Page 755

ਰਾਗੁ ਸੂਹੀ ਮਹਲਾ ੩ ਘਰੁ ੧੦
ਰਾਗ ਸੂਹੀ ਤੀਜੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਦੁਨੀਆ ਨ ਸਾਲਾਹਿ ਜੋ ਮਰਿ ਵੰਞਸੀ ॥
ਤੂੰ ਜਗਤ ਦੀ ਸ਼ਲਾਘਾ ਨਾਂ ਕਰ, ਜਿਸ ਨੇ ਨਾਸ ਹੋ ਜਾਣਾ ਹੈ।

ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ ॥੧॥
ਤੂੰ ਬੰਦਿਆਂ ਦੀ ਤਾਰੀਫ ਨਾਂ ਕਰ, ਜਿਹੜੇ ਮਰ ਕੇ ਮਿੱਟੀ ਹੋ ਜਾਣਗੇ।

ਵਾਹੁ ਮੇਰੇ ਸਾਹਿਬਾ ਵਾਹੁ ॥
ਸ਼ਾਬਾਸ਼! ਹੈ ਤੈਨੂੰ ਮੇਰੇ ਸੁਆਮੀ ਸ਼ਾਬਾਸ਼!

ਗੁਰਮੁਖਿ ਸਦਾ ਸਲਾਹੀਐ ਸਚਾ ਵੇਪਰਵਾਹੁ ॥੧॥ ਰਹਾਉ ॥
ਗੁਰਾਂ ਦੀ ਦਇਆ ਦੁਆਰਾ ਤੂੰ ਹਮੇਸ਼ਾਂ ਉਸ ਦੀ ਸਿਫ਼ਤ ਕਰ ਜੋ ਸੱਚਾ ਅਤੇ ਖੁਦ-ਮੁਖਤਿਆਰ ਹੈ। ਠਹਿਰਾਉ।

ਦੁਨੀਆ ਕੇਰੀ ਦੋਸਤੀ ਮਨਮੁਖ ਦਝਿ ਮਰੰਨਿ ॥
ਸੰਸਾਰ ਦੀ ਯਾਰੀ ਅੰਦਰ ਆਪ-ਹੁਦਰੇ ਬੜ ਮਰਦੇ ਹਨ।

ਜਮ ਪੁਰਿ ਬਧੇ ਮਾਰੀਅਹਿ ਵੇਲਾ ਨ ਲਾਹੰਨਿ ॥੨॥
ਮੌਤਾਂ ਦੇ ਸ਼ਹਿਰ ਅੰਦਰ ਉਹ ਨਰੜ ਕੇ ਕੁੱਟੇ ਜਾਂਦੇ ਹਨ ਅਤੇ ਮੁੜ ਉਨ੍ਹਾਂ ਨੂੰ ਇਹ ਮੌਕਾ ਨਹੀਂ ਮਿਲਦਾ।

ਗੁਰਮੁਖਿ ਜਨਮੁ ਸਕਾਰਥਾ ਸਚੈ ਸਬਦਿ ਲਗੰਨਿ ॥
ਸਫਲ ਹੈ ਜੀਵਨ ਪਵਿੱਤਰ ਪੁਰਸ਼ਾਂ ਦਾ, ਉਹ ਸੱਚੇ ਨਾਮ ਨਾਲ ਜੁੜੇ ਰਹਿੰਦੇ ਹਨ।

ਆਤਮ ਰਾਮੁ ਪ੍ਰਗਾਸਿਆ ਸਹਜੇ ਸੁਖਿ ਰਹੰਨਿ ॥੩॥
ਸਰਬ-ਵਿਆਪਕ ਸੁਆਮੀ ਨੇ ਉਨ੍ਹਾਂ ਨੂੰ ਰੋਸ਼ਨ ਕਰ ਦਿੱਤਾ ਹੈ ਅਤੇ ਉਹ ਆਰਾਮ ਤੇ ਅਨੰਦ ਅੰਦਰ ਵਸਦੇ ਹਨ।

ਗੁਰ ਕਾ ਸਬਦੁ ਵਿਸਾਰਿਆ ਦੂਜੈ ਭਾਇ ਰਚੰਨਿ ॥
ਜੋ ਗੁਰਾਂ ਦੇ ਉਪਦੇਸ਼ ਨੂੰ ਭੁਲਾ ਦਿੰਦੇ ਹਨ ਅਤੇ ਦਵੈਤ-ਭਾਵ ਅੰਦਰ ਖਬਤ ਹੋ ਜਾਂਦੇ ਹਨ,

ਤਿਸਨਾ ਭੁਖ ਨ ਉਤਰੈ ਅਨਦਿਨੁ ਜਲਤ ਫਿਰੰਨਿ ॥੪॥
ਉਨ੍ਹਾਂ ਦੀ ਦੇਹ ਦੇ ਦੁੱਖ ਦੂਰ ਨਹੀਂ ਹੁੰਦੀਆਂ ਅਤੇ ਉਹ ਰਾਤ ਦਿਨ ਸੜਦੇ ਮਚਦੇ ਫਿਰਦੇ ਹਨ।

ਦੁਸਟਾ ਨਾਲਿ ਦੋਸਤੀ ਨਾਲਿ ਸੰਤਾ ਵੈਰੁ ਕਰੰਨਿ ॥
ਜੋ ਕੁਕਰਮੀਆਂ ਨਾਲ ਸਜਣਤਾਈ ਅਤੇ ਸਾਧੂਆਂ ਨਾਲ ਦੁਸ਼ਮਣੀ ਕਮਾਉਂਦੇ ਹਨ,

ਆਪਿ ਡੁਬੇ ਕੁਟੰਬ ਸਿਉ ਸਗਲੇ ਕੁਲ ਡੋਬੰਨਿ ॥੫॥
ਉਹ ਆਪਣੇ ਪਰਵਾਰ ਸਮੇਤ ਡੁਬ ਜਾਂਦੇ ਹਨ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਤਬਾਹ ਕਰ ਲੈਂਦੇ ਹਨ।

ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ ॥
ਕਿਸੇ ਨੂੰ ਭੀ ਕਲੰਕਤ ਕਰਨਾ ਚੰਗਾ ਨਹੀਂ। ਕੇਵਲ ਮੂਰਖ ਆਧਰਮੀ ਹੀ ਇਹ ਕੁਝ ਕਰਦੇ ਹਨ।

ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ ॥੬॥
ਉਨ੍ਹਾਂ ਦੂਸ਼ਣ ਲਾਉਣ ਵਾਲਿਆਂ ਦੇ ਚਿਹਰੇ ਸਿਆਹ ਕੀਤੇ ਜਾਂਦੇ ਹਨ ਅਤੇ ਉਹ ਭਿਆਨਕ ਦੋਜਖ ਅੰਦਰ ਪੈਂਦੇ ਹਨ।

ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ ॥
ਹੇ ਬੰਦੇ! ਇਹੋ ਜਿਹੇ ਦੀ ਤੂੰ ਘਾਲ ਕਮਾਉਂਦਾ ਹੈਂ, ਉਹੋ ਜਿਹਾ ਹੀ ਤੂੰ ਹੋ ਜਾਂਦਾ ਹੈ ਅਤੇ ਉਹੋ ਜਿਹੇ ਹੀ ਤੂੰ ਅਮਲ ਕਮਾਉਂਦਾ ਹੈ।

ਆਪਿ ਬੀਜਿ ਆਪੇ ਹੀ ਖਾਵਣਾ ਕਹਣਾ ਕਿਛੂ ਨ ਜਾਇ ॥੭॥
ਜੋ ਤੂੰ ਖੁਦ ਬੀਜਦਾ ਹੈ, ਉਹੀ ਤੂੰ ਖੁਦ ਹੀ ਖਾਵੇਗਾ। ਹੋਰ ਕੁਝ ਇਸ ਬਾਰੇ ਆਖਿਆ ਨਹੀਂ ਜਾ ਸਕਦਾ।

ਮਹਾ ਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ ॥
ਪਵਿੱਤਰ ਪੁਰਸ਼ ਕਿਸੇ ਰੂਹਾਨੀ ਮਨੋਰਥ ਦੀ ਖਾਤਰ ਬਚਨ ਕਰਦੇ ਹਨ।

ਓਇ ਅੰਮ੍ਰਿਤ ਭਰੇ ਭਰਪੂਰ ਹਹਿ ਓਨਾ ਤਿਲੁ ਨ ਤਮਾਇ ॥੮॥
ਉਹ ਸੁਧਾਰਸ ਨਾਲ ਲਬਾਲਬ ਭਰੇ ਹੋਏ ਹਨ ਅਤੇ ਉਨ੍ਹਾਂ ਨੂੰ ਇਕ ਭੋਰਾ ਭਰ ਭੀ ਲਾਲਚ ਨਹੀਂ।

ਗੁਣਕਾਰੀ ਗੁਣ ਸੰਘਰੈ ਅਵਰਾ ਉਪਦੇਸੇਨਿ ॥
ਨੇਕ ਪੁਰਸ਼ ਨੇਕੀਆਂ ਇਕੱਤਰ ਕਰਦੇ ਹਨ ਅਤੇ ਹੋਰਨਾ ਸਿੱਖ-ਮਤ ਦਿੰਦੇ ਹਨ।

ਸੇ ਵਡਭਾਗੀ ਜਿ ਓਨਾ ਮਿਲਿ ਰਹੇ ਅਨਦਿਨੁ ਨਾਮੁ ਲਏਨਿ ॥੯॥
ਪਰਮ ਚੰਗੇ ਕਰਮਾਂ ਵਾਲੇ ਹਨ, ਉਹ ਜੋ ਉਨ੍ਹਾਂ ਦੀ ਸੰਗਤ ਕਰਦੇ ਹਨ, ਉਹ ਰੈਣ ਦਿਹੁੰ ਪ੍ਰਭੂ ਦੇ ਨਾਮ ਦਾ ਉਚਾਰਨ ਕਰਦੇ ਹਨ।

ਦੇਸੀ ਰਿਜਕੁ ਸੰਬਾਹਿ ਜਿਨਿ ਉਪਾਈ ਮੇਦਨੀ ॥
ਜਿਸ ਨੇ ਦੁਨੀਆਂ ਪੈਦਾ ਕੀਤੀ ਹੈ, ਉਹ ਹੀ ਇਸ ਨੂੰ ਰੋਜ਼ੀ ਪੁਚਾਉਂਦਾ ਹੈ।

ਏਕੋ ਹੈ ਦਾਤਾਰੁ ਸਚਾ ਆਪਿ ਧਣੀ ॥੧੦॥
ਕੇਵਲ ਉਹ ਹੀ ਬਖਸ਼ਿਸ਼ ਕਰਨ ਵਾਲਾ ਹੈ ਅਤੇ ਉਹ ਆਪੇ ਹੀ ਸੱਚਾ ਮਾਲਕ ਹੈ।

ਸੋ ਸਚੁ ਤੇਰੈ ਨਾਲਿ ਹੈ ਗੁਰਮੁਖਿ ਨਦਰਿ ਨਿਹਾਲਿ ॥
ਉਹ ਸੱਚਾ ਸੁਆਮੀ ਤੇਰੇ ਨਾਲ ਹੈ। ਗੁਰਾਂ ਦੀ ਦਇਆ ਦੁਆਰਾ ਤੂੰ ਉਸ ਨੂੰ ਆਪਣੀਆ ਅੱਖਾਂ ਨਾਲ ਵੇਖ।

ਆਪੇ ਬਖਸੇ ਮੇਲਿ ਲਏ ਸੋ ਪ੍ਰਭੁ ਸਦਾ ਸਮਾਲਿ ॥੧੧॥
ਤੂੰ ਹਮੇਸ਼ਾਂ ਉਸ ਸਾਹਿਬ ਦਾ ਸਿਮਰਨ ਕਰ ਅਤੇ ਉਹ ਤੈਨੂੰ ਮਾਫ ਕਰ ਕੇ ਆਪਣੇ ਨਾਲ ਅਭੇਦ ਕਰ ਲਵੇਗਾ।

ਮਨੁ ਮੈਲਾ ਸਚੁ ਨਿਰਮਲਾ ਕਿਉ ਕਰਿ ਮਿਲਿਆ ਜਾਇ ॥
ਅਪਵਿੱਤਰ ਹੈ ਉਹ ਆਤਮਾ ਅਤੇ ਪਵਿੱਤਰ ਉਹ ਸੱਚਾ ਸੁਆਮੀ। ਇਹ ਉਸ ਨਾਲ ਕਿਸ ਤਰ੍ਹਾਂ ਅਭੇਦ ਹੋ ਸਕਦੀ ਹੈ?

ਪ੍ਰਭੁ ਮੇਲੇ ਤਾ ਮਿਲਿ ਰਹੈ ਹਉਮੈ ਸਬਦਿ ਜਲਾਇ ॥੧੨॥
ਜਦ ਨਾਮ ਦੇ ਰਾਹੀਂ ਹੰਗਤਾ ਸੜ ਜਾਂਦੀ ਹੈ, ਸੁਆਮੀ ਇਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਤਦ ਇਹ ਮਿਲੀ ਰਹਿੰਦੀ ਹੈ।

ਸੋ ਸਹੁ ਸਚਾ ਵੀਸਰੈ ਧ੍ਰਿਗੁ ਜੀਵਣੁ ਸੰਸਾਰਿ ॥
ਲਾਨ੍ਹਤ ਮਾਰੀ ਹੈ ਪ੍ਰਾਣੀ ਦੀ, ਇਸ ਜੱਗ ਵਿੱਚ, ਜਿੰਦਗੀ, ਜੇਕਰ ਉਹ ਉਸ ਸੱਚੇ ਪਤੀ ਨੂੰ ਭੁਲਾਉਂਦਾ ਹੈ।

ਨਦਰਿ ਕਰੇ ਨਾ ਵੀਸਰੈ ਗੁਰਮਤੀ ਵੀਚਾਰਿ ॥੧੩॥
ਜੇਕਰ ਬੰਦਾ ਗੁਰਾਂ ਦੇ ਉਪਦੇਸ਼ ਨੂੰ ਧਿਆਨ ਅੰਦਰ ਰਖੇ, ਸਾਈਂ ਉਸ ਤੇ ਤਰਸ ਕਰਦਾ ਹੈ ਉਹ ਸਾਈਂ ਨੂੰ ਨਹੀਂ ਭੁਲਾਉਂਦਾ।

ਸਤਿਗੁਰੁ ਮੇਲੇ ਤਾ ਮਿਲਿ ਰਹਾ ਸਾਚੁ ਰਖਾ ਉਰ ਧਾਰਿ ॥
ਜੇਕਰ ਸੱਚੇ ਗੁਰੂ ਜੀ ਮਿਲਾਉਣ, ਤਦ ਮੈਂ ਪ੍ਰਭੂ ਨਾਲ ਮਿਲਿਆ ਰਹਿੰਦਾ ਹਾਂ ਅਤੇ ਸਤਿਪੁਰਖ ਨੂੰ ਆਪਣੇ ਦਿਲ ਨਾਲ ਲਾਈ ਰੱਖਦਾ ਹਾਂ।

ਮਿਲਿਆ ਹੋਇ ਨ ਵੀਛੁੜੈ ਗੁਰ ਕੈ ਹੇਤਿ ਪਿਆਰਿ ॥੧੪॥
ਗੁਰਾਂ ਦੀ ਪ੍ਰੀਤ ਅਤੇ ਪਿਰਹੜੀ ਰਾਹੀਂ ਇਸ ਤਰ੍ਹਾਂ ਮਿਲਿਆ ਹੋਇਆ ਮੈਂ ਮੁੜ ਕੇ ਵੱਖਰਾ ਨਹੀਂ ਹੋਵਾਂਗਾ।

ਪਿਰੁ ਸਾਲਾਹੀ ਆਪਣਾ ਗੁਰ ਕੈ ਸਬਦਿ ਵੀਚਾਰਿ ॥
ਗੁਰਾਂ ਦੇ ਸ਼ਬਦ ਦਾ ਧਿਆਨ ਧਾਰਨ ਦੁਆਰਾ, ਮੈਂ ਆਪਣੇ ਪ੍ਰੀਤਮ ਦੀ ਪ੍ਰਸੰਸਾ ਕਰਦਾ ਹਾਂ।

ਮਿਲਿ ਪ੍ਰੀਤਮ ਸੁਖੁ ਪਾਇਆ ਸੋਭਾਵੰਤੀ ਨਾਰਿ ॥੧੫॥
ਆਪਣੇ ਦਿਲਬਰ ਨਾਲ ਮਿਲ ਕੇ ਮੈਂ ਆਰਾਮ ਪਾ ਲਿਆ ਹੈ ਅਤੇ ਇਕ ਕੀਰਤੀਮਾਨ ਪਤਨੀ ਹੋ ਗਈ ਹਾਂ।

ਮਨਮੁਖ ਮਨੁ ਨ ਭਿਜਈ ਅਤਿ ਮੈਲੇ ਚਿਤਿ ਕਠੋਰ ॥
ਆਪ-ਹੁਦਰੇ ਪੁਰਸ਼ਾਂ ਦੀ ਆਤਮਾ ਨਰਮ ਨਹੀਂ ਹੁੰਦੀ। ਬੜਾ ਪਲੀਤ ਅਤੇ ਪੱਥਰ-ਦਿਲ ਹੈ ਉਸ ਦਾ ਮਨੂਆ।

ਸਪੈ ਦੁਧੁ ਪੀਆਈਐ ਅੰਦਰਿ ਵਿਸੁ ਨਿਕੋਰ ॥੧੬॥
ਜੇਕਰ ਸੱਪ ਨੂੰ ਦੁੱਧ ਪਿਆਲੀਏ, ਇਸ ਦੇ ਅੰਦਰ ਕੇਵਲ ਨਿਰੋਲ ਜ਼ਹਿਰ ਹੀ ਹੋਵੇਗੀ।

ਆਪਿ ਕਰੇ ਕਿਸੁ ਆਖੀਐ ਆਪੇ ਬਖਸਣਹਾਰੁ ॥
ਸਾਹਿਬ ਖੁਦ ਸਭ ਕੁਝ ਕਰਦਾ ਹੈ ਅਤੇ ਖੁਦ ਹੀ ਮਾਫ ਕਰਨ ਵਾਲਾ ਹੈ ਮੈਂ ਹੋਰ ਕਿਸਦੇ ਕੋਲੋਂ ਜਾ ਕੇ ਪੁੱਛਾਂ?

ਗੁਰ ਸਬਦੀ ਮੈਲੁ ਉਤਰੈ ਤਾ ਸਚੁ ਬਣਿਆ ਸੀਗਾਰੁ ॥੧੭॥
ਜੇਕਰ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਣੀ ਦੀ ਮਲੀਨਤਾ ਧੋਤੀ ਜਾਵੇ, ਤਦ ਉਹ ਸੱਚੇ ਹਾਰ-ਸ਼ਿੰਗਾਰ ਵਾਲਾ ਹੋ ਜਾਂਦਾ ਹੈ।

copyright GurbaniShare.com all right reserved. Email