ਆਵਣੁ ਜਾਣਾ ਰਹਿ ਗਏ ਮਨਿ ਵੁਠਾ ਨਿਰੰਕਾਰੁ ਜੀਉ ॥ ਮੇਰੇ ਆਉਣੇ ਤੇ ਜਾਣੇ ਮੁੱਕ ਗਏ ਹਨ ਅਤੇ ਸਰੂਪ-ਰਹਿਤ ਸਾਈਂ ਹੁਣ ਮਿਹਰ ਦੇ ਅੰਦਰ ਵਸਦਾ ਹੈ। ਤਾ ਕਾ ਅੰਤੁ ਨ ਪਾਈਐ ਊਚਾ ਅਗਮ ਅਪਾਰੁ ਜੀਉ ॥ ਉਸ ਦਾ ਓੜਕ ਜਾਣਿਆ ਨਹੀਂ ਜਾ ਸਕਦਾ। ਉਹ ਸੱਚਾ, ਪਹੁੰਚ ਤੋਂ ਪਰੇ ਅਤੇ ਬੇਅੰਤ ਹੈ। ਜਿਸੁ ਪ੍ਰਭੁ ਅਪਣਾ ਵਿਸਰੈ ਸੋ ਮਰਿ ਜੰਮੈ ਲਖ ਵਾਰ ਜੀਉ ॥੬॥ ਜੋ ਆਪਣੇ ਸਾਹਿਬ ਨੂੰ ਭੁਲਾਉਂਦਾ ਹੈ, ਉਹ ਲੱਖਾਂ ਵਾਰੀ ਮਰਦਾ ਅਤੇ ਜੰਮਦਾ ਹੈ! ਸਾਚੁ ਨੇਹੁ ਤਿਨ ਪ੍ਰੀਤਮਾ ਜਿਨ ਮਨਿ ਵੁਠਾ ਆਪਿ ਜੀਉ ॥ ਕੇਵਲ ਉਹ ਹੀ ਆਪਣੇ ਦਿਲਬਰ ਨਾਲ ਸੱਚਾ ਪਿਆਰ ਕਰਦੇ ਹਨ, ਜਿਨ੍ਹਾਂ ਦੇ ਹਿਰਦੇ ਅੰਦਰ ਉਹ ਖੁਦ ਨਿਵਾਸ ਰੱਖਦਾ ਹੈ। ਗੁਣ ਸਾਝੀ ਤਿਨ ਸੰਗਿ ਬਸੇ ਆਠ ਪਹਰ ਪ੍ਰਭ ਜਾਪਿ ਜੀਉ ॥ ਉਨ੍ਹਾਂ ਦੇ ਨਾਲ ਉਨ੍ਹਾਂ ਦੀਆਂ ਨੇਕੀਆਂ ਦੇ ਭਾਈਵਾਲ ਵਸਦੇ ਹਨ। ਉਹ ਭੀ ਸਾਰਾ ਦਿਹਾੜਾ ਹੀ ਸਾਈਂ ਨੂੰ ਸਿਮਰਦੇ ਹਨ। ਰੰਗਿ ਰਤੇ ਪਰਮੇਸਰੈ ਬਿਨਸੇ ਸਗਲ ਸੰਤਾਪ ਜੀਉ ॥੭॥ ਉਹ ਸ਼ਰੋਮਣੀ ਸਾਹਿਬ ਦੇ ਪ੍ਰੇਮ ਨਾਲ ਰੰਗੀਜੇ ਹੋਏ ਅਤੇ ਉਨ੍ਹਾਂ ਦੇ ਸਾਰੇ ਕਲੇਸ਼ ਨਵਿਰਤ ਹੋ ਗਏ ਹਨ। ਤੂੰ ਕਰਤਾ ਤੂੰ ਕਰਣਹਾਰੁ ਤੂਹੈ ਏਕੁ ਅਨੇਕ ਜੀਉ ॥ ਤੂੰ ਹੀ ਹੇ ਪ੍ਰਭੂ! ਸਿਰਜਣਹਾਰ ਅਤੇ ਕਰਨ ਵਾਲਾ ਹੈਂ, ਕੇਵਲ ਤੂੰ ਹੀ ਇਕ ਅਤੇ ਅਨੇਕ ਹੈਂ। ਤੂ ਸਮਰਥੁ ਤੂ ਸਰਬ ਮੈ ਤੂਹੈ ਬੁਧਿ ਬਿਬੇਕ ਜੀਉ ॥ ਤੂੰ ਸਰਬ-ਸ਼ਕਤੀਮਾਨ ਅਤੇ ਸਾਰੇ ਵਿਆਪਕ ਮਾਲਕ ਹੈਂ ਅਤੇ ਤੇਰੀ ਹੀ ਪਰਬੀਨ ਗਿਆਤ ਹੈ। ਨਾਨਕ ਨਾਮੁ ਸਦਾ ਜਪੀ ਭਗਤ ਜਨਾ ਕੀ ਟੇਕ ਜੀਉ ॥੮॥੧॥੩॥ ਨਾਨਕ ਸਦੀਵ ਹੀ ਸਾਹਿਬ ਦੇ ਨਾਮ ਦਾ ਸਿਮਰਨ ਕਰਦਾ ਹੈ, ਜੋ ਉਸ ਦੇ ਜਾਂਨਿਸਾਰ ਗੋਲਿਆ ਦਾ ਆਸਰਾ ਹੈ। ਰਾਗੁ ਸੂਹੀ ਮਹਲਾ ੫ ਅਸਟਪਦੀਆ ਘਰੁ ੧੦ ਕਾਫੀ ਰਾਗ ਸੂਹੀ ਪੰਜਵੀਂ ਪਾਤਿਸ਼ਾਹੀ। ਅਸ਼ਟਪਦੀਆਂ। ਕਾਫੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਜੇ ਭੁਲੀ ਜੇ ਚੁਕੀ ਸਾਈ ਭੀ ਤਹਿੰਜੀ ਕਾਢੀਆ ॥ ਜੇਕਰ ਮੈਂ ਘੁਸ ਗਈ ਹਾਂ, ਜੇਕਰ ਮੈਂ ਉਕ ਗਈ ਹਾਂ, ਤਾਂ ਭੀ ਮੈਂ ਤੇਰੀ ਪਤਨੀ ਹੀ ਆਖੀ ਜਾਂਦੀ ਹਾਂ, ਹੇ ਸੁਆਮੀ! ਜਿਨ੍ਹ੍ਹਾ ਨੇਹੁ ਦੂਜਾਣੇ ਲਗਾ ਝੂਰਿ ਮਰਹੁ ਸੇ ਵਾਢੀਆ ॥੧॥ ਉਹ ਛੁਟੜਾਂ, ਜੋ ਹੋਰਸ ਨੂੰ ਪਿਆਰ ਕਰਦੀਆਂ ਹਨ, ਉਹ ਪਸਚਾਤਾਪ ਕਰਦੀਆਂ ਮਰ ਜਾਂਦੀਆਂ ਹਨ। ਹਉ ਨਾ ਛੋਡਉ ਕੰਤ ਪਾਸਰਾ ॥ ਮੈਂ ਆਪਣੇ ਪਤੀ ਦਾ ਪਾਸਾ ਨਹੀਂ ਛੱਡਾਂਗੀ। ਸਦਾ ਰੰਗੀਲਾ ਲਾਲੁ ਪਿਆਰਾ ਏਹੁ ਮਹਿੰਜਾ ਆਸਰਾ ॥੧॥ ਰਹਾਉ ॥ ਹਮੇਸ਼ਾਂ ਹੀ ਬਾਂਕਾ ਹੈ ਮੇਰਾ ਮਿੱਠੜਾ ਪ੍ਰੀਤਮ ਕੇਵਲ ਇਹ ਹੀ ਮੇਰੀ ਓਟ ਹੈ। ਠਹਿਰਾਉ। ਸਜਣੁ ਤੂਹੈ ਸੈਣੁ ਤੂ ਮੈ ਤੁਝ ਉਪਰਿ ਬਹੁ ਮਾਣੀਆ ॥ ਤੂੰ ਮੇਰਾ ਮਿੱਤਰ ਹੈਂ, ਤੂੰ ਹੀ ਨਸਬੰਧੀ ਅਤੇ ਤੇਰੇ ਉਤੇ ਮੈਂ ਬੜਾ ਫਖਰ ਕਰਦੀ ਹਾਂ, ਜਾ ਤੂ ਅੰਦਰਿ ਤਾ ਸੁਖੇ ਤੂੰ ਨਿਮਾਣੀ ਮਾਣੀਆ ॥੨॥ ਹੇ ਮੇਰੇ ਸਿਰ ਦੇ ਸਾਈਂ ਜਦ ਤੂੰ ਮੇਰੇ ਅੰਦਰ ਵਸਦਾ ਹੈਂ, ਤਦ ਮੈਂ ਆਰਾਮ ਵਿੱਚ ਹੁੰਦੀ ਹਾਂ। ਮੈਂ, ਆਦਰਹੀਣ ਦੀ ਤੂੰ ਹੇ ਮੇਰੇ ਕੰਤ ਆਦਰ-ਆਬਰੂ ਹੈਂ। ਜੇ ਤੂ ਤੁਠਾ ਕ੍ਰਿਪਾ ਨਿਧਾਨ ਨਾ ਦੂਜਾ ਵੇਖਾਲਿ ॥ ਹੇ ਰਹਿਮਤ ਦੇ ਖਜਾਨੇ, ਸੁਆਮੀ! ਜੇਕਰ ਤੂੰ ਮੇਰੇ ਉਤੇ ਕਿਰਪਾਲ ਹੋ ਗਿਆ ਹੈ ਤਦ ਤੂੰ ਮੈਨੂੰ ਹੋਰ ਕਿਸੇ ਨੂੰ ਦੇਖਣ ਨਾਂ ਦੇ। ਏਹਾ ਪਾਈ ਮੂ ਦਾਤੜੀ ਨਿਤ ਹਿਰਦੈ ਰਖਾ ਸਮਾਲਿ ॥੩॥ ਮੈਨੂੰ ਇਹ ਦਾਤ ਪਰਦਾਨ ਕਰ ਕਿ ਮੈਂ ਸਦਾ ਹੀ ਤੈਨੂੰ ਆਪਣੇ ਹਿਰਦੇ ਵਿੱਚ ਯਾਦ ਕਰਦੀ ਰਹਾਂ। ਪਾਵ ਜੁਲਾਈ ਪੰਧ ਤਉ ਨੈਣੀ ਦਰਸੁ ਦਿਖਾਲਿ ॥ ਮੇਰੇ ਮਾਲਕ ਮੇਰੇ ਪੈਰਾਂ ਨੂੰ ਆਪਣੇ ਰਾਹੇ ਟੋਰ ਅਤੇ ਮੇਰੀਆਂ ਅੱਖਾਂ ਨੂੰ ਆਪਣਾ ਦਰਸ਼ਨ ਵਿਖਾਲ। ਸ੍ਰਵਣੀ ਸੁਣੀ ਕਹਾਣੀਆ ਜੇ ਗੁਰੁ ਥੀਵੈ ਕਿਰਪਾਲਿ ॥੪॥ ਜੇਕਰ ਗੁਰੂ ਜੀ ਮੇਰੇ ਉਤੇ ਮਿਹਰਬਾਨ ਹੋ ਜਾਣ, ਤਾਂ ਮੈਂ ਆਪਣਿਆਂ ਕੰਨਾਂ ਨਾਲ ਮੇਰੀਆਂ ਸਾਖੀਆਂ ਸੁਣਾਂਗੀ, ਹੇ ਸਾਈਂ! ਕਿਤੀ ਲਖ ਕਰੋੜਿ ਪਿਰੀਏ ਰੋਮ ਨ ਪੁਜਨਿ ਤੇਰਿਆ ॥ ਅਨੇਕਾਂ ਲੱਖਾਂ ਤੇ ਕ੍ਰੋੜਾਂ ਪਵਿੱਤਰ ਪੁਰਸ਼, ਹੇ ਮੇਰੇ ਪ੍ਰੀਤਮ! ਤੇਰੇ ਇਕ ਵਾਲ ਨੂੰ ਨਹੀਂ ਅੱਪੜਦੇ। ਤੂ ਸਾਹੀ ਹੂ ਸਾਹੁ ਹਉ ਕਹਿ ਨ ਸਕਾ ਗੁਣ ਤੇਰਿਆ ॥੫॥ ਤੂੰ ਪਾਤਿਸ਼ਾਹਾਂ ਦਾ ਪਾਤਿਸ਼ਾਹ ਹੈਂ। ਮੈਂ ਤੇਰੀਆਂ ਵਡਿਆਈਆਂ ਆਖ ਨਹੀਂ ਸਕਦੀ। ਸਹੀਆ ਤਊ ਅਸੰਖ ਮੰਞਹੁ ਹਭਿ ਵਧਾਣੀਆ ॥ ਹੇ ਸੁਆਮੀ! ਅਣਗਿਣਤ ਹਨ ਤੇਰੀਆਂ ਪਤਨੀਆਂ ਉਹ ਸਾਰੀਆਂ ਮੇਰੇ ਨਾਲੋਂ ਵੱਧ ਚੜ੍ਹ ਕੇ ਹਨ। ਹਿਕ ਭੋਰੀ ਨਦਰਿ ਨਿਹਾਲਿ ਦੇਹਿ ਦਰਸੁ ਰੰਗੁ ਮਾਣੀਆ ॥੬॥ ਹੇ ਮੇਰੇ ਕੰਤ! ਤੂੰ ਇਕ ਮੁਹਤ ਭਰ ਲਈ ਹੀ ਮੈਨੂੰ ਮਿਹਰ ਨਾਲ ਵੇਖ ਅਤੇ ਮੈਨੂੰ ਆਪਣਾ ਦਰਸ਼ਨ ਬਖਸ਼ ਤਾਂ ਜੋ ਮੈਂ ਤੇਰੇ ਪ੍ਰੇਮ ਦਾ ਅਨੰਦ ਲਵਾਂ। ਜੈ ਡਿਠੇ ਮਨੁ ਧੀਰੀਐ ਕਿਲਵਿਖ ਵੰਞਨ੍ਹ੍ਹਿ ਦੂਰੇ ॥ ਜਿਸ ਨੂੰ ਵੇਖਣ ਦੁਆਰਾ ਮੇਰੀ ਆਤਮਾ ਧੀਰਜ ਫੜ ਲੈਂਦੀ ਹੈ ਅਤੇ ਪਾਪ ਦੂਰ ਦੌੜ ਜਾਂਦੇ ਹਨ, ਸੋ ਕਿਉ ਵਿਸਰੈ ਮਾਉ ਮੈ ਜੋ ਰਹਿਆ ਭਰਪੂਰੇ ॥੭॥ ਮੈਂ ਉਸ ਨੂੰ ਕਿਉਂ ਭੁਲਾਵਾਂ, ਹੇ ਮੇਰੀ ਮਾਤਾ! ਜੋ ਸਾਰੇ ਪਰੀਪੂਰਨ ਹੋ ਰਿਹਾ ਹੈ? ਹੋਇ ਨਿਮਾਣੀ ਢਹਿ ਪਈ ਮਿਲਿਆ ਸਹਜਿ ਸੁਭਾਇ ॥ ਪਰਮ ਆਜਿਜ਼ ਹੋ ਮੈਂ ਉਸ ਦੇ ਬੂਹੇ ਡਿੱਗ ਪਈ ਅਤੇ ਉਹ ਆਪਣੇ ਆਪ ਹੀ ਮੈਨੂੰ ਆ ਮਿਲਿਆ। ਪੂਰਬਿ ਲਿਖਿਆ ਪਾਇਆ ਨਾਨਕ ਸੰਤ ਸਹਾਇ ॥੮॥੧॥੪॥ ਸਾਧੂਆਂ ਦੀ ਸਹਾਇਤਾ ਦੁਆਰਾ ਨਾਨਕ ਨੇ ਉਹ ਕੁਛ ਪਰਾਪਤ ਕਰ ਲਿਆ ਹੈ, ਜੋ ਉਸ ਦੇ ਲਈ ਮੁੱਢ ਤੋਂ ਲਿਖਿਆ ਹੋਇਆ ਸੀ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ ॥ ਸਿਮ੍ਰਤੀਆਂ, ਵੇਦ, ਪੁਰਾਣ ਅਤੇ ਹੋਰ ਧਾਰਮਕ ਪੁਸਤਕਾ ਕੂਕਦੀਆਂ ਹਨ, ਨਾਮ ਬਿਨਾ ਸਭਿ ਕੂੜੁ ਗਾਲ੍ਹ੍ਹੀ ਹੋਛੀਆ ॥੧॥ ਕਿ ਨਾਮ ਦੇ ਬਗੈਰ, ਹੋਰ ਸਾਰੀਆਂ ਚੀਜ਼ਾਂ ਝੂਠੀਆਂ ਅਤੇ ਬੇਫਾਇਦਾ ਹਨ। ਨਾਮੁ ਨਿਧਾਨੁ ਅਪਾਰੁ ਭਗਤਾ ਮਨਿ ਵਸੈ ॥ ਨਾਮ ਦਾ ਬੇਅੰਤ ਖਜਾਨਾ ਸਾਧੂਆਂ ਦੇ ਹਿਰਦੇ ਅੰਦਰ ਵਸਦਾ ਹੈ। ਜਨਮ ਮਰਣ ਮੋਹੁ ਦੁਖੁ ਸਾਧੂ ਸੰਗਿ ਨਸੈ ॥੧॥ ਰਹਾਉ ॥ ਆਉਣਾ, ਜਾਣਾ, ਸੰਸਾਰੀ ਲਗਨ ਅਤੇ ਕਲੇਸ਼ ਸਤਿ ਸੰਗਤ ਵਿੱਚ ਜੁੜਿਆ ਦੌੜ ਜਾਂਦੇ ਹਨ। ਠਹਿਰਾਉ। ਮੋਹਿ ਬਾਦਿ ਅਹੰਕਾਰਿ ਸਰਪਰ ਰੁੰਨਿਆ ॥ ਜੋ ਸੰਸਾਰੀ ਮਮਤਾ, ਝਗੜਿਆਂ ਅਤੇ ਹੰਗਤਾ ਅੰਦਰ ਜੁੜੇ ਹਨ, ਉਹ ਨਿਸਚਿਤ ਹੀ ਵਿਰਲਾਪ ਕਰਨਗੇ। ਸੁਖੁ ਨ ਪਾਇਨ੍ਹ੍ਹਿ ਮੂਲਿ ਨਾਮ ਵਿਛੁੰਨਿਆ ॥੨॥ ਜੋ ਨਾਮ ਤੋਂ ਵਿਛੜੇ ਹੋਏ ਹਨ, ਉਹ ਕਦਾਚਿਤ ਆਰਾਮ ਚੈਨ ਨੂੰ ਪਰਾਪਤ ਨਹੀਂ ਹੁੰਦੇ। ਮੇਰੀ ਮੇਰੀ ਧਾਰਿ ਬੰਧਨਿ ਬੰਧਿਆ ॥ ਅਪਣੱਤ ਧਾਰਨ ਕਰਨ ਦੁਆਰਾ, ਪ੍ਰਾਣੀ ਜੂੜਾਂ ਅੰਦਰ ਜਕੜਿਆ ਜਾਂਦਾ ਹੈ, ਨਰਕਿ ਸੁਰਗਿ ਅਵਤਾਰ ਮਾਇਆ ਧੰਧਿਆ ॥੩॥ ਅਤੇ ਮੋਹਨੀ ਦੇ ਵਿਹਾਰਾਂ ਵਿੱਚ ਉਲਝ ਕੇ ਉਹ ਦੋਜ਼ਕ ਤੇ ਬਹਿਸ਼ਤ ਵਿੱਚ ਜਨਮ ਲੈਂਦਾ ਹੈ। ਸੋਧਤ ਸੋਧਤ ਸੋਧਿ ਤਤੁ ਬੀਚਾਰਿਆ ॥ ਜਾਂਚ, ਜਾਂਚ, ਜਾਂਚ ਕੇ ਮੈਂ ਇਹ ਅਸਲੀਅਤ ਲੱਭੀ ਹੈ, ਨਾਮ ਬਿਨਾ ਸੁਖੁ ਨਾਹਿ ਸਰਪਰ ਹਾਰਿਆ ॥੪॥ ਕਿ ਨਾਮ ਦੇ ਬਗੈਰ ਕੋਈ ਆਰਾਮ ਚੈਨ ਨਹੀਂ ਅਤੇ ਪ੍ਰਾਣੀ ਨਿਸਚਿਤ ਹੀ ਹਾਰ ਜਾਂਦਾ ਹੈ। copyright GurbaniShare.com all right reserved. Email |