ਨਾਨਕ ਕਉ ਪ੍ਰਭ ਕਿਰਪਾ ਕੀਜੈ ਨੇਤ੍ਰ ਦੇਖਹਿ ਦਰਸੁ ਤੇਰਾ ॥੧॥ ਮੇਰੇ ਮਾਲਕ, ਨਾਨਕ, ਉਤੇ ਮਿਹਰ ਧਾਰ, ਤਾਂ ਜੋ ਉਸ ਦੀਆਂ ਅੱਖਾਂ ਤੇਰਾ ਦੀਦਾਰ ਵੇਖਣ। ਕੋਟਿ ਕਰਨ ਦੀਜਹਿ ਪ੍ਰਭ ਪ੍ਰੀਤਮ ਹਰਿ ਗੁਣ ਸੁਣੀਅਹਿ ਅਬਿਨਾਸੀ ਰਾਮ ॥ ਹੇ ਮੇਰੇ ਪਿਆਰੇ ਪ੍ਰਭੂ! ਮੈਨੂੰ ਕ੍ਰੋੜਾਂ ਹੀ ਕੰਨ ਪਰਦਾਨ ਕਰ, ਜਿਨ੍ਹਾਂ ਨਾਲ ਮੈਂ ਅਮਰ ਸੁਆਮੀ ਦੀ ਕੀਰਤੀ ਸ੍ਰਵਣ ਕਰਾਂ। ਸੁਣਿ ਸੁਣਿ ਇਹੁ ਮਨੁ ਨਿਰਮਲੁ ਹੋਵੈ ਕਟੀਐ ਕਾਲ ਕੀ ਫਾਸੀ ਰਾਮ ॥ ਸੁਆਮੀ ਦੀ ਸਿਫ਼ਤ-ਸਨਾ ਸੁਣ ਸੁਨ ਕੇ ਇਹ ਜਿੰਦੜੀ ਪਵਿੱਤਰ ਹੋ ਜਾਂਦੀ ਹੈ ਅਤੇ ਮੌਤ ਦੀ ਫਾਹੀ ਕੱਟੀ ਜਾਂਦੀ ਹੈ। ਕਟੀਐ ਜਮ ਫਾਸੀ ਸਿਮਰਿ ਅਬਿਨਾਸੀ ਸਗਲ ਮੰਗਲ ਸੁਗਿਆਨਾ ॥ ਨਾਸ-ਰਹਿਤ ਸਾਈਂ ਨੂੰ ਯਾਦ ਕਰਨ ਦੁਆਰਾ, ਮੌਤ ਦੀ ਫਾਹੀ ਕੱਟੀ ਜਾਂਦੀ ਹੈ ਅਤੇ ਸਮੂਹ ਖੁਸ਼ੀ ਅਤੇ ਸ੍ਰੇਸ਼ਟ ਸਿਆਣਪ ਪਰਾਪਤ ਹੋ ਜਾਂਦੀਆਂ ਹਨ। ਹਰਿ ਹਰਿ ਜਪੁ ਜਪੀਐ ਦਿਨੁ ਰਾਤੀ ਲਾਗੈ ਸਹਜਿ ਧਿਆਨਾ ॥ ਦਿਨ ਰਾਤ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਨਾਲ ਬੰਦੇ ਦੀ ਬਿਰਤੀ ਸੁਆਮੀ ਅੰਦਰ ਜੁੜ ਜਾਂਦੀ ਹੈ। ਕਲਮਲ ਦੁਖ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤਿ ਨਾਸੀ ॥ ਸਾਹਿਬ ਦਾ ਸਿਮਰਨ ਕਰਨ ਦੁਆਰਾ ਪਾਪ ਤੇ ਪੀੜ ਸੜ ਜਾਂਦੇ ਹਨ ਅਤੇ ਚਿੱਤ ਦੀ ਖੋਟੀ ਅਕਲ ਬਿਨਸ ਜਾਂਦੀ ਹੈ। ਕਹੁ ਨਾਨਕ ਪ੍ਰਭ ਕਿਰਪਾ ਕੀਜੈ ਹਰਿ ਗੁਣ ਸੁਣੀਅਹਿ ਅਵਿਨਾਸੀ ॥੨॥ ਗੁਰੂ ਜੀ ਫਰਮਾਉਂਦੇ ਹਨ ਮੇਰੇ ਅਨੰਤ ਸਾਹਿਬ ਮੇਰੇ ਉਤੇ ਰਹਿਮਤ ਧਾਰ ਤਾਂ ਜੋ ਮੈਂ ਤੇਰੀ ਕੀਰਤੀ ਸ੍ਰਵਣ ਕਰਾਂ। ਕਰੋੜਿ ਹਸਤ ਤੇਰੀ ਟਹਲ ਕਮਾਵਹਿ ਚਰਣ ਚਲਹਿ ਪ੍ਰਭ ਮਾਰਗਿ ਰਾਮ ॥ ਹੇ ਪ੍ਰਭੂ! ਆਪਣੀ ਸੇਵਾ ਕਰਾਉਣ ਲਈ ਮੈਨੂੰ ਕ੍ਰੋੜਾਂ ਹੱਥ ਬਖਸ਼ ਅਤੇ ਮੇਰੇ ਪੈਰਾਂ ਨੂੰ ਆਪਣੇ ਰਸਤੇ ਉਤੇ ਤੋਰ। ਭਵ ਸਾਗਰ ਨਾਵ ਹਰਿ ਸੇਵਾ ਜੋ ਚੜੈ ਤਿਸੁ ਤਾਰਗਿ ਰਾਮ ॥ ਵਾਹਿਗੁਰੂ ਦੀ ਘਲ ਇਕ ਬੇੜੀ ਹੈ, ਜੋ ਕੋਈ ਭੀ ਇਸ ਉਤੇ ਚੜ੍ਹਦਾ ਹੈ ਉਸ ਨੂੰ ਇਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦਿੰਦੀ ਹੈ। ਭਵਜਲੁ ਤਰਿਆ ਹਰਿ ਹਰਿ ਸਿਮਰਿਆ ਸਗਲ ਮਨੋਰਥ ਪੂਰੇ ॥ ਸੁਆਮੀ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਇਨਸਾਨ ਡਰਾਉਣੇ ਸੰਸਾਰ ਸਮੁੰਦ੍ਰ ਤੋਂ ਪਾਰ ਹੋ ਜਾਂਦਾ ਹੈ ਤੇ ਉਸ ਦੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ। ਮਹਾ ਬਿਕਾਰ ਗਏ ਸੁਖ ਉਪਜੇ ਬਾਜੇ ਅਨਹਦ ਤੂਰੇ ॥ ਉਸ ਦੇ ਘੋਰ ਪਾਪ ਕੱਟੇ ਜਾਂਦੇ ਹਨ, ਆਰਾਮ ਉਤਪੰਨ ਹੋ ਜਾਂਦਾ ਹੈ ਅਤੇ ਉਸ ਲਈ ਬੈਕੁੰਠੀ ਕੀਰਤਨ ਗੂੰਜਦਾ ਹੈ। ਮਨ ਬਾਂਛਤ ਫਲ ਪਾਏ ਸਗਲੇ ਕੁਦਰਤਿ ਕੀਮ ਅਪਾਰਗਿ ॥ ਉਹ ਆਪਣੇ ਸਾਰੇ ਚਿੱਤ ਚਾਹੁਦੇ ਮੇਵੇ ਪਾ ਲੈਂਦਾ ਹੈ। ਕੈਸਾ ਬੇਅੰਤ ਹੈ ਤੇਰੀ ਈਸ਼ਵਰੀ-ਸ਼ਕਤੀ ਦਾ ਮੁੱਲ ਹੇ ਸੁਆਮੀ! ਕਹੁ ਨਾਨਕ ਪ੍ਰਭ ਕਿਰਪਾ ਕੀਜੈ ਮਨੁ ਸਦਾ ਚਲੈ ਤੇਰੈ ਮਾਰਗਿ ॥੩॥ ਗੁਰੂ ਜੀ ਆਖਦੇ ਹਨ, ਹੇ ਮਾਲਕ! ਮੇਰੇ ਉਤੇ ਮਿਹਰ ਧਾਰ, ਤਾਂ ਜੋ ਮੇਰੀ ਆਤਮਾ ਹਮੇਸ਼ਾਂ ਤੇਰੇ ਰਸਤੇ ਉਤੇ ਤੁਰੇ। ਏਹੋ ਵਰੁ ਏਹਾ ਵਡਿਆਈ ਇਹੁ ਧਨੁ ਹੋਇ ਵਡਭਾਗਾ ਰਾਮ ॥ ਪਰਮ ਚੰਗੇ ਨਸੀਬਾਂ ਦੁਆਰਾ ਸਾਈਂ ਦੇ ਨਾਮ ਦੀ ਇਹ ਦਾਤ, ਇਹ ਪ੍ਰਭਤਾ, ਅਤੇ ਇਹ ਦੌਲਤ ਦੌਲਤ ਪਰਾਪਤ ਹੁੰਦੀ ਹੈ। ਏਹੋ ਰੰਗੁ ਏਹੋ ਰਸ ਭੋਗਾ ਹਰਿ ਚਰਣੀ ਮਨੁ ਲਾਗਾ ਰਾਮ ॥ ਏਹੀ ਮੌਜ ਬਹਾਰ, ਇਹੀ ਖੁਸ਼ੀ, ਅਤੇ ਇਹ ਹੀ ਨਿਆਮਤ ਹੈ ਕਿ ਮੇਰਾ ਚਿੱਤ ਰੱਬ ਦੇ ਪੈਰਾਂ ਨਾਲ ਜੁੜ ਗਿਆ ਹੈ। ਮਨੁ ਲਾਗਾ ਚਰਣੇ ਪ੍ਰਭ ਕੀ ਸਰਣੇ ਕਰਣ ਕਾਰਣ ਗੋਪਾਲਾ ॥ ਮੇਰੀ ਜਿੰਦੜੀ ਪ੍ਰਭੂ ਦੇ ਪੈਰਾਂ ਨਾਲ ਜੁੜੀ ਹੋਈ ਹੈ ਅਤੇ ਉਸ ਦੀ ਪਨਾਹ ਲੋੜਦੀ ਹੈ। ਉਹ ਸੁਆਮੀ ਹੇਤੂਆਂ ਦਾ ਹੇਤੂ ਅਤੇ ਜਗਤ ਦਾ ਪਾਲਣ-ਪੋਸਣਹਾਰ ਹੈ। ਸਭੁ ਕਿਛੁ ਤੇਰਾ ਤੂ ਪ੍ਰਭੁ ਮੇਰਾ ਮੇਰੇ ਠਾਕੁਰ ਦੀਨ ਦਇਆਲਾ ॥ ਹੇ ਮਸਕੀਨਾਂ ਉਪਰ ਮਿਹਰਬਾਨ, ਸੁਆਮੀ ਮਾਲਕ! ਹਰ ਸ਼ੈ ਤੇਰੀ ਹੈ ਅਤੇ ਤੂੰ ਮੇਰਾ ਹੈਂ। ਮੋਹਿ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤਸੰਗਿ ਮਨੁ ਜਾਗਾ ॥ ਮੈਂ ਨੇਕੀ-ਵਿਹੂਣ ਹਾਂ, ਹੇ ਆਰਾਮ ਦੇ ਸਮੁੰਦਰ ਮੇਰੇ ਪਿਆਰੇ। ਸਾਧ ਸੰਗਤ ਦੇ ਰਾਹੀਂ ਮੇਰਾ ਮਨੂਆ ਜਾਗ ਉਠਿਆ ਹੈ। ਕਹੁ ਨਾਨਕ ਪ੍ਰਭਿ ਕਿਰਪਾ ਕੀਨ੍ਹ੍ਹੀ ਚਰਣ ਕਮਲ ਮਨੁ ਲਾਗਾ ॥੪॥੩॥੬॥ ਗੁਰੂ ਜੀ ਆਖਦੇ ਹਨ, ਮੇਰੇ ਮਾਲਕ ਨੇ ਮੇਰੇ ਉਤੇ ਤਰਸ ਕੀਤਾ ਹੈ ਅਤੇ ਮੇਰੀ ਜਿੰਦੜੀ ਉਸ ਦੇ ਕੰਵਲ ਰੂਪੀ ਚਰਨਾਂ ਨ ਨਾਲ ਜੁੜ ਗਈ ਹੈ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਹਰਿ ਜਪੇ ਹਰਿ ਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ॥ ਸੁਆਮੀ ਦਾ ਸਿਮਰਨ ਕਰਨ ਦੁਆਰਾ, ਮੈਂ ਸੁਆਮੀ ਦਾ ਮੰਦਰ ਬਣਾਇਆ ਹੈ ਅਤੇ ਉਥੇ ਸਾਧੂ ਤੇ ਸ਼ਰਧਾਲੂ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦੇ ਹਨ। ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸਗਲੇ ਪਾਪ ਤਜਾਵਹਿ ਰਾਮ ॥ ਆਪਣੇ ਸੁਆਮੀ ਮਾਲਕ ਦਾ ਆਰਾਧਨ, ਆਰਾਧਨ ਕਰ ਕੇ, ਉਹ ਆਪਣੇ ਸਾਰੇ ਗੁਨਾਹਾਂ ਨੂੰ ਝਾੜ ਸੁਟਦੇ ਹਨ। ਹਰਿ ਗੁਣ ਗਾਇ ਪਰਮ ਪਦੁ ਪਾਇਆ ਪ੍ਰਭ ਕੀ ਊਤਮ ਬਾਣੀ ॥ ਸ੍ਰੇਸ਼ਟ ਹੈ ਸੁਆਮੀ ਦੀ ਗੁਰਬਾਣੀ, ਅਤੇ ਇਸ ਦੇ ਰਾਹੀਂ ਸੁਆਮੀ ਦੀਆਂ ਸਿਫਤਾਂ ਗਾਇਨ ਕਰ ਕੇ, ਮੈਂ ਮਹਾਨ ਮਰਤਬਾਂ ਪਾ ਲਿਆ ਹੈ। ਸਹਜ ਕਥਾ ਪ੍ਰਭ ਕੀ ਅਤਿ ਮੀਠੀ ਕਥੀ ਅਕਥ ਕਹਾਣੀ ॥ ਪਰਮ ਮਿੱਠੀ ਹੈ ਸਾਹਿਬ ਦੀ ਆਰਾਮ-ਦੇਣ ਵਾਲੀ ਕਥਾ ਵਾਰਤਾ। ਮੈਂ ਸਾਹਿਬ ਦੀ ਵਰਣਨ-ਰਹਿਤ ਸਾਖੀ ਵਰਣਨ ਕੀਤੀ ਹੈ। ਭਲਾ ਸੰਜੋਗੁ ਮੂਰਤੁ ਪਲੁ ਸਾਚਾ ਅਬਿਚਲ ਨੀਵ ਰਖਾਈ ॥ ਸੁਲੱਖਣਾ ਸੀ ਉਹ ਢੇ-ਮੇਲ ਅਤੇ ਸੱਚਾ ਉਹ ਸਮਾਂ ਅਤੇ ਮੁਹਤ, ਜਦ ਇਸ ਮੰਦਰ ਦੀ ਅਹਿੱਲ ਨੀਂਹਰੱਖੀ ਗਈ ਸੀ। ਜਨ ਨਾਨਕ ਪ੍ਰਭ ਭਏ ਦਇਆਲਾ ਸਰਬ ਕਲਾ ਬਣਿ ਆਈ ॥੧॥ ਹੇ ਨਫਰ ਨਾਨਕ! ਮਾਲਕ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਅਤੇ ਉਸ ਦੀਆਂ ਸਾਰੀਆਂ ਸ਼ਕਤੀਆਂ ਨੇ ਇਸ ਦੀ ਕੀਰਤੀ ਵਧਾਈ ਹੈ। ਆਨੰਦਾ ਵਜਹਿ ਨਿਤ ਵਾਜੇ ਪਾਰਬ੍ਰਹਮੁ ਮਨਿ ਵੂਠਾ ਰਾਮ ॥ ਪਰਮ ਪ੍ਰਭੂ ਮੇਰੇ ਹਿਰਦੇ ਅੰਦਰ ਵਸ ਗਿਆ ਹੈ ਅਤੇ ਖੁਸ਼ੀ ਦੇ ਸੰਗੀਤਕ ਸਾਜ਼ ਸਦੀਵ ਹੀ ਮੇਰੇ ਲਈ ਵਜਦੇ ਹਨ। ਗੁਰਮੁਖੇ ਸਚੁ ਕਰਣੀ ਸਾਰੀ ਬਿਨਸੇ ਭ੍ਰਮ ਭੈ ਝੂਠਾ ਰਾਮ ॥ ਗੁਰਾਂ ਦੀ ਦਇਆ ਦੁਆਰਾ, ਮੈਂ ਸ੍ਰੇਸ਼ਟ ਸੱਚੀ ਜੀਵਨ ਰਹੁ-ਰੀਤੀ ਧਾਰਨ ਕਰ ਲਈ ਹੈ ਅਤੇ ਮੇਰਾ ਕੂੜਾ ਸੰਦੇਹ ਤੇ ਡਰ ਨਾਸ਼ ਹੋ ਗਏ ਹਨ। ਅਨਹਦ ਬਾਣੀ ਗੁਰਮੁਖਿ ਵਖਾਣੀ ਜਸੁ ਸੁਣਿ ਸੁਣਿ ਮਨੁ ਤਨੁ ਹਰਿਆ ॥ ਸ਼ਰੋਮਣੀ ਗੁਰਾਂ ਨੇ ਈਸ਼ਵਰੀ ਗੁਰਬਾਣੀ ਉਚਾਰਨ ਕੀਤੀ ਹੈ ਜਿਸਨੂੰ ਸੁਣ ਸੁਣ ਕੇ ਮੇਰੀ ਆਤਮਾ ਤੇ ਦੇਹ ਤਰੋਤਾਜਾ ਹੋ ਗਏ ਹਨ। ਸਰਬ ਸੁਖਾ ਤਿਸ ਹੀ ਬਣਿ ਆਏ ਜੋ ਪ੍ਰਭਿ ਅਪਨਾ ਕਰਿਆ ॥ ਜਿਸ ਨੂੰ ਸੁਆਮੀ ਆਪਣਾ ਨਿਜ ਦਾ ਬਣਾ ਲੈਂਦਾ ਹੈ, ਉਸ ਨੂੰ ਸਾਰੀਆਂ ਖੁਸ਼ੀਆਂ ਪਰਾਪਤ ਹੋ ਜਾਂਦੀਆਂ ਹਨ। ਘਰ ਮਹਿ ਨਵ ਨਿਧਿ ਭਰੇ ਭੰਡਾਰਾ ਰਾਮ ਨਾਮਿ ਰੰਗੁ ਲਾਗਾ ॥ ਉਸ ਦੇ ਗ੍ਰਹਿ ਅੰਦਰ ਨੌ ਖਜਾਨੇ ਹਨ ਅਤੇ ਉਸ ਦੇ ਖਾਤੇ ਪ੍ਰਭੂ ਦੇ ਨਾਮ ਨਾਲ ਪਰੀ ਪੂਰਨ ਹਨ, ਜਿਸ ਨੂੰ ਕਿ ਉਹ ਪਿਆਰ ਕਰਦਾ ਹੈ। ਨਾਨਕ ਜਨ ਪ੍ਰਭੁ ਕਦੇ ਨ ਵਿਸਰੈ ਪੂਰਨ ਜਾ ਕੇ ਭਾਗਾ ॥੨॥ ਨਾਨਕ ਸਾਹਿਬ ਦਾ ਗੋਲਾ, ਮੁਕੰਮਲ ਹੈ ਜਿਸ ਦੀ ਪਰਾਲਭਧ, ਉਹ ਆਪਣੇ ਸੁਆਮੀ ਨੂੰ ਕਦਾਚਿਤ ਨਹੀਂ ਭੁਲਾਉਂਦਾ। ਛਾਇਆ ਪ੍ਰਭਿ ਛਤ੍ਰਪਤਿ ਕੀਨ੍ਹ੍ਹੀ ਸਗਲੀ ਤਪਤਿ ਬਿਨਾਸੀ ਰਾਮ ॥ ਜਦ ਛਤ੍ਰ ਦਾ ਮਾਲਕ, ਪ੍ਰਭੂ ਆਸਰਾ ਬਖਸ਼ਦਾ ਹੈ ਤਾਂ ਸਾਰੀ ਅੱਗ ਬੁੱਝ ਜਾਂਦੀ ਹੈ। ਦੂਖ ਪਾਪ ਕਾ ਡੇਰਾ ਢਾਠਾ ਕਾਰਜੁ ਆਇਆ ਰਾਸੀ ਰਾਮ ॥ ਗਮ ਅਤੇ ਗੁਨਾਹ ਦਾ ਅੱਡਾ ਢੈ ਜਾਂਦਾ ਹੈ ਅਤੇ ਕੰਮ ਕਾਰ ਠੀਕ ਹੋ ਜਾਂਦਾ ਹੈ। ਹਰਿ ਪ੍ਰਭਿ ਫੁਰਮਾਇਆ ਮਿਟੀ ਬਲਾਇਆ ਸਾਚੁ ਧਰਮੁ ਪੁੰਨੁ ਫਲਿਆ ॥ ਜਦ ਸੁਆਮੀ ਵਾਹਿਗੁਰੂ ਹੁਕਮ ਕਰਦਾ ਹੈ ਤਾਂ ਮੁਸੀਬਤ ਟਲ ਜਾਂਦੀ ਹੈ ਅਤੇ ਸੱਚਾ ਈਮਾਨ ਤੇ ਪੁੰਨ ਦਾਨ ਫੁਲਦੇ ਫਲਦੇ ਹਨ। copyright GurbaniShare.com all right reserved. Email |