ਹਉ ਤਿਨ ਕੈ ਬਲਿਹਾਰਣੈ ਮਨਿ ਹਰਿ ਗੁਣ ਸਦਾ ਰਵੰਨਿ ॥੧॥ ਰਹਾਉ ॥ ਮੈਂ ਉਨ੍ਹਾਂ ਉਤੋਂ ਘੋਲੀ ਜਾਂਦਾ ਹਾਂ, ਜੋ ਆਪਣੇ ਚਿੱਤ ਅੰਦਰ ਸਦੀਵ ਹੀ ਸਾਹਿਬ ਦੀ ਉਸਤਤੀ ਉਚਾਰਦੇ ਹਨ। ਠਹਿਰਾਉ। ਗੁਰੁ ਸਰਵਰੁ ਮਾਨ ਸਰੋਵਰੁ ਹੈ ਵਡਭਾਗੀ ਪੁਰਖ ਲਹੰਨ੍ਹ੍ਹਿ ॥ ਗੁਰੂ ਜੀ ਮਾਨਸਰੋਵਰ ਝੀਲ ਵਾਂਗ ਹਨ। ਪਰਮ ਚੰਗੇ ਕਰਮਾਂ ਵਾਲੇ ਪੁਰਸ਼ ਉਨ੍ਹਾਂ ਨੂੰ ਪਾਉਂਦੇ ਹਨ। ਸੇਵਕ ਗੁਰਮੁਖਿ ਖੋਜਿਆ ਸੇ ਹੰਸੁਲੇ ਨਾਮੁ ਲਹੰਨਿ ॥੨॥ ਪਵਿੱਤਰ ਗੋਲੇ ਗੁਰਾਂ ਨੂੰ ਲੱਭ ਲੈਂਦੇ ਹਨ। ਉਹ ਰਾਜ ਹੰਸ ਨਾਮ ਦਾ ਚੋਗਾ ਚੁਗਦੇ ਹਨ। ਨਾਮੁ ਧਿਆਇਨ੍ਹ੍ਹਿ ਰੰਗ ਸਿਉ ਗੁਰਮੁਖਿ ਨਾਮਿ ਲਗੰਨ੍ਹ੍ਹਿ ॥ ਜਾਂਨਿਸਾਰ ਗੁਰਸਿੱਖ ਸਾਈਂ ਦੇ ਨਾਮ ਨਾਲ ਜੁੜੇ ਰਹਿੰਦੇ ਹਨ ਅਤੇ ਪਿਆਰ ਨਾਲ ਨਾਮ ਦਾ ਆਰਾਧਨ ਕਰਦੇ ਹਨ। ਧੁਰਿ ਪੂਰਬਿ ਹੋਵੈ ਲਿਖਿਆ ਗੁਰ ਭਾਣਾ ਮੰਨਿ ਲਏਨ੍ਹ੍ਹਿ ॥੩॥ ਜੇਕਰ ਆਦਿ ਪੁਰਖ ਦਾ ਮੁੱਢ ਤੋਂ ਹੀ ਇਸ ਤਰ੍ਹਾਂ ਲਿਖਿਆ ਹੋਇਆ ਹੋਵੇ ਤਾਂ ਸਿੱਖ ਗੁਰਾਂ ਦੀ ਰਜ਼ਾ ਸਵੀਕਾਰ ਕਰ ਲੈਂਦੇ ਹਨ। ਵਡਭਾਗੀ ਘਰੁ ਖੋਜਿਆ ਪਾਇਆ ਨਾਮੁ ਨਿਧਾਨੁ ॥ ਪਰਮ ਚੰਗੇ ਨਸੀਬਾਂ ਦੁਆਰਾ ਮੈਂ ਆਪਣੇ ਧਾਮ ਦੀ ਖੋਜ-ਭਾਲ ਕਰ ਲਈ ਹੈ ਅਤੇ ਨਾਮ ਦਾ ਖਜਾਨਾ ਪਾ ਲਿਆ ਹੈ। ਗੁਰਿ ਪੂਰੈ ਵੇਖਾਲਿਆ ਪ੍ਰਭੁ ਆਤਮ ਰਾਮੁ ਪਛਾਨੁ ॥੪॥ ਪੂਰਨ ਗੁਰਾਂ ਨੇ ਮੈਨੂੰ ਸਰਬ-ਵਿਆਪਕ ਸੁਆਮੀ ਮਾਲਕ ਦਿਖਾਲ ਅਤੇ ਅਨੁਭਵ ਕਰਵਾ ਦਿੱਤਾ ਹੈ। ਸਭਨਾ ਕਾ ਪ੍ਰਭੁ ਏਕੁ ਹੈ ਦੂਜਾ ਅਵਰੁ ਨ ਕੋਇ ॥ ਸਾਰਿਆਂ ਦਾ ਸਾਹਿਬ ਕੇਵਲ ਇਕ ਹੈ। ਹੋਰ ਦੂਸਰਾ ਕੋਈ ਨਹੀਂ। ਗੁਰ ਪਰਸਾਦੀ ਮਨਿ ਵਸੈ ਤਿਤੁ ਘਟਿ ਪਰਗਟੁ ਹੋਇ ॥੫॥ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਹਿਰਦੇ ਅੰਦਰ ਵਸਦਾ ਹੈ। ਉਸ ਹਿਰਦੇ ਅੰਦਰ ਉਹ ਪ੍ਰਕਾਸ਼ਮਾਨ ਹੋ ਜਾਂਦਾ ਹੈ। ਸਭੁ ਅੰਤਰਜਾਮੀ ਬ੍ਰਹਮੁ ਹੈ ਬ੍ਰਹਮੁ ਵਸੈ ਸਭ ਥਾਇ ॥ ਪ੍ਰਭੂ ਸਾਰਿਆਂ ਦਿਲਾਂ ਦੀਆਂ ਜਾਨਣਹਾਰ ਹੈ ਅਤੇ ਉਹ ਪ੍ਰਭੂ ਹਰ ਥਾਂ ਨਿਵਾਸ ਰੱਖਦਾ ਹੈ। ਮੰਦਾ ਕਿਸ ਨੋ ਆਖੀਐ ਸਬਦਿ ਵੇਖਹੁ ਲਿਵ ਲਾਇ ॥੬॥ ਇਨਸਾਨ ਕੀਹਨੂੰ ਮਾੜਾ ਕਹੇ। ਤੂੰ ਪ੍ਰਭੂ ਨਾਲ ਪਿਆਰ ਪਾ ਕੇ ਦੇਖ ਲੈ। ਬੁਰਾ ਭਲਾ ਤਿਚਰੁ ਆਖਦਾ ਜਿਚਰੁ ਹੈ ਦੁਹੁ ਮਾਹਿ ॥ ਤਦ ਤਾਂਈਂ ਬੰਦਾ ਦਵੈਤ-ਭਾਵ ਅੰਦਰ ਖੱਚਤ ਹੋਇਆ ਹੋਇਆ ਹੈ, ਉਦੋਂ ਤਾਂਈਂ ਉਹ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਕਹਿੰਦਾ ਹੈ। ਗੁਰਮੁਖਿ ਏਕੋ ਬੁਝਿਆ ਏਕਸੁ ਮਾਹਿ ਸਮਾਇ ॥੭॥ ਗੁਰੂ-ਸਮਰਪਣ ਕੇਵਲ ਇਕ ਨੂੰ ਹੀ ਜਾਣਦਾ ਹੈ ਅਤੇ ਇਕ ਸੁਆਮੀ ਅੰਦਰ ਹੀ ਲੀਨ ਹੋ ਜਾਂਦਾ ਹੈ। ਸੇਵਾ ਸਾ ਪ੍ਰਭ ਭਾਵਸੀ ਜੋ ਪ੍ਰਭੁ ਪਾਏ ਥਾਇ ॥ ਉਹ ਹੀ ਚਾਕਰੀ ਹੈ ਜਿਹੜੀ ਸੁਆਮੀ ਨੂੰ ਚੰਗੀ ਲੱਗਦੀ ਹੈ ਅਤੇ ਜਿਸ ਨੂੰ ਸੁਆਮੀ ਕਬੂਲ ਕਰ ਲੈਂਦਾ ਹੈ। ਜਨ ਨਾਨਕ ਹਰਿ ਆਰਾਧਿਆ ਗੁਰ ਚਰਣੀ ਚਿਤੁ ਲਾਇ ॥੮॥੨॥੪॥੯॥ ਆਪਣੀ ਬਿਰਤੀ ਗੁਰਾਂ ਦੇ ਚਰਨਾਂ ਨਾਲ ਜੋੜ ਕੇ ਗੁਮਾਸ਼ਤਾ ਨਾਨਕ ਸੁਆਮੀ ਦਾ ਸਿਮਰਨ ਕਰਦਾ ਹੈ। ਰਾਗੁ ਸੂਹੀ ਅਸਟਪਦੀਆ ਮਹਲਾ ੪ ਘਰੁ ੨ ਰਾਗ ਸੂਹੀ ਅਸ਼ਟਪਦੀਆਂ ਚੌਥੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ ॥੧॥ ਕੋਈ ਆ ਕੇ ਮੈਨੂੰ ਮੇਰੇ ਲਾਡਲੇ ਦਿਲਬਰ ਨਾਲ ਮਿਲਾ ਦੇਵੇ। ਮੈਂ ਉਸ ਕੋਲ ਆਪਣਾ ਆਪ ਬੈ ਕਰ ਦੇਵਾਂਗਾ, ਦਰਸਨੁ ਹਰਿ ਦੇਖਣ ਕੈ ਤਾਈ ॥ ਪ੍ਰਭੂ ਦਾ ਦੀਦਾਰ ਵੇਖਣ ਦੀ ਖਾਤਰ। ਕ੍ਰਿਪਾ ਕਰਹਿ ਤਾ ਸਤਿਗੁਰੁ ਮੇਲਹਿ ਹਰਿ ਹਰਿ ਨਾਮੁ ਧਿਆਈ ॥੧॥ ਰਹਾਉ ॥ ਜੇਕਰ ਪ੍ਰਭੂ ਮੇਰੇ ਤੇ ਰਹਿਮਤ ਧਾਰੇ ਤਦ ਉਹ ਮੈਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ ਅਤੇ ਮੈਂ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰਦਾ ਹਾਂ। ਠਹਿਰਾਉ। ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥ ਜੇਕਰ ਤੂੰ ਮੈਨੂੰ ਖੁਸ਼ੀ ਬਖਸ਼ੇ ਤਦ ਮੈਂ ਤੇਰੀ ਬੰਦਗੀ ਕਰਦਾ ਹਾਂ। ਤਕਲੀਫ ਵਿੱਚ ਭੀ ਮੈਂ ਮੈਨੂੰ ਨਹੀਂ ਭੁਲਾਉਂਦਾ। ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥੩॥ ਜੇਕਰ ਤੂੰ ਮੈਨੂੰ ਭੁੱਖ ਦੇਵੇ ਤਾਂ ਭੀ ਮੈਂ ਇਸ ਨਾਲ ਸੰਤੁਸ਼ਟ ਹਾਂ ਅਤੇ ਤਕਲੀਫ ਵਿੱਚ ਖੁਸ਼ੀ ਮਹਿਸੂਸ ਕਰਦਾ ਹਾਂ। ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥੪॥ ਮੈਂ ਆਪਣੀ ਦੇਹ ਤੇ ਆਤਮਾ ਨੂੰ ਕੱਟਦਾ ਤੇ ਚੀਰਦਾ ਹਾਂ ਅਤੇ ਉਨ੍ਹਾਂ ਸਾਰਿਆਂ ਨੂੰ ਤੇਰੇ ਸਮਰਪਣ ਕਰਦਾ ਹਾਂ, ਹੇ ਮੇਰੇ ਸੁਆਮੀ! ਤੇਰੇ ਲਈ ਮੈਂ ਆਪਣੇ ਆਪ ਨੂੰ ਅੱਗ ਵਿੱਚ ਸਾੜਦਾ ਹਾਂ। ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ ॥੫॥ ਮੈਂ ਤੈਨੂੰ ਪੱਖੀ ਝੱਲਦਾ ਅਤੇ ਤੇਰੇ ਲਈ ਜਲ ਢੋਂਦਾ ਹਾਂ। ਜਿਹੜਾ ਕੁਝ ਭੀ ਤੂੰ ਮੈਨੂੰ ਦਿੰਦਾ ਹੈ, ਉਹ ਹੀ ਮੈਂ ਖਾਂਦਾ ਹਾਂ। ਨਾਨਕੁ ਗਰੀਬੁ ਢਹਿ ਪਇਆ ਦੁਆਰੈ ਹਰਿ ਮੇਲਿ ਲੈਹੁ ਵਡਿਆਈ ॥੬॥ ਗਰੀਬੜਾ ਨਾਨਕ ਤੇਰੇ ਬੂਹੇ ਆ ਡਿੱਗਾ ਹੈ। ਮੈਨੂੰ ਆਪਣੇ ਨਾਲ ਮਿਲਾਉਣ ਵਿੱਚ ਤੇਰੀ ਪ੍ਰਭਤਾ ਹੈ, ਹੇ ਮੇਰੇ ਸੁਆਮੀ! ਅਖੀ ਕਾਢਿ ਧਰੀ ਚਰਣਾ ਤਲਿ ਸਭ ਧਰਤੀ ਫਿਰਿ ਮਤ ਪਾਈ ॥੭॥ ਆਪਣੇ ਨੇਤ੍ਰ ਕੱਢ ਕੇ ਮੈਂ ਤੇਰਿਆਂ ਪੈਰਾਂ ਹੇਠ ਰੱਖਦਾ ਹਾਂ, ਹੇ ਮੇਰੇ ਸੁਆਮੀ! ਸਾਰੀ ਜਮੀਨ ਦਾ ਰਟਨ ਕਰਕੇ ਮੈਂ ਇਹ ਸਮਝ ਪਰਾਪਤ ਕੀਤੀ ਹੈ। ਜੇ ਪਾਸਿ ਬਹਾਲਹਿ ਤਾ ਤੁਝਹਿ ਅਰਾਧੀ ਜੇ ਮਾਰਿ ਕਢਹਿ ਭੀ ਧਿਆਈ ॥੮॥ ਜੇਕਰ ਤੂੰ ਮੈਨੂੰ ਆਪਣੇ ਕੋਲ ਬਿਠਾ ਲਵੇ, ਤਦ ਮੈਂ ਤੈਨੂੰ ਸਿਮਰਦਾ ਹਾਂ ਅਤੇ ਜੇਕਰ ਤੂੰ ਮਾਰ ਕੁਟ ਦੇ ਮੈਨੂੰ ਬਾਹਰ ਕੱਢ ਦੇਵੇਂ, ਤਾਂ ਭੀ ਮੈਂ ਤੇਰਾ ਹੀ ਆਰਾਧਨ ਕਰਦਾ ਹਾਂ। ਜੇ ਲੋਕੁ ਸਲਾਹੇ ਤਾ ਤੇਰੀ ਉਪਮਾ ਜੇ ਨਿੰਦੈ ਤ ਛੋਡਿ ਨ ਜਾਈ ॥੯॥ ਜੇਕਰ ਲੋਕ ਮੇਰੀ ਵਡਿਆਈ ਕਰਨ, ਤਦ ਉਹ ਤੇਰੀ ਵਡਿਆਈ ਹੈ। ਜੇਕਰ ਉਹ ਮੇਰੀ ਬਦਖੋਈ ਕਰਨ ਤਾਂ ਭੀ ਮੈਂ ਤੈਨੂੰ ਤਿਆਗ ਕੇ ਹੋਰ ਕਿਧਰੇ ਨਹੀਂ ਜਾਂਦਾ। ਜੇ ਤੁਧੁ ਵਲਿ ਰਹੈ ਤਾ ਕੋਈ ਕਿਹੁ ਆਖਉ ਤੁਧੁ ਵਿਸਰਿਐ ਮਰਿ ਜਾਈ ॥੧੦॥ ਜੇਕਰ ਤੂੰ ਮੇਰੇ ਪਾਸੇ ਰਹੇ ਤਦ ਕੋਈ ਭਾਵੇਂ ਕੁਝ ਭੀ ਪਿਆ ਕਹੇ। ਜੇਕਰ ਮੈਂ ਮੈਨੂੰ ਭੁਲਾ ਜਾਵਾਂ ਤਦ ਮੈਂ ਮਰ ਜਾਂਦਾ ਹਾਂ। ਵਾਰਿ ਵਾਰਿ ਜਾਈ ਗੁਰ ਊਪਰਿ ਪੈ ਪੈਰੀ ਸੰਤ ਮਨਾਈ ॥੧੧॥ ਕੁਰਬਾਨ, ਕੁਰਬਾਨ ਹਾਂ ਮੈਂ ਆਪਣੇ ਗੁਰਾਂ ਉਤੋਂ ਉਨ੍ਹਾਂ ਦੇ ਚਰਨਾਂ ਤੇ ਡਿਗ, ਮੈਂ ਸਾਧੂ-ਗੁਰਾਂ ਨੂੰ ਪ੍ਰਸੰਨ ਕਰਦਾ ਹਾਂ। ਨਾਨਕੁ ਵਿਚਾਰਾ ਭਇਆ ਦਿਵਾਨਾ ਹਰਿ ਤਉ ਦਰਸਨ ਕੈ ਤਾਈ ॥੧੨॥ ਗਰੀਬ ਨਾਨਕ ਤੇਰੇ ਦੀਦਾਰ ਦੇ ਵਾਸਤੇ ਕਮਲਾ ਹੋ ਗਿਆ ਹੈ, ਹੇ ਵਾਹਿਗੁਰੂ! ਝਖੜੁ ਝਾਗੀ ਮੀਹੁ ਵਰਸੈ ਭੀ ਗੁਰੁ ਦੇਖਣ ਜਾਈ ॥੧੩॥ ਸਖਤ ਅਨ੍ਹੇਰੀ, ਤੁਫਾਨ ਅਤੇ ਗਜਬ ਦੀ ਬਾਰਸ਼ ਵਸਤੇ ਵਿੱਚ ਭੀ ਮੈਂ ਗੁਰਾਂ ਦਾ ਦਰਸ਼ਨ ਦੇਖਣ ਲਈ ਜਾਂਦਾ ਹਾਂ। ਸਮੁੰਦੁ ਸਾਗਰੁ ਹੋਵੈ ਬਹੁ ਖਾਰਾ ਗੁਰਸਿਖੁ ਲੰਘਿ ਗੁਰ ਪਹਿ ਜਾਈ ॥੧੪॥ ਭਾਵੇਂ ਸਮੁੰਦਰ, ਸਮੁੰਦਰ ਨਿਹਾਇਤ ਹੀ ਨਿਮਕੀਨ ਹੋਵੇ, ਇਸ ਤੋਂ ਪਾਰ ਹੋ, ਗੁਰੂ ਦਾ ਸਿੱਖ ਗੁਰਾਂ ਕੋਲ ਪੁੱਜ ਜਾਂਦਾ ਹੈ। ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ ਤਿਉ ਸਿਖੁ ਗੁਰ ਬਿਨੁ ਮਰਿ ਜਾਈ ॥੧੫॥ ਜਿਸ ਤਰ੍ਹਾਂ ਪਾਣੀ ਦੇ ਬਗੈਰ ਜੀਵ ਮਰ ਜਾਂਦਾ ਹੈ, ਇਸੇ ਤਰ੍ਹਾਂ ਹੀ ਗੁਰਾਂ ਦੇ ਬਾਝੋਂ ਸਿੱਖ ਮਰ ਜਾਂਦਾ ਹੈ। copyright GurbaniShare.com all right reserved. Email |