Page 782

ਸੋ ਪ੍ਰਭੁ ਅਪੁਨਾ ਸਦਾ ਧਿਆਈਐ ਸੋਵਤ ਬੈਸਤ ਖਲਿਆ ॥
ਸੌਂਦਾ, ਬਹਿੰਦਾ ਜਾਂ ਖਲੋਤਾ ਹੋਇਆ ਤੂੰ ਸਦਾ ਹੀ ਉਸ ਆਪਣੇ ਸੁਆਮੀ ਦਾ ਸਿਮਰਨ ਕਰ।

ਗੁਣ ਨਿਧਾਨ ਸੁਖ ਸਾਗਰ ਸੁਆਮੀ ਜਲਿ ਥਲਿ ਮਹੀਅਲਿ ਸੋਈ ॥
ਪ੍ਰਭੂ ਨੇਕੀਆਂ ਦਾ ਖਜਾਨਾ ਅਤੇ ਆਰਾਮ ਦਾ ਸਮੁੰਦਰ ਹੈ। ਉਹ ਪਾਣੀ, ਧਰਤੀ, ਪਾਤਾਲ ਅਤੇ ਆਕਾਸ਼ ਅੰਦਰ ਵਿਆਪਕ ਹੋ ਰਿਹਾ ਹੈ।

ਜਨ ਨਾਨਕ ਪ੍ਰਭ ਕੀ ਸਰਣਾਈ ਤਿਸੁ ਬਿਨੁ ਅਵਰੁ ਨ ਕੋਈ ॥੩॥
ਗੋਲੇ ਨਾਨਕ ਨੇ ਪ੍ਰਭੂ ਦੀ ਪਨਾਹ ਲਈ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ।

ਮੇਰਾ ਘਰੁ ਬਨਿਆ ਬਨੁ ਤਾਲੁ ਬਨਿਆ ਪ੍ਰਭ ਪਰਸੇ ਹਰਿ ਰਾਇਆ ਰਾਮ ॥
ਮੇਰਾ ਗ੍ਰਹਿਣ ਬਣ ਗਿਆ ਹੈ, ਮੇਰਾ ਬਾਗ ਤੇ ਤਾਲਾਬ ਬਣ ਗਏ ਹਨ ਅਤੇ ਮੇਰਾ ਪਾਤਿਸ਼ਾਹ ਸੁਆਮੀ ਵਾਹਿਗੁਰੂ ਮੈਨੂੰ ਮਿਲ ਪਿਆ ਹੈ।

ਮੇਰਾ ਮਨੁ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰਿ ਗਾਇਆ ਰਾਮ ॥
ਮੇਰੀ ਆਤਮਾ ਸ਼ਸ਼ੋਭਤ ਹੋ ਗਈ ਹੈ, ਮੇਰੇ ਮਿੱਤਰ ਤੇ ਯਾਰ ਖੁਸ਼ੀ ਕਰਦੇ ਹਨ ਅਤੇ ਮੈਂ ਵਾਹਿਗੁਰੂ ਸੁਆਮੀ ਦੀਆਂ ਨੇਕੀਆਂ ਤੇ ਕੀਰਤੀ ਗਾਇਨ ਕਰਦਾ ਹਾਂ।

ਗੁਣ ਗਾਇ ਪ੍ਰਭੂ ਧਿਆਇ ਸਾਚਾ ਸਗਲ ਇਛਾ ਪਾਈਆ ॥
ਸੱਚੇ ਸਾਹਿਬ ਦਾ ਜੱਸ ਗਾਇਨ ਕਰਨ ਤੇ ਉਸ ਦਾ ਸਿਮਰਨ ਕਰਨ ਦੁਆਰਾ, ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।

ਗੁਰ ਚਰਣ ਲਾਗੇ ਸਦਾ ਜਾਗੇ ਮਨਿ ਵਜੀਆ ਵਾਧਾਈਆ ॥
ਜੋ ਗੁਰਾਂ ਦੇ ਪੈਰਾਂ ਨਾਲ ਜੁੜੇ ਹੋਏ ਹਨ, ਉਹ ਹਮੇਸ਼ਾਂ ਜਾਗਦੇ ਰਹਿੰਦੇ ਹਨ ਅਤੇ ਉਨ੍ਹਾਂ ਦਾ ਹਿਰਦੇ ਅੰਦਰ ਸੁਆਮੀ ਦੀਆਂ ਸਿਫਤਾਂ ਗੂੰਜਦੀਆਂ ਹਨ।

ਕਰੀ ਨਦਰਿ ਸੁਆਮੀ ਸੁਖਹ ਗਾਮੀ ਹਲਤੁ ਪਲਤੁ ਸਵਾਰਿਆ ॥
ਆਰਾਮ ਦੇ ਹਲਕਾਰੇ, ਸਾਹਿਬ ਨੇ ਮੇਰੇ ਉਤੇ ਰਹਿਮ ਕੀਤਾ ਅਤੇ ਇਹ ਲੋਕਾਂ ਤੇ ਪਰਲੋਕ ਸ਼ਸ਼ੋਭਤ ਕਰ ਦਿੱਤੇ ਹਨ।

ਬਿਨਵੰਤਿ ਨਾਨਕ ਨਿਤ ਨਾਮੁ ਜਪੀਐ ਜੀਉ ਪਿੰਡੁ ਜਿਨਿ ਧਾਰਿਆ ॥੪॥੪॥੭॥
ਗੁਰੂ ਜੀ ਬੇਨਤੀ ਕਰਦੇ ਹਨ, ਤੂੰ ਸਦਾ ਉਸ ਦੇ ਨਾਮ ਦਾ ਉਚਾਰਨ ਕਰ ਜੋ ਤੇਰੀ ਆਤਮਾ ਤੇ ਦੇਹ ਨੂੰ ਆਸਰਾ ਦਿੰਦਾ ਹੈ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਭੈ ਸਾਗਰੋ ਭੈ ਸਾਗਰੁ ਤਰਿਆ ਹਰਿ ਹਰਿ ਨਾਮੁ ਧਿਆਏ ਰਾਮ ॥
ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ, ਮੈਂ ਭਿਆਨਕ ਸਮੁੰਦਰ, ਭਿਆਨਕ ਸਮੁੰਦਰ ਤੋਂ ਪਾਰ ਹੋ ਗਿਆ ਹੈ।

ਬੋਹਿਥੜਾ ਹਰਿ ਚਰਣ ਅਰਾਧੇ ਮਿਲਿ ਸਤਿਗੁਰ ਪਾਰਿ ਲਘਾਏ ਰਾਮ ॥
ਮੈਂ ਸਾਈਂ ਦੇ ਪੈਰਾਂ ਦੇ ਜਹਾਜ ਦਾ ਸਿਮਰਨ ਕਰਦਾ ਹਾਂ ਤੇ ਸੱਚੇ ਗੁਰਾਂ ਨਾਲ ਮਿਲ ਕੇ ਪਾਰ ਉਤਰ ਜਾਂਦਾ ਹਾਂ।

ਗੁਰ ਸਬਦੀ ਤਰੀਐ ਬਹੁੜਿ ਨ ਮਰੀਐ ਚੂਕੈ ਆਵਣ ਜਾਣਾ ॥
ਗੁਰਾਂ ਦੀ ਬਾਣੀ ਦੁਆਰਾ ਮੈਂ ਤਰ ਗਿਆ ਹਾਂ ਮੈਂ ਮੁੜ ਕੇ ਨਹੀਂ ਮਰਾਂਗਾ। ਅਤੇ ਮੇਰੇ ਆਉਣੇ ਤੇ ਜਾਣੇ ਮੁਕ ਗਏ ਹਨ।

ਜੋ ਕਿਛੁ ਕਰੈ ਸੋਈ ਭਲ ਮਾਨਉ ਤਾ ਮਨੁ ਸਹਜਿ ਸਮਾਣਾ ॥
ਜਿਹੜਾ ਕੁਝ ਸਾਈਂ ਕਰਦਾ ਹੈ, ਉਸ ਨੂੰ ਮੈਂ ਚੰਗਾ ਕਰ ਕੇ ਜਾਣਦਾ ਹਾਂ। ਤਦ ਹੀ ਮੇਰੀ ਆਤਮਾ ਆਨੰਦ ਅੰਦਰ ਲੀਨ ਹੁੰਦੀ ਹੈ।

ਦੂਖ ਨ ਭੂਖ ਨ ਰੋਗੁ ਨ ਬਿਆਪੈ ਸੁਖ ਸਾਗਰ ਸਰਣੀ ਪਾਏ ॥
ਸੁਖ ਆਰਾਮ ਦੇ ਸਮੁੰਦਰ, ਵਾਹਿਗੁਰੂ ਦੀ ਓਟ ਲੈਣ ਦੁਆਰਾ, ਇਨਸਾਨ ਨੂੰ ਨਾਂ ਤਕਲੀਫ, ਨਾਂ ਤਕਲੀਫ, ਨਾਂ ਭੁੱਖ ਤੇ ਨਾਂ ਹੀ ਬੀਮਾਰੀ ਚਿਮੜਦੀ ਹੈ।

ਹਰਿ ਸਿਮਰਿ ਸਿਮਰਿ ਨਾਨਕ ਰੰਗਿ ਰਾਤਾ ਮਨ ਕੀ ਚਿੰਤ ਮਿਟਾਏ ॥੧॥
ਸੁਆਮੀ ਦਾ ਆਰਾਧਨ, ਆਰਾਧਨ ਕਰਨ ਦੁਆਰਾ ਨਾਨਕ ਉਸ ਦੇ ਪ੍ਰੇਮ ਨਾਲ ਰੰਗਿਆ ਗਿਆ ਹੈ ਅਤੇ ਉਸ ਦੇ ਚਿੱਤ ਦਾ ਫਿਕਰ ਦੂਰ ਹੋ ਗਿਆ ਹੈ।

ਸੰਤ ਜਨਾ ਹਰਿ ਮੰਤ੍ਰੁ ਦ੍ਰਿੜਾਇਆ ਹਰਿ ਸਾਜਨ ਵਸਗਤਿ ਕੀਨੇ ਰਾਮ ॥
ਨੇਕ ਬੰਦਿਆਂ ਨੇ ਈਸ਼ਵਰੀ ਉਪਦੇਸ਼ ਮੇਰੇ ਤੇ ਪੱਕਾ ਕੀਤਾ ਹੈ, ਜਿਸ ਦਆਰਾ ਵਾਹਿਗੁਰੂ ਮੇਰਾ ਮਿੱਤਰ ਮੇਰੇ ਵਸ ਵਿੱਚ ਆ ਗਿਆ ਹੈ।

ਆਪਨੜਾ ਮਨੁ ਆਗੈ ਧਰਿਆ ਸਰਬਸੁ ਠਾਕੁਰਿ ਦੀਨੇ ਰਾਮ ॥
ਮੈਂ ਆਪਣੀ ਜਿੰਦੜੀ ਸਾਹਿਬ ਦੇ ਮੂਹਰੇ ਰੱਖ ਦਿੱਤੀ ਹੈ, ਅਤੇ ਉਸ ਨੇ ਮੈਂਨੂੰ ਸਭ ਕੁਛ ਬਖਸ਼ ਦਿੱਤਾ ਹੈ।

ਕਰਿ ਅਪੁਨੀ ਦਾਸੀ ਮਿਟੀ ਉਦਾਸੀ ਹਰਿ ਮੰਦਰਿ ਥਿਤਿ ਪਾਈ ॥
ਸਾਹਿਬ ਨੇ ਮੈਨੂੰ ਆਪਣੀ ਬਾਂਦੀ ਬਣਾ ਲਿਆ ਹੈ, ਮੇਰੀ ਉਦਾਸੀਨਤਾ ਦੂਰ ਹੋ ਗਈ ਹੈ ਅਤੇ ਸੁਆਮੀ ਦੇ ਮੰਦਰ ਅੰਦਰ ਮੈਂ ਅਸਥਿਰਤਾ ਪਰਾਪਤ ਕਰ ਲਈ ਹੈ।

ਅਨਦ ਬਿਨੋਦ ਸਿਮਰਹੁ ਪ੍ਰਭੁ ਸਾਚਾ ਵਿਛੁੜਿ ਕਬਹੂ ਨ ਜਾਈ ॥
ਮੇਰੀਆਂ ਖੁਸ਼ੀਆਂ ਤੇ ਖੇਡਾਂ ਸੱਚੇ ਸਾਈਂ ਨੂੰ ਯਾਦ ਕਰਨ ਵਿੱਚ ਹਨ, ਜੋ ਕਦੇ ਭੀ ਮੇਰੇ ਨਾਲੋਂ ਜੁਦਾ ਨਹੀਂ ਹੁੰਦਾ।

ਸਾ ਵਡਭਾਗਣਿ ਸਦਾ ਸੋਹਾਗਣਿ ਰਾਮ ਨਾਮ ਗੁਣ ਚੀਨ੍ਹ੍ਹੇ ॥
ਕੇਵਲ ਉਹ ਭਾਰੇ ਨਸੀਬਾਂ ਵਾਲੀ ਤੇ ਸਦੀਵ ਹੀ ਸੱਚੀ ਪਤਨੀ ਹੈ, ਜੋ ਪ੍ਰਭੂ ਦੇ ਨਾਮ ਦੀਆਂ ਚੰਗਿਆਈਆਂ ਨੂੰ ਯਾਦ ਕਰਦੀ ਹੈ।

ਕਹੁ ਨਾਨਕ ਰਵਹਿ ਰੰਗਿ ਰਾਤੇ ਪ੍ਰੇਮ ਮਹਾ ਰਸਿ ਭੀਨੇ ॥੨॥
ਗੁਰੂ ਜੀ ਫਰਮਾਉਂਦੇ ਹਨ, ਪ੍ਰਭੂ ਦੀ ਪ੍ਰੀਤ ਨਾਲ ਰੰਗੀਜ ਅਤੇ ਉਸ ਦੀ ਪਿਰਹੜੀ ਦੇ ਪਰਮ ਅੰਮ੍ਰਿਤ ਨਾਲ ਤਰੋਤਰ ਹੋ, ਮੈਂ ਪ੍ਰਭੂ ਦੇ ਨਾਮ ਦਾ ਉਚਾਰਨ ਕਰਦੀ ਹਾਂ।

ਅਨਦ ਬਿਨੋਦ ਭਏ ਨਿਤ ਸਖੀਏ ਮੰਗਲ ਸਦਾ ਹਮਾਰੈ ਰਾਮ ॥
ਹੇ ਮੇਰੀ ਸਹੇਲੀਏ! ਮੈਂ ਹਮੇਸ਼ਾਂ ਆਰਾਮ ਤੇ ਖੁਸ਼ੀ ਮਾਣਦੀ ਹਾਂ ਅਤੇ ਮੇਰੇ ਘਰ ਵਿੱਚ ਸਦੀਵੀ ਸਥਿਰ ਪਰਸੰਨਤਾ ਹੈ!

ਆਪਨੜੈ ਪ੍ਰਭਿ ਆਪਿ ਸੀਗਾਰੀ ਸੋਭਾਵੰਤੀ ਨਾਰੇ ਰਾਮ ॥
ਉਸ ਦੇ ਸੁਆਮੀ ਨੇ ਖੁਦ ਉਸ ਨੂੰ ਸ਼ਸ਼ੋਭਤ ਕਰ ਦਿੱਤਾ ਹੈ ਅਤੇ ਉਹ ਆਪਣੇ ਸੁਆਮੀ ਦੀ ਉਪਮਾਯੋਗ ਪਤਨੀ ਹੋ ਗਈ ਹੈ।

ਸਹਜ ਸੁਭਾਇ ਭਏ ਕਿਰਪਾਲਾ ਗੁਣ ਅਵਗਣ ਨ ਬੀਚਾਰਿਆ ॥
ਆਪਣੇ ਆਪ ਹੀ ਉਸ ਦਾ ਸੁਆਮੀ ਉਸ ਤੇ ਮਿਹਰਬਾਨ ਹੋ ਗਿਆ ਹੈ ਅਤੇ ਉਸ ਨੇ ਉਸ ਦੀਆਂ ਨੇਕੀਆਂ ਤੇ ਬਦੀਆਂ ਵੱਲ ਧਿਆਨ ਨਹੀਂ ਦਿੱਤਾ।

ਕੰਠਿ ਲਗਾਇ ਲੀਏ ਜਨ ਅਪੁਨੇ ਰਾਮ ਨਾਮ ਉਰਿ ਧਾਰਿਆ ॥
ਆਪਣੇ ਗੋਲਿਆਂ ਨੂੰ, ਜੋ ਪ੍ਰਭੂ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ, ਪ੍ਰਭੂ ਆਪਣੇ ਗਲ ਨਾਲ ਲਾ ਲੈਂਦਾ ਹੈ।

ਮਾਨ ਮੋਹ ਮਦ ਸਗਲ ਬਿਆਪੀ ਕਰਿ ਕਿਰਪਾ ਆਪਿ ਨਿਵਾਰੇ ॥
ਸਾਰਾ ਸੰਸਾਰ ਸਵੈ-ਪੂਜਾ, ਸੰਸਾਰੀ ਲਗਨ ਤੇ ਸਵੈ-ਹੰਗਤਾ ਅੰਦਰ ਖਚਤ ਹੋਇਆ ਹੋਇਆ ਹੈ। ਸੁਆਮੀ ਨੇ ਖੁਦ ਮਿਹਰ ਧਾਰ ਕੇ ਇਨ੍ਹਾਂ ਨੂੰ ਮੇਰੇ ਕੋਲੋਂ ਦੂਰ ਕਰ ਦਿੱਤਾ ਹੈ।

ਕਹੁ ਨਾਨਕ ਭੈ ਸਾਗਰੁ ਤਰਿਆ ਪੂਰਨ ਕਾਜ ਹਮਾਰੇ ॥੩॥
ਗੁਰੂ ਜੀ ਆਖਦੇ ਹਨ, ਮੈਂ ਡਰਾਉਣੇ ਜਗਤ ਸਮੁੰਦਰ ਤੋਂ ਪਾਰ ਹੋ ਗਿਆ ਹਾਂ ਅਤੇ ਮੇਰੇ ਕੰਮ ਕਾਰ ਸੰਪੂਰਨ ਹੋ ਗਏ ਹਨ।

ਗੁਣ ਗੋਪਾਲ ਗਾਵਹੁ ਨਿਤ ਸਖੀਹੋ ਸਗਲ ਮਨੋਰਥ ਪਾਏ ਰਾਮ ॥
ਹੇ ਮੇਰੀ ਸਹੇਲੀਓ! ਤੁਸੀਂ ਸਦਾ ਹੀ ਸ਼੍ਰਿਸ਼ਟੀ ਦੇ ਪਾਲਣਹਾਰ ਦੀਆਂ ਸਿਫਤਾਂ ਗਾਇਨ ਕਰੋ ਅਤੇ ਤੁਹਾਡੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਣਗੀਆਂ।

ਸਫਲ ਜਨਮੁ ਹੋਆ ਮਿਲਿ ਸਾਧੂ ਏਕੰਕਾਰੁ ਧਿਆਏ ਰਾਮ ॥
ਸੰਤਾਂ ਨਾਲ ਮਿਲਣ ਅਤੇ ਇਕ ਸੁਆਮੀ ਦਾ ਸਿਮਰਨ ਕਰਨ ਦੁਆਰਾ ਫਲਦਾਇਕ ਹੋ ਜਾਂਦਾ ਹੈ ਮਨੁੱਖ ਜੀਵਨ।

ਜਪਿ ਏਕ ਪ੍ਰਭੂ ਅਨੇਕ ਰਵਿਆ ਸਰਬ ਮੰਡਲਿ ਛਾਇਆ ॥
ਤੂੰ ਇਕ ਸਾਈਂ ਦਾ ਆਰਾਧਨ ਕਰ, ਜੋ ਕ੍ਰੋੜਾਂ ਹੀ ਜੀਵਾਂ ਅੰਦਰ ਰਮਿਆ ਹੋਇਆ ਹੈ ਅਤੇ ਸਾਰੇ ਆਲਮ ਵਿੱਚ ਵਿਆਪਕ ਹੋ ਰਿਹਾ ਹੈ।

ਬ੍ਰਹਮੋ ਪਸਾਰਾ ਬ੍ਰਹਮੁ ਪਸਰਿਆ ਸਭੁ ਬ੍ਰਹਮੁ ਦ੍ਰਿਸਟੀ ਆਇਆ ॥
ਪ੍ਰਭੂ ਦੀ ਹੀ ਰਚਨਾ ਹੈ, ਪ੍ਰਭੂ ਹੀ ਹਰ ਜਗ੍ਹਾ ਪਸਰ ਰਿਹਾ ਹੈ ਅਤੇ ਮੈਂ ਸਾਰੀਆਂ ਜਗ੍ਹਾ ਤੇ ਪ੍ਰਭੂ ਨੂੰ ਹੀ ਵੇਖ ਰਿਹਾ ਹੈ।

ਜਲਿ ਥਲਿ ਮਹੀਅਲਿ ਪੂਰਿ ਪੂਰਨ ਤਿਸੁ ਬਿਨਾ ਨਹੀ ਜਾਏ ॥
ਮੁਕੰਮਲ ਮਾਲਕ ਸਮੁੰਦਰ, ਧਰਤੀ, ਪਾਤਾਲ ਅਤੇ ਆਕਾਸ਼ ਨੂੰ ਭਰ ਰਿਹਾ ਹੈ। ਉਸ ਦੇ ਬਗੈਰ ਕੋਈ ਥਾਂ ਨਹੀਂ।

copyright GurbaniShare.com all right reserved. Email