ਸਲੋਕ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ॥ ਤਸਕਰਾਂ, ਵਿਭਚਾਰੀਆਂ, ਕੰਜਰੀਆਂ ਅਤੇ ਦੱਲੀਆਂ ਦੀ ਇਹ ਆਦਤ ਹੈ, ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥ ਕਿ ਉਹ ਅਧਰਮੀਆਂ ਨਾਲ ਯਾਰੀ ਲਾਉਂਦੀਆਂ ਹਨ ਅਤੇ ਅਧਰਮੀਆਂ ਨਾਲ ਹੀ ਖਾਂਦੇ ਪੀਂਦੇ ਹਨ। ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ ॥ ਉਹ ਵਾਹਿਗੁਰੂ ਦੀ ਕੀਰਤੀ ਦੀ ਕਦਰ ਨੂੰ ਨਹੀਂ ਜਾਣਦੀਆਂ ਅਤੇ ਉਨ੍ਹਾਂ ਦੇ ਅੰਦਰ ਹਮੇਸ਼ਾਂ ਸ਼ੈਤਾਨ ਵਸਦਾ ਹੈ। ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ ॥ ਜੇਕਰ ਖੋਤੇ (ਗੁਰਮੀਤ) ਨੂੰ ਚੰਨਣ ਦਾ ਲੇਪ ਕਰ ਦਿੱਤਾ ਜਾਵੇ ਉਹ ਫਿਰ ਭੀ ਘੱਟੇ ਨਾਲ (ਵਿੱਚ) ਹੀ ਲੇਟੇਗਾ। ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ ॥ ਨਾਨਕ ਝੂਠ ਦਾ ਸੂਤ ਕੱਤਣ ਦੁਆਰਾ ਝੂਠ ਦੀ ਤਾਣੀ ਹੀ ਤਣੀ ਜਾਂਦੀ ਹੈ। ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ ॥੧॥ ਝੂਠਾ ਹੈ ਕਪੜਾ ਅਤੇ ਇਸ ਦਾ ਮਾਪਣਾ। ਝੂਠੀ ਹੈ ਪੁਸ਼ਾਕ ਅਤੇ ਉਸ ਦਾ ਹੰਕਾਰ। ਮਃ ੧ ॥ ਪਹਿਲੀ ਪਾਤਿਸ਼ਾਹੀ। ਬਾਂਗਾ ਬੁਰਗੂ ਸਿੰਙੀਆ ਨਾਲੇ ਮਿਲੀ ਕਲਾਣ ॥ ਨਮਾਜ਼ ਦਾ ਸੱਦਾ ਦੇਣ ਵਾਲੇ, ਬੰਸਰੀ ਵਜਾਉਣ ਵਾਲੇ, ਸਿੰਗ ਵਜਾਉਣ ਵਾਲੇ ਤੇ ਨਾਲੇ ਮਿਰਾਸੀ, ਲੋਕਾਂ ਦੀ ਖੈਰਾਤ ਉਤੇ ਪੇਟ-ਪਾਲਣਾ ਕਰਦੇ ਹਨ। ਇਕਿ ਦਾਤੇ ਇਕਿ ਮੰਗਤੇ ਨਾਮੁ ਤੇਰਾ ਪਰਵਾਣੁ ॥ ਕਈ ਦਾਨੀ ਹਨ ਅਤੇ ਕਈ ਭਿਖਾਰੀ। ਕੇਵਲ ਤੇਰੇ ਨਾਮ ਦਾ ਸਿਮਰਨ ਕਰਨ ਵਾਲੇ ਹੀ ਕਬੂਲ ਪੈਂਦੇ ਹਨ। ਨਾਨਕ ਜਿਨ੍ਹ੍ਹੀ ਸੁਣਿ ਕੈ ਮੰਨਿਆ ਹਉ ਤਿਨਾ ਵਿਟਹੁ ਕੁਰਬਾਣੁ ॥੨॥ ਜੋ ਸਾਈਂ ਦੇ ਨਾਮ ਨੂੰ ਸੁਣਦੇ ਅਤੇ ਸਵੀਕਾਰ ਕਰਦੇ ਹਨ, ਹੇ ਨਾਨਕ! ਮੈਂ ਉਨ੍ਹਾਂ ਉਤੋਂ ਵਾਰਨੇ ਜਾਂਦਾ ਹਾਂ। ਪਉੜੀ ॥ ਪਉੜੀ। ਮਾਇਆ ਮੋਹੁ ਸਭੁ ਕੂੜੁ ਹੈ ਕੂੜੋ ਹੋਇ ਗਇਆ ॥ ਧਨ-ਦੌਲਤ ਦਾ ਪਿਆਰ ਸਮੂਹ ਝੂਠਾ ਹੈ ਅਤੇ ਝੂਠ ਹੋ ਜਾਂਦਾ ਹੈ। ਉਹ ਜੋ ਇਸ ਨੂੰ ਪਿਆਰ ਕਰਦਾ ਹੈ। ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ ॥ ਹੰਕਾਰ ਦੇ ਰਾਹੀਂ ਬੰਦਾ ਬਖੇੜੇ ਵਿੱਚ ਫਸ ਜਾਂਦਾ ਹੈ ਅਤੇ ਬਖੇੜੇ ਵਿੱਚ ਹੀ, ਉਹ ਮਰ ਮੁੱਕਦਾ ਹੈ। ਗੁਰਮੁਖਿ ਝਗੜੁ ਚੁਕਾਇਓਨੁ ਇਕੋ ਰਵਿ ਰਹਿਆ ॥ ਗੁਰਾਂ ਦੀ ਦਇਆ ਦੁਆਰਾ ਬਖੇੜੇ ਮੁੱਕ ਜਾਂਦੇ ਹਨ ਅਤੇ ਬੰਦਾ ਇਕ ਸੁਆਮ ਨੂੰ ਸਾਰੇ ਵਿਆਪਕ ਵੇਖਦਾ ਹੈ। ਸਭੁ ਆਤਮ ਰਾਮੁ ਪਛਾਣਿਆ ਭਉਜਲੁ ਤਰਿ ਗਇਆ ॥ ਵਿਆਪਕ ਰੂਹ ਨੂੰ ਹਰ ਥਾਂ ਰਮੀ ਹੋਈ ਸਿੰਞਾਣ ਕੇ, ਇਨਸਾਨ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਜੋਤਿ ਸਮਾਣੀ ਜੋਤਿ ਵਿਚਿ ਹਰਿ ਨਾਮਿ ਸਮਇਆ ॥੧੪॥ ਉਸ ਦਾ ਨੂਰ ਪਰਮ ਨੂਰ ਅੰਦਰ ਅਭੇਦ ਹੋ ਜਾਂਦਾ ਹੈ ਅਤੇ ਉਹ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ। ਸਲੋਕ ਮਃ ੧ ॥ ਪਹਿਲੀ ਪਾਤਿਸ਼ਾਹੀ। ਸਤਿਗੁਰ ਭੀਖਿਆ ਦੇਹਿ ਮੈ ਤੂੰ ਸੰਮ੍ਰਥੁ ਦਾਤਾਰੁ ॥ ਹੇ ਸੱਚੇ ਗੁਰਦੇਵ! ਤੂੰ ਮੈਨੂੰ ਖੈਰ ਪਾ ਕਿਉਂ ਜੋ ਤੂੰ ਸਰਬ-ਸ਼ਕਤੀਵਾਨ ਦਾਨੀ ਸੁਆਮੀ ਹੈਂ। ਹਉਮੈ ਗਰਬੁ ਨਿਵਾਰੀਐ ਕਾਮੁ ਕ੍ਰੋਧੁ ਅਹੰਕਾਰੁ ॥ ਮੈਨੂੰ ਬਰਕਤ ਬਖਸ਼ ਕਿ ਮੈਂ ਆਪਣੇ ਹੰਕਾਰ, ਸਵੈ-ਹੰਗਤਾ ਵਿਸ਼ੇਭੋਗ, ਗੁੱਸੇ ਅਤੇ ਆਕੜ ਮੜਕ ਨੂੰ ਦੂਰ ਕਰ ਦਿਆਂ। ਲਬੁ ਲੋਭੁ ਪਰਜਾਲੀਐ ਨਾਮੁ ਮਿਲੈ ਆਧਾਰੁ ॥ ਤੂੰ ਮੇਰੀ ਤਮ੍ਹਾਂ ਤੇ ਲਾਲਚ ਨੂੰ ਪੂਰੀ ਤਰ੍ਹਾਂ ਸਾੜ ਸੁੱਟ ਅਤੇ ਮੈਨੂੰ ਸੁਆਮੀ ਦੇ ਨਾਮ ਦਾ ਆਸਰਾ ਪਰਦਾਨ ਕਰ। ਅਹਿਨਿਸਿ ਨਵਤਨ ਨਿਰਮਲਾ ਮੈਲਾ ਕਬਹੂੰ ਨ ਹੋਇ ॥ ਦਿਨ ਰੈਣ ਤੂੰ ਮੈਨੂੰ ਤਰੋ-ਤਾਜਾ ਅਤੇ ਪਵਿੱਤਰ ਰੱਚ ਅਤੇ ਕਦੇ ਭੀ ਮੈਨੂੰ ਪਾਪਾਂ ਨਾਲ ਪਲੀਤ ਨਾਂ ਹੋਣ ਦੇ। ਨਾਨਕ ਇਹ ਬਿਧਿ ਛੁਟੀਐ ਨਦਰਿ ਤੇਰੀ ਸੁਖੁ ਹੋਇ ॥੧॥ ਹੇ ਨਾਨਕ! ਜਿਸ ਤਰੀਕੇ ਨਾਲ ਮੇਰਾ ਛੁਟਕਾਰਾ ਹੋ ਗਿਆ ਹੈ, ਤੇਰੀ ਦਇਆ ਦੁਆਰਾ, ਹੇ ਮੇਰੇ ਗੁਰਦੇਵ! ਮੈਨੂੰ ਆਰਾਮ ਪਰਾਪਤ ਹੋਇਆ ਹੈ। ਮਃ ੧ ॥ ਪਹਿਲੀ ਪਾਤਿਸ਼ਾਹੀ। ਇਕੋ ਕੰਤੁ ਸਬਾਈਆ ਜਿਤੀ ਦਰਿ ਖੜੀਆਹ ॥ ਸਾਰੀਆਂ ਇਸਤਰੀਆਂ ਦਾ, ਜੋ ਸੁਆਮੀ ਦੇ ਬੂਹੇ ਤੇ ਖਲੋਤੀਆਂ ਹਨ, ਕੇਵਲ ਇਕੋ ਹੀ ਪਤੀ ਹੈ। ਨਾਨਕ ਕੰਤੈ ਰਤੀਆ ਪੁਛਹਿ ਬਾਤੜੀਆਹ ॥੨॥ ਨਾਨਕ, ਉਹ ਉਨ੍ਹਾਂ ਪਾਸੋਂ ਆਪਣੇ ਭਰਤੇ ਦੀਆਂ ਗੱਲਾਂ ਪੁੱਛਦੀਆਂ ਹਨ, ਜੋ ਉਨ੍ਹਾਂ ਦੇ ਪ੍ਰੇਮ ਨਾਲ ਰੰਗੀਆਂ ਹੋਈਆਂ ਹਨ। ਮਃ ੧ ॥ ਪਹਿਲੀ ਪਾਤਿਸ਼ਾਹੀ। ਸਭੇ ਕੰਤੈ ਰਤੀਆ ਮੈ ਦੋਹਾਗਣਿ ਕਿਤੁ ॥ ਸਾਰੀਆਂ ਆਪਣੇ ਪਤੀ ਦੇ ਪਿਆਰ ਨਾਲ ਰੰਗੀਜੀਆਂ ਹੋਈਆਂ ਹਨ, ਮੈਂ ਛੁੱਟੜ ਕਿਹੜੇ ਲੇਖੇ ਵਿੱਚ ਹਾਂ? ਮੈ ਤਨਿ ਅਵਗਣ ਏਤੜੇ ਖਸਮੁ ਨ ਫੇਰੇ ਚਿਤੁ ॥੩॥ ਮੇਰੀ ਦੇਹ ਅੰਦਰ ਐਨੀਆਂ ਬੰਦੀਆਂ ਹਨ। ਮੇਰਾ ਪਤੀ ਮੇਰੇ ਵੱਲ ਆਪਣਾ ਮਨ ਨਹੀਂ ਮੋੜਦਾ। ਮਃ ੧ ॥ ਪਹਿਲੀ ਪਾਤਿਸ਼ਾਹੀ। ਹਉ ਬਲਿਹਾਰੀ ਤਿਨ ਕਉ ਸਿਫਤਿ ਜਿਨਾ ਦੈ ਵਾਤਿ ॥ ਮੈਂ ਉਨ੍ਹਾਂ ਉਤੋਂ ਘੋਲੀ ਜਾਂਦਾ ਹਾਂ ਜਿਨ੍ਹਾਂ ਦੇ ਮੂੰਹ ਵਿੱਚ ਸੁਆਮੀ ਦੀ ਸਿਫ਼ਤ ਸ਼ਲਾਘਾ ਹੈ। ਸਭਿ ਰਾਤੀ ਸੋਹਾਗਣੀ ਇਕ ਮੈ ਦੋਹਾਗਣਿ ਰਾਤਿ ॥੪॥ ਸਾਰੀਆਂ ਰਾਤਰੀਆਂ ਪਾਕ ਦਾਮਨ ਪਤਨੀ ਲਈ ਹਨ। ਹੇ ਸੁਆਮੀ! ਮੈਂ ਤੇਰੇ ਨਾਲੋਂ ਵਿਛੜੀ ਹੋਈ ਨੂੰ ਇਕ ਰਾਤਰੀ ਹੀ ਪਰਦਾਨ ਕਰ। ਪਉੜੀ ॥ ਪਉੜੀ। ਦਰਿ ਮੰਗਤੁ ਜਾਚੈ ਦਾਨੁ ਹਰਿ ਦੀਜੈ ਕ੍ਰਿਪਾ ਕਰਿ ॥ ਹੇ ਵਾਹਿਗੁਰੂ! ਮੈਂ ਤੇਰੇ ਬੂਹੇ ਦਾ ਭਿਖਾਰੀ, ਤੇਰੇ ਕੋਲੋਂ ਇਕ ਖੈਰ ਮੰਗਦਾ ਹਾਂ। ਮਿਹਰ ਧਾਰ ਕੇ ਤੂੰ ਮੈਨੂੰ ਇਹ ਪਰਦਾਨ ਕਰ। ਗੁਰਮੁਖਿ ਲੇਹੁ ਮਿਲਾਇ ਜਨੁ ਪਾਵੈ ਨਾਮੁ ਹਰਿ ॥ ਮੈਂ, ਆਪਣੇ ਗੋਲੇ ਨੂੰ ਸ਼ਰੋਮਣੀ ਗੁਰਾਂ ਨਾਲ ਮਿਲਾਦੇ ਤਾਂ ਜੋ ਮੈਂ ਤੇਰੇ ਨਾਮ ਨੂੰ ਪਰਾਪਤ ਹੋ ਲਵਾਂ, ਹੇ ਵਾਹਿਗੁਰੂ! ਅਨਹਦ ਸਬਦੁ ਵਜਾਇ ਜੋਤੀ ਜੋਤਿ ਧਰਿ ॥ ਮੇਰੇ ਨੂਰ ਨੂੰ ਤੂੰ ਆਪਣੇ ਪਰਮ ਨੂਰ ਨਾਲ ਅਭੇਦ ਕਰ ਲੈ ਤਾਂ ਜੋ ਮੇਰੇ ਅੰਦਰ ਬੈਕੁੰਠੀ ਕੀਰਤਨ ਦੀ ਧਨੀ ਗੂੰਜੇ। ਹਿਰਦੈ ਹਰਿ ਗੁਣ ਗਾਇ ਜੈ ਜੈ ਸਬਦੁ ਹਰਿ ॥ ਆਪਣੇ ਮਨ ਅੰਦਰ ਮੈਂ ਸਾਈਂ ਦੀ ਕੀਰਤੀ ਗਾਉਂਦਾ ਅਤੇ ਸਾਈਂ ਦੇ ਨਾਮ ਦੀ ਪਰਸੰਸਾ ਕਰਦਾ ਹਾਂ। ਜਗ ਮਹਿ ਵਰਤੈ ਆਪਿ ਹਰਿ ਸੇਤੀ ਪ੍ਰੀਤਿ ਕਰਿ ॥੧੫॥ ਸੁਆਮੀ ਖੁਦ ਸੰਸਾਰ ਦੇ ਅੰਦਰ ਰਮਿਆ ਹੋਇਆ ਹੈ। ਹੇ ਬੰਦੇ! ਤੂੰ ਉਸ ਨਾਲ ਮੁਹੱਬਤ ਕਰ। ਸਲੋਕ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਜਿਨੀ ਨ ਪਾਇਓ ਪ੍ਰੇਮ ਰਸੁ ਕੰਤ ਨ ਪਾਇਓ ਸਾਉ ॥ ਜੋ ਪਿਆਰ ਦੇ ਅੰਮ੍ਰਿਤ ਅਤੇ ਆਪਣੇ ਪਤੀ ਦੀ ਖੁਸ਼ੀ ਨੂੰ ਪਰਾਪਤ ਨਹੀਂ ਕਰਦੀਆਂ, ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਉ ॥੧॥ ਉਹ ਸੁੰਨ ਘਰ ਦੇ ਪ੍ਰਾਹੁਣੇ ਦੀ ਮਾਨੰਦ ਹਨ ਜੋ ਜਿਸ ਤਰ੍ਹਾਂ ਖਾਲੀ ਹੱਥੀਂ ਆਉਂਦਾ ਹੈ, ਉਸੇ ਤਰ੍ਹਾ ਹੀ ਮੁੜ ਜਾਂਦਾ ਹੈ। ਮਃ ੧ ॥ ਪਹਿਲੀ ਪਾਤਿਸ਼ਾਹੀ। ਸਉ ਓਲਾਮ੍ਹ੍ਹੇ ਦਿਨੈ ਕੇ ਰਾਤੀ ਮਿਲਨ੍ਹ੍ਹਿ ਸਹੰਸ ॥ ਇਸ ਨੂੰ ਸੈਂਕੜੇ ਧ੍ਰਿਕਾਰਾਂ ਦਿਨ ਨੂੰ ਅਤੇ ਹਜ਼ਾਰਾਂ ਰੈਣ ਨੂੰ ਮਿਲਦੀਆਂ ਹਨ, ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ ॥ ਕਿਉਂ ਕਿ ਪ੍ਰਭੂ ਦਾ ਜੱਸ ਅਤੇ ਕੀਰਤੀ ਤਿਆਗ ਕੇ, ਰਾਜਹੰਸ ਹੱਡੀਆਂ ਦੇ ਪਿੰਜਰਾਂ ਨੂੰ ਚਿਮੜਿਆ ਹੋਇਆ ਹੈ। ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ ॥ ਲਾਹਨਤ ਮਾਰਿਆ ਹੈ ਇਹੋ ਜਿਹਾ ਜੀਵਨ, ਜਿਸ ਅੰਦਰ ਖਾ ਖਾ ਕੇ, ਇਨਸਾਨ ਆਪਣਾ ਢਿੱਡ ਫਲਾਈ ਜਾਂਦਾ ਹੈ। ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ ॥੨॥ ਨਾਨਕ, ਸੱਚੇ ਨਾਮ ਦੇ ਬਾਝੋਂ ਸਾਰੇ ਮਿੱਤਰ ਵੈਰੀ ਬਣ ਜਾਂਦੇ ਹਨ। ਪਉੜੀ ॥ ਪਉੜੀ। ਢਾਢੀ ਗੁਣ ਗਾਵੈ ਨਿਤ ਜਨਮੁ ਸਵਾਰਿਆ ॥ ਆਪਣਾ ਜੀਵਨ ਸ਼ਸ਼ੋਭਤ ਕਰਨ ਲਈ, ਭੱਟ ਸਦਾ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦਾ ਹੈ। ਗੁਰਮੁਖਿ ਸੇਵਿ ਸਲਾਹਿ ਸਚਾ ਉਰ ਧਾਰਿਆ ॥ ਗੁਰੂ-ਅਨੁਸਾਰੀ ਸੱਚੇ ਸੁਆਮੀ ਦੀ ਸੇਵਾ ਟਹਿਲ ਤੇ ਸਿਫ਼ਤ ਕਰਦਾ ਹੈ ਅਤੇ ਉਸ ਨੂੰ ਆਪਣੇ ਦਿਲ ਅੰਦਰ ਟਿਕਾਉਂਦਾ ਹੈ। copyright GurbaniShare.com all right reserved. Email |