Page 767

ਅਠਸਠਿ ਤੀਰਥ ਪੁੰਨ ਪੂਜਾ ਨਾਮੁ ਸਾਚਾ ਭਾਇਆ ॥
ਉਸ ਵਿੱਚ ਸਾਰੇ ਨੇਕ ਅਮਲ ਅਠਾਹਟ ਧਰਮ ਅਸਥਾਨ ਦੀਆਂ ਯਾਤ੍ਰਾਵਾਂ, ਦਾਨ-ਪੁੰਨ ਅਤੇ ਉਪਾਸ਼ਨਾਵਾਂ ਆ ਜਾਂਦੀਆਂ ਹਨ।

ਆਪਿ ਸਾਜੇ ਥਾਪਿ ਵੇਖੈ ਤਿਸੈ ਭਾਣਾ ਭਾਇਆ ॥
ਸਾਈਂ ਆਪੇ ਸਾਰਿਆਂ ਨੂੰ ਰਚਦਾ, ਅਸਥਾਪਨ ਕਰਦਾ ਅਤੇ ਵੇਖਦਾ ਹੈ। ਉਸ ਦੀ ਰਜ਼ਾ ਉਸ ਦੇ ਸੰਤਾਂ ਨੂੰ ਪਾਉਂਦੀ ਹੈ।

ਸਾਜਨ ਰਾਂਗਿ ਰੰਗੀਲੜੇ ਰੰਗੁ ਲਾਲੁ ਬਣਾਇਆ ॥੫॥
ਮਿੱਤਰ ਆਪਣੇ ਪ੍ਰਭੂ ਦੇ ਪ੍ਰੇਮ ਅੰਦਰ ਪ੍ਰਸੰਨ ਹਨ ਉਹ ਆਪਣੇ ਪ੍ਰੀਤਮ ਦੀ ਪ੍ਰੀਤ ਧਾਰਨ ਕਰਦੇ ਹਨ।

ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥
ਜੇਕਰ ਅੰਨ੍ਹਾਂ ਮਨੁੱਖ ਮੁਖੀਆ ਹੋਵੇ ਤਾਂ ਉਹ ਠੀਕ ਰਸਤੇ ਨੂੰ ਕਿਸ ਤਰ੍ਹਾਂ ਪਛਾਣੇਗਾ?

ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥
ਤੁੱਛ ਹੈ ਉਸ ਦੀ ਸਮਝ। ਉਹ ਖੁਦ ਠੱਗਿਆ ਗਿਆ ਹੈ। ਉਸ ਦੇ ਚੇਲੇ ਕਿਸ ਤਰ੍ਹਾਂ ਰਸਤੇ ਨੂੰ ਜਾਣ ਸਕਦੇ ਹਨ?

ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ ॥
ਉਹ ਕਿਸ ਤਰ੍ਹਾਂ ਠੀਕ ਰਸਤੇ ਟੁਰ ਕੇ ਮਾਲਕ ਦੇ ਮੰਦਰ ਨੂੰ ਪੁੱਜ ਸਕਦਾ ਹੈ? ਅੰਨ੍ਹੇ ਆਦਮੀ ਦੀ ਅੰਨ੍ਹੀ ਹੀ ਅਕਲ ਹੈ।

ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ ॥
ਸਾਹਿਬ ਦੇ ਨਾਮ ਦੇ ਬਾਝੋਂ ਇਨਸਾਨ ਨੂੰ ਕੁਝ ਭੀ ਦਿੱਸਦਾ ਨਹੀਂ ਅਤੇ ਅੰਨ੍ਹਾਂ ਇਨਸਾਨ ਸੰਸਾਰੀ ਧੰਦਿਆਂ ਅੰਦਰ ਹੀ ਡੁੱਬ ਜਾਂਦਾ ਹੈ।

ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ ਮਨਿ ਵਸੈ ॥
ਜਦ ਗੁਰਾਂ ਦੀ ਬਾਣੀ ਦਿਲ ਅੰਦਰ ਟਿੱਕ ਜਾਂਦੀ ਹੈ, ਤਾਂ ਰੱਬ ਨੂਰ ਅਤੇ ਖੁਸ਼ੀ ਦਿਨ ਰਾਤ ਚਿੱਤ ਅੰਦਰ ਉਤਪੰਨ ਹੁੰਦੇ ਹਨ।

ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੈ ॥੬॥
ਦੋਨੋਂ ਹੱਥ ਬੰਨ੍ਹ ਕੇ ਤੂੰ ਗੁਰਦੇਵ ਆਗੂ ਅੱਗੇ ਰਸਤਾ ਵਿਖਾਲਣ ਲਈ ਪ੍ਰਾਰਥਨਾ ਕਰ।

ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥
ਜੇਕਰ ਬੰਦਾ ਸਾਈਂ ਵੱਲੋਂ ਓਪਰਾ ਹੋ ਜਾਵ ਤਾਂ ਸਾਰਾ ਸੰਸਾਰ ਉਸ ਨਾਲ ਬਿਗਾਨਾ ਹੋ ਜਾਂਦਾ ਹੈ।

ਕਿਸੁ ਪਹਿ ਖੋਲ੍ਹ੍ਹਉ ਗੰਠੜੀ ਦੂਖੀ ਭਰਿ ਆਇਆ ॥
ਮੈਂ ਕੀਹਦੇ ਅਗੇ ਆਪਣੇ ਦੁੱਖਾਂ ਦੀ ਪੰਡ ਖੋਲ੍ਹਾਂ ਜਦ ਸਾਰੇ ਹੀ ਦੁਖੜਿਆਂ ਨਾਲ ਪਰੀਪੂਰਨ ਹਨ।

ਦੂਖੀ ਭਰਿ ਆਇਆ ਜਗਤੁ ਸਬਾਇਆ ਕਉਣੁ ਜਾਣੈ ਬਿਧਿ ਮੇਰੀਆ ॥
ਸਾਰਾ ਸੰਸਾਰ ਮੁਸੀਬਤਾਂ ਨਾਲ ਭਰਿਆ ਹੋਇਆ ਹੈ। ਜਦ ਮੇਰੀ ਅੰਦਰਲੀ ਅਵਸਥਾ ਨੂੰ ਕੌਣ ਜਾਣ ਸਕਦਾ ਹੈ?

ਆਵਣੇ ਜਾਵਣੇ ਖਰੇ ਡਰਾਵਣੇ ਤੋਟਿ ਨ ਆਵੈ ਫੇਰੀਆ ॥
ਆਉਣੇ ਅਤੇ ਜਾਣੇ ਬੜੇ ਭਿਆਨਕ ਹਨ। ਇਨਸਾਨ ਦੇ ਗੇੜਿਆਂ ਦਾ ਕੋਈ ਹੱ-ਬੰਨਾ ਨਹੀਂ।

ਨਾਮ ਵਿਹੂਣੇ ਊਣੇ ਝੂਣੇ ਨਾ ਗੁਰਿ ਸਬਦੁ ਸੁਣਾਇਆ ॥
ਸਾਈਂ ਦੇ ਨਾਮ ਦੇ ਬਗੈਰ ਪ੍ਰਾਣੀ ਸੱਖਣਾ ਅਤੇ ਨਿਮੌਝੂੜਾ ਹੈ ਤੇ ਗੁਰਬਾਣੀ ਨੂੰ ਨਹੀਂ ਸੁਣਦਾ।

ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥੭॥
ਜੇਕਰ ਬੰਦਾ ਸਾਈਂ ਵੱਲੋਂ ਓਪਰਾ ਹੋ ਜਾਵੇ ਤਾਂ ਸਾਰਾ ਸੰਸਾਰ ਉਸ ਨਾਲ ਬਿਗਾਨਾ ਹੋ ਜਾਂਦਾ ਹੈ।

ਗੁਰ ਮਹਲੀ ਘਰਿ ਆਪਣੈ ਸੋ ਭਰਪੁਰਿ ਲੀਣਾ ॥
ਜੋ ਗੁਰੂ-ਘਰ ਰਾਹੀਂ, ਸੁਆਮੀ ਨੂੰ ਆਪਣੇ ਦਿਲ ਦੇ ਗ੍ਰਹਿ ਅੰਦਰ ਖੋਜਦਾ ਹੈ, ਉਹ ਸਰਬ-ਵਿਆਪਕ ਅੰਦਰ ਸਮਾ ਜਾਂਦਾ ਹੈ।

ਸੇਵਕੁ ਸੇਵਾ ਤਾਂ ਕਰੇ ਸਚ ਸਬਦਿ ਪਤੀਣਾ ॥
ਜੇਕਰ ਗੋਲਾ ਸੱਚੇ ਨਾਮ ਨਾਲ ਪ੍ਰਸੰਨ ਹੋ ਜਾਵੇ, ਕੇਵਲ ਤਦ ਹੀ ਉਹ ਗੁਰਾਂ ਦੀ ਘਾਲ ਕਮਾਉਂਦਾ ਹੈ।

ਸਬਦੇ ਪਤੀਜੈ ਅੰਕੁ ਭੀਜੈ ਸੁ ਮਹਲੁ ਮਹਲਾ ਅੰਤਰੇ ॥
ਪਤਨੀ ਜੋ ਨਾਮ ਨਾਲ ਤ੍ਰਿਪਤ ਹੋਈ ਹੈ ਅਤੇ ਜਿਸ ਦਾ ਹਿਰਦਾ ਦ੍ਰਵਿਆ ਹੋਇਆ ਹੈ; ਉਹ ਆਪਣੇ ਸਿਰ ਦੇ ਸਾਈਂ ਦੇ ਮੰਦਰ ਅੰਦਰ ਵਸਦੀ ਹੈ।

ਆਪਿ ਕਰਤਾ ਕਰੇ ਸੋਈ ਪ੍ਰਭੁ ਆਪਿ ਅੰਤਿ ਨਿਰੰਤਰੇ ॥
ਉਹ ਰਚਣਹਾਰ ਖੁਦ ਸ਼੍ਰਿਸ਼ਟੀ ਨੂੰ ਰਚਦਾ ਹੈ ਅਤੇ ਖੁਦ ਹੀ ਸੁਆਮੀ ਲਗਾਤਾਰ ਇਸ ਦਾ ਖਾਤਮਾ ਕਰ ਦਿੰਦਾ ਹੈ।

ਗੁਰ ਸਬਦਿ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ ॥
ਗੁਰਬਾਣੀ ਪ੍ਰਾਣੀ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੀ ਹੈ ਤੇ ਤਦ ਉਹ ਸ਼ਸ਼ੋਭਤ ਹੋ ਜਾਂਦਾ ਹੈ ਅਤੇ ਸੁਤੇ ਸਿਧ ਕੀਰਤਨ ਉਸ ਦੇ ਅੰਦਰ ਗੂੰਜਦਾ ਹੈ।

ਗੁਰ ਮਹਲੀ ਘਰਿ ਆਪਣੈ ਸੋ ਭਰਿਪੁਰਿ ਲੀਣਾ ॥੮॥
ਜੋ ਗੁਰੂ-ਘਰ ਰਾਹੀਂ, ਸੁਆਮੀ ਨੂੰ ਆਪਣੇ ਦਿਲ ਦੇ ਘਰ ਅੰਦਰ ਖੋਜਦਾ ਹੈ, ਉਹ ਸਰਬ-ਵਿਆਪਕ ਪੁਰਖ ਅੰਦਰ ਸਮਾਂ ਜਾਂਦਾ ਹੈ।

ਕੀਤਾ ਕਿਆ ਸਾਲਾਹੀਐ ਕਰਿ ਵੇਖੈ ਸੋਈ ॥
ਤੂੰ ਰਚੇ ਹੋਏ ਦੀ ਸਿਫ਼ਤ ਕਿਉਂ ਕਰਦਾ ਹੈ? ਤੂੰ ਉਸ ਦੀ ਸਿਫ਼ਤ ਕਰ, ਜੋ ਸਾਰਿਆਂ ਨੂੰ ਰਚਦਾ ਤੇ ਵੇਖਦਾ ਹੈ।

ਤਾ ਕੀ ਕੀਮਤਿ ਨਾ ਪਵੈ ਜੇ ਲੋਚੈ ਕੋਈ ॥
ਉਸ ਦਾ ਮੁੱਲ ਨਹੀਂ ਮਾਇਆ ਨਹੀਂ ਜਾ ਸਕਦਾ ਜਿੰਨੀ ਮਰਜ਼ੀ ਭੀ ਇਨਸਾਨ ਖਾਹਿਸ਼ ਪਿਆ ਕਰੇ।

ਕੀਮਤਿ ਸੋ ਪਾਵੈ ਆਪਿ ਜਾਣਾਵੈ ਆਪਿ ਅਭੁਲੁ ਨ ਭੁਲਏ ॥
ਕੇਵਲ ਉਹ ਹੀ ਉਸ ਦਾ ਮੁੱਲ ਪਾ ਸਕਦਾ ਹੈ, ਜਿਸ ਨੂੰ ਉਹ ਆਪਣਾ ਆਪ ਦਰਸਾਉਂਦਾ ਹੈ। ਸੁਆਮੀ ਖੁਦ ਅਚੂਕ ਹੈ ਅਤੇ ਚੁੱਕਵਾਂ ਨਹੀਂ।

ਜੈ ਜੈ ਕਾਰੁ ਕਰਹਿ ਤੁਧੁ ਭਾਵਹਿ ਗੁਰ ਕੈ ਸਬਦਿ ਅਮੁਲਏ ॥
ਹੇ ਮੇਰੇ ਮਾਲਕ! ਕੇਵਲ ਉਹ ਹੀ, ਜੋ ਤੈਨੂੰ ਚੰਗਾ ਲੱਗਦਾ ਹੈ, ਗੁਰਾਂ ਦੀ ਅਮੋਲਕ ਬਾਣੀ ਰਾਹੀਂ ਤੇਰੀ ਸਿਫ਼ਤ-ਸ਼ਲਾਘਾ ਕਰਦਾ ਹੈ।

ਹੀਣਉ ਨੀਚੁ ਕਰਉ ਬੇਨੰਤੀ ਸਾਚੁ ਨ ਛੋਡਉ ਭਾਈ ॥
ਮੈਂ, ਕਮੀਣਾ ਅਤੇ ਅਧਮ, ਸੁਆਮੀ ਅੱਗੇ ਇਕ ਪ੍ਰਾਰਥਨਾ ਕਰਦਾ ਹਾਂ, ਹੇ ਵੀਰ! ਕਿ ਮੈਂ ਸੱਚੇ ਨਾਮ ਨੂੰ ਕਦੇ ਵੀ ਨਾਂ ਤਿਆਗਾਂਗਾ।

ਨਾਨਕ ਜਿਨਿ ਕਰਿ ਦੇਖਿਆ ਦੇਵੈ ਮਤਿ ਸਾਈ ॥੯॥੨॥੫॥
ਨਾਨਕ, ਜਿਸ ਨੇ ਰਚਨਾ ਰਚੀ ਹੈ, ਉਹ ਇਸ ਦੀ ਦੇਖ-ਭਾਲ ਕਰਦਾ ਹੈ ਅਤੇ ਕੇਵਲ ਉਹ ਹੀ ਅਸਲੀ ਸਮਝ ਬਖਸ਼ਦਾ ਹੈ।

ਰਾਗੁ ਸੂਹੀ ਛੰਤ ਮਹਲਾ ੩ ਘਰੁ ੨
ਰਾਗ ਸੂਹੀ ਛੰਤ ਤੀਰੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਸੁਖ ਸੋਹਿਲੜਾ ਹਰਿ ਧਿਆਵਹੁ ॥
ਤੂੰ ਆਰਾਮ ਅਤੇ ਅਨੰਦ ਦੇਣਹਾਰ ਵਾਹਿਗੁਰੂ ਦਾ ਸਿਮਰਨ ਕਰ,

ਗੁਰਮੁਖਿ ਹਰਿ ਫਲੁ ਪਾਵਹੁ ॥
ਅਤੇ ਗੁਰਾਂ ਦੇ ਰਾਹੀਂ ਪ੍ਰਭੂ ਦੇ ਫਲ ਨੂੰ ਪਰਾਪਤ ਕਰ।

ਗੁਰਮੁਖਿ ਫਲੁ ਪਾਵਹੁ ਹਰਿ ਨਾਮੁ ਧਿਆਵਹੁ ਜਨਮ ਜਨਮ ਕੇ ਦੂਖ ਨਿਵਾਰੇ ॥
ਗੁਰਾਂ ਦੁਆਰਾ ਮੇਵੇ ਨੂੰ ਪਰਾਪਤ ਕਰਨ ਅਤੇ ਸਾਈਂ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਤੂੰ ਅਨੇਕ ਜਨਮਾਂ ਦਿਆਂ ਦੁੱਖੜਿਆਂ ਨੂੰ ਦੂਰ ਕਰ ਲਵੇਂਗਾ।

ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਕਾਰਜ ਸਭਿ ਸਵਾਰੇ ॥
ਕੁਰਬਾਨ ਹਾਂ, ਮੈਂ ਆਪਣੇ ਗੁਰਾਂ ਉਤੇ, ਜਿਨ੍ਹਾਂ ਨੇ ਮੇਰੇ ਕੰਮ-ਕਾਜ ਰਾਸ ਕਰ ਦਿੱਤੇ ਹਨ।

ਹਰਿ ਪ੍ਰਭੁ ਕ੍ਰਿਪਾ ਕਰੇ ਹਰਿ ਜਾਪਹੁ ਸੁਖ ਫਲ ਹਰਿ ਜਨ ਪਾਵਹੁ ॥
ਹੇ ਰੱਬ ਦੇ ਬੰਦੇ! ਜੇਕਰ ਤੂੰ ਵਾਹਿਗੁਰੂ ਨੂੰ ਯਾਦ ਕਰੇਂ ਸੁਆਮੀ ਵਾਹਿਗੁਰੂ ਤੇਰੇ ਤੇ ਤਰਸ ਕਰੇਗਾ ਅਤੇ ਤੂੰ ਆਰਾਮ-ਬਖਸ਼ਣਹਾਰ ਮੇਵੇ ਨੂੰ ਪਾ ਲਵੇਂਗਾ।

ਨਾਨਕੁ ਕਹੈ ਸੁਣਹੁ ਜਨ ਭਾਈ ਸੁਖ ਸੋਹਿਲੜਾ ਹਰਿ ਧਿਆਵਹੁ ॥੧॥
ਗੁਰੂ ਜੀ ਫਰਮਾਉਂਦੇ ਹਨ; ਹੇ ਬੰਦੇ! ਮੇਰੇ ਵੀਰ! ਤੂੰ ਕੰਨ ਕਰ। ਆਰਾਮ ਅਤੇ ਅਨੰਦ ਪਰਾਪਤ ਕਰਨ ਲਈ ਤੂੰ ਸੁਆਮੀ ਦਾ ਸਿਮਰਨ ਕਰ।

ਸੁਣਿ ਹਰਿ ਗੁਣ ਭੀਨੇ ਸਹਜਿ ਸੁਭਾਏ ॥
ਪ੍ਰਭੂ ਦੀਆਂ ਚੰਗਿਆਈਆਂ ਸ੍ਰਵਣ ਕਰ ਕੇ ਮੈਂ ਸੁਖੈਨ ਦੀ ਤਰੋ-ਤਰ ਹੋ ਗਿਆ ਹਾਂ।

ਗੁਰਮਤਿ ਸਹਜੇ ਨਾਮੁ ਧਿਆਏ ॥
ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਸੁਤੇਨਿਧ ਹੀ ਸਾਹਿਬ ਦੇ ਨਾਮ ਦਾ ਉਚਾਰਨ ਕੀਤਾ ਹੈ।

ਜਿਨ ਕਉ ਧੁਰਿ ਲਿਖਿਆ ਤਿਨ ਗੁਰੁ ਮਿਲਿਆ ਤਿਨ ਜਨਮ ਮਰਣ ਭਉ ਭਾਗਾ ॥
ਜਿਨ੍ਹਾਂ ਲਈ ਮੁੱਢ ਤੋਂ ਇਸ ਤਰ੍ਹਾਂ ਲਿਖਿਆ ਹੋਇਆ ਹੈ, ਉਨ੍ਹਾਂ ਨੂੰ ਗੁਰੂ ਜੀ ਮਿਲ ਪੈਂਦੇ ਹਨ ਅਤੇ ਉਨ੍ਹਾਂ ਦਾ ਮੰਜਣ ਅਤੇ ਮਰਨ ਦਾ ਡਰ ਦੌੜ ਜਾਂਦਾ ਹੈ।

copyright GurbaniShare.com all right reserved. Email