Page 747

ਸਭੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ ॥
ਜਦ ਅਪੁੱਜ ਅਤੇ ਬੇਅੰਤ ਪ੍ਰਭੂ ਪਰਾਪਤ ਹੋ ਜਾਂਦਾ ਹੈ ਤਾਂ ਸਾਰੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ।

ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ ਤੇਰਿਆ ਚਰਣਾ ਕਉ ਬਲਿਹਾਰਾ ॥੪॥੧॥੪੭॥
ਗੁਰੂ ਨਾਨਕ ਆਪਣੇ ਪਰਮ ਪ੍ਰਭੂ ਨੂੰ ਮਿਲ ਪਿਆ ਹੈ ਅਤੇ ਉਸ ਦੇ ਪੈਰਾਂ ਤੋਂ ਘੋਲੀ ਜਾਂਦਾ ਹੈ।

ਰਾਗੁ ਸੂਹੀ ਮਹਲਾ ੫ ਘਰੁ ੭
ਰਾਗ ਸੂਹੀ। ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਤੇਰਾ ਭਾਣਾ ਤੂਹੈ ਮਨਾਇਹਿ ਜਿਸ ਨੋ ਹੋਹਿ ਦਇਆਲਾ ॥
ਹੇ ਸਾਈਂ! ਆਪਣੀ ਰਜਾ ਤੂੰ ਕੇਵਲ ਉਸ ਨੂੰ ਮਨਾਉਂਦਾ ਹੈਂ ਜਿਸ ਉਤੇ ਤੂੰ ਮਿਹਰਬਾਨ ਹੁੰਦਾ ਹੈ।

ਸਾਈ ਭਗਤਿ ਜੋ ਤੁਧੁ ਭਾਵੈ ਤੂੰ ਸਰਬ ਜੀਆ ਪ੍ਰਤਿਪਾਲਾ ॥੧॥
ਕੇਵਲ ਉਹ ਹੀ ਤੇਰੀ ਪ੍ਰੇਮ-ਮਈ ਸੇਵਾ ਹੈ, ਜਿਹੜੀ ਤੈਨੂੰ ਚੰਗੀ ਲੱਗਦੀ ਹੈ। ਤੂੰ ਸਾਰੇ ਜੀਵਾਂ ਨੂੰ ਪਾਲਣ-ਪੋਸ਼ਣ ਵਾਲਾ ਹੈ।

ਮੇਰੇ ਰਾਮ ਰਾਇ ਸੰਤਾ ਟੇਕ ਤੁਮ੍ਹ੍ਹਾਰੀ ॥
ਮੇਰੇ ਸੁਲਤਾਨ ਸੁਆਮੀ! ਸਾਧੂਆਂ ਨੂੰ ਕੇਵਲ ਤੇਰਾ ਹੀ ਆਸਰਾ ਹੈ।

ਜੋ ਤੁਧੁ ਭਾਵੈ ਸੋ ਪਰਵਾਣੁ ਮਨਿ ਤਨਿ ਤੂਹੈ ਅਧਾਰੀ ॥੧॥ ਰਹਾਉ ॥
ਜਿਹੜਾ ਕੁਝ ਤੈਨੂੰ ਚੰਗਾ ਲੱਗਦਾ ਹੈ, ਉਸ ਨੂੰ ਉਹ ਕਬੂਲ ਕਰਦੇ ਹਨ। ਤੂੰ ਉਨ੍ਹਾਂ ਦੀ ਆਤਮਾ ਅਤੇ ਦੇਹ ਦਾ ਆਸਰਾ ਹੈਂ। ਠਹਿਰਾਉ।

ਤੂੰ ਦਇਆਲੁ ਕ੍ਰਿਪਾਲੁ ਕ੍ਰਿਪਾ ਨਿਧਿ ਮਨਸਾ ਪੂਰਣਹਾਰਾ ॥
ਤੂੰ ਹੇ ਸੁਆਮੀ! ਮਿਹਰਬਾਨ, ਮਇਆਵਾਨ, ਰਹਿਮਤ ਦਾ ਖਜਾਨਾ ਅਤੇ ਸੱਧਰਾਂ ਪੂਰੀਆਂ ਕਰਨ ਵਾਲਾ ਹੈ।

ਭਗਤ ਤੇਰੇ ਸਭਿ ਪ੍ਰਾਣਪਤਿ ਪ੍ਰੀਤਮ ਤੂੰ ਭਗਤਨ ਕਾ ਪਿਆਰਾ ॥੨॥
ਹੇ ਤੂੰ ਜਿੰਦ-ਜਾਨ ਦੇ ਸੁਆਮੀ! ਸਮੂਹ ਸਾਧੂ ਤੈਨੂੰ ਪਿਆਰੇ ਹਨ, ਅਤੇ ਤੂੰ ਆਪਣੇ ਸਾਧੂਆਂ ਦਾ ਦਿਲਬਰ ਹੈ।

ਤੂ ਅਥਾਹੁ ਅਪਾਰੁ ਅਤਿ ਊਚਾ ਕੋਈ ਅਵਰੁ ਨ ਤੇਰੀ ਭਾਤੇ ॥
ਤੂੰ ਬੇਥਾਹ, ਬੇਅੰਤ ਅਤੇ ਪਰਮ ਉਚਾ ਹੈਂ। ਕੋਈ ਹੋਰ ਤੇਰੇ ਵਰਗਾ ਨਹੀਂ।

ਇਹ ਅਰਦਾਸਿ ਹਮਾਰੀ ਸੁਆਮੀ ਵਿਸਰੁ ਨਾਹੀ ਸੁਖਦਾਤੇ ॥੩॥
ਹੇ ਮੇਰੇ ਖੁਸ਼ੀ ਬਖਸ਼ਣਹਾਰ ਪ੍ਰਭੂ! ਤੇਰੇ ਅਗੇ ਮੇਰੀ ਇਹ ਪ੍ਰਾਰਥਨਾ ਹੈ ਕਿ ਮੈਂ ਤੈਨੂੰ ਕਦੇ ਭੀ ਨਾਂ ਭੁੱਲਾ।

ਦਿਨੁ ਰੈਣਿ ਸਾਸਿ ਸਾਸਿ ਗੁਣ ਗਾਵਾ ਜੇ ਸੁਆਮੀ ਤੁਧੁ ਭਾਵਾ ॥
ਜੇਕਰ ਤੈਨੂੰ ਚੰਗਾ ਲੱਗੇ, ਹੇ ਮੇਰੇ ਮਾਲਕ! ਆਪਣੇ ਹਰ ਸੁਆਸ ਨਾਲ ਸਦਾ ਹੀ ਮੈਂ ਤੇਰਾ ਜੱਸ ਗਾਇਨ ਕਰਾਂਗਾ।

ਨਾਮੁ ਤੇਰਾ ਸੁਖੁ ਨਾਨਕੁ ਮਾਗੈ ਸਾਹਿਬ ਤੁਠੈ ਪਾਵਾ ॥੪॥੧॥੪੮॥
ਹੇ ਸੁਆਮੀ! ਨਾਨਕ ਤੇਰੇ ਨਾਮ ਦੀ ਠੰਢ-ਚੈਨ ਦੀ ਯਾਚਨਾ ਕਰਦਾ ਹੈ। ਕੇਵਲ ਤੇਰੀ ਪ੍ਰਸੰਨਤਾ ਰਾਹੀਂ ਹੀ ਮੂ ਇਸ ਨੂੰ ਪਰਾਪਤ ਕਰ ਸਕਦਾ ਹਾਂ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਵਿਸਰਹਿ ਨਾਹੀ ਜਿਤੁ ਤੂ ਕਬਹੂ ਸੋ ਥਾਨੁ ਤੇਰਾ ਕੇਹਾ ॥
ਤੇਰਾ ਉਹ ਅਸਥਾਨ ਕਿਹੋ ਜਿਹਾ ਹੈ, ਹੇ ਸਾਈਂ! ਜਿਥੇ ਪ੍ਰਾਣੀ ਤੈਨੂੰ ਕਦਾਚਿਤ ਭੁਲਦਾ ਨਹੀਂ,

ਆਠ ਪਹਰ ਜਿਤੁ ਤੁਧੁ ਧਿਆਈ ਨਿਰਮਲ ਹੋਵੈ ਦੇਹਾ ॥੧॥
ਅਤੇ ਜਿਥੇ ਉਹ ਅੱਠੇ ਪਹਿਰ ਹੀ ਤੈਨੂੰ ਸਿਮਰਦਾ ਹੈ ਅਤੇ ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ।

ਮੇਰੇ ਰਾਮ ਹਉ ਸੋ ਥਾਨੁ ਭਾਲਣ ਆਇਆ ॥
ਮੇਰੇ ਸੁਆਮੀ! ਮੈਂ ਉਸ ਅਸਥਾਨ ਨੂੰ ਲੱਭਣ ਲਈ ਆਇਆ ਹਾਂ।

ਖੋਜਤ ਖੋਜਤ ਭਇਆ ਸਾਧਸੰਗੁ ਤਿਨ੍ਹ੍ਹ ਸਰਣਾਈ ਪਾਇਆ ॥੧॥ ਰਹਾਉ ॥
ਲੱਭਦਿਆਂ, ਲੱਭਦਿਆਂ, ਇਹ ਥਾਂ ਮੈਂ ਸੰਤਾਂ ਦੀ ਸੰਗਤ ਪਾਈ ਹੈ, ਜਿਨ੍ਹਾਂ ਦੀ ਪਨਾਹ ਹੁਣ ਮੈਂ ਲਈ ਹੈ। ਠਹਿਰਾਉ।

ਬੇਦ ਪੜੇ ਪੜਿ ਬ੍ਰਹਮੇ ਹਾਰੇ ਇਕੁ ਤਿਲੁ ਨਹੀ ਕੀਮਤਿ ਪਾਈ ॥
ਵੇਦਾਂ ਨੂੰ ਵਾਚਦਾ ਤੇ ਪੜ੍ਹਦਾ ਹੋਇਆ ਬ੍ਰਹਮਾ ਹੰਭ ਗਿਆ। ਉਸ ਨੂੰ ਇਕ ਜਰਾ ਜਿੰਨੀ ਭੀ ਵਾਹਿਗੁਰੂ ਦੇ ਮੁੱਲ ਦਾ ਪਤਾ ਨਾਂ ਲੱਗਾ।

ਸਾਧਿਕ ਸਿਧ ਫਿਰਹਿ ਬਿਲਲਾਤੇ ਤੇ ਭੀ ਮੋਹੇ ਮਾਈ ॥੨॥
ਅਭਿਆਸੀ ਤੇ ਪੂਰਨ ਪੁਸ਼ਰ ਵੀ ਰੋਂਦੇ ਫਿਰਦੇ ਹਨ। ਉਨ੍ਹਾਂ ਨੂੰ ਵੀ ਮਾਇਆ ਨੇ ਮੋਹਿਤ ਕਰ ਲਿਆ ਹੈ।

ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ ॥
ਦਸ ਅਵਤਾਰ, ਪਾਤਿਸ਼ਾਹ ਅਤੇ ਸ਼ਿਵਜੀ ਵਰਗੇ ਤਿਆਗੀ ਹੋ ਗੁਜ਼ਰੇ ਹਨ।

ਤਿਨ੍ਹ੍ਹ ਭੀ ਅੰਤੁ ਨ ਪਾਇਓ ਤੇਰਾ ਲਾਇ ਥਕੇ ਬਿਭੂਤਾ ॥੩॥
ਉਨ੍ਹਾਂ ਨੂੰ ਭੀ ਤੇਰੇ ਔੜਕ ਦਾ ਪਤਾ ਨਹੀਂ ਲੱਗਾ, ਭਾਵੇਂ ਕਈ ਆਪਣੀ ਦੇਹ ਨੂੰ ਸੁਆਹ ਮਲਦੇ ਹਾਰ ਹੁਟ ਗਏ ਹਨ।

ਸਹਜ ਸੂਖ ਆਨੰਦ ਨਾਮ ਰਸ ਹਰਿ ਸੰਤੀ ਮੰਗਲੁ ਗਾਇਆ ॥
ਅਡੋਲਤਾ, ਆਰਾਮ ਅਤੇ ਖੁਸ਼ੀ ਨਾਮ-ਅੰਮ੍ਰਿਤ ਵਿੱਚ ਹਨ। ਇਸ ਲਈ ਸਾਈਂ ਦੇ ਸਾਧੂ ਉਸ ਦੀ ਕੀਰਤੀ ਗਾਇਨ ਕਰਦੇ ਹਨ।

ਸਫਲ ਦਰਸਨੁ ਭੇਟਿਓ ਗੁਰ ਨਾਨਕ ਤਾ ਮਨਿ ਤਨਿ ਹਰਿ ਹਰਿ ਧਿਆਇਆ ॥੪॥੨॥੪੯॥
ਨਾਨਕ ਨੇ ਗੁਰਾਂ ਦਾ ਅਮੋਘ ਦੀਦਾਰ ਵੇਖ ਲਿਆ ਹੈ ਅਤੇ ਆਪਣੀ ਜਿੰਦੜੀ ਤੇ ਦੇਹ ਨਾਲ ਉਹ ਸੁਆਮੀ ਮਾਲਕ ਦਾ ਸਿਮਰਨ ਕਰਦਾ ਹੈ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥
ਕਰਮ ਕਾਂਡਾਂ, ਮਜ਼ਹਬੀ ਰਸਮਾਂ ਅਤੇ ਦੰਭਾਂ ਨੂੰ ਜਿਹੜੇ ਦਿਸ ਆਉਂਦੇ ਹਨ, ਉਨ੍ਹਾਂ ਨੂੰ ਮੌਤ ਦਾ ਦੂਤ, ਮਸੂਲੀਆ ਲੁੱਟ ਲੈਂਦਾ ਹੈ।

ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ॥੧॥
ਤੂੰ ਸਿਰਜਣਹਾਰ ਦਾ ਨਿਰਮਲ ਜੱਸ ਗਾਇਨ ਕਰ, ਜਿਸ ਨੂੰ ਇਕ ਮੁਹਤ ਲਈ ਭੀ ਆਰਾਧਨ ਕਰਨ ਦੁਆਰਾ ਤੂੰ ਤਰ ਜਾਵੇਗਾ।

ਸੰਤਹੁ ਸਾਗਰੁ ਪਾਰਿ ਉਤਰੀਐ ॥
ਹੇ ਸਾਧੂਓ! ਇਸ ਤਰ੍ਹਾਂ ਸੰਸਾਰ ਸਮੁੰਦਰ ਤਰਿਆ ਜਾਂਦਾ ਹੈ।

ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ ॥੧॥ ਰਹਾਉ ॥
ਜਿਹੜਾ ਕੋਈ ਸਾਧੂਆਂ ਦੀ ਸਿੱਖ-ਮਤ ਤੇ ਅਮਲ ਕਰਦਾ ਹੈ, ਉਹ ਗੁਰਾਂ ਦੀ ਦਇਆ ਦੁਆਰਾ ਪਾਰ ਉਤਰ ਜਾਂਦਾ ਹੈ। ਠਹਿਰਾਉ।

ਕੋਟਿ ਤੀਰਥ ਮਜਨ ਇਸਨਾਨਾ ਇਸੁ ਕਲਿ ਮਹਿ ਮੈਲੁ ਭਰੀਜੈ ॥
ਧਰਮ ਅਸਥਾਨ ਤੇ ਕ੍ਰੋੜਾਂ ਹੀ ਨ੍ਹਾਉਣੇ ਅਤੇ ਇਸ਼ਨਾਨ ਇਸ ਕਾਲੇ ਯੁੱਗ ਵਿੱਚ ਪ੍ਰਾਣੀ ਨੂੰ ਗੰਦਗੀ ਨਾਲ ਭਰ ਦਿੰਦੇ ਹਨ।

ਸਾਧਸੰਗਿ ਜੋ ਹਰਿ ਗੁਣ ਗਾਵੈ ਸੋ ਨਿਰਮਲੁ ਕਰਿ ਲੀਜੈ ॥੨॥
ਜਿਹੜਾ ਸਤਿ ਸੰਗਤ ਅੰਦਰ ਵਾਹਿਗੁਰੂ ਦਾ ਜਸ ਗਾਇਨ ਕਰਦਾ ਹੈ, ਉਹ ਪਵਿੱਤਰ ਹੋ ਜਾਂਦਾ ਹੈ।

ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ੍ਹ੍ਹ ਪੜਿਆ ਮੁਕਤਿ ਨ ਹੋਈ ॥
ਇਨ੍ਹਾਂ ਸਾਰੇ ਵੇਦਾਂ, ਮੁਸਲਮਾਨੀ ਮਜ਼ਹਬੀ ਕਿਤਾਬਾਂ ਸਿਮਰਤੀਆਂਅਤੇ ਸ਼ਾਸਤਰਾਂ ਨੂੰ ਵਾਚਣ ਦੁਆਰਾ ਮੁਕਤੀ ਪਰਾਪਤ ਨਹੀਂ ਹੁੰਦੀ।

ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ ॥੩॥
ਜਿਹੜਾ ਗੁਰਾਂ ਦੇ ਉਪਦੇਸ਼ ਦੁਆਰਾ, ਇਕ ਨਾਮ ਦਾ ਉਚਾਰਨ ਕਰਦਾ ਹੈ, ਉਹ ਪਵਿੱਤਰ ਪ੍ਰਭਤਾ ਪਾ ਲੈਂਦਾ ਹੈ।

ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥
ਖੱਤ੍ਰੀ, ਬ੍ਰਾਹਮਣ, ਕਿਸਾਨ ਅਤੇ ਕਮੀਣ, ਚਾਰੇ ਹੀ ਜਾਤਾ ਈਸ਼ਵਰੀ ਸਿੱਖਿਆ ਅੰਦਰ ਇਕੋ ਜਿਹੇ ਭਾਈਵਾਲ ਹਨ।

copyright GurbaniShare.com all right reserved. Email