ਮਿਟੇ ਅੰਧਾਰੇ ਤਜੇ ਬਿਕਾਰੇ ਠਾਕੁਰ ਸਿਉ ਮਨੁ ਮਾਨਾ ॥ ਮੇਰਾ ਅਨ੍ਹੇਰਾ ਦੂਰ ਹੋ ਗਿਆ ਹੈ। ਮੈਂ ਪਾਪ ਛੱਡ ਦਿੱਤੇ ਹਨ ਅਤੇ ਮੇਰੀ ਜਿੰਦੜੀ ਪ੍ਰਭੂ ਨਾਲ ਹਿਲ ਗਈ ਹੈ। ਪ੍ਰਭ ਜੀ ਭਾਣੀ ਭਈ ਨਿਕਾਣੀ ਸਫਲ ਜਨਮੁ ਪਰਵਾਨਾ ॥ ਮੈਂ ਆਪਣੇ ਪੂਜਯ ਪ੍ਰਭੂ ਨੂੰ ਭਾ ਗਈ ਹਾਂ, ਬੇ-ਮੁਬਾਜ ਹੋ ਗਈ ਹਾਂ ਅਤੇ ਮੇਰਾ ਜੀਵਨ ਫਲਦਾਇਕ ਅਤੇ ਪਰਵਾਣਿਤ ਹੋ ਗਿਆ ਹੈ। ਭਈ ਅਮੋਲੀ ਭਾਰਾ ਤੋਲੀ ਮੁਕਤਿ ਜੁਗਤਿ ਦਰੁ ਖੋਲ੍ਹ੍ਹਾ ॥ ਮੈਂ ਅਮੋਲਕ ਅਤੇ ਬਹੁਤੇ ਵਜ਼ਨ ਵਾਲੀ ਹੋ ਗਈ ਹਾਂ, ਅਤੇ ਮੋਖਸ਼ ਦੇ ਰਸਤੇ ਦਾ ਬੂਹਾ ਮੇਰੇ ਲਈ ਖੁੱਲ੍ਹ ਗਿਆ ਹੈ। ਕਹੁ ਨਾਨਕ ਹਉ ਨਿਰਭਉ ਹੋਈ ਸੋ ਪ੍ਰਭੁ ਮੇਰਾ ਓਲ੍ਹ੍ਹਾ ॥੪॥੧॥੪॥ ਗੁਰੂ ਜੀ ਫਰਮਾਉਂਦੇ ਹਨ, ਮੈਂ ਨਿਡੱਰ ਹੋ ਗਈ ਹਾਂ। ਉਹ ਸੁਆਮੀ ਮੇਰੀ ਓਟ ਬਣ ਗਿਆ ਹੈ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਸਾਜਨੁ ਪੁਰਖੁ ਸਤਿਗੁਰੁ ਮੇਰਾ ਪੂਰਾ ਤਿਸੁ ਬਿਨੁ ਅਵਰੁ ਨ ਜਾਣਾ ਰਾਮ ॥ ਮੇਰੇ ਪੂਰਨ ਸੱਚੇ ਗੁਰਦੇਵ ਜੀ ਮੇਰੇ ਸਰਬ ਸ਼ਕਤੀਵਾਨ ਮਿੱਤਰ ਹਨ। ਉਨ੍ਹਾਂ ਦੇ ਬਾਝੋਂ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ। ਮਾਤ ਪਿਤਾ ਭਾਈ ਸੁਤ ਬੰਧਪ ਜੀਅ ਪ੍ਰਾਣ ਮਨਿ ਭਾਣਾ ਰਾਮ ॥ ਓਹ ਮੇਰੀ ਅੰਮੜੀ, ਬਾਬਲ, ਵੀਰ, ਪੁਤ੍ਰ, ਸਨਬੰਧੀ, ਆਤਮਾ, ਜਿੰਦ-ਜਾਨ ਅਤੇ ਮੇਰੇ ਚਿੱਤ ਨੂੰ ਭਾਉਣ ਵਾਲਾ ਹੈ। ਜੀਉ ਪਿੰਡੁ ਸਭੁ ਤਿਸ ਕਾ ਦੀਆ ਸਰਬ ਗੁਣਾ ਭਰਪੂਰੇ ॥ ਆਤਮਾ ਅਤੇ ਦੇਹ ਸਮੂੲ ਉਸ ਦੀਆਂ ਦਾਤਾਂ ਹਨ ਅਤੇ ਉਹ ਸਾਰੀਆਂ ਨੇਕੀਆਂ ਨਾਲ ਪਰੀਪੂਰਨ ਹੈ। ਅੰਤਰਜਾਮੀ ਸੋ ਪ੍ਰਭੁ ਮੇਰਾ ਸਰਬ ਰਹਿਆ ਭਰਪੂਰੇ ॥ ਉਹ ਮੇਰਾ ਸੁਆਮੀ ਦਿਲਾਂ ਦੀਆਂ ਜਾਨਣਹਾਰ ਹੈ ਅਤੇ ਸਾਰੀ ਪੂਰੀ ਤਰ੍ਹਾਂ ਵਿਆਪਕ ਹੋ ਰਿਹਾ ਹੈ। ਤਾ ਕੀ ਸਰਣਿ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ॥ ਉਸ ਦੀ ਪਨਾਹ ਅੰਦਰ ਮੈਂ ਸਾਰੇ ਆਰਾਮ ਪਾ ਲਏ ਹਨ ਅਤੇ ਮੈਂ ਪੂਰੀ ਤਰ੍ਹਾਂ ਖੁਸ਼ੀ ਵਿੱਚ ਹਾਂ। ਸਦਾ ਸਦਾ ਪ੍ਰਭ ਕਉ ਬਲਿਹਾਰੈ ਨਾਨਕ ਸਦ ਕੁਰਬਾਣਾ ॥੧॥ ਸਦੀਵ, ਸਦੀਵ ਹੀ ਨਾਨਕ ਆਪਣੇ ਸਾਈਂ ਉਤੋਂ ਘੋਲੀ ਜਾਂਦਾ ਹਾਂ ਅਤੇ ਹਮੇਸ਼ਾਂ ਉਸ ਉਤੋਂ ਸਦੱਕੜੇ ਹੈ। ਐਸਾ ਗੁਰੁ ਵਡਭਾਗੀ ਪਾਈਐ ਜਿਤੁ ਮਿਲਿਐ ਪ੍ਰਭੁ ਜਾਪੈ ਰਾਮ ॥ ਪਰਮ ਚੰਗੇ ਨਸੀਬਾਂ ਦੁਆਰਾ ਇਨਸਾਨ ਐਸੇ ਗੁਰਾਂ ਨੂੰ ਪਰਾਪਤ ਹੁੰਦਾ ਹੈ, ਜਿਨ੍ਹਾਂ ਨਾਲ ਮਿਲ ਕੇ ਸੁਆਮੀ ਜਾਣਿਆ ਜਾਂਦਾ ਹੈ। ਜਨਮ ਜਨਮ ਕੇ ਕਿਲਵਿਖ ਉਤਰਹਿ ਹਰਿ ਸੰਤ ਧੂੜੀ ਨਿਤ ਨਾਪੈ ਰਾਮ ॥ ਉਸ ਦੇ ਅਨੇਕਾਂ ਜਨਮਾਂ ਦੇ ਪਾਪ ਧੋਤੇ ਜਾਂਦੇ ਹਨ। ਅਤੇ ਉਹ ਵਾਹਿਗੁਰੂ ਦੇ ਸਾਧੂਆਂ ਦੇ ਚਰਨਾਂ ਦੀ ਧੂੜ ਅੰਦਰ ਹਮੇਸ਼ਾਂ ਇਸ਼ਨਾਨ ਕਰਦਾ ਹੈ। ਹਰਿ ਧੂੜੀ ਨਾਈਐ ਪ੍ਰਭੂ ਧਿਆਈਐ ਬਾਹੁੜਿ ਜੋਨਿ ਨ ਆਈਐ ॥ ਵਾਹਿਗੁਰੂ ਦੇ ਪੈਰਾਂ ਦੀ ਖਾਕ ਅੰਦਰ ਇਸ਼ਨਾਨ ਕਰਨ ਅਤੇ ਸਾਹਿਬ ਦਾ ਸਿਮਰਨ ਕਰਨ ਦੁਆਰਾ, ਇਨਸਾਨ ਮੁੜ ਕੇ ਉਦਰ ਵਿੱਚ ਨਹੀਂ ਪੈਂਦਾ। ਗੁਰ ਚਰਣੀ ਲਾਗੇ ਭ੍ਰਮ ਭਉ ਭਾਗੇ ਮਨਿ ਚਿੰਦਿਆ ਫਲੁ ਪਾਈਐ ॥ ਗੁਰਾਂ ਦੇ ਪੈਰਾਂ ਨਾਲ ਜੁੜ ਜਾਣ ਦੁਆਰਾ ਸੰਦੇਹ ਅਤੇ ਡਰ ਦੌੜ ਜਾਂਦੇ ਹਨ ਅਤੇ ਪ੍ਰਾਣੀ ਆਪਣੇ ਚਿੱਤ ਚਾਹੁੰਦਾ ਮੇਵਾ ਪਰਾਪਤ ਕਰ ਲੈਂਦਾ ਹੈ। ਹਰਿ ਗੁਣ ਨਿਤ ਗਾਏ ਨਾਮੁ ਧਿਆਏ ਫਿਰਿ ਸੋਗੁ ਨਾਹੀ ਸੰਤਾਪੈ ॥ ਸਦਾ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਨ ਅਤੇ ਨਾਮ ਦਾ ਆਰਾਧਨ ਕਰਨ ਦੁਆਰਾ ਬੰਦੇ ਨੂੰ ਮੁੜ ਕੇ ਸ਼ੋਕ ਅਤੇ ਕਲੇਸ਼ ਨਹੀਂ ਵਿਆਪਦੇ। ਨਾਨਕ ਸੋ ਪ੍ਰਭੁ ਜੀਅ ਕਾ ਦਾਤਾ ਪੂਰਾ ਜਿਸੁ ਪਰਤਾਪੈ ॥੨॥ ਹੇ ਨਾਨਕ! ਉਹ ਸੁਆਮੀ ਜਿੰਦ-ਜਾਨ ਬਖਸ਼ਣ ਵਾਲਾ ਹੈ ਅਤੇ ਪੂਰਨ ਹੈ ਉਸ ਦੀ ਪ੍ਰਭਤਾ। ਹਰਿ ਹਰੇ ਹਰਿ ਗੁਣ ਨਿਧੇ ਹਰਿ ਸੰਤਨ ਕੈ ਵਸਿ ਆਏ ਰਾਮ ॥ ਵਾਹਿਗੁਰੂ ਸੁਆਮੀ ਮਾਲਕ ਨੇਕੀਆਂ ਦਾ ਖਜਾਨਾ ਹੈ ਅਤੇ ਉਹ ਸੁਆਮੀ ਆਪਣੇ ਸਾਧੂਆਂ ਦੇ ਇਖਤਿਆਰ ਵਿੱਚ ਹੈ। ਸੰਤ ਚਰਣ ਗੁਰ ਸੇਵਾ ਲਾਗੇ ਤਿਨੀ ਪਰਮ ਪਦ ਪਾਏ ਰਾਮ ॥ ਜੋ ਸਾਧੂਆਂ ਦੇ ਪੈਰਾਂ ਅਤੇ ਗੁਰਾਂ ਦੀ ਚਾਕਰੀ ਦੇ ਸਮਰਪਣ ਹੋਏ ਹਨ, ਉਹ ਮਹਾਨ ਮਰਤਬੇ ਨੂੰ ਪਾ ਲੈਂਦੇ ਹਨ। ਪਰਮ ਪਦੁ ਪਾਇਆ ਆਪੁ ਮਿਟਾਇਆ ਹਰਿ ਪੂਰਨ ਕਿਰਪਾ ਧਾਰੀ ॥ ਉਹ ਮਹਾਨ ਮਰਤਬੇ ਨੂੰ ਪਾ ਲੈਂਦੇ ਹਨ, ਆਪਣੀ ਸਵੈ-ਹੰਗਤਾ ਨੂੰ ਮੇਟ ਛੱਡਦੇ ਹਨ ਅਤੇ ਪੂਰਾ ਪ੍ਰਭੂ ਉਨ੍ਹਾਂ ਉਤੇ ਆਪਣੀ ਰਹਿਮਤ ਨਿਛਾਵਰ ਕਰਦਾ ਹੈ। ਸਫਲ ਜਨਮੁ ਹੋਆ ਭਉ ਭਾਗਾ ਹਰਿ ਭੇਟਿਆ ਏਕੁ ਮੁਰਾਰੀ ॥ ਉਨ੍ਹਾਂ ਦੀ ਜਿੰਦਗੀ ਫਲਦਾਇਕ ਹੋ ਜਾਂਦੀ ਹੈ। ਉਨ੍ਹਾਂ ਦਾ ਡਰ ਦੂਰ ਹੋ ਜਾਂਦਾ ਹੈ ਅਤੇ ਉਹ ਹੰਕਾਰ ਦੇ ਵੈਰੀ ਇਕ ਵਾਹਿਗੁਰੂ ਨੂੰ ਮਿਲ ਪੈਂਦੇ ਹਨ। ਜਿਸ ਕਾ ਸਾ ਤਿਨ ਹੀ ਮੇਲਿ ਲੀਆ ਜੋਤੀ ਜੋਤਿ ਸਮਾਇਆ ॥ ਜਿਸ ਦੀ ਪ੍ਰਾਣੀ ਮਲਕੀਅਤ ਹੈ, ਉਸ ਨੇ ਉਸ ਨੂੰ ਆਪਣੇ ਨਾਲ ਆਭੇਦ ਕਰ ਲਿਆ ਹੈ ਅਤੇ ਉਸ ਦਾ ਨੂਰ ਪਰਮ ਨੂਰ ਅੰਦਰ ਲੀਨ ਹੋ ਜਾਂਦਾ ਹੈ। ਨਾਨਕ ਨਾਮੁ ਨਿਰੰਜਨ ਜਪੀਐ ਮਿਲਿ ਸਤਿਗੁਰ ਸੁਖੁ ਪਾਇਆ ॥੩॥ ਨਾਨਕ, ਤੂੰ ਪਵਿੱਤਰ ਪ੍ਰਭੂ ਦੇ ਨਾਮ ਦਾ ਸਿਮਰਨ ਕਰ ਅਤੇ ਸੱਚੇ ਗੁਰਾਂ ਨਾਲ ਮਿਲ ਕੇ ਆਰਾਮ ਪਰਾਪਤ ਕਰ। ਗਾਉ ਮੰਗਲੋ ਨਿਤ ਹਰਿ ਜਨਹੁ ਪੁੰਨੀ ਇਛ ਸਬਾਈ ਰਾਮ ॥ ਹੇ ਰੱਬ ਦੇ ਬੰਦਿਓ! ਤੁਸੀਂ ਸਦਾ ਸਾਹਿਬ ਦੀ ਕੀਰਤੀ ਗਾਇਨ ਕਰੋ ਅਤੇ ਤੁਹਾਡੀਆਂ ਸਾਰੀਆਂ ਕਾਮਨਾ ਪੂਰੀਆਂ ਹੋ ਜਾਣਗੀਆਂ। ਰੰਗਿ ਰਤੇ ਅਪੁਨੇ ਸੁਆਮੀ ਸੇਤੀ ਮਰੈ ਨ ਆਵੈ ਜਾਈ ਰਾਮ ॥ ਜੋ ਆਪਣੇ ਸੁਆਮੀ ਮਾਲਕ ਦੀ ਪ੍ਰੀਤ ਨਾਲ ਰੰਗੀਜੇ ਹਨ, ਉਹ ਮਰਦੇ ਨਹੀਂ ਅਤੇ ਨਾਂ ਹੀ ਉਹ ਆਉਂਦੇ ਤੇ ਜਾਂਦੇ ਹਨ। ਅਬਿਨਾਸੀ ਪਾਇਆ ਨਾਮੁ ਧਿਆਇਆ ਸਗਲ ਮਨੋਰਥ ਪਾਏ ॥ ਨਾਮ ਦਾ ਚਿੰਤਨ ਕਰਨ ਨਾਲ ਅਨੰਤ ਸਾਈਂ ਪਰਾਪਤ ਹੋ ਜਾਂਦਾ ਹੈ ਅਤੇ ਸਾਰੀਆਂ ਚਾਹਨਾਂ ਪੂਰੀਆਂ ਹੋ ਜਾਂਦੀਆਂ ਹਨ। ਸਾਂਤਿ ਸਹਜ ਆਨੰਦ ਘਨੇਰੇ ਗੁਰ ਚਰਣੀ ਮਨੁ ਲਾਏ ॥ ਗੁਰਾਂ ਦੇ ਪੈਰਾਂ ਨਾਲ ਆਪਣਾ ਚਿੱਤ ਜੋੜਨ ਦੁਆਰਾ ਇਨਸਾਨ ਆਰਾਮ, ਅਡੋਲਤਾ ਅਤੇ ਘਣੇਰੀਆਂ ਖੁਸ਼ੀਆਂ ਪਾ ਲੈਂਦਾ ਹੈ। ਪੂਰਿ ਰਹਿਆ ਘਟਿ ਘਟਿ ਅਬਿਨਾਸੀ ਥਾਨ ਥਨੰਤਰਿ ਸਾਈ ॥ ਨਾਸ-ਰਹਿਮ ਸੁਆਮੀ ਸਾਰਿਆਂ ਦਿਲਾਂ ਅੰਦਰ ਪਰੀ-ਪੂਰਨ ਹੋ ਰਿਹਾ ਹੈ ਅਤੇ ਉਹ ਥਾਵਾਂ ਅਤੇ ਉਨ੍ਹਾਂ ਦੀਆਂ ਵਿਥਾਂ ਅੰਦਰ ਰਮਿਆ ਹੋਇਆ ਹੈ। ਕਹੁ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੀ ਮਨੁ ਲਾਈ ॥੪॥੨॥੫॥ ਗੁਰੂ ਜੀ ਫਰਮਾਉਂਦੇ ਹਨ, ਗੁਰਾਂ ਦੇ ਪੈਰਾਂ ਨਾਲ ਚਿੱਤ ਜੋੜਨ ਦੁਆਰਾ ਸਾਰੇ ਕੰਮ-ਕਾਰ ਰਾਸ ਹੋ ਜਾਂਦੇ ਹਨ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਕਰਿ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤ੍ਰ ਦੇਖਹਿ ਦਰਸੁ ਤੇਰਾ ਰਾਮ ॥ ਹੇ ਮੇਰੇ ਪਿਆਰੇ ਪ੍ਰਭੂ! ਮੇਰੇ ਉਤੇ ਮਿਹਰ ਧਾਰ, ਤਾਂ ਜੋ ਆਪਣੀਆਂ ਅੱਖੀਆਂ ਨਾਲ ਮੈਂ ਤੇਰਾ ਦਰਸ਼ਨ ਵੇਖਾਂ। ਲਾਖ ਜਿਹਵਾ ਦੇਹੁ ਮੇਰੇ ਪਿਆਰੇ ਮੁਖੁ ਹਰਿ ਆਰਾਧੇ ਮੇਰਾ ਰਾਮ ॥ ਮੇਰੇ ਪ੍ਰੀਤਮ! ਤੂੰ ਮੈਨੂੰ ਲੱਖਾਂ ਜੀਭਾ ਪਰਦਾਨ ਕਰ, ਜਿਨ੍ਹਾਂ ਨਾਲ ਮੇਰਾ ਮੂੰਹ ਤੇਰੇ ਨਾਮ ਦਾ ਉਚਾਰਨ ਕਰੇ। ਹਰਿ ਆਰਾਧੇ ਜਮ ਪੰਥੁ ਸਾਧੇ ਦੂਖੁ ਨ ਵਿਆਪੈ ਕੋਈ ॥ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮਤ ਦਾ ਰਸਤਾ ਜਿੱਤ ਲਿਆ ਜਾਂਦਾ ਹੈ ਅਤੇ ਬੰਦੇ ਨੂੰ ਕੋਈ ਮੁਸੀਬਤ ਨਹੀਂ ਵਾਪਰਦੀ। ਜਲਿ ਥਲਿ ਮਹੀਅਲਿ ਪੂਰਨ ਸੁਆਮੀ ਜਤ ਦੇਖਾ ਤਤ ਸੋਈ ॥ ਪ੍ਰਭੂ ਸਮੁੰਦਰ, ਧਰਤੀ ਅਤੇ ਆਸਮਾਨ ਅੰਦਰ ਵਿਆਪਕ ਹੋ ਰਿਹਾ ਹੈ। ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਪਾਉਂਦਾ ਹਾਂ। ਭਰਮ ਮੋਹ ਬਿਕਾਰ ਨਾਠੇ ਪ੍ਰਭੁ ਨੇਰ ਹੂ ਤੇ ਨੇਰਾ ॥ ਮੇਰਾ ਸੰਦੇਹ ਸੰਸਾਰੀ ਲਗਨ ਅਤੇ ਪਾਪ ਦੌੜ ਗਏ ਹਨ ਅਤੇ ਮੈਂ ਸੁਆਮੀ ਨੂੰ ਪਰਮ ਨੇੜੇ ਨਾਲੋਂ ਭੀ ਨੇੜੇ ਵੇਖਦਾ ਹਾਂ। copyright GurbaniShare.com all right reserved. Email |