Page 760

ਰਾਗੁ ਸੂਹੀ ਮਹਲਾ ੫ ਘਰੁ ੩
ਰਾਗ ਸੂਹੀ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਮਿਥਨ ਮੋਹ ਅਗਨਿ ਸੋਕ ਸਾਗਰ ॥
ਜਨਾਹਕਾਰੀ ਦਾ ਪਿਆਰ ਅੱਗ ਅਤੇ ਅਫਸੋਸਦਾਇਕ ਸਮੁੰਦਰ ਹੈ।

ਕਰਿ ਕਿਰਪਾ ਉਧਰੁ ਹਰਿ ਨਾਗਰ ॥੧॥
ਹੇ ਮੇਰੇ ਸ੍ਰੇਸ਼ਟ ਸੁਆਮੀ, ਤੂੰ ਆਪਣੀ ਰਹਿਮਤ ਧਾਰ ਕੇ ਪ੍ਰਾਣੀ ਨੂੰ ਇਸ ਤੋਂ ਬਚਾ ਲੈ।

ਚਰਣ ਕਮਲ ਸਰਣਾਇ ਨਰਾਇਣ ॥
ਮੈਂ ਸੁਆਮੀ ਦੇ ਕੰਵਲ ਰੂਪੀ ਪੈਰਾਂ ਦੀ ਪਨਾਹ ਲਈ ਹੈ,

ਦੀਨਾ ਨਾਥ ਭਗਤ ਪਰਾਇਣ ॥੧॥ ਰਹਾਉ ॥
ਜੋ ਮਸਕੀਨਾ ਦਾ ਮਾਲਕ ਅਤੇ ਆਪਣਿਆਂ ਸੰਤਾਂ ਦਾ ਆਸਰਾ ਹੈ। ਠਹਿਰਾਉ।

ਅਨਾਥਾ ਨਾਥ ਭਗਤ ਭੈ ਮੇਟਨ ॥
ਸਾਹਿਬ ਨਿਖਸਮਿਆ ਦਾ ਖਸਮ ਅਤੇ ਆਪਣੇ ਅਨੁਰਾਗੀਆਂ ਦਾ ਡਰ ਨਾਸ ਕਰਨਹਾਰ ਹੈ।

ਸਾਧਸੰਗਿ ਜਮਦੂਤ ਨ ਭੇਟਨ ॥੨॥
ਸਤਿਸੰਗਤ ਅੰਦਰ ਵਸਣ ਦੁਆਰਾ ਮੌਤ ਦਾ ਫਰਿਸ਼ਤਾ ਪ੍ਰਾਣੀ ਨੂੰ ਛੂੰਹਦਾ ਤਕ ਨਹੀਂ।

ਜੀਵਨ ਰੂਪ ਅਨੂਪ ਦਇਆਲਾ ॥
ਮਿਹਰਬਾਨ, ਸੁੰਦਰ ਸੁਆਮੀ ਜਿੰਦਗੀ ਦਾ ਸਰੂਪ ਹੈ।

ਰਵਣ ਗੁਣਾ ਕਟੀਐ ਜਮ ਜਾਲਾ ॥੩॥
ਪ੍ਰਭੂ ਦੀਆਂ ਨੇਕੀਆਂ ਵਰਨਣ ਕਰਨ ਦੁਆਰਾ, ਮੌਤ ਦਦੀ ਫਾਹੀ ਕੱਟੀ ਜਾਂਦੀ ਹੈ।

ਅੰਮ੍ਰਿਤ ਨਾਮੁ ਰਸਨ ਨਿਤ ਜਾਪੈ ॥
ਜੋ ਆਪਣੀ ਜੀਭ ਨਾਲ ਸਦਾ ਸੁਧਾਸਰੂਪ ਨਾਮ ਦਾ ਉਚਾਰਨ ਕਰਦਾ ਹੈ,

ਰੋਗ ਰੂਪ ਮਾਇਆ ਨ ਬਿਆਪੈ ॥੪॥
ਉਸ ਨੂੰ ਦੁਖ ਸਰੂਪ ਮੋਹਨੀ ਚਿਮੜਦੀ ਨਹੀਂ।

ਜਪਿ ਗੋਬਿੰਦ ਸੰਗੀ ਸਭਿ ਤਾਰੇ ॥
ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਸਮੂਹ ਸਾਥੀ ਪਾਰ ਉਤਰ ਜਾਂਦੇ ਹਨ,

ਪੋਹਤ ਨਾਹੀ ਪੰਚ ਬਟਵਾਰੇ ॥੫॥
ਅਤੇ ਪੰਜੇ ਰਸਤੇ ਦੇ ਧਾੜਵੀ ਲਾਗੇ ਨਹੀਂ ਲਗਦੇ।

ਮਨ ਬਚ ਕ੍ਰਮ ਪ੍ਰਭੁ ਏਕੁ ਧਿਆਏ ॥
ਜੋ ਆਪਣੇ ਖਿਆਲ, ਬਚਨ ਅਤੇ ਅਮਲ ਵਿੱਚ ਇਕ ਸਾਹਿਬ ਦਾ ਸਿਮਰਨ ਕਰਦਾ ਹੈ,

ਸਰਬ ਫਲਾ ਸੋਈ ਜਨੁ ਪਾਏ ॥੬॥
ਉਹ ਪੁਰਸ਼ ਸਾਰੇ ਫਲ ਪਰਾਪਤ ਕਰ ਲੈਂਦਾ ਹੈ।

ਧਾਰਿ ਅਨੁਗ੍ਰਹੁ ਅਪਨਾ ਪ੍ਰਭਿ ਕੀਨਾ ॥
ਆਪਣੀ ਕ੍ਰਿਪਾ ਕਰ ਕੇ, ਸੁਆਮੀ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ,

ਕੇਵਲ ਨਾਮੁ ਭਗਤਿ ਰਸੁ ਦੀਨਾ ॥੭॥
ਅਤੇ ਮੈਨੂੰ ਆਪਣਾ ਨਿਰੋਲ ਨਾਮ ਅਤੇ ਸੁਧਾ ਅਨੁਰਾਗ ਦਾ ਸੁਆਦ ਪ੍ਰਦਾਨ ਕੀਤਾ ਹੈ।

ਆਦਿ ਮਧਿ ਅੰਤਿ ਪ੍ਰਭੁ ਸੋਈ ॥
ਆਰੰਭ, ਵਿਚਕਾਰ ਅਤੇ ਅਖੀਰ ਵਿੱਚ ਉਹ ਸੁਆਮੀ ਹੀ ਹੈ।

ਨਾਨਕ ਤਿਸੁ ਬਿਨੁ ਅਵਰੁ ਨ ਕੋਈ ॥੮॥੧॥੨॥
ਨਾਨਕ ਉਸ ਦੇ ਬਗੈਰ ਹੋਰ ਕੋਈ ਨਹੀਂ।

ਰਾਗੁ ਸੂਹੀ ਮਹਲਾ ੫ ਅਸਟਪਦੀਆ ਘਰੁ ੯
ਰਾਗ ਸੂਹੀ ਪੰਜਵੀਂ ਪਾਤਿਸ਼ਾਹੀ ਅਸ਼ਟਪਦੀਆਂ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਜਿਨ ਡਿਠਿਆ ਮਨੁ ਰਹਸੀਐ ਕਿਉ ਪਾਈਐ ਤਿਨ੍ਹ੍ਹ ਸੰਗੁ ਜੀਉ ॥
ਜਿਨ੍ਹਾਂ ਨੂੰ ਵੇਖਣ ਦੁਆਰਾ ਮੇਰੀ ਆਤਮਾ ਪ੍ਰੁਫੁਲਤ ਹੁੰਦੀ ਹੈ, ਮੈਂ ਉਨ੍ਹਾਂ ਦੀ ਸੰਗਤ ਨੂੰ ਕਿਸ ਤਰ੍ਹਾਂ ਪਾ ਸਕਦਾ ਹਾਂ?

ਸੰਤ ਸਜਨ ਮਨ ਮਿਤ੍ਰ ਸੇ ਲਾਇਨਿ ਪ੍ਰਭ ਸਿਉ ਰੰਗੁ ਜੀਉ ॥
ਉਹ ਹੀ ਸਾਧੂ, ਦੋਸਤ ਅਤੇ ਦਿਲੀ ਯਾਰ ਹਨ, ਜੋ ਪ੍ਰਭੂ ਨਾਲ ਮੇਰਾ ਪ੍ਰੇਮ ਪਾਉਂਦੇ ਹਨ।

ਤਿਨ੍ਹ੍ਹ ਸਿਉ ਪ੍ਰੀਤਿ ਨ ਤੁਟਈ ਕਬਹੁ ਨ ਹੋਵੈ ਭੰਗੁ ਜੀਉ ॥੧॥
ਉਨ੍ਰਾਂ ਨਾਲੋਂ ਮੇਰਾ ਪਿਆਰ ਟੁਟਦਾ ਨਹੀਂ, ਨਾਂ ਹੀ ਇਸ ਵਿੱਚ ਕਦੇ ਕੋਈ ਵਿਘਨ ਪੈਂਦਾ ਹੈ।

ਪਾਰਬ੍ਰਹਮ ਪ੍ਰਭ ਕਰਿ ਦਇਆ ਗੁਣ ਗਾਵਾ ਤੇਰੇ ਨਿਤ ਜੀਉ ॥
ਹੇ ਮੇਰੇ ਸ਼ਰੋਮਣੀ ਸਾਹਿਬ ਮਾਲਕ! ਤੂੰ ਮੇਰੇ ਉਤੇ ਰਹਿਮਤ ਧਾਰ ਤਾਂ ਜੋ ਮੈਂ ਸਦਾ ਹੀ ਤੇਰੀਆਂ ਨੇਕੀਆਂ ਗਾਇਨ ਕਰਾਂ।

ਆਇ ਮਿਲਹੁ ਸੰਤ ਸਜਣਾ ਨਾਮੁ ਜਪਹ ਮਨ ਮਿਤ ਜੀਉ ॥੧॥ ਰਹਾਉ ॥
ਮੈਨੂੰ ਆ ਕੇ ਮਿਲੋ, ਹੇ ਮੇਰੇ ਮਿਤ੍ਰ ਸਾਧੂਓ! ਤਾਂ ਜੋ ਮੈਂ ਆਪਣੀ ਜਿੰਦੜੀ ਦੇ ਯਾਰ ਦੇ ਨਾਮ ਦਾ ਸਿਮਰਨ ਕਰਾਂ। ਠਹਿਰਾਉ।

ਦੇਖੈ ਸੁਣੇ ਨ ਜਾਣਈ ਮਾਇਆ ਮੋਹਿਆ ਅੰਧੁ ਜੀਉ ॥
ਸੰਸਾਰੀ ਪਦਾਰਥਾਂ ਦਾ ਫਰੇਫਤਾ ਕੀਤਾ ਹੋਇਆ ਅੰਨ੍ਹਾ ਆਦਮੀ, ਵੇਖਦਾ ਸੁਣਦਾ ਅਤੇ ਸਮਝਦਾ ਨਹੀਂ।

ਕਾਚੀ ਦੇਹਾ ਵਿਣਸਣੀ ਕੂੜੁ ਕਮਾਵੈ ਧੰਧੁ ਜੀਉ ॥
ਉਸ ਦਾ ਕੂੜਾ ਸਰੀਰ ਨਾਸ ਹੋ ਜਾਵੇਗਾ। ਉਹ ਝੂਠੇ ਵਿਹਾਰ ਕਰਦਾ ਹੈ।

ਨਾਮੁ ਧਿਆਵਹਿ ਸੇ ਜਿਣਿ ਚਲੇ ਗੁਰ ਪੂਰੇ ਸਨਬੰਧੁ ਜੀਉ ॥੨॥
ਪੂਰਨ ਗੁਰਾਂ ਨੂੰ ਮਿਲ ਕੇ ਜੋ ਨਾਮ ਦਾ ਆਰਾਧਨ ਕਰਦੇ ਹਨ, ਉਹ ਆਪਣੀ ਜੀਵਨ-ਖੇਡ ਨੂੰ ਜਿੱਤ ਕੇ ਟੁਰਦੇ ਹਨ।

ਹੁਕਮੇ ਜੁਗ ਮਹਿ ਆਇਆ ਚਲਣੁ ਹੁਕਮਿ ਸੰਜੋਗਿ ਜੀਉ ॥
ਰੱਬ ਦੀ ਰਜ਼ਾ ਦੁਆਰਾ ਪ੍ਰਾਣੀ ਸੰਸਾਰ ਵਿੱਚ ਆਉਂਦਾ ਹੈ ਅਤੇ ਉਸ ਦਾ ਫੁਰਮਾਨ ਮਿਲਣ ਦੇ ਤੁਰ ਜਾਂਦਾ ਹੈ।

ਹੁਕਮੇ ਪਰਪੰਚੁ ਪਸਰਿਆ ਹੁਕਮਿ ਕਰੇ ਰਸ ਭੋਗ ਜੀਉ ॥
ਉਸ ਦੇ ਅਮਰ ਤਾਬੇ ਜਗਤ ਫੈਲਿਆ ਹੋਇਆ ਹੈ ਅਤੇ ਉਸ ਦੇ ਅਮਰ ਤਾਬੇ ਹੀ ਬੰਦਾ ਮੌਜਾਂ ਮਾਣਦਾ ਹੈ।

ਜਿਸ ਨੋ ਕਰਤਾ ਵਿਸਰੈ ਤਿਸਹਿ ਵਿਛੋੜਾ ਸੋਗੁ ਜੀਉ ॥੩॥
ਜੋ ਸਿਰਜਣਹਾਰ ਸੁਆਮੀ ਨੂੰ ਭੁਲਾਉਂਦਾ ਹੈ, ਉਹ ਜੁਦਾਈ ਅਤੇ ਅਫਸੋਸ ਨੂੰ ਸਹਾਰਦਾ ਹੈ।

ਆਪਨੜੇ ਪ੍ਰਭ ਭਾਣਿਆ ਦਰਗਹ ਪੈਧਾ ਜਾਇ ਜੀਉ ॥
ਜੋ ਆਪਣੇ ਸਾਹਿਬ ਨੂੰ ਚੰਗਾ ਲੱਗਦਾ ਹੈ, ਉਹ ਇੱਜ਼ਤ ਦੀ ਪੁਸ਼ਾਕ ਪਹਿਨ ਕੇ ਉਸ ਦੇ ਦਰਬਾਰ ਨੂੰ ਜਾਂਦਾ ਹੈ।

ਐਥੈ ਸੁਖੁ ਮੁਖੁ ਉਜਲਾ ਇਕੋ ਨਾਮੁ ਧਿਆਇ ਜੀਉ ॥
ਅਦੁੱਤੀ ਨਾਮ ਦਾ ਸਿਮਰਨ ਕਰਨ ਦੁਆਰਾ, ਪ੍ਰਾਣੀ ਏਥੇ ਆਰਾਮ ਪਾਉਂਦਾ ਹੈ ਅਤੇ ਅੱਗੇ ਉਸ ਦਾ ਚਿਹਰਾ ਰੋਸ਼ਨ ਹੁੰਦਾ ਹੈ।

ਆਦਰੁ ਦਿਤਾ ਪਾਰਬ੍ਰਹਮਿ ਗੁਰੁ ਸੇਵਿਆ ਸਤ ਭਾਇ ਜੀਉ ॥੪॥
ਪਰਮ ਪ੍ਰਭੂ ਉਸ ਨੂੰ ਪਤਿ ਆਬਰੂ ਬਖਸ਼ਣਾ ਹੈ, ਜੋ ਸੱਚੇ ਪ੍ਰੇਮ ਨਾਲ ਗੁਰਾਂ ਦੀ ਟਹਿਲ ਕਮਾਉਂਦਾ ਹੈ।

ਥਾਨ ਥਨੰਤਰਿ ਰਵਿ ਰਹਿਆ ਸਰਬ ਜੀਆ ਪ੍ਰਤਿਪਾਲ ਜੀਉ ॥
ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਅੰਦਰ ਸਾਹਿਬ ਵਿਆਪਕ ਹੋ ਰਿਹਾ ਹੈ। ਉਹ ਸਾਰਿਆਂ ਜੀਵਾਂ ਨੂੰ ਪਾਲਦਾ ਹੈ।

ਸਚੁ ਖਜਾਨਾ ਸੰਚਿਆ ਏਕੁ ਨਾਮੁ ਧਨੁ ਮਾਲ ਜੀਉ ॥
ਮੈਂ ਇਕ ਨਾਮ ਦੀ ਦੌਲਤ ਅਤੇ ਜਾਇਦਾਦ ਦਾ ਸੱਚਾ ਭੰਡਾਰ ਇਕੱਤਰ ਕੀਤਾ ਹੈ।

ਮਨ ਤੇ ਕਬਹੁ ਨ ਵੀਸਰੈ ਜਾ ਆਪੇ ਹੋਇ ਦਇਆਲ ਜੀਉ ॥੫॥
ਜਦ ਸਾਈਂ ਆਪ ਮੇਰੇ ਤੇ ਮਿਹਰਬਾਨ ਹੋ ਜਾਂਦਾ ਹੈ, ਮੈਂ ਉਸ ਨੂੰ ਕਦੇ ਭੀ ਆਪਣੇ ਚਿੱਤ ਤੋਂ ਨਹੀਂ ਭੁਲਾਉਂਦਾ।

copyright GurbaniShare.com all right reserved. Email