ਸਗਲੀ ਜੋਤਿ ਜਾਤਾ ਤੂ ਸੋਈ ਮਿਲਿਆ ਭਾਇ ਸੁਭਾਏ ॥ ਸਾਰਿਆਂ ਅੰਦਰ ਤੇਰਾ ਪ੍ਰਕਾਸ਼ ਹੈ। ਉਸ ਪ੍ਰਕਾਸ਼ ਦੇ ਦੁਆਰਾ ਤੂੰ ਜਾਣਿਆ ਜਾਂਦਾ ਹੈ। ਪ੍ਰੀਤ ਦੇ ਰਾਹੀਂ ਤੂੰ ਸੁਖੈਨ ਹੀ ਮਿਲ ਪੈਂਦਾ ਹੈਂ। ਨਾਨਕ ਸਾਜਨ ਕਉ ਬਲਿ ਜਾਈਐ ਸਾਚਿ ਮਿਲੇ ਘਰਿ ਆਏ ॥੧॥ ਨਾਨਕ ਮੈਂ ਆਪਣੇ ਮਿਤਰ ਉਤੋਂ ਘੋਲੀ ਜਾਂਦੀ ਹਾਂ। ਸੱਚਿਆਰਾਂ ਨੂੰ ਮਿਲਣ ਲਈ ਉਹ ਘਰ ਚੱਲ ਆਉਂਦਾ ਹੈ। ਘਰਿ ਆਇਅੜੇ ਸਾਜਨਾ ਤਾ ਧਨ ਖਰੀ ਸਰਸੀ ਰਾਮ ॥ ਜਦ ਮਿੱਤਰ ਘਰ ਵਿੱਚ ਆ ਜਾਂਦਾ ਹੈ ਤਾਂ ਸਹੇਲੀ ਬੜੀ ਹੀ ਪਰਸੰਨ ਹੁੰਦੀ ਹੈ। ਹਰਿ ਮੋਹਿਅੜੀ ਸਾਚ ਸਬਦਿ ਠਾਕੁਰ ਦੇਖਿ ਰਹੰਸੀ ਰਾਮ ॥ ਉਹ ਵਾਹਿਗੁਰੂ ਦੇ ਸੱਚੇ ਨਾਮ ਨਾਲ ਫਰੇਫਤਾ ਹੋ ਗਈ ਹੈ ਅਤੇ ਆਪਣੇ ਸੁਆਮੀ ਨੂੰ ਵੇਖ ਕੇ ਪ੍ਰੁਫਲਤ ਹੋ ਜਾਂਦੀ ਹੈ। ਗੁਣ ਸੰਗਿ ਰਹੰਸੀ ਖਰੀ ਸਰਸੀ ਜਾ ਰਾਵੀ ਰੰਗਿ ਰਾਤੈ ॥ ਪ੍ਰੀਤ ਨਾਲ ਰੰਗੀਜ ਕੇ ਜਦ ਉਸ ਦਾ ਕੰਤ ਉਸ ਨੂੰ ਮਾਣਦਾ ਹੈ, ਤਾਂ ਨੇਕੀਆਂ ਦੀ ਸੰਗਤ ਅੰਦਰ ਪਤਨੀ ਪ੍ਰਸੰਨ ਅਤੇ ਪਰਮ ਹਰੀ ਭਰੀ ਹੋ ਜਾਂਦੀ ਹੈ। ਅਵਗਣ ਮਾਰਿ ਗੁਣੀ ਘਰੁ ਛਾਇਆ ਪੂਰੈ ਪੁਰਖਿ ਬਿਧਾਤੈ ॥ ਪੂਰਨ ਸੁਆਮੀ ਸਿਰਜਣਹਾਰ ਉਸ ਦੇ ਪਾਪ ਨਸ਼ਟ ਕਰ ਦਿੰਦਾ ਹੈ ਅਤੇ ਉਸ ਦੇ ਘਰ ਨੂੰ ਨੇਕੀਆਂ ਨਾਲ ਛੱਡ ਦਿੰਦਾ ਹੈ। ਤਸਕਰ ਮਾਰਿ ਵਸੀ ਪੰਚਾਇਣਿ ਅਦਲੁ ਕਰੇ ਵੀਚਾਰੇ ॥ ਚੋਰਾਂ ਨੂੰ ਮਾਰ ਕੇ ਉਹ ਆਪਣੇ ਘਰ ਦੀ ਮਾਲਕਣੀ ਹੋ ਵਸਦੀ ਹੈ ਅਤੇ ਸੋਚ ਵੀਚਾਰ ਕੇ ਇਨਸਾਫ ਕਰਦੀ ਹੈ। ਨਾਨਕ ਰਾਮ ਨਾਮਿ ਨਿਸਤਾਰਾ ਗੁਰਮਤਿ ਮਿਲਹਿ ਪਿਆਰੇ ॥੨॥ ਨਾਨਕ, ਸਾਈਂ ਦੇ ਨਾਮ ਦੇ ਰਾਹੀਂ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਹ ਆਪਣੇ ਪ੍ਰੀਤਮ ਨੂੰ ਮਿਲ ਪੈਂਦੀ ਹੈ। ਵਰੁ ਪਾਇਅੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ ॥ ਜੁਆਨ ਪਤਨੀ ਨੇ ਆਪਣਾ ਪਤੀ ਪਰਾਪਤ ਕਰ ਲਿਆ ਹੈ ਅਤੇ ਉਸ ਦੀਆਂ ਉਮੈਦਾਂ ਤੇ ਸੱਧਰਾਂ ਪੂਰੀਆਂ ਹੋ ਗਈਆਂ ਹਨ। ਪਿਰਿ ਰਾਵਿਅੜੀ ਸਬਦਿ ਰਲੀ ਰਵਿ ਰਹਿਆ ਨਹ ਦੂਰੀ ਰਾਮ ॥ ਉਹ ਆਪਣੇ ਕੰਤ ਨੂੰ ਮਾਣਦੀ ਹੈ ਅਤੇ ਨਾਮ ਦੇ ਰਾਹੀਂ ਉਸ ਅੰਦਰ ਲੀਨ ਹੋ ਜਾਂਦੀ ਹੈ, ਜੋ ਸਾਰੇ ਵਿਆਪਕ ਹੋ ਰਿਹਾ ਹੈ ਅਤੇ ਦੁਰੇਡੇ ਨਹੀਂ। ਪ੍ਰਭੁ ਦੂਰਿ ਨ ਹੋਈ ਘਟਿ ਘਟਿ ਸੋਈ ਤਿਸ ਕੀ ਨਾਰਿ ਸਬਾਈ ॥ ਸਾਹਿਬ ਦੁਰੇਡੇ ਨਹੀਂ ਉਹ ਸਾਰਿਆਂ ਦਿਲਾਂ ਅੰਦਰ ਹੈ। ਸਮੂਹ ਜੀਵ ਉਸ ਦੀਆਂ ਸਹੇਲੀਆਂ ਹਨ। ਆਪੇ ਰਸੀਆ ਆਪੇ ਰਾਵੇ ਜਿਉ ਤਿਸ ਦੀ ਵਡਿਆਈ ॥ ਸਾਈਂ ਆਪ ਭੋਗਣ ਵਾਲਾ ਹੈ ਅਤੇ ਆਪ ਹੀ ਜਿਸ ਤਰ੍ਹਾਂ ਉਸ ਦੀ ਕੀਰਤੀ ਹੈ, ਅਨੰਦ ਮਾਣਦਾ ਹੈ। ਅਮਰ ਅਡੋਲੁ ਅਮੋਲੁ ਅਪਾਰਾ ਗੁਰਿ ਪੂਰੈ ਸਚੁ ਪਾਈਐ ॥ ਅਬਿਨਾਸੀ, ਅਹਿੱਲ, ਅਮੇਲਕ ਅਤੇ ਅਨੰਦ ਸੱਚਾ ਸਾਹਿਬ ਪੁਰਨ ਗੁਣਾਂ ਦੇ ਰਾਹੀਂ ਪਾਇਆ ਜਾਂਦਾ ਹੈ। ਨਾਨਕ ਆਪੇ ਜੋਗ ਸਜੋਗੀ ਨਦਰਿ ਕਰੇ ਲਿਵ ਲਾਈਐ ॥੩॥ ਨਾਨਕ, ਸੁਆਮੀ ਖੁਦ ਮਿਹਰ ਧਾਰ ਕੇ, ਪਤਨੀ ਦਾ ਪਿਆਰ ਆਪਣੇ ਨਾਲ ਪਾਉਂਦਾ ਹੈ ਤੇ ਖੁਦ ਹੀ ਉਸ ਦਾ ਆਪਣੇ ਨਾਲ ਮੇਲ ਰਚਦਾ ਹੈ। ਪਿਰੁ ਉਚੜੀਐ ਮਾੜੜੀਐ ਤਿਹੁ ਲੋਆ ਸਿਰਤਾਜਾ ਰਾਮ ॥ ਮੇਰਾ ਪ੍ਰੀਤਮ ਉਚੀ ਅਟਾਰੀ ਅੰਦਰ ਵਸਦਾ ਹੈ। ਉਹ ਤਿੰਨਾਂ ਹੀ ਜਹਾਨਾਂ ਦਾ ਸ਼ਰੋਮਣੀ ਸਾਹਿਬ ਹੈ। ਹਉ ਬਿਸਮ ਭਈ ਦੇਖਿ ਗੁਣਾ ਅਨਹਦ ਸਬਦ ਅਗਾਜਾ ਰਾਮ ॥ ਉਸ ਦੀਆਂ ਵਡਿਆਈਆਂ ਤੱਕ ਕੇ ਮੈਂ ਆਸਚਰਜ ਹੋ ਗਈ ਹਾਂ ਅਤੇ ਮੇਰੇ ਅੰਦਰ ਸੁੱਤੇ ਸਿੱਧ ਬੇਕੁੰਠੀ ਕੀਰਤਨ ਗੂੰਜਦਾ ਹੈ। ਸਬਦੁ ਵੀਚਾਰੀ ਕਰਣੀ ਸਾਰੀ ਰਾਮ ਨਾਮੁ ਨੀਸਾਣੋ ॥ ਮੈਂ ਨਾਮ ਦਾ ਆਰਾਧਨ ਕਰਦਾ ਹਾਂ, ਸਰੇਸ਼ਟ ਅਸਲ ਕਮਾਉਂਦਾ ਹਾਂ ਅਤੇ ਮੈਨੂੰ ਪ੍ਰਭੂ ਦੇ ਨਾਮ ਦਾ ਨਿਸ਼ਾਨ ਪਰਦਾਨ ਹੋਇਆ ਹੋਇਆ ਹੈ। ਨਾਮ ਬਿਨਾ ਖੋਟੇ ਨਹੀ ਠਾਹਰ ਨਾਮੁ ਰਤਨੁ ਪਰਵਾਣੋ ॥ ਨਾਮ ਦੇ ਬਗੈਰ, ਕੂੜਿਆਂ ਨੂੰ ਕੋਈ ਆਰਾਮ ਦਾ ਟਿਕਾਣਾ ਨਹੀਂ ਮਿਲਦ। ਕੇਵਲ ਸਾਈਂ ਦੇ ਨਾਮ ਦਾ ਜਵੇਹਰ ਹੀ ਕਬੂਲ ਪੈਂਦਾ ਹੈ। ਪਤਿ ਮਤਿ ਪੂਰੀ ਪੂਰਾ ਪਰਵਾਨਾ ਨਾ ਆਵੈ ਨਾ ਜਾਸੀ ॥ ਪੂਰਨ ਹੈ ਮੇਰੀ ਇੱਜ਼ਤ ਆਬਰੂ, ਮੇਰੀ ਅਕਲ ਅਤੇ ਐਨ ਮੁਕੰਮਲ ਮੇਰੀ ਰਾਹਦਾਰੀ। ਇਸ ਲਈ ਮੈਂ ਨਾਂ ਆਵਾਂਗੀ ਅਤੇ ਨਾਂ ਜਾਵਾਂਗੀ। ਨਾਨਕ ਗੁਰਮੁਖਿ ਆਪੁ ਪਛਾਣੈ ਪ੍ਰਭ ਜੈਸੇ ਅਵਿਨਾਸੀ ॥੪॥੧॥੩॥ ਨਾਨਕ ਗੁਰਾਂ ਦੀ ਦਇਆ ਦੁਆਰਾ ਜੋ ਆਪਣੇ ਆਪ ਦੀ ਸਿੰਞਾਣ ਕਰ ਲੈਂਦੀ ਹੈ, ਉਹ ਅਮਰ ਸਾਈਂ ਵਰਗੀ ਹੋ ਜਾਂਦੀ ਹੈ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਰਾਗੁ ਸੂਹੀ ਛੰਤ ਮਹਲਾ ੧ ਘਰੁ ੪ ॥ ਰਾਗੁ ਸੂਹੀ ਛੰਦ ਪਹਿਲੀ ਪਾਤਿਸ਼ਾਹੀ। ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥ ਜਿਸ ਨੇ ਜਗਤ ਨੂੰ ਸਾਜਿਆ ਹੈ ਉਹ ਇਸ ਦੀ ਨਿਗਾਹਬਾਨੀ ਕਰਦਾ ਹੈ ਅਤੇ ਪ੍ਰਾਣੀਆਂ ਨੂੰ ਕੰਮੀਂ ਕਾਜੀਂ ਲਾਉਂਦਾ ਹੈ। ਦਾਨਿ ਤੇਰੈ ਘਟਿ ਚਾਨਣਾ ਤਨਿ ਚੰਦੁ ਦੀਪਾਇਆ ॥ ਤੇਰੀਆਂ ਬਖਸ਼ਸ਼ਾਂ, ਹੇ ਸੁਆਮੀ! ਆਤਮਾ ਨੂੰ ਰੋਸ਼ਨ ਕਰ ਦਿੰਦੀਆਂ ਹਨ ਅਤੇ ਬ੍ਰਹਮ ਗਿਆਨ ਦਾ ਚੰਦਰਮਾ ਦੇਹ ਅੰਦਰ ਪ੍ਰਕਾਸ਼ ਹੋ ਜਾਂਦਾ ਹੈ। ਚੰਦੋ ਦੀਪਾਇਆ ਦਾਨਿ ਹਰਿ ਕੈ ਦੁਖੁ ਅੰਧੇਰਾ ਉਠਿ ਗਇਆ ॥ ਸੁਆਮੀ ਦੀਆਂ ਦਾਤਾਂ ਦੁਆਰਾ ਬ੍ਰਹਿਮ ਵੀਚਾਰ ਦਾ ਚੰਦਰਮਾ ਪ੍ਰਕਾਸ਼ ਹੋ ਜਾਂਦਾ ਹੈ ਤੇ ਤਕਲੀਫ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ। ਗੁਣ ਜੰਞ ਲਾੜੇ ਨਾਲਿ ਸੋਹੈ ਪਰਖਿ ਮੋਹਣੀਐ ਲਇਆ ॥ ਨੇਕੀਆਂ ਦੀ ਜੰਞ ਪਤੀ ਨਾਲ ਸੁਹਣੀ ਲੱਗਦੀ ਹੈ, ਜਿਸ ਨੇ ਛਾਨ-ਬੀਨ ਕਰ ਕੇ ਮਨਮੋਹਣੀ ਪਤਨੀ ਲਈ ਹੈ। ਵੀਵਾਹੁ ਹੋਆ ਸੋਭ ਸੇਤੀ ਪੰਚ ਸਬਦੀ ਆਇਆ ॥ ਲਾੜਾ ਪੰਜਾਂ ਸੰਗੀਤਕ ਸਾਜਾਂ ਦੀ ਧੁਨੀ ਸੰਯੁਕਤ ਘਰ ਆਇਆ ਹੈ ਅਤੇ ਬੜੀ ਸਜ ਧਜ ਨਾਲ ਵਿਆਹ ਹੋਇਆ ਹੈ। ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥੧॥ ਜਿਸ ਨੂੰ ਜਗਤ ਨੂੰ ਰਚਿਆ ਹੈ, ਉਹ ਇਸ ਦੀ ਨਿਗਾਹਬਾਨੀ ਕਰਦਾ ਹੈ ਅਤੇ ਪ੍ਰਾਣੀਆਂ ਨੂੰ ਕੰਮੀਂ ਕਾਜੀਂ ਲਾਉਂਦਾ ਹੈ। ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ॥ ਮੈਂ ਆਪਣੇ ਦੋਸ਼-ਰਹਿਤ ਮਿੱਤਰਾਂ ਅਤੇ ਯਾਰਾਂ ਉਤੋਂ ਕੁਰਬਾਨ ਜਾਂਦਾ ਹਾਂ। ਇਹੁ ਤਨੁ ਜਿਨ ਸਿਉ ਗਾਡਿਆ ਮਨੁ ਲੀਅੜਾ ਦੀਤਾ ॥ ਜਿਨ੍ਹਾਂ ਨਾਲ ਇਹ ਜਿਸਮ ਜੁੜਿਆ ਹੋਇਆ ਹੈ, ਉਨ੍ਹਾਂ ਨਾਲ ਮੈਂ ਦਿਲਾਂ ਦਾ ਵਟਾਂਦਰਾ ਕੀਤਾ ਹੈ। ਲੀਆ ਤ ਦੀਆ ਮਾਨੁ ਜਿਨ੍ਹ੍ਹ ਸਿਉ ਸੇ ਸਜਨ ਕਿਉ ਵੀਸਰਹਿ ॥ ਮੈਂ ਉਨ੍ਹਾਂ ਦੌਸਤਾਂ ਨੂੰ ਕਿਉਂ ਭੁਲਾਵਾਂ, ਜਿਨ੍ਹਾਂ ਤੋਂ ਮੈਂ ਮਨ ਲਿਆ ਅਤੇ ਜਿਨ੍ਹਾਂ ਨੂੰ ਦਿੱਤਾ ਹੈ। ਜਿਨ੍ਹ੍ਹ ਦਿਸਿ ਆਇਆ ਹੋਹਿ ਰਲੀਆ ਜੀਅ ਸੇਤੀ ਗਹਿ ਰਹਹਿ ॥ ਜਿਨ੍ਹਾਂ ਨੂੰ ਵੇਖ ਕੇ ਮੈਂ ਅਨੰਦ ਮਾਣਦਾ ਹਾਂ; ਉਹ ਸਦਾ ਮੇਰੀ ਜਿੰਦੜੀ ਦੇ ਨਾਲ ਜੁੜੇ ਰਹਿਣ। ਸਗਲ ਗੁਣ ਅਵਗਣੁ ਨ ਕੋਈ ਹੋਹਿ ਨੀਤਾ ਨੀਤਾ ॥ ਸਦਾ, ਸਦਾ ਉਨ੍ਹਾਂ ਕੋਲ ਸਾਰੀਆਂ ਨੇਕੀਆਂ ਹਨ ਅਤੇ ਇਕ ਭੀ ਬਦੀ ਨਹੀਂ। ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ॥੨॥ ਮੈਂ ਆਪਣੇ ਦੋਸ਼-ਰਹਿਤ ਮਿੱਤਰਾਂ ਅਤੇ ਯਾਰਾਂ ਉਤੋਂ ਕੁਰਬਾਨ ਜਾਂਦਾ ਹਾਂ। ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥ ਜੇਕਰ ਜੀਵ ਦੇ ਕੋਲ ਸੁਗੰਧਤ ਨੇਕੀਆਂ ਦਾ ਡੱਬਾ ਹੋਵੇ, ਤਾਂ ਉਸ ਨੂੰ ਇਸ ਵਿਚੋਂ ਸੁਗੰਧੀ ਲੈ ਲੈਣੀ ਉਚਿਤ ਹੈ। ਜੇ ਗੁਣ ਹੋਵਨ੍ਹ੍ਹਿ ਸਾਜਨਾ ਮਿਲਿ ਸਾਝ ਕਰੀਜੈ ॥ ਜੇਕਰ ਮੇਰੇ ਦੋਸਤਾਂ ਕੋਲ ਨੇਕੀਆਂ ਹੋਣ ਤਾਂ ਮੈਂ ਉਨ੍ਹਾਂ ਨਾਲ ਮਿਲ ਕੇ ਉਨ੍ਹਾਂ ਵਿੱਚ ਭਾਈਵਾਲ ਬਣਾ। copyright GurbaniShare.com all right reserved. Email |