ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਦਰਸਨ ਕਉ ਲੋਚੈ ਸਭੁ ਕੋਈ ॥ ਸਾਰੇ ਸਾਹਿਬ ਦੇ ਦੀਦਾਰ ਦੀ ਤਾਂਘ ਕਰਦੇ ਹਨ। ਪੂਰੈ ਭਾਗਿ ਪਰਾਪਤਿ ਹੋਈ ॥ ਰਹਾਉ ॥ ਪੂਰਨ ਚੰਗੀ ਪ੍ਰਾਲਭਧ ਰਾਹੀਂ ਸਾਹਿਬ ਦਾ ਦੀਦਾਰ ਪਰਾਪਤ ਹੁੰਦਾ ਹੈ। ਠਹਿਰਾਉ। ਸਿਆਮ ਸੁੰਦਰ ਤਜਿ ਨੀਦ ਕਿਉ ਆਈ ॥ ਆਪਣੇ ਸੁਹਣੇ ਸਾਂਵਲੇ ਕ੍ਰਿਸ਼ਨ (ਸੁਆਮੀਂ) ਨੂੰ ਛੱਡ ਕੇ ਪਤਨੀ ਕਿਉਂ ਸੋਂ ਗਈ ਹੈ? ਮਹਾ ਮੋਹਨੀ ਦੂਤਾ ਲਾਈ ॥੧॥ ਵਿਸ਼ਾਲ ਮਾਇਆ ਨੇ ਪਤਨੀ ਨੂੰ ਪਾਪਾਂ ਦੇ ਮਾਰਗ ਪਾ ਛੱਡਿਆ ਹੈ। ਪ੍ਰੇਮ ਬਿਛੋਹਾ ਕਰਤ ਕਸਾਈ ॥ ਇਸ ਕਸਾਇਣ (ਮਾਇਆ) ਨੇ ਪਤਨੀ ਨੂੰ ਆਪਣੇ ਪ੍ਰੀਤਮ ਨਾਲੋਂ ਵਿਛੋੜ ਛੱਡਿਆ ਹੈ। ਨਿਰਦੈ ਜੰਤੁ ਤਿਸੁ ਦਇਆ ਨ ਪਾਈ ॥੨॥ ਇਹ ਬੇ-ਰਹਿਮ (ਮਾਇਆ) ਉਸ ਵਿਚਾਰੇ ਪ੍ਰਾਣੀ ਤੇ ਤਰਸ ਨਹੀਂ ਕਰਦੀ। ਅਨਿਕ ਜਨਮ ਬੀਤੀਅਨ ਭਰਮਾਈ ॥ ਅਨੇਕਾਂ ਹੀ ਜੀਵਨ ਭਟਕਣ ਅੰਦਰ ਬੀਤ ਗਏ ਹਨ, ਘਰਿ ਵਾਸੁ ਨ ਦੇਵੈ ਦੁਤਰ ਮਾਈ ॥੩॥ ਅਤੇ ਭਿਆਨਕ ਮਾਇਆ ਪ੍ਰਾਣੀ ਨੂੰ ਉਸ ਦੇ ਨਿਜ ਘਰ ਅੰਦਰ ਵਸਣ ਨਹੀਂ ਦਿੰਦੀ। ਦਿਨੁ ਰੈਨਿ ਅਪਨਾ ਕੀਆ ਪਾਈ ॥ ਦਿਨ ਰਾਤ ਪ੍ਰਾਣੀ ਆਪਣੇ ਕਰਮਾਂ ਦਾ ਫਲ ਪਾਉਂਦਾ ਹੈ। ਕਿਸੁ ਦੋਸੁ ਨ ਦੀਜੈ ਕਿਰਤੁ ਭਵਾਈ ॥੪॥ ਤੂੰ ਕਿਸੇ ਉਤੇ ਇਲਜਾਮ ਨਾਂ ਲਾ। ਤੇਰੇ ਆਪਣੇ ਅਮਲ ਤੈਨੂੰ ਕੁਰਾਹੇ ਪਾਉਂਦੇ ਹਨ, ਹੇ ਜੀਵ! ਸੁਣਿ ਸਾਜਨ ਸੰਤ ਜਨ ਭਾਈ ॥ ਸ੍ਰਵਣ ਕਰ, ਹੇ ਨੇਕ ਬੰਦੇ! ਮੇਰੇ ਮਿਤ੍ਰ ਅਤੇ ਮੇਰੇ ਵੀਰ! ਚਰਣ ਸਰਣ ਨਾਨਕ ਗਤਿ ਪਾਈ ॥੫॥੩੪॥੪੦॥ ਪ੍ਰਭੂ ਦੇ ਚਰਨਾਂ ਦੀ ਪਨਾਹ ਪਰਾਪਤ ਕਰਨ ਦੁਆਰਾ ਨਾਨਕ ਨੇ ਮੁਕਤੀ ਹਾਸਲ ਕਰ ਲਈ ਹੈ। ਰਾਗੁ ਸੂਹੀ ਮਹਲਾ ੫ ਘਰੁ ੪ ਰਾਗ ਸੂਹੀ ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ ॥ ਚੰਗੀ ਅਤੇ ਸੋਹਣੀ ਹੈ ਉਹ ਝੁੱਗੀ, ਜਿਸ ਵਿੱਚ ਵਾਹਿਗੁਰੂ ਦੀਆਂ ਸਿਫਤਾਂ ਗਾਈਆਂ ਜਾਂਦੀਆਂ ਹਨ। ਕਿਤ ਹੀ ਕਾਮਿ ਨ ਧਉਲਹਰ ਜਿਤੁ ਹਰਿ ਬਿਸਰਾਏ ॥੧॥ ਰਹਾਉ ॥ ਕਿਸੇ ਕੰਮ ਨਹੀਂ ਉਸ ਮਹੱਲ, ਜਿਨ੍ਹਾਂ ਵਿੱਚ ਪ੍ਰਭੂ ਭੁੱਲ ਜਾਂਦਾ ਹੈ। ਠਹਿਰਾਉ। ਅਨਦੁ ਗਰੀਬੀ ਸਾਧਸੰਗਿ ਜਿਤੁ ਪ੍ਰਭ ਚਿਤਿ ਆਏ ॥ ਕੰਗਾਲਤਾ ਵਿੱਚ ਖੁਸ਼ੀ ਹੈ, ਜਿਸ ਵਿੱਚ ਬੰਦਾ ਸਤਿਸੰਗਤ ਅੰਦਰ ਆਪਣੇ ਸਾਹਿਬ ਨੂੰ ਸਿਮਰਦਾ ਹੈ। ਜਲਿ ਜਾਉ ਏਹੁ ਬਡਪਨਾ ਮਾਇਆ ਲਪਟਾਏ ॥੧॥ ਐਹੋ ਜਿਹੀ ਸੰਸਾਰੀ ਵਡਿਆਈ ਸੜ ਜਾਏ, ਜਿਹੜੀ ਇਨਸਾਨ ਨੂੰ ਧਨ-ਦੌਲਤ ਅੰਦਰ ਫਸਾਉਂਦੀ ਹੈ। ਪੀਸਨੁ ਪੀਸਿ ਓਢਿ ਕਾਮਰੀ ਸੁਖੁ ਮਨੁ ਸੰਤੋਖਾਏ ॥ ਜਦ ਚਿੱਤ ਅੰਦਰ ਸੰਤੁਸ਼ਟਤਾ ਹੈ ਤਾਂ ਬੰਦਾ ਖੁਸ਼ ਹੁੰਦਾ ਹੈ ਭਾਵੇਂ ਉਹ ਚੱਕੀ ਪੀਂਹਦਾ ਹੈ, ਜਾਂ ਕੰਬਲੀ ਉਪਰ ਲੈਂਦਾ ਹੋਵੇ। ਐਸੋ ਰਾਜੁ ਨ ਕਿਤੈ ਕਾਜਿ ਜਿਤੁ ਨਹ ਤ੍ਰਿਪਤਾਏ ॥੨॥ ਇਹੋ ਜਿਹੀ ਪਾਤਿਸ਼ਾਹੀ ਕਿਸੇ ਕੰਮ ਨਹੀਂ, ਜਿਸ ਨਾਲ ਪ੍ਰਾਣੀ ਨੂੰ ਸੰਤੋਖ ਨਹੀਂ ਆਉਂਦਾ। ਨਗਨ ਫਿਰਤ ਰੰਗਿ ਏਕ ਕੈ ਓਹੁ ਸੋਭਾ ਪਾਏ ॥ ਜੇ ਇਕ ਪ੍ਰਭੂ ਦੇ ਪ੍ਰੇਮ! ਅੰਦਰ ਨੰਗਾ ਫਿਰਦਾ ਹੈ, ਉਹ ਇੱਜ਼ਤ ਪਾਉਂਦਾ ਹੈ। ਪਾਟ ਪਟੰਬਰ ਬਿਰਥਿਆ ਜਿਹ ਰਚਿ ਲੋਭਾਏ ॥੩॥ ਵਿਅਰਥ ਹਨ ਰੇਸ਼ਮ ਅਤੇ ਅਤਲਸ ਦੇ ਕਪੜੇ ਜਿਨ੍ਹਾਂ ਵਿੱਚ ਖਚਤ ਹੋਣ ਨਾਲ ਬੰਦੇ ਦਾ ਲਾਲਚ ਵਧਣਾ ਹੈ। ਸਭੁ ਕਿਛੁ ਤੁਮ੍ਹ੍ਹਰੈ ਹਾਥਿ ਪ੍ਰਭ ਆਪਿ ਕਰੇ ਕਰਾਏ ॥ ਸਾਰਾ ਕੁਝ ਤੇਰੇ ਹੱਥਾਂ ਵਿੱਚ ਹੈ, ਹੇ ਸੁਆਮੀ! ਤੂੰ ਖੁਦ ਹੀ ਕਰਤਾ ਅਤੇ ਕਾਰਨ ਹੈਂ। ਸਾਸਿ ਸਾਸਿ ਸਿਮਰਤ ਰਹਾ ਨਾਨਕ ਦਾਨੁ ਪਾਏ ॥੪॥੧॥੪੧॥ ਨਾਨਕ ਨੂੰ ਇਹ ਦਾਤ ਪਰਦਾਨ ਕਰ, ਹੇ ਸਾਹਿਬ! ਕਿ ਹਰ ਸੁਆਸ ਨਾਲ ਉਹ ਤੈਨੂੰ ਚੇਤੇ ਕਰਦਾ ਰਹੇ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਹਰਿ ਕਾ ਸੰਤੁ ਪਰਾਨ ਧਨ ਤਿਸ ਕਾ ਪਨਿਹਾਰਾ ॥ ਵਾਹਿਗੁਰੂ ਦਾ ਸਾਧੂ ਮੇਰੀ ਜਿੰਦ-ਜਾਨ ਅਤੇ ਮਾਨ ਧਨ ਹੈ। ਮੈਂ ਉਸ ਦਾ ਪਾਣੀ ਢੋਣ ਵਾਲਾ ਹਾਂ। ਭਾਈ ਮੀਤ ਸੁਤ ਸਗਲ ਤੇ ਜੀਅ ਹੂੰ ਤੇ ਪਿਆਰਾ ॥੧॥ ਰਹਾਉ ॥ ਉਹ ਮੈਨੂੰ ਮੇਰੇ ਸਮੂਹ ਭਰਾਵਾਂ, ਮਿੱਤਰਾਂ, ਪੁੱਤਾਂ ਅਤੇ ਮੇਰੀ ਜਿੰਦੜੀ ਨਾਲੋਂ ਵਧੇਰੇ ਲਾਡਲਾ ਹੈ। ਠਹਿਰਾਉ। ਕੇਸਾ ਕਾ ਕਰਿ ਬੀਜਨਾ ਸੰਤ ਚਉਰੁ ਢੁਲਾਵਉ ॥ ਆਪਣੇ ਵਾਲਾਂ ਦਾ ਪੱਖਾ ਬਣਾ ਕੇ, ਮੈਂ ਸਾਧੂ ਉਤੇ ਚੌਰ ਵੱਜੋਂ ਝੁਲਾਉਂਦਾ ਹਾਂ। ਸੀਸੁ ਨਿਹਾਰਉ ਚਰਣ ਤਲਿ ਧੂਰਿ ਮੁਖਿ ਲਾਵਉ ॥੧॥ ਉਸ ਦੇ ਪੈਰਾਂ ਨੂੰ ਪਰਸਨ ਲਈ ਮੈਂ ਆਪਣਾ ਸਿਰ ਨੀਵਾਂ ਝੁਕਾਉਂਦਾ ਹਾਂ ਤੇ ਉਨ੍ਹਾਂ ਦੀ ਧੂੜ ਆਪਣੇ ਚਿਹਰੇ ਨੂੰ ਲਾਉਂਦਾ ਹਾਂ। ਮਿਸਟ ਬਚਨ ਬੇਨਤੀ ਕਰਉ ਦੀਨ ਕੀ ਨਿਆਈ ॥ ਆਜਜ਼ ਇਨਸਾਨ ਦੀ ਮਾਨਿੰਦ, ਮੈਂ ਉਸ ਮੂਹਰੇ ਮਿਠੇ ਸ਼ਬਦਾਂ ਨਾਲ ਜੋੜਦੀ ਕਰਦਾ ਹਾਂ। ਤਜਿ ਅਭਿਮਾਨੁ ਸਰਣੀ ਪਰਉ ਹਰਿ ਗੁਣ ਨਿਧਿ ਪਾਈ ॥੨॥ ਆਪਣੀ ਹੰਗਤਾ ਨੂੰ ਛੱਡ ਕੇ ਮੈਂ ਉਸ ਦੀ ਸ਼ਰਣਾਗਤ ਸੰਭਾਲਦਾ ਹਾਂ ਅਤੇ ਨੇਕੀਆਂ ਦੇ ਖਜਾਨੇ, ਵਾਹਿਗੁਰੂ ਨੂੰ ਪਾਉਂਦਾ ਹਾਂ; ਅਵਲੋਕਨ ਪੁਨਹ ਪੁਨਹ ਕਰਉ ਜਨ ਕਾ ਦਰਸਾਰੁ ॥ ਮੁੜ ਮੁੜ ਕੇ, ਮੈਂ ਸਾਹਿਬ ਦੇ ਗੋਲੇ ਦਾ ਦਰਸ਼ਨ ਦੇਖਦਾ ਹਾਂ। ਅੰਮ੍ਰਿਤ ਬਚਨ ਮਨ ਮਹਿ ਸਿੰਚਉ ਬੰਦਉ ਬਾਰ ਬਾਰ ॥੩॥ ਉਸ ਦੇ ਸੁਧਾ ਸਰੂਪ ਸ਼ਬਦ ਮੈਂ ਆਪਣੇ ਹਿਰਦੇ ਅੰਦਰ ਟਿਕਾਉਂਦਾ ਹਾਂ ਅਤੇ ਮੁੜ ਮੁੜ ਕੇ ਮੈਂ ਉਸ ਨੂੰ ਬੰਦਨਾ ਕਰਦਾ ਹਾਂ। ਚਿਤਵਉ ਮਨਿ ਆਸਾ ਕਰਉ ਜਨ ਕਾ ਸੰਗੁ ਮਾਗਉ ॥ ਆਪਣੇ ਚਿੱਤ ਵਿੱਚ ਮੈਂ ਹਰੀ ਦੇ ਗੋਲੇ ਦੀ ਸੰਗਤ ਚਾਹੁੰਦਾ ਹਾਂ। ਮੈਂ ਇਸ ਦੀ ਉਮੈਦ ਅਤੇ ਮੰਗ ਕਰਦਾ ਹਾਂ। ਨਾਨਕ ਕਉ ਪ੍ਰਭ ਦਇਆ ਕਰਿ ਦਾਸ ਚਰਣੀ ਲਾਗਉ ॥੪॥੨॥੪੨॥ ਹੇ ਸੁਆਮੀ! ਨਾਨਕ ਉਤੇ ਰਹਿਮਤ ਧਾਰ, ਤਾਂ ਜੋ ਉਹ ਤੇਰੇ ਗੋਲੇ ਦੇ ਪੂਰਾਂ ਉਤੇ ਢਹਿ ਪਵੇ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਜਿਨਿ ਮੋਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਉ ॥ ਜਿਸ ਨੇ ਸੰਸਾਰ ਅਤੇ ਮਹਾਂਦੀਪ ਮੋਹਤ ਕੀਤੇ ਹੋਏ ਹਨ, ਉਸ ਦੇ ਪੰਜੇ ਵਿੱਚ ਮੈਂ ਕਾਬੂ ਆ ਗਿਆ ਹਾਂ। ਰਾਖਿ ਲੇਹੁ ਇਹੁ ਬਿਖਈ ਜੀਉ ਦੇਹੁ ਅਪੁਨਾ ਨਾਉ ॥੧॥ ਰਹਾਉ ॥ ਹੇ ਮੇਰੇ ਸੁਆਮੀ! ਆਪਣਾ ਨਾਮ ਬਖਸ਼ ਕੇ ਮੇਰੀ ਇਸ ਅਪਰਾਧੀ ਆਤਮਾ ਦੀ ਰੱਖਿਆ ਕਰ। ਠਹਿਰਾਉ। ਜਾ ਤੇ ਨਾਹੀ ਕੋ ਸੁਖੀ ਤਾ ਕੈ ਪਾਛੈ ਜਾਉ ॥ ਮੈਂ ਉਸ ਦਾ ਪਿੱਛਾ ਕਰਦਾ ਹਾਂ ਜਿਸ ਨੇ ਕਦੇ ਕਿਸੇ ਨੂੰ ਸੁੱਖੀ ਨਹੀਂ ਕੀਤਾ। ਛੋਡਿ ਜਾਹਿ ਜੋ ਸਗਲ ਕਉ ਫਿਰਿ ਫਿਰਿ ਲਪਟਾਉ ॥੧॥ ਜਿਹੜੀ ਸਾਰਿਆਂ ਨੂੰ ਤਿਆਗ ਜਾਂਦੀ ਹੈ, ਉਸ ਨੂੰ ਮੈਂ ਮੁੜ ਮੁੜ ਕੇ ਚਿਮੜਦਾ ਹਾਂ। ਕਰਹੁ ਕ੍ਰਿਪਾ ਕਰੁਣਾਪਤੇ ਤੇਰੇ ਹਰਿ ਗੁਣ ਗਾਉ ॥ ਮੇਰੇ ਉੋਤੇ ਤਰਸ ਕਰ, ਹੇ ਰਹਿਮਤ ਦੇ ਸੁਆਮੀ ਤਾਂ ਜੋ ਤੇਰੀ ਈਸ਼ਵਰੀ ਮਹਿਮਾ ਗਾਇਨ ਕਰਾਂ। ਨਾਨਕ ਕੀ ਪ੍ਰਭ ਬੇਨਤੀ ਸਾਧਸੰਗਿ ਸਮਾਉ ॥੨॥੩॥੪੩॥ ਇਹ ਹੈ ਨਾਨਕ ਦੀ ਪ੍ਰਾਰਥਨਾ ਹੇ ਸਾਹਿਬ! ਕਿ ਉਹ ਸਤਿ ਸੰਗਤ ਅੰਦਰ ਲੀਨ ਹੋਇਆ ਰਹੇ। copyright GurbaniShare.com all right reserved. Email |