ਹਰਿ ਅੰਮ੍ਰਿਤਿ ਭਰੇ ਭੰਡਾਰ ਸਭੁ ਕਿਛੁ ਹੈ ਘਰਿ ਤਿਸ ਕੈ ਬਲਿ ਰਾਮ ਜੀਉ ॥ ਵਾਹਿਗੁਰੂ ਦੇ ਖਜਾਨੇ ਸੁਧਾਰਸ ਨਾਂਲ ਪਰੀਪੂਰਨ ਹਨ। ਹਰ ਵਸਤੂ ਉਸ ਦੇ ਗ੍ਰਿਹ ਵਿੱਚ ਹੈ। ਪੂਜਯ ਪ੍ਰਭੂ ਉਤੋਂ ਮੈਂ ਕੁਰਬਾਨ ਜਾਂਦਾ ਹਾਂ। ਬਾਬੁਲੁ ਮੇਰਾ ਵਡ ਸਮਰਥਾ ਕਰਣ ਕਾਰਣ ਪ੍ਰਭੁ ਹਾਰਾ ॥ ਮੇਰਾ ਪਿਤਾ ਬੜਾ ਬਲਵਾਨ ਹੈ। ਸੁਆਮੀ ਸਾਰਿਆਂ ਕੰਮਾਂ ਦਾ ਕਰਨ ਵਾਲਾ ਹੈ। ਜਿਸੁ ਸਿਮਰਤ ਦੁਖੁ ਕੋਈ ਨ ਲਾਗੈ ਭਉਜਲੁ ਪਾਰਿ ਉਤਾਰਾ ॥ ਜਿਸ ਦਾ ਆਰਾਧਨ ਕਰਨ ਦੁਆਰਾ, ਮੈਨੂੰ ਕੋਈ ਆਪਣਾ ਨਹੀਂ ਚਿਮੜਦੀ ਅਤੇ ਮੈਂ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਦਾ ਹਾਂ। ਆਦਿ ਜੁਗਾਦਿ ਭਗਤਨ ਕਾ ਰਾਖਾ ਉਸਤਤਿ ਕਰਿ ਕਰਿ ਜੀਵਾ ॥ ਪ੍ਰਾਰੰਭ ਅਤੇ ਯੁੱਗਾਂ ਦੇ ਸ਼ੁਰੂ ਵਿੱਚ, ਸਾਹਿਬ ਆਪਣੇ ਸੰਤਾਂ ਦਾ ਰਖਿਅਕ ਹੈ। ਮੈਂ ਉਸ ਦੀ ਇਕ-ਰਸ ਕੀਰਤੀ ਕਰ ਕੇ ਜੀਉਂਦਾ ਹਾਂ। ਨਾਨਕ ਨਾਮੁ ਮਹਾ ਰਸੁ ਮੀਠਾ ਅਨਦਿਨੁ ਮਨਿ ਤਨਿ ਪੀਵਾ ॥੧॥ ਨਾਨਕ ਮਿੱਠੜਾ ਹੈ ਪਰਮ ਅੰਮ੍ਰਿਤ ਪ੍ਰਭੂ ਦੇ ਨਾਂਮ ਦਾ। ਆਪਣੀ ਆਤਮਾ ਦੇ ਦੇਹ ਨਾਲ ਮੈਂ ਰਾਤ ਦਿਨ ਇਸ ਨੂੰ ਪਾਨ ਕਰਦਾ ਹਾਂ। ਹਰਿ ਆਪੇ ਲਏ ਮਿਲਾਇ ਕਿਉ ਵੇਛੋੜਾ ਥੀਵਈ ਬਲਿ ਰਾਮ ਜੀਉ ॥ ਉਸ ਦਾ ਕਿਸ ਤਰ੍ਹਾਂ ਵਿਛੋੜਾ ਹੋ ਸਕਦਾ ਹੈ, ਜਿਸ ਨੂੰ ਵਾਹਿਗੁਰੂ ਆਪਣੇ ਨਾਲ ਮਿਲਾ ਲੈਂਦਾ ਹੈ? ਕੁਰਬਾਨ ਹਾਂ, ਮੈਂ ਆਪਣੇ ਪੂਜਯ ਪ੍ਰਭੂ ਉਤੋਂ। ਜਿਸ ਨੋ ਤੇਰੀ ਟੇਕ ਸੋ ਸਦਾ ਸਦ ਜੀਵਈ ਬਲਿ ਰਾਮ ਜੀਉ ॥ ਜਿਸ ਨੂੰ ਤੇਰਾ ਆਸਰਾ ਹੈ, ਹੇ ਸੁਆਮੀ! ਉਹ ਹਮੇਸ਼ਾ, ਹਮੇਸ਼ਾਂ ਲਈ ਜੀਉਂਦਾ ਹੈ। ਮੈਂ ਸਾਈਂ ਉਤੋਂ ਕੁਰਬਾਨ ਹਾਂ। ਤੇਰੀ ਟੇਕ ਤੁਝੈ ਤੇ ਪਾਈ ਸਾਚੇ ਸਿਰਜਣਹਾਰਾ ॥ ਤੇਰਾ ਆਸਰਾ ਮੈਨੂੰ ਕੇਵਲ ਤੇਰੇ ਪਾਸੋਂ ਹੀ ਪਰਾਪਤ ਹੈ, ਹੇ ਮੇਰੇ ਸੱਚੇ ਕਰਤਾਰ! ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ॥ ਇਹੋ ਜਿਹਾ ਹੈ ਮੇਰਾ ਸੁਆਮੀ ਜਿਸ ਤੋਂ ਸੱਖਣਾ ਕੋਈ ਜਣਾ ਭੀ ਨਹੀਂ। ਸੰਤ ਜਨਾ ਮਿਲਿ ਮੰਗਲੁ ਗਾਇਆ ਦਿਨੁ ਰੈਨਿ ਆਸ ਤੁਮ੍ਹ੍ਹਾਰੀ ॥ ਪਵਿੱਤਰ ਪੁਰਸ਼ਾਂ ਨਾਲ ਮਿਲ ਕੇ ਮੈਂ ਤੇਰਾ ਜੱਸ ਗਾਉਂਦਾ ਅਤੇ ਦਿਨ ਰਾਤ ਮੈਨੂੰ ਤੇਰੇ ਮਿਲਣ ਦੀ ਉਮੀਦ ਹੈ, ਹੇ ਸੁਆਮੀ! ਸਫਲੁ ਦਰਸੁ ਭੇਟਿਆ ਗੁਰੁ ਪੂਰਾ ਨਾਨਕ ਸਦ ਬਲਿਹਾਰੀ ॥੨॥ ਪੂਰਨ ਗੁਰਾਂ ਦਾ ਫਲਦਾਇਕ ਦਰਸ਼ਨ ਮੈਂ ਪਾ ਲਿਆ ਹੈ। ਆਪਣੇ ਗੁਰਦੇਵ ਜੀ ਦੇ ਉਤੋਂ ਨਾਨਕ ਸਦੀਵ ਹੀ ਕੁਰਬਾਨ ਜਾਂਦਾ ਹੈ। ਸੰਮ੍ਹ੍ਹਲਿਆ ਸਚੁ ਥਾਨੁ ਮਾਨੁ ਮਹਤੁ ਸਚੁ ਪਾਇਆ ਬਲਿ ਰਾਮ ਜੀਉ ॥ ਸਾਹਿਬ ਦੇ ਸੱਚੇ ਨਿਵਾਸ-ਅਸਥਾਨ ਦਾ ਚਿੰਤਨ ਕਰਨ ਦੁਆਰਾ ਮੈਂ ਇੱਜ਼ਤ, ਵਿਸ਼ਾਲਤਾ ਅਤੇ ਸੱਚ ਨੂੰ ਪਰਾਪਤ ਕਰਦਾ ਹਾਂ। ਕੁਰਬਾਨ ਹਾਂ ਮੈਂ ਆਪਣੇ ਪੂਜਯ ਪ੍ਰਭੂ ਉਤੋਂ। ਸਤਿਗੁਰੁ ਮਿਲਿਆ ਦਇਆਲੁ ਗੁਣ ਅਬਿਨਾਸੀ ਗਾਇਆ ਬਲਿ ਰਾਮ ਜੀਉ ॥ ਮਿਹਰਬਾਨ ਸੱਚੇ ਗੁਰਾਂ ਨੂੰ ਮਿਲ ਕੇ ਮੈਂ ਅਮਰ ਸੁਆਮੀ ਦੀ ਕੀਰਤੀ ਗਾਇਨ ਕਰਦਾ ਹਾਂ। ਬਲਿਹਾਰਨੇ ਜਾਂਦਾ ਹਾਂ ਮੈਂ ਆਪਣੇ ਪੂਜਯ ਪ੍ਰਭੂ ਉਤੋਂ। ਗੁਣ ਗੋਵਿੰਦ ਗਾਉ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆ ॥ ਸਦਾ, ਸਦਾ ਮੈਂ ਪਿਆਰੇ ਜਗਤ ਦੇ ਮਾਲਕ ਦੀਆਂ ਸਿਫਤਾਂ ਗਾਇਨ ਕਰਦਾ ਹਾਂ, ਜੋ ਮੇਰੀ ਜਿੰਦ-ਜਾਨ ਦਾ ਸਾਹਿਬ ਹੈ। ਸੁਭ ਦਿਵਸ ਆਏ ਗਹਿ ਕੰਠਿ ਲਾਏ ਮਿਲੇ ਅੰਤਰਜਾਮੀਆ ॥ ਭਲੇ ਦਿਹਾੜੇ ਆ ਗਏ ਹਨ, ਅੰਦਰਲੀਆਂ ਜਾਨਣਹਾਰ ਹਰੀ ਮੈਨੂੰ ਮਿਲ ਪਿਆ ਹੈ ਅਤੇ ਉਸ ਨੇ ਘੁੱਟ ਕੇ ਮੈਨੂੰ ਆਪਣੇ ਗਲੇ ਨਾਲ ਲਾ ਲਿਆ ਹੈ। ਸਤੁ ਸੰਤੋਖੁ ਵਜਹਿ ਵਾਜੇ ਅਨਹਦਾ ਝੁਣਕਾਰੇ ॥ ਸੱਚ ਸੰਤੁਸ਼ਟਤਾ ਦੇ ਸੰਗੀਤਕ ਸਾਜ ਵੱਜਦੇ ਹਨ ਅਤੇ ਸੁੱਤੇ ਸਿੱਧ ਕੀਰਤਨ ਮੇਰੇ ਅੰਦਰ ਗੂੰਜਦਾ ਹੈ। ਸੁਣਿ ਭੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਣੈਹਾਰੇ ॥੩॥ ਸਿਰਜਣਹਾਰ ਸੁਆਮੀ ਮਾਲਕ ਦਾ ਕੀਰਤਨ ਸੁਣਨ ਦੁਆਰਾ, ਮੇਰੇ ਸਾਰੇ ਡਰ ਦੂਰ ਹੋ ਗਏ ਹਨ, ਹੇ ਨਾਨਕ! ਉਪਜਿਆ ਤਤੁ ਗਿਆਨੁ ਸਾਹੁਰੈ ਪੇਈਐ ਇਕੁ ਹਰਿ ਬਲਿ ਰਾਮ ਜੀਉ ॥ ਜਦ ਬ੍ਰਹਮ ਵੀਚਾਰ ਦਾ ਜੋਹਰ ਉਤਪੰਨ ਹੋ ਜਾਂਦਾ ਹੈ। ਤਾਂ ਮੈਂ ਇਸ ਲੋਕ ਅਤੇ ਪ੍ਰਲੋਕ ਅੰਦਰ ਇਕ ਸੁਆਮੀ ਨੂੰ ਵੇਖਦਾ ਹਾਂ। ਬ੍ਰਹਮੈ ਬ੍ਰਹਮੁ ਮਿਲਿਆ ਕੋਇ ਨ ਸਾਕੈ ਭਿੰਨ ਕਰਿ ਬਲਿ ਰਾਮ ਜੀਉ ॥ ਜਦ ਪਰਮ ਆਤਮਾ ਮੇਰੀ ਆਤਮਾ ਨਾਲ ਮਿਲ ਜਾਂਦੀ ਹੈ ਤਾਂ ਕੋਈ ਭੀ ਉਨ੍ਹਾਂ ਨੂੰ ਵੱਖਰਾ ਨਹੀਂ ਕਰ ਸਕਦਾ। ਘੋਲੀ ਜਾਂਦਾ ਹਾਂ ਮੈਂ ਆਪਣੇ ਪੂਜਯ ਪ੍ਰਭੂ ਉਤੋਂ। ਬਿਸਮੁ ਪੇਖੈ ਬਿਸਮੁ ਸੁਣੀਐ ਬਿਸਮਾਦੁ ਨਦਰੀ ਆਇਆ ॥ ਅਦਭੁੱਤ ਸਾਈਂ ਨੂੰ ਮੈਂ ਵੇਖਦਾ ਹਾਂ, ਅਦਭੁੱਤ ਸਾਈਂ ਬਾਰੇ ਹੀ ਮੈਂ ਸੁਣਦਾ ਹਾਂ ਅਤੇ ਅਦਭੁੱਤ ਸੁਆਮੀ ਹੀ ਮੇਰੀ ਨਜ਼ਰੀ ਪੈਂਦਾ ਹੈ। ਜਲਿ ਥਲਿ ਮਹੀਅਲਿ ਪੂਰਨ ਸੁਆਮੀ ਘਟਿ ਘਟਿ ਰਹਿਆ ਸਮਾਇਆ ॥ ਸਾਈਂ ਸਮੁੰਦਰ, ਜਮੀਨ ਅਤੇ ਅਸਮਾਨ ਨੂੰ ਭਰ ਰਿਹਾ ਹੈ ਅਤੇ ਹਰ ਦਿਲ ਅੰਦਰ ਰਮਿਆ ਹੋਇਆ ਹੈ। ਜਿਸ ਤੇ ਉਪਜਿਆ ਤਿਸੁ ਮਾਹਿ ਸਮਾਇਆ ਕੀਮਤਿ ਕਹਣੁ ਨ ਜਾਏ ॥ ਮੈਂ ਉਸ ਪ੍ਰਭੁ ਅੰਦਰ ਲੀਨ ਹੋ ਗਿਆ ਹਾਂ, ਜਿਸ ਤੋਂ ਮੈਂ ਉਤਪੰਨ ਹੋਇਆ ਸਾਂ ਅਤੇ ਇਸ ਮਿਲਾਪ ਦਾ ਮੁੱਲ ਆਖਿਆ ਨਹੀਂ ਜਾ ਸਕਦਾ। ਜਿਸ ਕੇ ਚਲਤ ਨ ਜਾਹੀ ਲਖਣੇ ਨਾਨਕ ਤਿਸਹਿ ਧਿਆਏ ॥੪॥੨॥ ਨਾਨਕ ਉਸ ਦਾ ਆਰਾਧਨ ਕਰਦਾ ਹੈ, ਜਿਸ ਦੀਆਂ ਅਸਚਰਜ ਖੇਡਾਂ ਜਾਣੀਆਂ ਨਹੀਂ ਜਾ ਸਕਦੀਆਂ। ਰਾਗੁ ਸੂਹੀ ਛੰਤ ਮਹਲਾ ੫ ਘਰੁ ੨ ਰਾਗੁ ਸੂਹੀ ਛੰਤ। ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆਰਾ ਉਹ ਪਾਇਆ ਜਾਂਦਾ ਹੈ। ਗੋਬਿੰਦ ਗੁਣ ਗਾਵਣ ਲਾਗੇ ॥ ਮੈਂ ਆਪਣੇ ਸ਼੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਉਂਦਾ ਹਾਂ, ਹਰਿ ਰੰਗਿ ਅਨਦਿਨੁ ਜਾਗੇ ॥ ਅਤੇ ਰੈਣ ਦਿਹੁੰ ਆਪਣੇ ਪ੍ਰਭੂ ਦੀ ਪ੍ਰੀਤ ਅੰਦਰ ਜਾਗਦਾ ਹਾਂ। ਹਰਿ ਰੰਗਿ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ॥ ਪ੍ਰਭੂ ਦੀ ਪ੍ਰੀਤ ਅੰਦਰ ਜਾਗ ਕੇ ਮੇਰੇ ਗੁਨਾਹ ਦੋੜ ਜਾਂਦੇ ਹਨ ਅਤੇ ਮੈਂ ਪ੍ਰੀਤਵਾਨ ਸਾਧੂਆਂ ਨੂੰ ਮਿਲ ਪੈਂਦਾ ਹਾਂ। ਗੁਰ ਚਰਣ ਲਾਗੇ ਭਰਮ ਭਾਗੇ ਕਾਜ ਸਗਲ ਸਵਾਰਿਆ ॥ ਗੁਰਾਂ ਦੇ ਪੈਰੀ ਪੈਣ ਦਆਰਾ, ਮੇਰੇ ਸੰਸੇ ਨਵਿਰਤ ਹੋ ਗਏ ਹਨ ਅਤੇ ਮੇਰੇ ਸਾਰੇ ਕਾਰਜ ਰਾਸ ਹੋ ਗਏ ਹਨ। ਸੁਣਿ ਸ੍ਰਵਣ ਬਾਣੀ ਸਹਜਿ ਜਾਣੀ ਹਰਿ ਨਾਮੁ ਜਪਿ ਵਡਭਾਗੈ ॥ ਆਪਣੇ ਕੰਨਾਂ ਨਾਲ ਗੁਰਾਂ ਦੀ ਬਾਣੀ ਸਰਵਨ ਕਰਕੇ ਮੈਂ ਪ੍ਰਭੂ ਨੂੰ ਅਨੁਭਵ ਕਰ ਲਿਆ ਹੈ। ਪਰਮ ਚੰਗੇ ਭਾਗਾਂ ਦੁਆਰਾ ਮੈਂ ਆਪਣੇ ਵਾਹਿਗੁਰੂ ਦੇ ਨਾਮ ਦਾ ਚਿੰਤਨ ਕੀਤਾ ਹੈ। ਬਿਨਵੰਤਿ ਨਾਨਕ ਸਰਣਿ ਸੁਆਮੀ ਜੀਉ ਪਿੰਡੁ ਪ੍ਰਭ ਆਗੈ ॥੧॥ ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਸਾਹਿਬ ਦੀ ਸਰਣਾਗਤ ਸੰਭਾਲੀ ਹੈ ਅਤੇ ਆਪਣੀ ਜਿੰਦੜੀ ਤੇ ਦੇਹ ਮੈਂ ਆਪਣੇ ਮਾਲਕ ਮੂਹਰੇ ਸਮਰਪਨ ਕਰਦਾ ਹਾਂ। ਅਨਹਤ ਸਬਦੁ ਸੁਹਾਵਾ ॥ ਸੁੰਦਰ ਹੈ ਬੈਕੁੰਠੀ ਕੀਰਤਨ। ਸਚੁ ਮੰਗਲੁ ਹਰਿ ਜਸੁ ਗਾਵਾ ॥ ਰੱਬ ਦੀ ਕੀਰਤੀ ਗਾਉਣ ਦੁਆਰਾ ਸੱਚੀ ਖੁਸ਼ੀ ਉਤਪੰਨ ਹੋ ਜਾਂਦੀ ਹੈ। ਗੁਣ ਗਾਇ ਹਰਿ ਹਰਿ ਦੂਖ ਨਾਸੇ ਰਹਸੁ ਉਪਜੈ ਮਨਿ ਘਣਾ ॥ ਸੁਆਮੀ ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਮੇਰੀ ਪੀੜ ਨਵਿਰਤ ਹੋ ਗਈ ਹੈ ਅਤੇ ਮੇਰੇ ਚਿੱਤ ਅੰਦਰ ਘਣੇਰੀ ਖੁਸ਼ੀ ਉਤਪੰਨ ਹੋ ਗਈ ਹੈ। ਮਨੁ ਤੰਨੁ ਨਿਰਮਲੁ ਦੇਖਿ ਦਰਸਨੁ ਨਾਮੁ ਪ੍ਰਭ ਕਾ ਮੁਖਿ ਭਣਾ ॥ ਸਾਈਂ ਦਾ ਦੀਦਾਰ ਵੇਖ ਕੇ ਮੇਰੀ ਆਤਮਾ ਤੇ ਦੇਹ ਪਵਿੱਤਰ ਹੋ ਗਏ ਹਨ, ਅਤੇ ਮੈਂ ਆਪਣੇ ਮੂੰਹ ਨਾਲ ਸਾਈਂ ਦੇ ਨਾਮ ਨੂੰ ਉਚਾਰਦਾ ਹਾਂ। copyright GurbaniShare.com all right reserved. Email |