Page 766

ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥
ਆਓ! ਆਪਣਾ ਨੇਕੀਆਂ ਨਾਲ ਭਿਆਲੀ ਪਾਈਏ ਅਤੇ ਪਾਪਾਂ ਨੂੰ ਤਿਆਗ ਕੇ ਸਾਈਂ ਦੇ ਰਾਹੇ ਟੁਰੀਏ।

ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ ॥
ਆਓ! ਆਪਾਂ ਨੇਕੀਆਂ ਦੇ ਰੇਸ਼ਮੀ ਬਸਤਰ ਪਹਿਨੀਏ, ਭਲਿਆਈ ਦੀ ਸਜਾਵਟ ਕਰੀਏ ਅਤੇ ਆਪਣੇ ਮਕਾਨ ਤੇ ਕਬਜ਼ਾ ਕਰੀਏ।

ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ ॥
ਜਿਥੇ ਕਿਤੇ ਭੀ ਆਪਾਂ ਜਾ ਕੇ ਬੈਠੀਏ, ਉਥੇ ਭਲੇਮਾਨਸੀ ਨਾਲ ਗੱਲ ਕਰੀਏ ਅਤੇ ਨਿਤਾਰ ਕੇ ਸੁਧਾਰਸ ਪਾਨ ਕਰੀਏ।

ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥੩॥
ਜੇਕਰ ਪ੍ਰਾਣੀ ਕੋਲ ਸੁਗੰਧਤ ਨੇਕੀਆਂ ਦਾ ਡੱਬਾ ਹੋਵੇ ਤਾਂ ਉਸ ਨੂੰ ਇਸ ਵਿਚੋਂ ਸੁਗੰਧੀ ਲੈ ਲੈਣੀ ਉਚਿਤ ਹੈ।

ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨ ਕੋਈ ॥
ਪ੍ਰਭੂ ਆਪ ਹੀ ਕਰਦਾ ਹੈ। ਅਸੀਂ ਕੀਹਦੇ ਕੋਲ ਫਰਿਆਦੀ ਹੋਈਏ? ਹੋਰ ਕੋਈ ਕੁਛ ਨਹੀਂ ਕਰਦਾ।

ਆਖਣ ਤਾ ਕਉ ਜਾਈਐ ਜੇ ਭੂਲੜਾ ਹੋਈ ॥
ਜੇਕਰ ਪ੍ਰਭੂ ਗਲਤੀ ਕਰਦਾ ਹੈ, ਉਸ ਕੋਲ ਜਾ ਕੇ ਫਰਿਆਦ ਕਰ।

ਜੇ ਹੋਇ ਭੂਲਾ ਜਾਇ ਕਹੀਐ ਆਪਿ ਕਰਤਾ ਕਿਉ ਭੁਲੈ ॥
ਜੇਕਰ ਉਹ ਗਲਤੀ ਕਰਦਾ ਹੈ, ਉਸ ਕੋਲ ਜਾ ਕੇ ਫਰਿਆਦ ਕਰ ਪਰ ਸਿਰਜਣਹਾਰ ਖੁਦ ਕਿਸ ਤਰ੍ਹਾਂ ਭੁੱਲ ਸਕਦਾ ਹੈ?

ਸੁਣੇ ਦੇਖੇ ਬਾਝੁ ਕਹਿਐ ਦਾਨੁ ਅਣਮੰਗਿਆ ਦਿਵੈ ॥
ਉਹ ਸੁਣਦਾ ਹੈ, ਵੇਖਦਾ ਹੈ ਅਤੇ ਬਗੈਰ ਆਖਿਆਂ ਤੇ ਬਿਨਾ ਜਾਚਨਾ ਕੀਤਿਆਂ ਦਾਤਾਂ ਦਿੰਦਾ ਹੈ।

ਦਾਨੁ ਦੇਇ ਦਾਤਾ ਜਗਿ ਬਿਧਾਤਾ ਨਾਨਕਾ ਸਚੁ ਸੋਈ ॥
ਆਲਮ ਦਾ ਦਾਤਾਰ ਸਿਰਜਣਹਾਰ ਆਪਣੀਆਂ ਦਾਤਾਂ ਦਿੰਦਾ ਹੈ। ਨਾਨਕ ਕੇਵਲ ਉਹ ਹੀ ਸਾਰਿਆਂ ਦਾ ਸੱਚਾ ਸੁਆਮੀ ਹੈ।

ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨ ਕੋਈ ॥੪॥੧॥੪॥
ਵਾਹਿਗੁਰੂ ਆਪੇ ਹੀ ਕਰਦਾ ਹੈ। ਆਪਾਂ ਕੀਹਦੇ ਕੋਲ ਫਰਿਆਦੀ ਹੋਈਏ। ਹੋਰ ਕੋਝ ਭੀ ਨਹੀਂ ਕਰ ਸਕਦਾ।

ਸੂਹੀ ਮਹਲਾ ੧ ॥
ਸੂਹੀ ਪਹਿਲੀ ਪਾਤਿਸ਼ਾਹੀ।

ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥
ਪ੍ਰੇਮ ਨਾਲ ਰੰਗੀ ਹੋਈ, ਮੇਰੀ ਆਤਮਾ ਸਾਈਂ ਦਾ ਜੱਸ ਉਚਾਰਦੀ ਹੈ ਅਤੇ ਉਹ ਸਾਈਂ ਮੇਰੀ ਆਤਮਾ ਨੂੰ ਚੰਗਾ ਲੱਗਦਾ ਹੈ।

ਗੁਰ ਕੀ ਪਉੜੀ ਸਾਚ ਕੀ ਸਾਚਾ ਸੁਖੁ ਹੋਈ ॥
ਸੁਆਮੀ ਕੋਲ ਪੁੱਜਣ ਲਈ ਗੁਰਾਂ ਦੀ ਦਿੱਤੀ ਹੋਈ, ਸੱਚ ਦੀ ਸੀੜ੍ਹੀ ਹੈ ਅਤੇ ਇਸ ਨਾਲ ਆਰਾਮ ਉਤਪੰਨ ਹੁੰਦਾ ਹੈ।

ਸੁਖਿ ਸਹਜਿ ਆਵੈ ਸਾਚ ਭਾਵੈ ਸਾਚ ਕੀ ਮਤਿ ਕਿਉ ਟਲੈ ॥
ਮੇਰੀ ਆਤਮਾ ਤਦ ਬੈਕੁੰਠੀ ਪਰਮ ਅਨੰਦ ਦੇ ਮੰਡਲ ਅੰਦਰ ਪ੍ਰਵੇਸ਼ ਕਰ ਜਾਂਦੀ ਹੈ ਅਤੇ ਸੱਚ ਨੂੰ ਪਿਆਰਦੀ ਹੈ। ਸੱਚ ਦੀ ਇਹ ਸਿੱਖਿਆ ਕਿਸ ਤਰ੍ਹਾਂ ਮੇਟੀ ਜਾ ਸਕਦੀ ਹੈ?

ਇਸਨਾਨੁ ਦਾਨੁ ਸੁਗਿਆਨੁ ਮਜਨੁ ਆਪਿ ਅਛਲਿਓ ਕਿਉ ਛਲੈ ॥
ਸਾਹਿਬ ਖੁਦ ਨਾਂ ਠੱਗਿਆ ਜਾਣ ਵਾਲਾ ਹੈ। ਨਹਾਉਣ ਦੁਆਰਾ, ਦਾਨ-ਪੁੰਨ, ਸਰੇਸ਼ਟਾਂ ਗਿਆਤ ਅਤੇ ਪੁਰਬੀ ਇਸ਼ਨਾਨਾਂ ਰਾਹੀਂ ਉਹ ਕਿਸ ਤਰ੍ਹਾਂ ਠੱਗਿਆ ਜਾ ਸਕਦਾ ਹੈ?

ਪਰਪੰਚ ਮੋਹ ਬਿਕਾਰ ਥਾਕੇ ਕੂੜੁ ਕਪਟੁ ਨ ਦੋਈ ॥
ਮੇਰਾ ਵਲ ਛਲ, ਸੰਸਾਰੀ ਲਗਨ ਅਤੇ ਪਾਪ ਮਿਟ ਗਏ ਹਨ ਅਤੇ ਖਤਮ ਹੋ ਗਏ ਹਨ ਮੇਰੇ ਝੂਠ ਪਖੰਡ ਅਤੇ ਦਵੈਤ-ਭਾਵ।

ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥੧॥
ਪ੍ਰੇਮ ਨਾਲ ਰੰਗੀ ਹੋਈ ਮੇਰੀ ਆਤਮਾ ਸਾਈਂ ਦਾ ਜੱਸ ਉਚਾਰਦੀ ਹੈ ਤੇ ਉਹ ਸਾਈਂ ਮੇਰੀ ਆਤਮਾ ਨੂੰ ਚੰਗਾ ਲੱਗਦਾ ਹੈ।

ਸਾਹਿਬੁ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥
ਤੂੰ ਉਸ ਸੁਆਮੀ ਦੀ ਕੀਰਤੀ ਕਰ ਜਿਸ ਨੇ ਆਲਮ ਰਚਿਆ ਹੈ।

ਮੈਲੁ ਲਾਗੀ ਮਨਿ ਮੈਲਿਐ ਕਿਨੈ ਅੰਮ੍ਰਿਤੁ ਪੀਆ ॥
ਭ੍ਰਿਸ਼ਟੀ ਹੋਈ ਆਤਮਾ ਨੂੰ ਮਲੀਨਤਾ ਚਿਮੜੀ ਹੋਈ ਹੈ। ਕੋਈ ਵਿਰਲਾ ਹੀ ਨਾਮ-ਸੁਧਾਰਸ ਨੂੰ ਪਾਨ ਕਰਦਾ ਹੈ।

ਮਥਿ ਅੰਮ੍ਰਿਤੁ ਪੀਆ ਇਹੁ ਮਨੁ ਦੀਆ ਗੁਰ ਪਹਿ ਮੋਲੁ ਕਰਾਇਆ ॥
ਆਪਣੀ ਇਹ ਆਤਮਾ ਗੁਰਾਂ ਨੂੰ ਸਮਰਪਣ ਕਰ ਕੇ, ਜਦ ਪ੍ਰਾਣੀ ਨਾਮ ਦੇ ਆਬਿ-ਹਿਯਾਤ ਨੂੰ ਰਿੜਕ ਕੇ ਛਕਦਾ ਹੈ, ਤਾਂ ਗੁਰੂ ਜੀ ਉਸ ਦਾ ਬੜਾ ਮੁੱਲ ਪਾਉਂਦੇ ਹਨ।

ਆਪਨੜਾ ਪ੍ਰਭੁ ਸਹਜਿ ਪਛਾਤਾ ਜਾ ਮਨੁ ਸਾਚੈ ਲਾਇਆ ॥
ਜਦ ਮੈਂ ਆਪਣੇ ਨੂੰ ਸੱਚੇ ਨਾਮ ਨਾਲ ਜੋੜ ਲਿਆ, ਤਾਂ ਸੁਖੈਨ ਹੀ ਆਪਣੇ ਸੁਆਮੀ ਨੂੰ ਸਿੰਞਾਣ ਲਿਆ।

ਤਿਸੁ ਨਾਲਿ ਗੁਣ ਗਾਵਾ ਜੇ ਤਿਸੁ ਭਾਵਾ ਕਿਉ ਮਿਲੈ ਹੋਇ ਪਰਾਇਆ ॥
ਜੇਕਰ ਉਨ੍ਹਾਂ ਨੂੰ ਚੰਗਾ ਲੱਗੇ, ਮੈਂ ਗੁਰਾਂ ਦੇ ਨਾਲ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਾਂਗਾ। ਓਪਰਾ ਬਣ ਕੇ ਮੈਂ ਕਿਸ ਤਰ੍ਹਾਂ ਸਾਈਂ ਨੂੰ ਮਿਲ ਸਕਦਾ ਹਾਂ?

ਸਾਹਿਬੁ ਸੋ ਸਾਲਾਹੀਐ ਜਿਨਿ ਜਗਤੁ ਉਪਾਇਆ ॥੨॥
ਤੂੰ ਉਸ ਸੁਆਮੀ ਦੀ ਸਿਫ਼ਤ ਸ਼ਲਾਘਾ ਕਰ, ਜਿਸ ਨੇ ਸੰਸਾਰ ਨੂੰ ਰਚਿਆ ਹੈ।

ਆਇ ਗਇਆ ਕੀ ਨ ਆਇਓ ਕਿਉ ਆਵੈ ਜਾਤਾ ॥
ਜਦ ਪ੍ਰਭੂ ਮਨ ਅੰਦਰ ਆ ਜਾਂਦਾ ਹੈ, ਤਾਂ ਪਿਛੇ ਕੀ ਰਹਿ ਜਾਂਦਾ ਹੈ? ਉਸ ਦੇ ਮਗਰੋਂ ਤਦ ਆਉਣਾ ਤੇ ਜਾਣਾ ਕਿਸ ਤਰ੍ਹਾਂ ਹੋ ਸਕਦਾ ਹੈ?

ਪ੍ਰੀਤਮ ਸਿਉ ਮਨੁ ਮਾਨਿਆ ਹਰਿ ਸੇਤੀ ਰਾਤਾ ॥
ਜਦ ਜਿੰਦੜੀ ਆਪਣੇ ਵਾਹਿਗੁਰੂ ਪਿਆਰੇ ਨਾਲ ਪ੍ਰਸੰਨ ਹੋ ਜਾਂਦੀ ਹੈ ਤਾਂ ਇਹ ਉਸ ਨਾਲ ਅਭੇਦ ਹੋ ਜਾਂਦੀ ਹੈ।

ਸਾਹਿਬ ਰੰਗਿ ਰਾਤਾ ਸਚ ਕੀ ਬਾਤਾ ਜਿਨਿ ਬਿੰਬ ਕਾ ਕੋਟੁ ਉਸਾਰਿਆ ॥
ਸੱਚੀ ਹੈ ਬੋਲ-ਬਾਣੀ ਉਸ ਦੀ ਜੋ ਪ੍ਰਭੂ, ਜਿਸ ਨੇ ਨਿਰੇ ਇਕ ਤੁਪਕੇ ਤੋਂ ਦੇਹ ਦਾ ਕਿਲ੍ਹਾ ਬਣਾਇਆਹੈ, ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।

ਪੰਚ ਭੂ ਨਾਇਕੋ ਆਪਿ ਸਿਰੰਦਾ ਜਿਨਿ ਸਚ ਕਾ ਪਿੰਡੁ ਸਵਾਰਿਆ ॥
ਸੁਆਮੀ ਖੁਦ ਹੀ ਪੰਜਾਂ ਤੱਤਾਂ ਦੀ ਦੇਹ ਦਾ ਰਚਣਹਾਰ ਮਾਲਕ ਹੈ। ਇਹ ਉਹ ਸੁਆਮੀ ਹੀ ਹੈ, ਜੋ ਇਸ ਨੂੰ ਸੱਚ ਨਾਲ ਸ਼ਸ਼ੋਭਤ ਕਰਦਾ ਹੈ।

ਹਮ ਅਵਗਣਿਆਰੇ ਤੂ ਸੁਣਿ ਪਿਆਰੇ ਤੁਧੁ ਭਾਵੈ ਸਚੁ ਸੋਈ ॥
ਮੈਂ ਪਾਪੀ ਹਾਂ, ਤੂੰ ਸ੍ਰਵਣ ਕਰ, ਹੇ ਮੇਰੇ ਪ੍ਰੀਤਮਾ! ਜਿਹੜਾ ਕੁਛ ਤੈਨੂੰ ਚੰਗਾ ਲੱਗਦਾ ਹੈ, ਕੇਵਲ ਓਹੀ ਸੱਚ ਹੈ।

ਆਵਣ ਜਾਣਾ ਨਾ ਥੀਐ ਸਾਚੀ ਮਤਿ ਹੋਈ ॥੩॥
ਜਿਸ ਨੂੰ ਸੱਚੀ ਸਮਝ ਪਰਦਾਨ ਹੋਈ ਹੈ, ਉਹ ਆਉਂਦਾ ਤੇ ਜਾਂਦਾ ਨਹੀਂ।

ਅੰਜਨੁ ਤੈਸਾ ਅੰਜੀਐ ਜੈਸਾ ਪਿਰ ਭਾਵੈ ॥
ਤੂੰ ਆਪਣਿਆ ਨੇਤ੍ਰਾਂ ਵਿੱਚ ਇਹੋ ਜਿਹਾ ਸੁਰਮਾ ਪਾ, ਜਿਹੜਾ ਤੇਰੇ ਪ੍ਰੀਤਮ ਨੂੰ ਚੰਗਾ ਲੱਗੇ।

ਸਮਝੈ ਸੂਝੈ ਜਾਣੀਐ ਜੇ ਆਪਿ ਜਾਣਾਵੈ ॥
ਮੈਂ ਪ੍ਰਭੂ ਨੂੰ ਜਾਣ, ਬੁੱਝ ਅਤੇ ਸਮਝ ਸਕਦਾ ਹਾਂ, ਜੇਕਰ ਉਹ ਮੈਨੂੰ ਆਪਣਾ ਆਪ ਦਰਸਾ ਦੇਵੇਂ।

ਆਪਿ ਜਾਣਾਵੈ ਮਾਰਗਿ ਪਾਵੈ ਆਪੇ ਮਨੂਆ ਲੇਵਏ ॥
ਸਾਈਂ ਆਪੇ ਹੀ ਆਪਣਾ ਰਾਹ ਵਿਖਾਲਦਾ ਅਤੇ ਮੈਨੂੰ ਉਸ ਉਤੇ ਤੋਰਦਾ ਹੈ ਅਤੇ ਉਹ ਆਪ ਹੀ ਮੇਰੇ ਮਨ ਨੂੰ ਆਪਣੇ ਵੱਲ ਖਿੱਚਦਾ ਹੈ।

ਕਰਮ ਸੁਕਰਮ ਕਰਾਏ ਆਪੇ ਕੀਮਤਿ ਕਉਣ ਅਭੇਵਏ ॥
ਸ਼ੁਭ ਅਮਲ ਅਤੇ ਮੰਦੇ ਅਮਲ, ਪ੍ਰਭੂ ਆਪ ਹੀ ਇਨਸਾਨ ਪਾਸੋਂ ਕਰਾਉਂਦਾ ਹੈ। ਖੋਜ ਤੋਂ ਪਰੇ ਪ੍ਰਭੂ ਦੇ ਮੁੱਲ ਨੂੰ ਕੌਣ ਜਾਣ ਸਕਦਾ ਹੈ?

ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ ॥
ਜਾਦੂ-ਟੂਣਾ, ਜੰਤ੍ਰ-ਮੰਤ੍ਰ ਅਤੇ ਦੰਭ ਮੈਂ ਨਹੀਂ ਜਾਣਦਾ। ਪ੍ਰਭੂ ਨੂੰ ਆਪਣੇ ਦਿਲ ਅੰਦਰ ਟਿਕਾ ਕੇ ਮੇਰੀ ਆਤਮਾ ਪ੍ਰਸੰਨ ਹੋ ਗਈ ਹੈ।

ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰ ਸਬਦੀ ਸਚੁ ਜਾਨਿਆ ॥੪॥
ਨਾਮ ਦੇ ਸੁਰਮੇ ਦਾ ਕੇਵਲ ਉਸ ਪਾਸੋਂ ਹੀ ਪਤਾ ਲੱਗਦਾ ਹੈ ਜੋ ਗੁਰਾਂ ਦੇ ਉਪਦੇਸ਼ ਰਾਹੀਂ ਸੱਚੇ ਸਾਈਂ ਨੂੰ ਸਮਝਦਾ ਹੈ।

ਸਾਜਨ ਹੋਵਨਿ ਆਪਣੇ ਕਿਉ ਪਰ ਘਰ ਜਾਹੀ ॥
ਜਦ ਮੇਰੇ ਆਪਣੇ ਨਿੱਜ ਦੇ ਮਿੱਤਰ ਹਨ, ਤਦ ਮੈਂ ਕਿਸੇ ਪਰਾਏ ਦੇ ਘਰ ਕਿਉਂ ਜਾਵਾਂ?

ਸਾਜਨ ਰਾਤੇ ਸਚ ਕੇ ਸੰਗੇ ਮਨ ਮਾਹੀ ॥
ਇਹ ਮਿੱਤਰ ਸੱਚੇ ਮਾਲਕ ਨਾਲ ਰੰਗੇ ਹੋਏ ਹਨ, ਜੋ ਸਦਾ ਉਨ੍ਹਾਂ ਦੇ ਹਿਰਦੇ ਅੰਦਰ ਉਨ੍ਹਾਂ ਦੇ ਨਾਲ ਵੱਸਦਾ ਹੈ।

ਮਨ ਮਾਹਿ ਸਾਜਨ ਕਰਹਿ ਰਲੀਆ ਕਰਮ ਧਰਮ ਸਬਾਇਆ ॥
ਆਪਣੇ ਹਿਰਦੇ ਅੰਦਰ ਇਹ ਮਿਤਰ ਮੌਜਾਂ ਮਾਣਦੇ ਹਨ ਅਤੇ ਸੱਚੇ ਨਾਮ ਨਾਲ ਜੋ ਪਿਆਰ ਉਹ ਕਰਦੇ ਹਨ,

copyright GurbaniShare.com all right reserved. Email