ਹੋਇ ਰੇਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਭਾਵਾ ॥ ਸੰਤਾਂ ਦੇ ਪੈਰਾਂ ਦੀ ਧੂੜ ਅਤੇ ਆਪਣੇ ਸੁਆਮੀ ਮਾਲਕ ਨੂੰ ਸਿਮਰ ਕੇ ਮੈਂ ਉਸ ਨੂੰ ਚੰਗਾ ਲੱਗਣ ਲੱਗ ਗਿਆ ਹਾਂ। ਬਿਨਵੰਤਿ ਨਾਨਕ ਦਇਆ ਧਾਰਹੁ ਸਦਾ ਹਰਿ ਗੁਣ ਗਾਵਾ ॥੨॥ ਨਾਨਕ ਜੋਦੜੀ ਕਰਦਾ ਹੈ, ਹੇ ਵਾਹਿਗੁਰੂ! ਮੇਰੇ ਉਤੇ ਮਿਹਰ ਕਰ ਤਾਂ ਜੋ ਮੈਂ ਹਮੇਸ਼ਾਂ ਹੀ ਤੇਰੀਆਂ ਸਿਫਤਾਂ ਗਾਇਨ ਕਰਦਾ ਰਹਾਂ। ਗੁਰ ਮਿਲਿ ਸਾਗਰੁ ਤਰਿਆ ॥ ਗੁਰਾਂ ਨਾਲ ਮਿਲਣ ਦੁਆਰਾ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ। ਹਰਿ ਚਰਣ ਜਪਤ ਨਿਸਤਰਿਆ ॥ ਆਪਣੇ ਵਾਹਿਗੁਰੂ ਦੇ ਪੈਰਾਂ ਦਾ ਆਰਾਧਨ ਕਰਨ ਦੁਆਰਾ ਮੇਰਾ ਪਾਰ ਉਤਾਰਾ ਹੋ ਗਿਆ ਹੈ। ਹਰਿ ਚਰਣ ਧਿਆਏ ਸਭਿ ਫਲ ਪਾਏ ਮਿਟੇ ਆਵਣ ਜਾਣਾ ॥ ਪ੍ਰਭੂ ਦੇ ਪੈਰਾਂ ਦਾ ਸਿਮਰਨ ਕਰਨ ਦੁਆਰਾ, ਮੈਂ ਸਾਰੇ ਮੇਵੇ ਪਰਾਪਤ ਕਰ ਲਏ ਹਨ ਅਤੇ ਮੇਰੇ ਆਉਣੇ ਤੇ ਜਾਣੇ ਮੁੱਕ ਗਏ ਹਨ। ਭਾਇ ਭਗਤਿ ਸੁਭਾਇ ਹਰਿ ਜਪਿ ਆਪਣੇ ਪ੍ਰਭ ਭਾਵਾ ॥ ਪ੍ਰੇਮ-ਭਰੀ ਉਪਾਸ਼ਨਾ ਸਹਿਤ ਮੈਂ ਆਪਣੇ ਸੁਆਮੀ ਵਾਹਿਗੁਰੂ ਦਾ ਆਰਾਧਨ ਕਰਦਾ ਹਾਂ ਅਤੇ ਇਸ ਤਰ੍ਹਾਂ ਸੁਭਾਵਕ ਹੀ ਉਸ ਨੂੰ ਚੰਗਾ ਲੱਗਦਾ ਹਾਂ। ਜਪਿ ਏਕੁ ਅਲਖ ਅਪਾਰ ਪੂਰਨ ਤਿਸੁ ਬਿਨਾ ਨਹੀ ਕੋਈ ॥ ਤੂੰ ਇਕ ਅਦ੍ਰਿਸ਼ਟ, ਅਨੰਤ ਅਤੇ ਪੂਰੇ ਪ੍ਰਭੂ ਦਾ ਸਿਮਰਨ ਕਰ। ਉਸ ਦੇ ਬਾਝੋਂ ਹੋਰ ਕੋਈ ਨਹੀਂ। ਬਿਨਵੰਤਿ ਨਾਨਕ ਗੁਰਿ ਭਰਮੁ ਖੋਇਆ ਜਤ ਦੇਖਾ ਤਤ ਸੋਈ ॥੩॥ ਨਾਨਕ ਬੇਨਤੀ ਕਰਦਾ ਹੈ, ਗੁਰਾਂ ਨੇ ਮੇਰਾ ਸੰਦੇਹ ਦੂਰ ਕਰ ਦਿੱਤਾ ਹੈ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਸਾਈਂ ਨੂੰ ਪਾਉਂਦਾ ਹਾਂ। ਪਤਿਤ ਪਾਵਨ ਹਰਿ ਨਾਮਾ ॥ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਮੇਰਾ ਵਾਹਿਗੁਰੂ ਦਾ ਨਾਮ। ਪੂਰਨ ਸੰਤ ਜਨਾ ਕੇ ਕਾਮਾ ॥ ਇਹ ਨੇਕ ਬੰਦਿਆਂ ਦੇ ਕਾਰਜ ਰਾਸ ਕਰ ਦਿੰਦਾ ਹੈ। ਗੁਰੁ ਸੰਤੁ ਪਾਇਆ ਪ੍ਰਭੁ ਧਿਆਇਆ ਸਗਲ ਇਛਾ ਪੁੰਨੀਆ ॥ ਸਾਧੂ ਗੁਰਦੇਵ ਨੂੰ ਪਾ ਕੇ ਮੈਂ ਸਾਹਿਬ ਦਾ ਸਿਮਰਨ ਕੀਤਾ ਹੈ ਅਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ। ਹਉ ਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿਰੀ ਵਿਛੁੰਨਿਆ ॥ ਮੇਰਾ ਹੰਕਾਰ ਦਾ ਬੁਖਾਰ ਰਫਾ ਹੋ ਗਿਆ ਹੈ ਅਤੇ ਮੈਂ ਸਦੀਵ ਹੀ ਖੁਸ਼ ਰਹਿੰਦਾ ਹਾਂ। ਦੇਰ ਤੋਂ ਵਿਛੜੇ ਹੋਏ ਆਪਣੇ ਸੁਆਮੀ ਨੂੰ ਹੁਣ ਮੈਂ ਮਿਲ ਪਿਆ ਹਾਂ। ਮਨਿ ਸਾਤਿ ਆਈ ਵਜੀ ਵਧਾਈ ਮਨਹੁ ਕਦੇ ਨ ਵੀਸਰੈ ॥ ਮੇਰਾ ਚਿੱਤ ਆਰਾਮ ਵਿੱਚ ਹੈ, ਮੈਨੂੰ ਮੁਬਾਰਕਾਂ ਮਿਲਦੀਆਂ ਹਨ ਅਤੇ ਆਪਣੇ ਦਿਲੋਂ ਮੈਂ ਪ੍ਰਭੂ ਨੂੰ ਕਦਾਚਿਤ ਨਹੀਂ ਭੁਲਾਉਂਦਾ। ਬਿਨਵੰਤਿ ਨਾਨਕ ਸਤਿਗੁਰਿ ਦ੍ਰਿੜਾਇਆ ਸਦਾ ਭਜੁ ਜਗਦੀਸਰੈ ॥੪॥੧॥੩॥ ਗੁਰੂ ਜੀ ਬੇਨਤੀ ਕਰਦੇ ਹਨ ਕਿ ਸੱਚੇ ਗੁਰਾਂ ਨੇ ਮੈਨੂੰ ਹਮੇਸ਼ਾਂ ਹੀ ਆਲਮ ਦੇ ਮਾਲਕ ਦੀ ਬੰਦੀਗ ਕਰਨ ਦੀ ਪਕਿਆਈ ਕੀਤੀ ਹੈ। ਰਾਗੁ ਸੂਹੀ ਛੰਤ ਮਹਲਾ ੫ ਘਰੁ ੩ ਰਾਗ ਸੂਹੀ ਛੰਤ। ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਤੂ ਠਾਕੁਰੋ ਬੈਰਾਗਰੋ ਮੈ ਜੇਹੀ ਘਣ ਚੇਰੀ ਰਾਮ ॥ ਤੇਰੀਆਂ ਹੇ ਨਿਰਲੇਪ ਸੁਆਮੀ! ਮੇਰੇ ਵਰਗੀਆਂ ਅਨੇਕਾਂ ਗੋਲੀਆਂ ਹਨ। ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ ॥ ਤੂੰ ਸਮੁੰਦਰ ਅਤੇ ਜਵਾਹਿਰਾਤਾਂ ਦੀ ਖਾਣ ਹੈਂ। ਤੇਰਾ ਮੁੱਲ, ਹੇ ਸੁਆਮੀ! ਮੈਂ ਜਾਣਦੀ ਨਹੀਂ। ਸਾਰ ਨ ਜਾਣਾ ਤੂ ਵਡ ਦਾਣਾ ਕਰਿ ਮਿਹਰੰਮਤਿ ਸਾਂਈ ॥ ਮੈਂ ਤੇਰੀ ਕੀਮਤ ਨਹੀਂ ਜਾਣਦੀ, ਤੂੰ ਖਰਾ ਹੀ ਸਿਆਣਾ ਹੈਂ। ਤੂੰ ਮੇਰੇ ਉਤੇ ਮਿਹਰ ਧਾਰ, ਹੇ ਪ੍ਰਭੂ! ਕਿਰਪਾ ਕੀਜੈ ਸਾ ਮਤਿ ਦੀਜੈ ਆਠ ਪਹਰ ਤੁਧੁ ਧਿਆਈ ॥ ਮਿਹਰਬਾਨੀ ਕਰ ਕੇ ਮੈਨੂੰ ਐਸੀ ਸਮਝ ਬਖਸ਼ ਕਿ ਦਿਨ ਦੇ ਅੱਠੇ ਪਹਿਰ ਹੀ ਮੈਂ ਤੇਰਾ ਸਿਮਰਨ ਕਰਦਾ ਰਹਾਂ। ਗਰਬੁ ਨ ਕੀਜੈ ਰੇਣ ਹੋਵੀਜੈ ਤਾ ਗਤਿ ਜੀਅਰੇ ਤੇਰੀ ॥ ਹੇ ਬੰਦੇ! ਹੰਕਾਰ ਨਾਂ ਕਰ ਤੂੰ ਸਾਰਿਆਂ ਦੀ ਧੂੜ ਹੇ ਜਾਂ, ਕੰਵਲ ਤਦ ਹੀ ਤੇਰੀ ਕਲਿਆਣ ਹੋਵੇਗੀ। ਸਭ ਊਪਰਿ ਨਾਨਕ ਕਾ ਠਾਕੁਰੁ ਮੈ ਜੇਹੀ ਘਣ ਚੇਰੀ ਰਾਮ ॥੧॥ ਸਾਰਿਆਂ ਦੇ ਸਿਰਾਂ ਉਤੇ ਨਾਨਕ ਦਾ ਸੁਆਮੀ ਹੈ। ਮੇਰੇ ਵਰਗੀਆਂ ਉਸ ਦੀਆਂ ਅਨੇਕਾਂ ਗੋਲੀਆਂ ਹਨ। ਤੁਮ੍ਹ੍ਹ ਗਉਹਰ ਅਤਿ ਗਹਿਰ ਗੰਭੀਰਾ ਤੁਮ ਪਿਰ ਹਮ ਬਹੁਰੀਆ ਰਾਮ ॥ ਤੂੰ ਪਰਮ ਆਗਾਧ ਅਤੇ ਅਬਾਹ ਮੁੱਲ ਦਾ ਮੋਤੀ ਹੈਂ। ਤੂੰ ਮੇਰਾ ਪਤੀ ਹੈਂ ਅਤੇ ਮੈਂ ਤੇਰੀ ਪਤਨੀ। ਤੁਮ ਵਡੇ ਵਡੇ ਵਡ ਊਚੇ ਹਉ ਇਤਨੀਕ ਲਹੁਰੀਆ ਰਾਮ ॥ ਤੂੰ ਹੇ ਸਾਈਂ! ਵਿਸ਼ਾਲਾਂ ਦਾ ਪਰਮ ਵਿਸ਼ਾਲ ਅਤੇ ਬੁਲੰਦਾਂ ਦਾ ਪਰਮ ਬੁਲੰਦ ਹੈਂ ਅਤੇ ਮੈਂ ਨਿਹਾਇਤ ਹੀ ਨਿਕੜੀ ਹਾਂ। ਹਉ ਕਿਛੁ ਨਾਹੀ ਏਕੋ ਤੂਹੈ ਆਪੇ ਆਪਿ ਸੁਜਾਨਾ ॥ ਮੈਂ ਕੁਝ ਭੀ ਨਹੀਂ, ਕੇਵਲ ਤੂੰ ਹੀ ਹੈਂੇ। ਤੂੰ ਖੁਦ-ਬ-ਖੁਦ ਹੀ ਸਿਆਣਾ ਹੈਂ। ਅੰਮ੍ਰਿਤ ਦ੍ਰਿਸਟਿ ਨਿਮਖ ਪ੍ਰਭ ਜੀਵਾ ਸਰਬ ਰੰਗ ਰਸ ਮਾਨਾ ॥ ਤੇਰੇ ਇਕ ਮੁਹਤ ਦੀ ਅੰਮ੍ਰਿਤਮਈ ਨਜ਼ਰ ਨਾਲ ਹੇ ਸੁਆਮੀ! ਮੈਂ ਜੀਉਂਦਾ ਹਾਂ ਅਤੇ ਸਮੂਹ ਖੁਸ਼ੀਆਂ ਤੇ ਨਿਆਮਤਾਂ ਭੋਗਦਾ ਹਾਂ। ਚਰਣਹ ਸਰਨੀ ਦਾਸਹ ਦਾਸੀ ਮਨਿ ਮਉਲੈ ਤਨੁ ਹਰੀਆ ॥ ਮੈਂ ਤੇਰੀਆਂ ਗੋਲੀਆਂ ਦੀ ਗੋਲੀ, ਤੇਰੇ ਪੈਂਰਾਂ ਦੀ ਪਨਾਹ ਲੋੜਦੀ ਹਾਂ। ਮੇਰੀ ਆਤਮਾ ਪ੍ਰਫੁਲਤ ਹੋ ਗਈ ਹੈ ਅਤੇ ਮੇਰੀ ਦੇਹ ਹਰੀ ਭਰੀ। ਨਾਨਕ ਠਾਕੁਰੁ ਸਰਬ ਸਮਾਣਾ ਆਪਨ ਭਾਵਨ ਕਰੀਆ ॥੨॥ ਨਾਨਕ, ਸੁਆਮੀ ਸਾਰਿਆਂ ਅੰਦਰ ਰਮਿਆ ਹੋਇਆ ਹੈ ਅਤੇ ਜਿਹੜਾ ਕੁਛ ਉਸ ਨੂੰ ਚੰਗਾ ਲੱਗਦਾ ਹੈ, ਕਰਦਾ ਹੈ। ਤੁਝੁ ਊਪਰਿ ਮੇਰਾ ਹੈ ਮਾਣਾ ਤੂਹੈ ਮੇਰਾ ਤਾਣਾ ਰਾਮ ॥ ਤੇਰੇ ਉਤੇ ਮੈਂ ਫਖਰ ਕਰਦਾ ਹਾਂ ਅਤੇ ਕੇਵਲ ਤੂੰ ਹੀ ਮੇਰੀ ਤਾਕਤ ਹੈਂ। ਸੁਰਤਿ ਮਤਿ ਚਤੁਰਾਈ ਤੇਰੀ ਤੂ ਜਾਣਾਇਹਿ ਜਾਣਾ ਰਾਮ ॥ ਮੇਰੀ ਸਮਝ, ਅਕਲ ਅਤੇ ਸਿਆਣਪ ਤੇਰੀਆਂ ਹੀ ਦਾਤਾਂ ਹਨ, ਜੋ ਕੁਛ ਤੂੰ ਮੈਨੂੰ ਅਨੁਭਵ ਕਰਾਉਂਦਾ ਹੈ ਕੇਵਲ ਉਸ ਨੂੰ ਹੀ ਮੈਂ ਅਨੁਭਵ ਕਰਦਾ ਹਾਂ, ਹੇ ਸੁਆਮੀ! ਸੋਈ ਜਾਣੈ ਸੋਈ ਪਛਾਣੈ ਜਾ ਕਉ ਨਦਰਿ ਸਿਰੰਦੇ ॥ ਕੇਵਲ ਉਹ ਹੀ ਜਾਣਦਾ ਹੈ, ਕੇਵਲ ਉਹੀ ਸਮਝਦਾ ਹੈ, ਜਿਸ ਉਤੇ ਸਿਰਜਣਹਾਰ ਦੀ ਮਿਹਰ ਹੈ। ਮਨਮੁਖਿ ਭੂਲੀ ਬਹੁਤੀ ਰਾਹੀ ਫਾਥੀ ਮਾਇਆ ਫੰਦੇ ॥ ਪ੍ਰਤੀਕੂਲ ਪਤਨੀ ਅਨੇਕਾਂ ਰਸਤਿਆਂ ਅੰਦਰ ਭੁੱਲੀ ਫਿਰਦੀ ਹੈ ਅਤੇ ਮੋਰਨੀ ਦੇ ਜਾਲ ਵਿੱਚ ਫਸੀ ਹੋਈ ਹੈ। ਠਾਕੁਰ ਭਾਣੀ ਸਾ ਗੁਣਵੰਤੀ ਤਿਨ ਹੀ ਸਭ ਰੰਗ ਮਾਣਾ ॥ ਕੇਵਲ ਉਹ ਹੀ ਨੇਕੀ-ਨਿਪੁੰਨ ਹੈ, ਜੋ ਆਪਣੇ ਸਾਈਂ ਦੀ ਲਾਡਲੀ ਹੈ। ਕੇਵਲ ਉਹ ਹੀ ਸਾਰੀਆਂ ਖੁਸ਼ੀਆਂ ਨੂੰ ਭੋਗਦੀ ਹੈ। ਨਾਨਕ ਕੀ ਧਰ ਤੂਹੈ ਠਾਕੁਰ ਤੂ ਨਾਨਕ ਕਾ ਮਾਣਾ ॥੩॥ ਤੂੰ ਹੇ ਸਾਹਿਬ! ਨਾਨਕ ਦਾ ਆਸਰਾ ਹੈ ਅਤੇ ਕੇਵਲ ਤੂੰ ਹੀ ਨਾਨਕ ਦਾ ਨਾਜ਼-ਨਖਰਾ। ਹਉ ਵਾਰੀ ਵੰਞਾ ਘੋਲੀ ਵੰਞਾ ਤੂ ਪਰਬਤੁ ਮੇਰਾ ਓਲ੍ਹ੍ਹਾ ਰਾਮ ॥ ਮੈਂ ਤੇਰੇ ਉਤੋਂ ਕੁਰਬਾਨ ਹਾਂ, ਮੈਂ ਤੇਰੇ ਉਤੋਂ ਸਦਕੇ ਹਾਂ, ਹੇ ਮੇਰੇ ਸਾਈਂ! ਤੂੰ ਮੇਰੀ ਪਹਾੜੀ ਵਰਗੀ ਪਨਾਹ ਹੈਂ। ਹਉ ਬਲਿ ਜਾਈ ਲਖ ਲਖ ਲਖ ਬਰੀਆ ਜਿਨਿ ਭ੍ਰਮੁ ਪਰਦਾ ਖੋਲ੍ਹ੍ਹਾ ਰਾਮ ॥ ਮੈਂ ਲੱਖਾਂ, ਲੱਖੂਖਾਂ ਵਾਰੀ ਆਪਣੇ ਸੁਆਮੀ ਉਤੋਂ ਬਲਿਹਾਰਨੇ ਜਾਂਦੀ ਹਾਂ ਜਿਸ ਨੇ ਮੇਰਾ ਸੰਦੇਹ ਦਾ ਪੜਦਾ ਦੂਰ ਕਰ ਦਿੱਤਾ ਹੈ। copyright GurbaniShare.com all right reserved. Email |