ਜਿਉ ਧਰਤੀ ਸੋਭ ਕਰੇ ਜਲੁ ਬਰਸੈ ਤਿਉ ਸਿਖੁ ਗੁਰ ਮਿਲਿ ਬਿਗਸਾਈ ॥੧੬॥ ਜਿਸ ਤਰ੍ਹਾਂ ਬਾਰਸ਼ ਦੇ ਪੈਣ ਨਾਲ ਜਮੀਨ ਸੁਹਣੀ ਲੱਗਦੀ ਹੈ, ਏਸੇ ਤਰ੍ਹਾਂ ਹੀ ਆਪਣੇ ਗੁਰਾਂ ਨਾਲ ਮਿਲਣ ਦੁਆਰਾ ਸਿੱਖ ਪ੍ਰਫੁਲਤ ਹੋ ਜਾਂਦਾ ਹੈ। ਸੇਵਕ ਕਾ ਹੋਇ ਸੇਵਕੁ ਵਰਤਾ ਕਰਿ ਕਰਿ ਬਿਨਉ ਬੁਲਾਈ ॥੧੭॥ ਹੇ ਮੇਰੇ ਗੁਰਦੇਵ ਜੀ! ਮੈਂ ਤੇਰੇ ਗੋਲੇ ਦੇ ਗੋਲੇ ਦੀ ਤਰ੍ਹਾਂ ਤੇਰੀ ਆਗਿਆ ਦਾ ਪਾਲਣ ਕਰਦਾ ਹਾਂ। ਮੈਂ ਤੈਨੂੰ ਪ੍ਰਾਰਥਨਾ ਕਰ ਕੇ ਬੁਲਾਉਂਦਾ ਹਾਂ। ਨਾਨਕ ਕੀ ਬੇਨੰਤੀ ਹਰਿ ਪਹਿ ਗੁਰ ਮਿਲਿ ਗੁਰ ਸੁਖੁ ਪਾਈ ॥੧੮॥ ਨਾਨਕ ਦੀ ਪ੍ਰਭੂ ਦੇ ਪਾਸ ਅਰਦਾਸ ਹੈ ਕਿ ਗੁਰਾਂ ਨਾਲ ਮਿਲ ਕੇ ਉਹ ਗੁਰਾਂ ਦੇ ਆਰਾਮ ਨੂੰ ਪ੍ਰਾਪਤ ਹੋਵੇ। ਤੂ ਆਪੇ ਗੁਰੁ ਚੇਲਾ ਹੈ ਆਪੇ ਗੁਰ ਵਿਚੁ ਦੇ ਤੁਝਹਿ ਧਿਆਈ ॥੧੯॥ ਤੂੰ ਆਪ ਗੁਰੂ ਹੈਂ ਅਤੇ ਆਪ ਹੀ ਮੁਰੀਦ। ਗੁਰਾਂ ਦੇ ਰਾਹੀਂ ਮੈਂ ਤੇਰਾ ਸਿਮਰਨ ਕਰਦਾ ਹਾਂ। ਜੋ ਤੁਧੁ ਸੇਵਹਿ ਸੋ ਤੂਹੈ ਹੋਵਹਿ ਤੁਧੁ ਸੇਵਕ ਪੈਜ ਰਖਾਈ ॥੨੦॥ ਜੋ ਤੇਰੀ ਘਾਲ ਕਮਾਉਂਦੇ ਹਨ, ਉਹ ਤੇਰੇ ਵਰਗੇ ਹੀ ਹੋ ਜਾਂਦੇ ਹਨ। ਤੂੰ ਹੀ ਆਪਣੇ ਟਹਿਲੂਏ ਦੀ ਲੱਜਿਆ ਰੱਖਦਾ ਹੈਂ। ਭੰਡਾਰ ਭਰੇ ਭਗਤੀ ਹਰਿ ਤੇਰੇ ਜਿਸੁ ਭਾਵੈ ਤਿਸੁ ਦੇਵਾਈ ॥੨੧॥ ਹੇ ਵਾਹਿਗੁਰੂ! ਤੇਰੇ ਖਜਾਨੇ ਸ਼ਰਧਾ ਅਨੁਰਾਗ ਨਾਲ ਪਰੀਪੂਰਨ ਹਨ। ਜਿਸ ਨੂੰ ਤੂੰ ਪਿਆਰ ਕਰਦਾ ਹੈਂ, ਉਸ ਨੂੰ ਤੂੰ ਬਖਸ਼ ਦਿੰਦਾ ਹੈਂ। ਜਿਸੁ ਤੂੰ ਦੇਹਿ ਸੋਈ ਜਨੁ ਪਾਏ ਹੋਰ ਨਿਹਫਲ ਸਭ ਚਤੁਰਾਈ ॥੨੨॥ ਜਿਸ ਨੂੰ ਤੂੰ ਦਿੰਦਾ ਹੈ, ਕੇਵਲ ਉਹ ਜਣਾ ਹੀ ਉਨ੍ਹਾਂ ਪਰਾਪਤ ਕਰਦਾ ਹੈ। ਨਿਸਫਲ ਹੈ ਹੋਰ ਸਾਰੀ ਚਾਲਾਕੀ। ਸਿਮਰਿ ਸਿਮਰਿ ਸਿਮਰਿ ਗੁਰੁ ਅਪੁਨਾ ਸੋਇਆ ਮਨੁ ਜਾਗਾਈ ॥੨੩॥ ਆਪਣੇ ਗੁਰਾਂ ਦਾ ਆਰਾਧਨ, ਆਰਾਧਨ, ਆਰਾਧਨ ਕਰਨ ਦੁਆਰਾ, ਮੈਂ ਆਪਣੀ ਸੁਤੀ ਪਈ ਆਤਮਾ ਨੂੰ ਜਗਾਉਂਦਾ ਹਾਂ। ਇਕੁ ਦਾਨੁ ਮੰਗੈ ਨਾਨਕੁ ਵੇਚਾਰਾ ਹਰਿ ਦਾਸਨਿ ਦਾਸੁ ਕਰਾਈ ॥੨੪॥ ਗਰੀਬੜਾ ਨਾਨਕ ਇ ਦਾਤ ਦੀ ਯਾਚਨਾ ਕਰਦਾ ਹੈ: "ਮੇਰੇ ਮਾਲਕ! ਮੈਨੂੰ ਆਪਣੇ ਨਫਰਾਂ ਦਾ ਨਫਰ ਬਣਾ ਲੈ। ਜੇ ਗੁਰੁ ਝਿੜਕੇ ਤ ਮੀਠਾ ਲਾਗੈ ਜੇ ਬਖਸੇ ਤ ਗੁਰ ਵਡਿਆਈ ॥੨੫॥ ਜੇਕਰ ਗੁਰੂ ਜੀ ਝਿੜਕਦੇ ਹਨ, ਤਦ ਵੀ ਉਹ ਮੈਨੂੰ ਮਿਠੜੇ ਲੱਗਦੇ ਹਨ। ਜੇਕਰ ਉਹ ਮੈਨੂੰ ਮਾਫ ਕਰ ਦੇਣ ਤਦ ਇਸ ਵਿੱਚ ਉਨ੍ਹਾਂ ਦੀ ਪ੍ਰਭਤਾ ਹੈ। ਗੁਰਮੁਖਿ ਬੋਲਹਿ ਸੋ ਥਾਇ ਪਾਏ ਮਨਮੁਖਿ ਕਿਛੁ ਥਾਇ ਨ ਪਾਈ ॥੨੬॥ ਜੋ ਕੁਛ ਗੁਰੂ-ਪਿਆਰਾ ਆਖਦਾ ਹੈ, ਉਹ ਪਰਵਾਨ ਹੋ ਜਾਂਦਾ ਹੈ ਅਤੇ ਜੋ ਕੁਛ ਅਧਰਮੀ ਕਹਿੰਦਾ ਹੈ, ਉਹ ਪਰਵਾਨ ਨਹੀਂ ਹੁੰਦਾ। ਪਾਲਾ ਕਕਰੁ ਵਰਫ ਵਰਸੈ ਗੁਰਸਿਖੁ ਗੁਰ ਦੇਖਣ ਜਾਈ ॥੨੭॥ ਜੇਕਰ ਸਰਦੀ, ਕੋਰਾ ਅਤੇ ਬਰਫ ਵੀ ਪੈਂਦੀ ਹੋਵੇ, ਤਾਂ ਭੀ ਗੁਰੂ ਦਾ ਸਿੱਖ ਗੁਰਾਂ ਦਾ ਦਰਸ਼ਨ ਕਰਨ ਜਾਂਦਾ ਹੈ। ਸਭੁ ਦਿਨਸੁ ਰੈਣਿ ਦੇਖਉ ਗੁਰੁ ਅਪੁਨਾ ਵਿਚਿ ਅਖੀ ਗੁਰ ਪੈਰ ਧਰਾਈ ॥੨੮॥ ਸਾਰੇ ਦਿਨ ਰਾਤ, ਮੈਂ ਆਪਣੇ ਗੁਰਾਂ ਨੂੰ ਵੇਖਦਾ ਹਾਂ ਅਤੇ ਆਪਣਿਆਂ ਨੇਤ੍ਰਾਂ ਅੰਦਰ ਗੁਰਾਂ ਦੇ ਚਰਨ ਟਿਕਾਉਂਦਾ ਹਾਂ। ਅਨੇਕ ਉਪਾਵ ਕਰੀ ਗੁਰ ਕਾਰਣਿ ਗੁਰ ਭਾਵੈ ਸੋ ਥਾਇ ਪਾਈ ॥੨੯॥ ਗੁਰਾਂ ਨੂੰ ਪ੍ਰਸੰਨ ਕਰਨ ਲਈ ਮੈਂ ਘਣੇਰੇ ਉਪਰਾਲੇ ਕਰਦਾ ਹਾਂ। ਜਿਹੜਾ ਗੁਰਾਂ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਉਪਰਾਲਾ ਹੀ ਕਬੂਲ ਹੁੰਦਾ ਹੈ। ਰੈਣਿ ਦਿਨਸੁ ਗੁਰ ਚਰਣ ਅਰਾਧੀ ਦਇਆ ਕਰਹੁ ਮੇਰੇ ਸਾਈ ॥੩੦॥ ਰਾਤੀ ਦਿਨੇ ਮੈਂ ਗੁਰਾਂ ਦੇ ਚਰਨਾਂ ਨੂੰ ਸਿਮਰਦਾ ਹਾਂ! ਤੂੰ ਮੇਰੇ ਉਤੇ ਰਹਿਮਤ ਧਾਰ, ਹੇ ਮੇਰੇ ਮਾਲਕ! ਨਾਨਕ ਕਾ ਜੀਉ ਪਿੰਡੁ ਗੁਰੂ ਹੈ ਗੁਰ ਮਿਲਿ ਤ੍ਰਿਪਤਿ ਅਘਾਈ ॥੩੧॥ ਗੁਰੂ ਜੀ ਹੀ ਨਾਨਕ ਦੀ ਆਤਮਾ ਅਤੇ ਦੇਹ ਹਨ ਅਤੇ ਉਨ੍ਹਾਂ ਨਾਲ ਮਿਲ ਕੇ ਉਹ ਰੱਜ ਅਤੇ ਧ੍ਰਾਪ ਗਿਆ ਹੈ। ਨਾਨਕ ਕਾ ਪ੍ਰਭੁ ਪੂਰਿ ਰਹਿਓ ਹੈ ਜਤ ਕਤ ਤਤ ਗੋਸਾਈ ॥੩੨॥੧॥ ਨਾਨਕ ਦਾ ਸੁਆਮੀ ਸਾਰੇ ਪਰੀਪੂਰਨ ਹੋ ਗਿਆ ਹੈ। ਏਥੇ ਉਥੇ ਅਤੇ ਹਰ ਥਾਂ, ਉਹ ਆਲਮ ਦੇ ਮਾਲਕਾਂ ਨੂੰ ਦੇਖਦਾ ਹੈ। ਰਾਗੁ ਸੂਹੀ ਮਹਲਾ ੪ ਅਸਟਪਦੀਆ ਘਰੁ ੧੦ ਰਾਗੁ ਸੂਹੀ ਚੌਥੀ ਪਾਤਿਸ਼ਾਹੀ ਅਸ਼ਟਪਦੀਆਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਅੰਦਰਿ ਸਚਾ ਨੇਹੁ ਲਾਇਆ ਪ੍ਰੀਤਮ ਆਪਣੈ ॥ ਆਪਣੇ ਹਿਰਦੇ ਅੰਦਰ ਆਪਣੇ ਪਿਆਰੇ ਲਈ ਸੱਚਾ ਪ੍ਰੇਮ ਧਾਰਨ ਕਰ ਲਿਆ ਹੈ। ਤਨੁ ਮਨੁ ਹੋਇ ਨਿਹਾਲੁ ਜਾ ਗੁਰੁ ਦੇਖਾ ਸਾਮ੍ਹ੍ਹਣੇ ॥੧॥ ਜਦ ਮੈਂ ਗੁਰਾਂ ਨੂੰ ਆਪਣੇ ਮੂਹਰੇ ਵੇਖਦਾ ਹਾਂ, ਤਾਂ ਮੇਰੀ ਦੇਹ ਤੇ ਜਿੰਦੜੀ ਪਰਮ ਪ੍ਰਸੰਨ ਹੋ ਜਾਂਦੇ ਹਨ। ਮੈ ਹਰਿ ਹਰਿ ਨਾਮੁ ਵਿਸਾਹੁ ॥ ਮੈਂ ਸੁਆਮੀ ਵਾਹਿਗੁਰੂ ਦਾ ਨਾਮ ਖਰੀਦ ਲਿਆ ਹੈ। ਗੁਰ ਪੂਰੇ ਤੇ ਪਾਇਆ ਅੰਮ੍ਰਿਤੁ ਅਗਮ ਅਥਾਹੁ ॥੧॥ ਰਹਾਉ ॥ ਪੂਰਨ ਗੁਰਾਂ ਪਾਸੋਂ ਮੈਂ ਅਪਹੁੰਚ ਅਤੇ ਬੇਥਾਹ ਨਾਮ-ਸੁਧਾਰਸ ਪਰਾਪਤ ਕੀਤਾ ਹੈ। ਠਹਿਰਾਉ। ਹਉ ਸਤਿਗੁਰੁ ਵੇਖਿ ਵਿਗਸੀਆ ਹਰਿ ਨਾਮੇ ਲਗਾ ਪਿਆਰੁ ॥ ਸੱਚੇ ਗੁਰਾਂ ਨੂੰ ਦੇਖ ਕੇ ਮੈਂ ਪ੍ਰਫੁਲਤ ਹੋ ਗਿਆ ਹਾਂ ਅਤੇ ਪ੍ਰਭੂ ਦੇ ਨਾਮ ਨਾਲ ਮੇਰਾ ਪ੍ਰੇਮ ਪੈ ਗਿਆ ਹੈ। ਕਿਰਪਾ ਕਰਿ ਕੈ ਮੇਲਿਅਨੁ ਪਾਇਆ ਮੋਖ ਦੁਆਰੁ ॥੨॥ ਮਿਹਰ ਧਾਰ ਮੇ ਮਾਲਕ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ ਅਤੇ ਮੈਨੂੰ ਮੁਕਤੀ ਦਾ ਦਰ ਪਰਾਪਤ ਹੋ ਗਿਆ ਹੈ। ਸਤਿਗੁਰੁ ਬਿਰਹੀ ਨਾਮ ਕਾ ਜੇ ਮਿਲੈ ਤ ਤਨੁ ਮਨੁ ਦੇਉ ॥ ਸੱਚੇ ਗੁਰੂ ਜੀ ਨਾਮ ਦੇ ਪ੍ਰੇਮੀ ਹਨ, ਜੇਕਰ ਉਹ ਮੈਨੂੰ ਮਿਲ ਪੈਣ ਮੈਂ ਆਪਣੀ ਦੇਹ ਅਤੇ ਆਤਮਾ ਉਨ੍ਹਾਂ ਦੇ ਅਰਪਣ ਕਰ ਦੇਵਾਂਗਾ। ਜੇ ਪੂਰਬਿ ਹੋਵੈ ਲਿਖਿਆ ਤਾ ਅੰਮ੍ਰਿਤੁ ਸਹਜਿ ਪੀਏਉ ॥੩॥ ਜੇਕਰ ਧੁਰੋ ਦੀ ਇਹੋ ਜਿਹੀ ਸਿਖਤਾਕਾਰ ਹੋਵੇ, ਤਦ ਮੈਂ ਸੁਖੈਨ ਹੀ ਨਾਮ-ਸੁਧਾਰਸ ਨੂੰ ਪਾਨ ਕਰਦਾ ਹਾਂ। ਸੁਤਿਆ ਗੁਰੁ ਸਾਲਾਹੀਐ ਉਠਦਿਆ ਭੀ ਗੁਰੁ ਆਲਾਉ ॥ ਸੁੱਤਾ ਹੋਇਆ ਤੂੰ ਗੁਰਾਂ ਦੀ ਸਿਫ਼ਤ ਕਰ, ਹੇ ਬੰਦੇ, ਅਤੇ ਜਾਗਦਾ ਹੋਇਆ ਵੀ ਗੁਰਾਂ ਦਾ ਨਾਮ ਜਪ। ਕੋਈ ਐਸਾ ਗੁਰਮੁਖਿ ਜੇ ਮਿਲੈ ਹਉ ਤਾ ਕੇ ਧੋਵਾ ਪਾਉ ॥੪॥ ਜੇਕਰ ਮੈਨੂੰ ਇਹੋ ਜਿਹਾ ਗੁਰਾਂ ਦਾ ਪਿਆਰ ਮਿਲ ਪਵੇ, ਤਾਂ ਮੈਂ ਉਸ ਦੇ ਚਰਨ ਧੋਵਾਂਗਾ। ਕੋਈ ਐਸਾ ਸਜਣੁ ਲੋੜਿ ਲਹੁ ਮੈ ਪ੍ਰੀਤਮੁ ਦੇਇ ਮਿਲਾਇ ॥ ਹੇ ਮੇਰੀ ਜਿੰਦੜੀਏ! ਤੂੰ ਇਹੋ ਜਿਹਾ ਮਿੱਤਰ ਭਾਲ ਲੈ, ਜਿਹੜਾ ਤੈਨੂੰ ਤੇਰੇ ਪਿਆਰੇ ਨਾਲ ਮਿਲਾ ਦੇਵੇ। ਸਤਿਗੁਰਿ ਮਿਲਿਐ ਹਰਿ ਪਾਇਆ ਮਿਲਿਆ ਸਹਜਿ ਸੁਭਾਇ ॥੫॥ ਗੁਰਾਂ ਨੂੰ ਮਿਲਣ ਦੁਆਰਾ, ਮੈਂ ਆਪਣੇ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਉਹ ਮੈਨੂੰ ਸੌਖੇ ਹੀ ਆਪਣੇ ਆਪ ਆ ਮਿਲਿਆ ਹੈ। copyright GurbaniShare.com all right reserved. Email |