ਬਾਬੁਲਿ ਦਿਤੜੀ ਦੂਰਿ ਨਾ ਆਵੈ ਘਰਿ ਪੇਈਐ ਬਲਿ ਰਾਮ ਜੀਉ ॥ ਪਿਤਾ ਨੇ ਮੈਨੂੰ ਬਹੁਤ ਦੂਰ ਵਿਆਹ ਦਿੱਤਾ ਹੈ ਅਤੇ ਮੈਂ ਪੇਕੇ ਘਰ ਮੁੜ ਨਹੀਂ ਆਵਾਂਗੀ। ਰਹਸੀ ਵੇਖਿ ਹਦੂਰਿ ਪਿਰਿ ਰਾਵੀ ਘਰਿ ਸੋਹੀਐ ਬਲਿ ਰਾਮ ਜੀਉ ॥ ਮੈਂ ਆਪਣੇ ਪ੍ਰੀਤਮ ਨੂੰ, ਜੋ ਮੈਨੂੰ ਮਾਣਦਾ ਹੈ, ਨੇੜੇ ਤੱਕ ਕੇ ਖੁਸ਼ ਹਾਂ ਅਤੇ ਉਸ ਦੇ ਗ੍ਰਿਹ ਵਿੱਚ ਸੁਹਣੀ ਲੱਗਦੀ ਹਾਂ। ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤਿ ਪੂਰੀ ਪਰਧਾਨੇ ॥ ਮੇਰਾ ਸੱਚਾ ਅਤੇ ਪਿਆਰਾ ਕੰਤ ਮੈਨੂੰ ਚਾਹੁੰਦਾ ਸੀ ਅਤੇ ਉਸ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ। ਮੇਰੀ ਅਕਲ ਹੁਣ ਪੂਰਨ ਤੇ ਪਰਮ ਸਰੇਸ਼ਟ ਹੋ ਗਈ ਹੈ। ਸੰਜੋਗੀ ਮੇਲਾ ਥਾਨਿ ਸੁਹੇਲਾ ਗੁਣਵੰਤੀ ਗੁਰ ਗਿਆਨੇ ॥ ਚੰਗੇ ਭਾਗਾਂ ਦੁਆਰਾ ਮੈਂ ਉਸ ਨੂੰ ਮਿਲ ਪਈ ਹਾਂ ਅਤੇ ਮੈਂ ਦੁਖਦਾਈ ਟਿਕਾਣਾ ਪਰਾਪਤ ਕਰ ਲਿਆ ਹੈ। ਗੁਰਾਂ ਦੇ ਦਿੱਤੇ ਹੋਏ ਬ੍ਰਹਮ ਵੀਚਾਰਾਂ ਰਾਹੀਂ ਮੈਂ ਨੇਕੀ-ਸੰਯੁਕਤ ਹੋ ਗਈ ਹਾਂ। ਸਤੁ ਸੰਤੋਖੁ ਸਦਾ ਸਚੁ ਪਲੈ ਸਚੁ ਬੋਲੈ ਪਿਰ ਭਾਏ ॥ ਪਵਿੱਤਰਤਾ, ਸੰਤੁਸ਼ਟਤਾ ਅਤੇ ਸੱਚਾਈ ਮੈਂ ਹਮੇਸ਼ਾਂ ਹੀ ਆਪਣੀ ਝੌਲੀ ਵਿੱਚ ਇਕੱਤਰ ਕਰਦੀ ਹਾਂ ਅਤੇ ਮੇਰੀ ਸੱਚੀ ਬੋਲ-ਬਾਣੀ ਖਾਤਰ ਮੇਰਾ ਪਤੀ ਮੈਨੂੰ ਪਿਆਰ ਕਰਦਾ ਹੈ। ਨਾਨਕ ਵਿਛੁੜਿ ਨਾ ਦੁਖੁ ਪਾਏ ਗੁਰਮਤਿ ਅੰਕਿ ਸਮਾਏ ॥੪॥੧॥ ਨਾਨਕ, ਵਿਛੋੜੇ ਰਾਹੀਂ ਮੈਂ ਹੁਣ ਤਕਲੀਫ ਨਹੀਂ ਉਠਾਵਾਂਗੀ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਕੰਤ ਦੀ ਗੋਦੀ ਵਿੱਚ ਲੀਨ ਹੋ ਜਾਵਾਂਗੀ। ਰਾਗੁ ਸੂਹੀ ਮਹਲਾ ੧ ਛੰਤੁ ਘਰੁ ੨ ਰਾਗੁ ਸੂਹੀ ਪਹਿਲੀ ਪਾਤਿਸ਼ਾਹੀ ਛੰਤੁ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਹਮ ਘਰਿ ਸਾਜਨ ਆਏ ॥ ਮਿਤ੍ਰ ਮੇਰੇ ਘਰ ਵਿੱਚ ਆਏ ਹਨ, ਸਾਚੈ ਮੇਲਿ ਮਿਲਾਏ ॥ ਸੱਚੇ ਸਾਈਂ ਨੇ ਮੈਨੂੰ ਉਨ੍ਹਾਂ ਦੇ ਮਿਲਾਪ ਅੰਦਰ ਮਿਲਾ ਦਿੱਤਾ ਹੈ। ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ ॥ ਜਦ ਸੁਆਮੀ ਦੇ ਚਿੱਤ ਨੂੰ ਚੰਗਾ ਲੱਗਾ, ਉਸ ਨੇ ਸੁਖੈਨ ਹੀ ਮੈਨੂੰ ਉਨ੍ਹਾਂ ਨਾਲ ਮਿਲਾ ਦਿੱਤਾ। ਸੰਤਾਂ ਨੂੰ ਮਿਲ ਕੇ ਮੈਂ ਆਰਾਮ ਪਰਾਪਤ ਕੀਤਾ। ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ ॥ ਮੈਂ ਉਹੀ ਚੀਜ਼ ਹਾਸਲ ਕਰ ਲਈ ਹੈ, ਜਿਸ ਨਾਲ ਮੈਂ ਆਪਣਾ ਚਿੱਤ ਜੋੜਿਆ ਹੋਇਆ ਸੀ। ਅਨਦਿਨੁ ਮੇਲੁ ਭਇਆ ਮਨੁ ਮਾਨਿਆ ਘਰ ਮੰਦਰ ਸੋਹਾਏ ॥ ਸਾਧੂਆਂ ਨਾਲ ਮਿਲ ਕੇ, ਰਾਤ ਦਿਨ ਮੇਰੀ ਆਤਮਾ ਪ੍ਰਸੰਨ ਰਹਿੰਦੀ ਹੈ ਅਤੇ ਸੁੰਦਰ ਲੱਗਦੇ ਹਨ ਮੇਰੇ ਘਰ ਅਤੇ ਮਹਿਲ। ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ ॥੧॥ ਪੰਜੇ ਸੰਗੀਤਕ ਸਾਜ਼ਾਂ ਦਾ ਸੁਤੇਸਿਧ ਸੁਰੀਲਾ ਰਾਗ ਗੂੰਜਦਾ ਹੈ ਕਿਉਂ ਜੋ ਮਿਤ੍ਰ ਮੇਰੇ ਧਾਮ ਵਿੱਚ ਆਏ ਹਨ। ਆਵਹੁ ਮੀਤ ਪਿਆਰੇ ॥ ਆਓ ਹੇ ਮੇਰੀਓ ਪਿਆਰੀਓ ਸਹੇਲੀਓ, ਮੰਗਲ ਗਾਵਹੁ ਨਾਰੇ ॥ ਤੁਸੀਂ ਖੁਸ਼ੀ ਦੇ ਗੀਤ ਗਾਓ, ਹੇ ਇਸਤ੍ਰੀਓ! ਸਚੁ ਮੰਗਲੁ ਗਾਵਹੁ ਤਾ ਪ੍ਰਭ ਭਾਵਹੁ ਸੋਹਿਲੜਾ ਜੁਗ ਚਾਰੇ ॥ ਤੁਸੀਂ ਖੁਸ਼ੀ ਦੇ ਗੀਤ ਗਾਓ ਤੇ ਤਦ ਪ੍ਰਭੂ ਤੁਹਾਨੂੰ ਪਿਆਰ ਕਰੇਗਾ ਅਤੇ ਚੌਹਾਂ ਯੁੱਗਾਂ ਅੰਦਰ ਤੁਹਾਡੀ ਸ਼ੋਭਾ ਹੋਵੇਗੀ। ਅਪਨੈ ਘਰਿ ਆਇਆ ਥਾਨਿ ਸੁਹਾਇਆ ਕਾਰਜ ਸਬਦਿ ਸਵਾਰੇ ॥ ਮੇਰਾ ਪਤੀ ਮੇਰੇ ਘਰ ਵਿੱਚ ਆ ਗਿਆ ਹੈ, ਥਾਂ ਸ਼ਸ਼ੋਭਤ ਹੋ ਗਈ ਹੈ ਅਤੇ ਉਸ ਦੇ ਨਾਮ ਨੇ ਮੇਰੇ ਕੰਮ ਰਾਸ ਕਰ ਦਿੱਤੇ ਹਨ। ਗਿਆਨ ਮਹਾ ਰਸੁ ਨੇਤ੍ਰੀ ਅੰਜਨੁ ਤ੍ਰਿਭਵਣ ਰੂਪੁ ਦਿਖਾਇਆ ॥ ਬ੍ਰਹਿਮ ਗਿਆਨ ਦੇ ਪਰਮ ਅੰਮ੍ਰਿਤਾਂ ਦਾ ਸੁਰਮਾ ਆਪਣੀਆਂ ਅੱਖਾਂ ਵਿੱਚ ਪਾ ਕੇ, ਮੈਂ ਤਿੰਨਾਂ ਹੀ ਜਹਾਨਾਂ ਅੰਦਰ ਸੁਆਮੀ ਦਾ ਸਰੂਪ ਵੇਖ ਲਿਆ ਹੈ। ਸਖੀ ਮਿਲਹੁ ਰਸਿ ਮੰਗਲੁ ਗਾਵਹੁ ਹਮ ਘਰਿ ਸਾਜਨੁ ਆਇਆ ॥੨॥ ਨੀ ਮੇਰੀਓ ਸਹੇਲੀਓ! ਮੈਨੂੰ ਮਿਲੋ ਅਤੇ ਸੁਆਦ ਨਾਲ ਖੁਸ਼ੀ ਦੇ ਗੀਤ ਗਾਇਨ ਕਰੋ, ਕਿਉਂਕਿ ਮੇਰਾ ਕੰਤ ਤੇਰੇ ਗ੍ਰਹਿ ਵਿੱਚ ਆਇਆ ਹੈ। ਮਨੁ ਤਨੁ ਅੰਮ੍ਰਿਤਿ ਭਿੰਨਾ ॥ ਮੇਰਾ ਹਿਰਦਾ ਅਤੇ ਸਰੀਰ ਸੁਧਾਰਸ ਨਾਲ ਗੱਚੇ ਹੋਏ ਹਨ, ਅੰਤਰਿ ਪ੍ਰੇਮੁ ਰਤੰਨਾ ॥ ਮੇਰੇ ਅੰਦਰ ਪ੍ਰਭੂ ਦੀ ਪ੍ਰੀਤ ਦਾ ਜਵੇਹਰ ਹੈ। ਅੰਤਰਿ ਰਤਨੁ ਪਦਾਰਥੁ ਮੇਰੈ ਪਰਮ ਤਤੁ ਵੀਚਾਰੋ ॥ ਮੇਰੇ ਮਨ ਅੰਦਰ ਅਮੋਲਕ ਹੀਰਾ ਹੈ ਅਤੇ ਮੈਂ ਮਹਾਨ ਅਸਲੀਅਤ ਦੀ ਸੋਚ ਵੀਚਾਰ ਕਰਦਾ ਹਾਂ। ਜੰਤ ਭੇਖ ਤੂ ਸਫਲਿਓ ਦਾਤਾ ਸਿਰਿ ਸਿਰਿ ਦੇਵਣਹਾਰੋ ॥ ਸਾਰੇ ਜੀਵ ਮੰਗਤੇ ਹਨ। ਤੂੰ ਸਮੂਹ ਫਲ ਦੇਣ ਵਾਲਾ ਹੈਂ। ਤੂੰ ਸਾਰਿਆਂ ਇਨਸਾਨਾਂ ਨੂੰ ਦਿੰਦਾ ਹੈਂ। ਤੂ ਜਾਨੁ ਗਿਆਨੀ ਅੰਤਰਜਾਮੀ ਆਪੇ ਕਾਰਣੁ ਕੀਨਾ ॥ ਤੂੰ ਸਿਆਣਾ ਬ੍ਰਹਿਬੇਤਾ ਅਤੇ ਅੰਦਰ ਅਤੇ ਅੰਦਰ ਦੀਆਂ ਜਾਨਣ ਵਾਲਾ ਹੈ। ਤੂੰ ਆਪ ਹੀ ਸੰਸਾਰ ਨੂੰ ਰਚਿਆ ਹੈ। ਸੁਨਹੁ ਸਖੀ ਮਨੁ ਮੋਹਨਿ ਮੋਹਿਆ ਤਨੁ ਮਨੁ ਅੰਮ੍ਰਿਤਿ ਭੀਨਾ ॥੩॥ ਸੁਣੋ ਹੇ ਸਹੇਲੀਓ! ਫਰੇਫਤਾ ਕਰਨ ਵਾਲੇ ਨੇ ਮੇਰੀ ਜਿੰਦੜੀ ਨੂੰ ਫਰੇਫਤਾ ਕਰ ਲਿਆ ਹੈ। ਮੇਰਾ ਹਿਰਦਾ ਅਤੇ ਸਰੀਰ ਸੁਧਾਰਸ ਨਾਲ ਗੱਚ ਹੋ ਗਏ ਹਨ। ਆਤਮ ਰਾਮੁ ਸੰਸਾਰਾ ॥ ਹੇ ਸ਼੍ਰਿਸ਼ਟੀ ਦੀ ਸਰਬ-ਵਿਆਪਕ ਰੂਹ, ਸਾਚਾ ਖੇਲੁ ਤੁਮ੍ਹ੍ਹਾਰਾ ॥ ਸੱਚੀ ਹੈ ਤੇਰੀ ਖੇਡ। ਸਚੁ ਖੇਲੁ ਤੁਮ੍ਹ੍ਹਾਰਾ ਅਗਮ ਅਪਾਰਾ ਤੁਧੁ ਬਿਨੁ ਕਉਣੁ ਬੁਝਾਏ ॥ ਸੱਚੀ ਹੈ ਤੇਰੀ ਖੇਡ, ਹੇ ਪਹੁੰਚ ਤੋਂ ਪਰੇ ਅਤੇ ਬੇਅੰਤ ਸੁਆਮੀ! ਤੇਰੇ ਬਗੈਰ ਮੈਨੂੰ ਹੋਰ ਕਿਹੜਾ ਤੈਨੂੰ ਦਰਸਾ ਸਕਦਾ ਹੈ? ਸਿਧ ਸਾਧਿਕ ਸਿਆਣੇ ਕੇਤੇ ਤੁਝ ਬਿਨੁ ਕਵਣੁ ਕਹਾਏ ॥ ਕ੍ਰੋੜਾਂ ਹੀ ਪੂਰਨ ਪੁਰਸ਼, ਅਭਿਨਾਸ਼ੀ ਅਤੇ ਅਕਲਮੰਦ ਇਨਸਾਨ ਹਨ ਪਰ ਤੇਰੀ ਮਿਹਰ ਦੇ ਬਾਝੋਂ ਕੌਣ ਕੋਈ ਆਪਣੇ ਆਪ ਨੂੰ ਕੁਛ ਅਖਵਾ ਸਕਦਾ ਹੈ? ਕਾਲੁ ਬਿਕਾਲੁ ਭਏ ਦੇਵਾਨੇ ਮਨੁ ਰਾਖਿਆ ਗੁਰਿ ਠਾਏ ॥ ਗੁਰੂ ਜੀ ਮਨੂਏ ਨੂੰ ਆਪਣੇ ਟਿਕਾਣੇ ਤੇ ਰੱਖਦੇ ਹਨ, ਜਿਸ ਨੂੰ ਕਿ ਮਰਣ ਅਤੇ ਜੰਮਣ ਨੇ ਕਮਲਾ ਕੀਤਾ ਹੋਇਆ ਹੈ। ਨਾਨਕ ਅਵਗਣ ਸਬਦਿ ਜਲਾਏ ਗੁਣ ਸੰਗਮਿ ਪ੍ਰਭੁ ਪਾਏ ॥੪॥੧॥੨॥ ਜੋ ਆਪਣੀਆਂ ਬੁਰਿਆਈਆਂ ਨੂੰ ਨਾਮ ਨਾਲ ਸਾੜ ਸੁੱਟਦਾ ਹੈ, ਉਹ ਨੇਕੀਆਂ ਦੀ ਸੰਗਤ ਦੁਆਰਾ ਸਾਈਂ ਨੂੰ ਪਾ ਲੈਂਦਾ ਹੈ। ਰਾਗੁ ਸੂਹੀ ਮਹਲਾ ੧ ਘਰੁ ੩ ਰਾਗੁ ਸੂਹੀ ਪਹਿਲੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ ॥ ਆ! ਹੇ ਮਿੱਤਰ! ਤਾਂ ਜੋ ਮੈਂ ਤੇਰਾ ਦੀਦਾਰ ਵੇਖਾਂ। ਘਰਿ ਆਪਨੜੈ ਖੜੀ ਤਕਾ ਮੈ ਮਨਿ ਚਾਉ ਘਨੇਰਾ ਰਾਮ ॥ ਆਪਣੇ ਘਰ ਦੇ ਬੂਹੇ ਤੇ ਖਲੋ ਕੇ ਮੈਂ ਤੈਨੂੰ ਵੇਖਦੀ ਹਾਂ। ਮੇਰੇ ਚਿੱਤ ਅੰਦਰ ਬਹੁਤੀ ਉਮੰਗ ਹੈ। ਮਨਿ ਚਾਉ ਘਨੇਰਾ ਸੁਣਿ ਪ੍ਰਭ ਮੇਰਾ ਮੈ ਤੇਰਾ ਭਰਵਾਸਾ ॥ ਮੇਰੇ ਚਿੱਤ ਅੰਦਰ ਬਹੁਤੀ ਉਮੰਗ ਹੈ, ਮੇਰੀ ਗੱਲ ਸੁਣ, ਹੇ ਮੇਰੇ ਮਾਲਕ! ਮੇਰਾ ਤੇਰੇ ਵਿੱਚ ਭਰੋਸਾ ਹੈ। ਦਰਸਨੁ ਦੇਖਿ ਭਈ ਨਿਹਕੇਵਲ ਜਨਮ ਮਰਣ ਦੁਖੁ ਨਾਸਾ ॥ ਤੇਰਾ ਦੀਦਾਰ ਵੇਖ ਕੇ ਮੈਂ ਇੱਛਾ-ਰਹਿਤ ਹੋ ਗਈ ਹਾਂ ਅਤੇ ਮੇਰਾ ਜੰਮਣ ਮਰਨ ਦਾ ਕਸ਼ਟ ਮੁੱਕ ਗਿਆ ਹੈ। copyright GurbaniShare.com all right reserved. Email |