ ਦੀ ਪ੍ਰਸੰਨਤਾ ਅੰਦਰ, ਨਾਨਕ ਸਾਹਿਬ ਦੀ ਮਹਿਮਾ ਗਾਇਨ ਕਰਦਾ ਹੈ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਅੰਮ੍ਰਿਤ ਬਚਨ ਸਾਧ ਕੀ ਬਾਣੀ ॥
ਆਬਿ-ਹਿਯਾਤੀ ਮਿੱਠੇ ਹਨ ਸ਼ਬਦ ਸੰਤ ਦੀ ਬੋਲ-ਚਾਲ ਦੇ।

ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰਿ ਹਰਿ ਨਾਮੁ ਨਿਤ ਰਸਨ ਬਖਾਨੀ ॥੧॥ ਰਹਾਉ ॥
ਜੇ ਕੋਈ ਭੀ ਸੁਆਮੀ ਦਾ ਸਿਮਰਨ ਕਰਦਾ ਹੈ, ਉਹ ਮੁਕਤ ਹੋ ਜਾਂਦਾ ਹੈ ਅਤੇ ਆਪਣੀ ਜੀਭ ਨਾਲ ਉਹ ਹਮੇਸ਼ਾਂ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹੈ। ਠਹਿਰਾਉ।

ਕਲੀ ਕਾਲ ਕੇ ਮਿਟੇ ਕਲੇਸਾ ॥
ਕਾਲੇ-ਯੁੱਗ ਦੇ ਦੁੱਖੜੇ ਦੂਰ ਹੋ ਜਾਂਦੇ ਹਨ,

ਏਕੋ ਨਾਮੁ ਮਨ ਮਹਿ ਪਰਵੇਸਾ ॥੧॥
ਜਦ ਇਕ ਨਾਮ ਹਿਰਦੇ ਅੰਦਰ ਵਸ ਜਾਂਦਾ ਹੈ।

ਸਾਧੂ ਧੂਰਿ ਮੁਖਿ ਮਸਤਕਿ ਲਾਈ ॥
ਸੰਤਾਂ ਦੇ ਚਰਨਾਂ ਦੀ ਧੂੜ ਮੈਂ ਆਪਣੇ ਚਿਹਰੇ ਅਤੇ ਮੱਥੇ ਨੂੰ ਲਾਉਂਦਾ ਹਾਂ।

ਨਾਨਕ ਉਧਰੇ ਹਰਿ ਗੁਰ ਸਰਣਾਈ ॥੨॥੩੧॥੩੭॥
ਰੱਬ-ਰੂਪ ਗੁਰਾਂ ਦੀ ਛਤ੍ਰ ਛਾਇਆ ਹੇਠ ਨਾਨਕ ਦਾ ਪਾਰ ਉਤਾਰਾ ਹੋ ਗਿਆ ਹੈ।

ਸੂਹੀ ਮਹਲਾ ੫ ਘਰੁ ੩ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਗੋਬਿੰਦਾ ਗੁਣ ਗਾਉ ਦਇਆਲਾ ॥
ਮੈਂ ਦਇਆਵਾਨ ਸ਼੍ਰਿਸ਼ਟੀ ਦੇ ਸੁਆਮੀ ਦੀ ਮਹਿਮਾਂ ਗਾਇਨ ਕਰਦਾ ਹਾਂ।

ਦਰਸਨੁ ਦੇਹੁ ਪੂਰਨ ਕਿਰਪਾਲਾ ॥ ਰਹਾਉ ॥
ਹੇ ਮੇਰੇ ਸਰਬ ਵਿਆਪਕ ਮਿਹਰਬਾਨ ਮਾਲਕ! ਤੂੰ ਮੈਨੂੰ ਆਪਣਾ ਦੀਦਾਰ ਬਖਸ਼! ਠਹਿਰਾਉ।

ਕਰਿ ਕਿਰਪਾ ਤੁਮ ਹੀ ਪ੍ਰਤਿਪਾਲਾ ॥
ਆਪਣੀ ਮਿਹਰ ਧਾਰ ਕੇ ਤੂੰ ਮੇਰੀ ਪਰਵਰਸ਼ ਕਰਦਾ ਹੈਂ।

ਜੀਉ ਪਿੰਡੁ ਸਭੁ ਤੁਮਰਾ ਮਾਲਾ ॥੧॥
ਮੇਰੀ ਜਿੰਦੜੀ ਤੇ ਦੇਹ ਸਾਰੇ ਤੇਰੀ ਜਾਇਦਾਦ ਹੈ।

ਅੰਮ੍ਰਿਤ ਨਾਮੁ ਚਲੈ ਜਪਿ ਨਾਲਾ ॥
ਸੁਧਾ-ਸਰੂਪ ਨਾਮ ਦਾ ਸਿਮਰਨ ਪ੍ਰਾਣੀ ਦੇ ਨਾਲ ਜਾਂਦਾ ਹੈ।

ਨਾਨਕੁ ਜਾਚੈ ਸੰਤ ਰਵਾਲਾ ॥੨॥੩੨॥੩੮॥
ਨਾਨਕ ਸਾਧੂਆਂ ਦੇ ਚਰਨਾਂ ਦੀ ਯਾਚਨਾ ਕਰਦਾ ਹੈ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥
ਉਸ ਦੇ ਬਗੈਰ ਹੋਰ ਕੋਈ ਦੂਸਰਾ ਨਹੀਂ।

ਆਪੇ ਥੰਮੈ ਸਚਾ ਸੋਈ ॥੧॥
ਉਹ ਸੱਚਾ ਸਾਈਂ ਆਪ ਹੀ ਸਾਰਿਆਂ ਨੂੰ ਆਸਰਾ ਦਿੰਦਾ ਹੈ।

ਹਰਿ ਹਰਿ ਨਾਮੁ ਮੇਰਾ ਆਧਾਰੁ ॥
ਸੁਆਮੀ ਮਾਲਕ ਦਾ ਨਾਮ ਹੀ ਮੇਰਾ ਆਸਰਾ ਹੈ।

ਕਰਣ ਕਾਰਣ ਸਮਰਥੁ ਅਪਾਰੁ ॥੧॥ ਰਹਾਉ ॥
ਬੇਅੰਤ ਸੁਆਮੀ ਸਾਰੇ ਕਾਰਜ ਕਰਨ ਲਈ ਸਰਬ-ਸ਼ਕਤੀਵਾਨ ਹੈ। ਠਹਿਰਾਉ।

ਸਭ ਰੋਗ ਮਿਟਾਵੇ ਨਵਾ ਨਿਰੋਆ ॥
ਪ੍ਰਭੂ ਨੇ ਮੇਰੀਆਂ ਸਾਰੀਆਂ ਬੀਮਾਰੀਆਂ ਰਫਾ ਕਰ ਦਿੱਤੀਆਂ ਹਨ,

ਨਾਨਕ ਰਖਾ ਆਪੇ ਹੋਆ ॥੨॥੩੩॥੩੯॥
ਤੇ ਮੈਨੂੰ ਰਾਜੀ ਬਾਜੀ ਕਰ ਦਿੱਤਾ ਹੈ। ਨਾਨਕ, ਮਾਲਕ ਖੁਦ ਹੀ ਮੇਰਾ ਰਖਵਾਲਾ ਹੋ ਗਿਆ ਹੈ।

copyright GurbaniShare.com all right reserved. Email