ਸੂਹੀ ਮਹਲਾ ੫ ਗੁਣਵੰਤੀ ॥ ਸੂਹੀ ਪੰਜਵੀਂ ਪਾਤਿਸ਼ਾਹੀ। ਗੁਣਵੰਤੀ। ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥ ਜੇਕਰ ਮੈਂ ਗੁਰ ਦੇ ਸਿੱਖ ਨੂੰ ਲਵਾਂ, ਤਾਂ ਮੈਂ ਨੀਵੀਂ ਝੁੱਕ ਉਸ ਦੇ ਪੈਰੀ ਪੈਂਦੀ ਹਾਂ। ਆਖਾ ਬਿਰਥਾ ਜੀਅ ਕੀ ਗੁਰੁ ਸਜਣੁ ਦੇਹਿ ਮਿਲਾਇ ਜੀਉ ॥ ਉਸ ਨੂੰ ਮੈਂ ਆਪਣੇ ਦਿਲ ਦਾ ਦੁੱਖ ਦੱਸਦੀ ਹਾਂ ਅਤੇ ਬਿਨੈ ਕਰਦੀ ਹਾਂ ਕਿ ਉਹ ਮੈਨੂੰ ਮੇਰੇ ਮਿੱਤਰ ਗੁਰਾਂ ਨਾਲ ਮਿਲਾ ਦੇਵੇ, ਸੋਈ ਦਸਿ ਉਪਦੇਸੜਾ ਮੇਰਾ ਮਨੁ ਅਨਤ ਨ ਕਾਹੂ ਜਾਇ ਜੀਉ ॥ ਅਤੇ ਮੈਨੂੰ ਇਹੋ ਜਿਹਾ ਉਪਦੇਸ਼ ਦੇਵੇ ਕਿ ਮੇਰੀ ਆਤਮਾ ਹੋਰ ਕਿਧਰੇ ਨਾਂ ਜਾਵੇ। ਇਹੁ ਮਨੁ ਤੈ ਕੂੰ ਡੇਵਸਾ ਮੈ ਮਾਰਗੁ ਦੇਹੁ ਬਤਾਇ ਜੀਉ ॥ ਮੈਂ ਆਪਣੀ ਇਹ ਜਿੰਦੜੀ ਤੈਨੂੰ ਸਮਰਪਣ ਕਰ ਦੇਵਾਂਗੀ। ਤੂੰ ਮੈਨੂੰ ਮੇਰੇ ਮਾਲਕ ਦਾ ਰਸਤਾ ਵਿਖਾਲ ਦੇ। ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ ॥ ਮੈਂ ਦੁਰੇਡਿਉਂ ਟੁਰ ਕੇ ਆਈ ਹਾਂ ਅਤੇ ਮੈਂ ਤੇਰੀ ਪਨਾਹ ਤਕਾਈ ਹੈ। ਮੈ ਆਸਾ ਰਖੀ ਚਿਤਿ ਮਹਿ ਮੇਰਾ ਸਭੋ ਦੁਖੁ ਗਵਾਇ ਜੀਉ ॥ ਆਪਣੇ ਮਨ ਅੰਦਰ ਮੈਂ ਤੇਰੇ ਵਿੱਚ ਉਮੈਦ ਬੰਨ੍ਹੀ ਹੈ! ਤੂੰ ਮੇਰਾ ਸਮੂਹ ਦੁਖੜਾ ਦੂਰ ਕਰ। ਇਤੁ ਮਾਰਗਿ ਚਲੇ ਭਾਈਅੜੇ ਗੁਰੁ ਕਹੈ ਸੁ ਕਾਰ ਕਮਾਇ ਜੀਉ ॥ ਹੇ ਭੈਣੇ! ਤੂੰ ਜੋ ਇਸ ਰਾਹੇ ਟੁਰਦੀ ਹੈਂ ਤੂੰ ਉਹ ਕੰਮ ਕਰ ਜਿਹੜਾ ਗੁਰੂ ਜੀ ਤੈਨੂੰ ਆਖਦੇ ਹਨ। ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ ॥ ਤੂੰ ਆਪਣੇ ਚਿੱਤ ਦੀ ਅਕਲ ਨੂੰ ਛੱਡ ਦੇ ਅਤੇ ਹੋਰਸ ਦੀ ਪ੍ਰੀਤ ਨੂੰ ਤਲਾਂਜਲੀ ਦੇ ਦੇ। ਇਉ ਪਾਵਹਿ ਹਰਿ ਦਰਸਾਵੜਾ ਨਹ ਲਗੈ ਤਤੀ ਵਾਉ ਜੀਉ ॥ ਇਸ ਤਰ੍ਹਾਂ ਨੂੰ ਆਪਣੇ ਸੁਆਮੀ ਦਾ ਦੀਦਾਰ ਪਾ ਲਵੇਂਗੀ ਅਤੇ ਤੈਨੂੰ ਗਰਮ ਹਵਾ ਤੱਕ ਨਹੀਂ ਲਗੇਗੀ। ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥ ਆਪਣੇ ਆਪ ਤਾਂ ਮੈਂ ਬੋਲਣਾ ਹੀ ਨਹੀਂ ਜਾਣਦਾ। ਮੈਂ ਸਮੂਹ ਉਹ ਹੀ ਉਚਾਰਨ ਹਕਰਦਾ ਹਾਂ, ਜਿਹੜਾ ਮੇਰੇ ਪ੍ਰਭੂ ਦਾ ਫੁਰਮਾਨ ਹੈ। ਹਰਿ ਭਗਤਿ ਖਜਾਨਾ ਬਖਸਿਆ ਗੁਰਿ ਨਾਨਕਿ ਕੀਆ ਪਸਾਉ ਜੀਉ ॥ ਗੁਰੂ ਨਾਨਕ ਨੇ ਮੇਰੇ ਉਤੇ ਰਹਿਮਤ ਧਾਰੀ ਹੈ ਅਤੇ ਮੈਨੂੰ ਵਾਹਿਗੁਰੂ ਦੀ ਪ੍ਰੇਮਮਈ ਸੇਵਾ ਦਾ ਭੰਡਾਰ ਪਰਦਾਨ ਕੀਤਾ ਹੈ। ਮੈ ਬਹੁੜਿ ਨ ਤ੍ਰਿਸਨਾ ਭੁਖੜੀ ਹਉ ਰਜਾ ਤ੍ਰਿਪਤਿ ਅਘਾਇ ਜੀਉ ॥ ਮੈਨੂੰ ਮੁੜ ਕੇ ਤ੍ਰੇਹ ਅਤੇ ਭੁੱਖ ਨਹੀਂ ਲੱਗੇਗੀ। ਮੈਂ ਧ੍ਰਾਪ, ਭਰਪੂਰ ਅਤੇ ਸੰਤੁਸ਼ਟ ਹੋ ਗਈ ਹਾਂ। ਜੋ ਗੁਰ ਦੀਸੈ ਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥੩॥ ਜੇਕਰ ਮੈਂ ਕਿਸੇ ਗੁਰੂ ਦੇ ਸਿੱਖ ਨੂੰ ਵੇਖ ਲਵਾਂ, ਮੈਂ ਨੀਵੀਂ ਝੁਕ ਕੇ ਉਸ ਦੇ ਪੈਰੀ ਪਵਾਂਗੀ। ਰਾਗੁ ਸੂਹੀ ਛੰਤ ਮਹਲਾ ੧ ਘਰੁ ੧ ਰਾਗ ਸੂਹੀ ਛੰਤ ਪਹਿਲੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਭਰਿ ਜੋਬਨਿ ਮੈ ਮਤ ਪੇਈਅੜੈ ਘਰਿ ਪਾਹੁਣੀ ਬਲਿ ਰਾਮ ਜੀਉ ॥ ਭਰੀ ਜੁਆਨੀ ਦੀ ਸ਼ਰਾਬ ਨਾਲ ਮਤਵਾਲੀ ਹੋ, ਮੈਂ ਨਹੀਂ ਜਾਣਦੀ ਕਿ ਪੇਕੇ ਘਰ ਵਿੱਚ ਮੈਂ ਕੇਵਲ ਪਰਾਹੁਣੀ ਹਾਂ। ਕੁਰਬਾਨ ਹਾਂ, ਮੈਂ ਆਪਣੇ ਸੁਆਮੀ ਦੇ ਉਤੋਂ। ਮੈਲੀ ਅਵਗਣਿ ਚਿਤਿ ਬਿਨੁ ਗੁਰ ਗੁਣ ਨ ਸਮਾਵਨੀ ਬਲਿ ਰਾਮ ਜੀਉ ॥ ਮੇਰੀ ਆਤਮਾ ਪਾਪਾਂ ਨਾਲ ਪਲੀਤ ਹੋਈ ਹੋਈ ਹੈ ਅਤੇ ਗੁਰਾਂ ਦੇ ਬਾਝੋਂ ਮੇਰੇ ਮਨ ਅੰਦਰ ਨੇਕੀਆਂ ਪ੍ਰਵੇਸ਼ ਨਹੀਂ ਕਰਦੀਆਂ। ਗੁਣ ਸਾਰ ਨ ਜਾਣੀ ਭਰਮਿ ਭੁਲਾਣੀ ਜੋਬਨੁ ਬਾਦਿ ਗਵਾਇਆ ॥ ਮੈਂ ਨੇਕੀਆਂ ਦੀ ਕਦਰ ਨਹੀਂ ਜਾਣਦੀ ਅਤੇ ਸੰਦੇਹ ਅੰਦਰ ਭਟਕਦੀ ਹਾਂ। ਇਸ ਤਰ੍ਹਾਂ ਮੈਂ ਆਪਣੀ ਜੁਆਨੀ ਨੂੰ ਬੇਫਾਇਦਾ ਗੁਆ ਰਹੀ ਹਾਂ। ਵਰੁ ਘਰੁ ਦਰੁ ਦਰਸਨੁ ਨਹੀ ਜਾਤਾ ਪਿਰ ਕਾ ਸਹਜੁ ਨ ਭਾਇਆ ॥ ਮੈਂ ਆਪਣੇ ਕੰਮ ਨੂੰ ਨਹੀਂ ਜਾਣਦੀ। ਮੈਨੂੰ ਉਸ ਦਾ ਘਰ ਦੇ ਦੀਦਾਰ ਨਹੀਂ ਦਿਸਦਾ। ਮੇਰੇ ਪ੍ਰੀਤਮ ਦੀ ਬੇਕੁੰਠੀ ਖੁਸ਼ੀ ਮੈਨੂੰ ਚੰਗੀ ਨਹੀਂ ਲੱਗਦੀ। ਸਤਿਗੁਰ ਪੂਛਿ ਨ ਮਾਰਗਿ ਚਾਲੀ ਸੂਤੀ ਰੈਣਿ ਵਿਹਾਣੀ ॥ ਸੱਚੇ ਗੁਰਾਂ ਨੂੰ ਪੁੱਛ ਕੇ ਮੈਂ ਰਸਤੇ ਨਹੀਂ ਟੁਰਦੀ ਅਤੇ ਨੀਂਦਰ ਵਿੱਚ ਹੀ ਮੇਰੀ ਜੀਵਨ-ਰਾਤ੍ਰੀ ਬੀਤਦੀ ਜਾ ਰਹੀ ਹੈ। ਨਾਨਕ ਬਾਲਤਣਿ ਰਾਡੇਪਾ ਬਿਨੁ ਪਿਰ ਧਨ ਕੁਮਲਾਣੀ ॥੧॥ ਨਾਨਕ, ਮੈਂ ਛੋਟੀ ਅਵਸਥਾ ਵਿੱਚ ਹੀ ਪਤੀ ਤੋਂ ਬਿਨਾਂ ਹੋ ਗਈ ਹਾਂ। ਆਪਣੇ ਪਤੀ ਦੇ ਬਾਝੋਂ ਪਤਨੀ ਸੁੱਕੀ ਸੜੀ ਜਾ ਰਹੀ ਹੈ। ਬਾਬਾ ਮੈ ਵਰੁ ਦੇਹਿ ਮੈ ਹਰਿ ਵਰੁ ਭਾਵੈ ਤਿਸ ਕੀ ਬਲਿ ਰਾਮ ਜੀਉ ॥ ਹੇ ਪਿਤਾ! ਮੈਨੂੰ ਵਿਆਹ ਦੇ। ਮੈਨੂੰ ਵਾਹਿਗੁਰੂ ਆਪਣੀ ਪਤੀ ਵਜੋਂ ਚੰਗਾ ਲੱਗਦਾ ਹੈ। ਮੈਂ ਉਸ ਦੀ ਹਾਂ ਅਤੇ ਆਪਣੇ ਸੁਆਮੀ ਤੋਂ ਸਦਕੇ ਜਾਂਦੀ ਹਾਂ। ਰਵਿ ਰਹਿਆ ਜੁਗ ਚਾਰਿ ਤ੍ਰਿਭਵਣ ਬਾਣੀ ਜਿਸ ਕੀ ਬਲਿ ਰਾਮ ਜੀਉ ॥ ਸੁਆਮੀ, ਜਿਸ ਦਾ ਹੁਕਮ ਤਿੰਨਾਂ ਜਹਾਨਾਂ ਤੇ ਹਾਵੀ ਹੈ, ਚਾਰਾਂ ਹੀ ਯੁੱਗਾਂ ਅੰਦਰ ਰਮ ਰਿਹਾ ਹੈ। ਤ੍ਰਿਭਵਣ ਕੰਤੁ ਰਵੈ ਸੋਹਾਗਣਿ ਅਵਗਣਵੰਤੀ ਦੂਰੇ ॥ ਤਿੰਨਾ ਜਹਨਾਂ ਦਾ ਸੁਆਮੀ ਨੇਕ ਪਤਨੀਆਂ ਨੂੰ ਮਾਣਦਾ ਹੈ ਅਤੇ ਆਉਗਣਹਾਰੀਆਂ ਪਾਸੋਂ ਦੂਰ ਰਹਿੰਦਾ ਹੈ। ਜੈਸੀ ਆਸਾ ਤੈਸੀ ਮਨਸਾ ਪੂਰਿ ਰਹਿਆ ਭਰਪੂਰੇ ॥ ਇਹੋ ਜਿਹਾ ਖਾਹਿਸ਼ ਹੈ, ਉਹੋ ਜਿਹੀ ਹੀ ਹੈ ਮਨ ਦੀ ਮੰਗ, ਜਿਸ ਨੂੰ ਸਰਬ-ਵਿਆਪਕ ਸਾਈਂ ਪੂਰੀ ਕਰ ਦਿੰਦਾ ਹੈ। ਹਰਿ ਕੀ ਨਾਰਿ ਸੁ ਸਰਬ ਸੁਹਾਗਣਿ ਰਾਂਡ ਨ ਮੈਲੈ ਵੇਸੇ ॥ ਹਰੀ ਦਾ ਪਤਨੀ! ਉਹ ਹਮੇਸ਼ਾਂ ਲਈ ਖੁਸ਼ਬਾਸ਼ ਪਤਨੀ ਹੈ। ਉਹ ਵਿਧਵਾ ਨਹੀਂ ਹੁੰਦੀ, ਨਾਂ ਹੀ ਗੰਦੇ ਬਸਤਰ ਪਾਉਂਦੀ ਹੈ। ਨਾਨਕ ਮੈ ਵਰੁ ਸਾਚਾ ਭਾਵੈ ਜੁਗਿ ਜੁਗਿ ਪ੍ਰੀਤਮ ਤੈਸੇ ॥੨॥ ਨਾਨਕ, ਮੈਂ ਆਪਣੇ ਦਿਲਬਰ, ਸੱਚੇ ਭਰਤੇ ਨੂੰ ਪਿਆਰ ਕਰਦੀ ਹਾਂ, ਜੋ ਸਾਰਿਆਂ ਯੁੱਗਾਂ ਅੰਦਰ ਇਕ ਜੈਸਾ ਰਹਿੰਦਾ ਹੈ। ਬਾਬਾ ਲਗਨੁ ਗਣਾਇ ਹੰ ਭੀ ਵੰਞਾ ਸਾਹੁਰੈ ਬਲਿ ਰਾਮ ਜੀਉ ॥ ਮੈਂ ਬਾਬਲ, ਸੁਲੱਖਣਾ ਸਮਾਂ ਗਿਣਵਾਂ ਲਓ, ਜਦ ਮੈਂ ਭੀ ਆਪਣੇ ਸਹੁਰੀ ਜਾਵਾਂ। ਸਾਹਾ ਹੁਕਮੁ ਰਜਾਇ ਸੋ ਨ ਟਲੈ ਜੋ ਪ੍ਰਭੁ ਕਰੈ ਬਲਿ ਰਾਮ ਜੀਉ ॥ ਵਿਆਹ ਦਾ ਮੁਹਤ ਉਹ ਹੈ, ਜਿਸ ਨੂੰ ਰਜ਼ਾ ਦਾ ਸੁਆਮੀ ਆਪਣੇ ਫੁਰਮਾਨ ਦੁਆਰਾ ਨੀਅਤ ਕਰਦਾ ਹੈ। ਉਹ ਫੁਰਮਾਨ ਮੇਟਿਆ ਨਹੀਂ ਜਾ ਸਕਦਾ। ਕਿਰਤੁ ਪਇਆ ਕਰਤੈ ਕਰਿ ਪਾਇਆ ਮੇਟਿ ਨ ਸਕੈ ਕੋਈ ॥ ਪੂਰਬਲੇ ਕਰਮਾਂ ਦੀ ਲਿਖਤਾਕਾਰ ਨੂੰ, ਜਿਹੜੀ ਕਿ ਸਿਰਜਣਹਾਰ ਨੇ ਲਿਖੀ ਹੈ, ਕੋਈ ਭੀ ਮੇਸ਼ ਨਹੀਂ ਸਕਦਾ। ਜਾਞੀ ਨਾਉ ਨਰਹ ਨਿਹਕੇਵਲੁ ਰਵਿ ਰਹਿਆ ਤਿਹੁ ਲੋਈ ॥ ਕੰਤਮ, ਜੰਞ ਦਾ ਕੀਰਤੀਮਾਨ ਜਾਂਞੀ ਪ੍ਰਾਣੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਅਤੇ ਤਿੰਨਾਂ ਹੀ ਜਹਾਨਾਂ ਅੰਦਰ ਰਮ ਰਿਹਾ ਹੈ। ਮਾਇ ਨਿਰਾਸੀ ਰੋਇ ਵਿਛੁੰਨੀ ਬਾਲੀ ਬਾਲੈ ਹੇਤੇ ॥ ਕੁੜੀ ਮੁੰਡੇ ਵਿਚਾਕਰ ਪਿਆਰ ਵੇਖ ਕੇ ਮਾਇਆ ਨਾਉਮੀਦੀ ਵਿੱਚ ਰੋਂਦੀ ਪਿੱਟਦੀ ਹੋਈ ਕੁੜੀ ਨੂੰ ਛੱਡ ਜਾਂਦੀ ਹੈ। ਨਾਨਕ ਸਾਚ ਸਬਦਿ ਸੁਖ ਮਹਲੀ ਗੁਰ ਚਰਣੀ ਪ੍ਰਭੁ ਚੇਤੇ ॥੩॥ ਹੇ ਨਾਨਕ! ਸੱਚੇ ਨਾਮ ਅਤੇ ਗੁਰਾਂ ਦੇ ਚਰਨਾਂ ਨਾਲ ਜੁੜ ਕੇ, ਪਤਨੀ ਆਰਾਮ ਅੰਦਰ ਆਪਣੇ ਸੁਆਮੀ ਦੇ ਮੰਦਰ ਵਿੱਚ ਵਸਦੀ ਹੈ ਉਸ ਨੂੰ ਸਿਮਰਦੀ ਹੈ। copyright GurbaniShare.com all right reserved. Email |