ਘਰੁ ਦਰੁ ਪਾਵੈ ਮਹਲੁ ਨਾਮੁ ਪਿਆਰਿਆ ॥ ਤੇਰੇ ਨਾਮ ਨਾਲ ਨੇਹੁੰ ਕਰਨ ਦੁਆਰਾ ਉਹ ਆਪਣੇ ਨਿਜ ਦੇ ਧਾਮ ਅਤੇ ਮੰਦਰ ਨੂੰ ਪਾ ਲੈਂਦਾ ਹੈ। ਗੁਰਮੁਖਿ ਪਾਇਆ ਨਾਮੁ ਹਉ ਗੁਰ ਕਉ ਵਾਰਿਆ ॥ ਗੁਰਾਂ ਦੇ ਰਾਹੀਂ ਮੈਂ ਨਾਮ ਨੂੰ ਪਰਾਪਤ ਕਰ ਲਿਆ ਹੈ ਅਤੇ ਮੈਂ ਗੁਰਾਂ ਉਤੋਂ ਘੋਲੀ ਜਾਂਦਾ ਹਾਂ। ਤੂ ਆਪਿ ਸਵਾਰਹਿ ਆਪਿ ਸਿਰਜਨਹਾਰਿਆ ॥੧੬॥ ਹੇ ਮੇਰੇ ਰਚਨਹਾਰ ਸੁਆਮੀ! ਤੂੰ ਆਪੇ ਹੀ ਪ੍ਰਾਣੀਆਂ ਨੂੰ ਸ਼ਸ਼ੋਭਤ ਕਰਦਾ ਹੈਂ। ਸਲੋਕ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਦੀਵਾ ਬਲੈ ਅੰਧੇਰਾ ਜਾਇ ॥ ਜਦ ਦੀਪਕ ਜਗ ਪੈਂਦਾ ਹੈ, ਅਨ੍ਹੇਰਾ ਦੂਰ ਹੋ ਜਾਂਦਾ ਹੈ, ਬੇਦ ਪਾਠ ਮਤਿ ਪਾਪਾ ਖਾਇ ॥ ਏਸੇ ਤਰ੍ਹਾਂ ਧਾਰਮਕ ਗ੍ਰੰਥ ਵਾਚਣ ਦੁਆਰਾ ਗੁਨਾਹ-ਭਰੀ ਅਕਲ ਨਾਸ ਹੋ ਜਾਂਦੀ ਹੈ। ਉਗਵੈ ਸੂਰੁ ਨ ਜਾਪੈ ਚੰਦੁ ॥ ਜਦ ਸੂਰਜ ਚੜ੍ਹ ਪੈਂਦਾ ਹੈ, ਚੰਦਰਮਾ ਦਿਸਦਾ ਹੀ ਨਹੀਂ। ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ ॥ ਜਿਥੇ ਬ੍ਰਹਮ ਗਿਆਤ ਪ੍ਰਗਟ ਹੋ ਜਾਂਦੀ ਹੈ ਬੇਸਮਝੀ ਦੂਰ ਹੋ ਜਾਂਦੀ ਹੈ। ਬੇਦ ਪਾਠ ਸੰਸਾਰ ਕੀ ਕਾਰ ॥ ਵੇਦਾਂ ਦਾ ਪੜ੍ਹਨਾ, ਦੁਨੀਆਂ ਦਾ ਇਕ ਵੀਚਾਰ ਹੈ। ਪੜ੍ਹ੍ਹਿ ਪੜ੍ਹ੍ਹਿ ਪੰਡਿਤ ਕਰਹਿ ਬੀਚਾਰ ॥ ਵਿਦਵਾਨ ਪੁਰਸ਼ ਉਨ੍ਹਾਂ ਨੂੰ ਪੜ੍ਹਦੇ, ਵਾਚਦੇ ਅਤੇ ਸੋਚਦੇ ਸਮਝਦੇ ਹਨ। ਬਿਨੁ ਬੂਝੇ ਸਭ ਹੋਇ ਖੁਆਰ ॥ ਸਾਹਿਬ ਨੂੰ ਸਮਝਣ ਦੇ ਬਗੈਰ ਹਰ ਕੋਈ ਬਰਬਾਦ ਹੋ ਜਾਂਦਾ ਹੈ। ਨਾਨਕ ਗੁਰਮੁਖਿ ਉਤਰਸਿ ਪਾਰਿ ॥੧॥ ਨਾਨਕ, ਗੁਰਾਂ ਦੀ ਦਇਆ ਦੁਆਰਾ ਪ੍ਰਾਣੀ ਦਾ ਪਾਰ ਉਤਾਰਾ ਹੋ ਜਾਂਦਾ ਹੈ। ਮਃ ੧ ॥ ਪਹਿਲੀ ਪਾਤਿਸ਼ਾਹੀ। ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥ ਜੋ ਸ਼ਬਦ ਦਾ ਰਸ ਨਹੀਂ ਮਾਣਦੇ, ਸੁਆਮੀ ਦੇ ਨਾਮ ਨਾਲ ਪ੍ਰੇਮ ਨਹੀਂ ਕਰਦੇ, ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ ॥ ਅਤੇ ਆਪਣੀ ਜੀਭ ਨਾਲ ਰੁੱਖਾ ਬੋਲਦੇ ਹਨ, ਉਹ ਸਦੀਵ, ਸਦੀਵ ਹੀ ਬੇਇੱਜ਼ਤ ਹੁੰਦੇ ਹਨ। ਨਾਨਕ ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰੁ ॥੨॥ ਨਾਨਕ, ਉਹ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਕੰਮ ਕਰਦੇ ਹਨ, ਜਿਨ੍ਹਾਂ ਨੂੰ ਕੋਈ ਭੀ ਮੇਟ ਨਹੀਂ ਸਕਦਾ। ਪਉੜੀ ॥ ਪਉੜੀ। ਜਿ ਪ੍ਰਭੁ ਸਾਲਾਹੇ ਆਪਣਾ ਸੋ ਸੋਭਾ ਪਾਏ ॥ ਜੋ ਆਪਣੇ ਪ੍ਰਭੂ ਦੀ ਪਰਸੰਸਾ ਕਰਦਾ ਹੈ, ਉਹ ਪ੍ਰਭਤਾ ਨੂੰ ਪਾ ਲੈਂਦਾ ਹੈ। ਹਉਮੈ ਵਿਚਹੁ ਦੂਰਿ ਕਰਿ ਸਚੁ ਮੰਨਿ ਵਸਾਏ ॥ ਉਹ ਆਪਣੇ ਅੰਦਰੋਂ ਆਪਣੀ ਸਵੈ-ਹੰਗਤਾ ਨੂੰ ਬਾਹਬ ਕੱਢ ਦਿੰਦਾ ਹੈ ਅਤੇ ਸੱਚੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾਉਂਦਾ ਹੈ। ਸਚੁ ਬਾਣੀ ਗੁਣ ਉਚਰੈ ਸਚਾ ਸੁਖੁ ਪਾਏ ॥ ਸੱਚੀ ਗੁਰਬਾਣੀ ਰਾਹੀਂ, ਉਹ ਵਾਹਿਗੁਰੂ ਦੀਆਂ ਸਿਫਤਾਂ ਉਚਾਰਨ ਕਰਦਾ ਹੈ ਅਤੇ ਸੱਚੇ ਆਰਾਮ ਨੂੰ ਪਾਉਂਦਾ ਹੈ। ਮੇਲੁ ਭਇਆ ਚਿਰੀ ਵਿਛੁੰਨਿਆ ਗੁਰ ਪੁਰਖਿ ਮਿਲਾਏ ॥ ਦੇਰ ਤੋਂ ਵਿਛੜੇ ਹੋਏ ਦਾ, ਆਪਣੇ ਸਾਹਿਬ ਨਾਲ ਮਿਲਾਪ ਪੈਂਦਾ ਹੈ। ਸਰਬ-ਸ਼ਕਤੀਵਾਨ ਗੁਰੂ ਜੀ ਉਸ ਨੂੰ ਸਾਹਿਬ ਨਾਲ ਮਿਲਾ ਦਿੰਦੇ ਹਨ। ਮਨੁ ਮੈਲਾ ਇਵ ਸੁਧੁ ਹੈ ਹਰਿ ਨਾਮੁ ਧਿਆਏ ॥੧੭॥ ਇਸ ਤਰ੍ਹਾਂ ਮਲੀਨ ਆਤਮਾ ਸਫਾ ਸੁੱਥਰੀ ਹੋ ਜਾਂਦੀ ਹੈ ਅਤੇ ਉਹ ਸਾਹਿਬ ਦੇ ਨਾਮ ਦਾ ਸਿਮਰਨ ਕਰਦਾ ਹੈ। ਸਲੋਕ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਕਾਇਆ ਕੂਮਲ ਫੁਲ ਗੁਣ ਨਾਨਕ ਗੁਪਸਿ ਮਾਲ ॥ ਦੇਹ ਦੇ ਤਾਜ਼ੇ ਪੱਤਿਆਂ ਅਤੇ ਨੇਕੀਆਂ ਦੇ ਫੁੱਲਾਂ ਨਾਲ ਨਾਨਕ ਫੁੱਲ-ਮਾਲਾ ਗੁੰਦਦਾ ਹੈ। ਏਨੀ ਫੁਲੀ ਰਉ ਕਰੇ ਅਵਰ ਕਿ ਚੁਣੀਅਹਿ ਡਾਲ ॥੧॥ ਪ੍ਰਭੂ ਇਹੋ ਜਿਹੀ ਫੁੱਲ-ਮਾਲਾ ਨੂੰ ਚਾਹੁੰਦਾ ਹੈ ਤਦ ਤੂੰ ਹੋਰ ਟਹਿਣੀਆਂ ਕਿਉਂ ਚੁਗਦਾ ਹੈਂ? ਮਹਲਾ ੨ ॥ ਦੂਜੀ ਪਾਤਿਸ਼ਾਹੀ। ਨਾਨਕ ਤਿਨਾ ਬਸੰਤੁ ਹੈ ਜਿਨ੍ਹ੍ਹ ਘਰਿ ਵਸਿਆ ਕੰਤੁ ॥ ਨਾਨਕ, ਜਿਨ੍ਹਾਂ ਗ੍ਰਿਹ ਅੰਦਰ ਉਨ੍ਹਾਂ ਦਾ ਭਰਤਾ ਵਸਦਾ ਹੈ, ਉਹ ਹੀ ਬਾਹਰ ਦੀ ਰੁੱਤ ਨੂੰ ਮਾਣਦੀਆਂ ਹਨ। ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸਿ ਫਿਰਹਿ ਜਲੰਤ ॥੨॥ ਜਿਨ੍ਹਾਂ ਦਾ ਭਰਤਾ ਪਰਦੇਸ ਵਿੱਚ ਹੈ, ਉਹ ਦਿਨ ਰੈਣ ਬਲਦੀਆਂ ਰਹਿੰਦੀਆਂ ਹਨ। ਪਉੜੀ ॥ ਪਉੜੀ। ਆਪੇ ਬਖਸੇ ਦਇਆ ਕਰਿ ਗੁਰ ਸਤਿਗੁਰ ਬਚਨੀ ॥ ਜੇਕਰ ਪ੍ਰਾਣੀ ਵਿਸ਼ਾਲ ਸੱਚੇ ਗੁਰਾਂ ਦੀ ਬਾਣੀ ਦੀ ਵੀਚਾਰ ਕਰੇ ਤਾਂ ਮਾਲਕ ਖੁਦ ਹੀ ਮਿਹਰ ਧਾਰ ਕੇ ਉਸ ਨੂੰ ਮਾਫ ਕਰ ਦਿੰਦਾ ਹੈ। ਅਨਦਿਨੁ ਸੇਵੀ ਗੁਣ ਰਵਾ ਮਨੁ ਸਚੈ ਰਚਨੀ ॥ ਰਾਤ ਦਿਨ ਮੈਂ ਸੱਚੇ ਸਾਈਂ ਦੀ ਘਾਲ ਕਮਾਉਂਦਾ ਤੇ ਉਸ ਦੀਆਂ ਸਿਫਤਾਂ ਉਚਾਰਦਾ ਹਾਂ ਅਤੇ ਆਪਣੀ ਆਤਮਾ ਨੂੰ ਉਸ ਅੰਦਰ ਲੀਨ ਕਰਦਾ ਹਾਂ। ਪ੍ਰਭੁ ਮੇਰਾ ਬੇਅੰਤੁ ਹੈ ਅੰਤੁ ਕਿਨੈ ਨ ਲਖਨੀ ॥ ਅਨੰਤ ਹੈ ਮੇਰਾ ਸੁਆਮੀ। ਉਸ ਦੇ ਓਕੜ ਨੂੰ ਕੋਈ ਨਹੀਂ ਜਾਣਦਾ। ਸਤਿਗੁਰ ਚਰਣੀ ਲਗਿਆ ਹਰਿ ਨਾਮੁ ਨਿਤ ਜਪਨੀ ॥ ਗੁਰਾਂ ਦੇ ਪੈਰਾਂ ਨਾਲ ਜੁੜ ਕੇ, ਇਨਸਾਨ ਸਦਾ ਹੀ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ। ਜੋ ਇਛੈ ਸੋ ਫਲੁ ਪਾਇਸੀ ਸਭਿ ਘਰੈ ਵਿਚਿ ਜਚਨੀ ॥੧੮॥ ਉਹ ਉਸ ਮੇਵੇ ਨੂੰ ਪਾ ਲੈਂਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ ਅਤੇ ਉਸ ਦੀਆਂ ਸਮੂਹ ਯਾਚਨਾਵਾਂ ਉਸ ਦੇ ਧਾਮ ਅੰਦਰ ਹੀ ਪੂਰੀਆਂ ਹੋ ਜਾਂਦੀਆਂ ਹਨ। ਸਲੋਕ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਪਹਿਲ ਬਸੰਤੈ ਆਗਮਨਿ ਪਹਿਲਾ ਮਉਲਿਓ ਸੋਇ ॥ ਬਹਾਰ ਪਹਿਲਾਂ ਖੇੜਾ ਲਿਆਉਂਦੀ ਹੈ, ਪ੍ਰੰਤੂ ਉਹ ਸੁਆਮੀ ਉਸ ਤੋਂ ਭੀ ਪਹਿਲਾ ਖਿੜਦਾ ਹੈ। ਜਿਤੁ ਮਉਲਿਐ ਸਭ ਮਉਲੀਐ ਤਿਸਹਿ ਨ ਮਉਲਿਹੁ ਕੋਇ ॥੧॥ ਉਸ ਦੇ ਖਿੜਨ ਦੁਆਰਾ ਹਰ ਸ਼ੈ ਖਿੜ ਜਾਂਦੀ ਹੈ ਪ੍ਰੰਤੂ ਉਸ ਨੂੰ ਪ੍ਰਫੁਲਤ ਹੋਣ ਲਈ ਕਿਸੇ ਦੀ ਲੋੜ ਨਹੀਂ। ਮਃ ੨ ॥ ਦੂਜੀ ਪਾਤਿਸ਼ਾਹੀ। ਪਹਿਲ ਬਸੰਤੈ ਆਗਮਨਿ ਤਿਸ ਕਾ ਕਰਹੁ ਬੀਚਾਰੁ ॥ ਤੂੰ ਉਸ ਦਾ ਆਰਾਧਨ ਕਰ, ਜੋ ਮੌਸਮ ਬਹਾਰ ਤੋਂ ਪਹਿਲਾਂ ਆਉਂਦਾ ਹੈ। ਨਾਨਕ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥੨॥ ਨਾਨਕ, ਤੂੰ ਉਸ ਦੀ ਸਿਫ਼ਤ ਕਰ ਜੋ ਸਾਰਿਆਂ ਨੂੰ ਆਸਰਾ ਦਿੰਦਾ ਹੈ। ਮਃ ੨ ॥ ਦੂਜੀ ਪਾਤਿਸ਼ਾਹੀ। ਮਿਲਿਐ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਇ ॥ ਬਾਹਰਵਾਰੋਂ ਜੋੜਨ ਦੁਆਰਾ, ਜੁੜਨ ਵਾਲਾ ਜੁੜਦਾ ਨਹੀਂ। ਉਹ ਮਿਲ ਪੈਂੈਂਦਾ ਹੈ ਜੇਕਰ ਉਹ ਅੰਦਰਵਾਰੋਂ ਮਿਲ ਜਾਏ। ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਇ ॥੩॥ ਜੋ ਆਪਣੇ ਹਿਰਦੇ ਅੰਦਰੋਂ ਮਿਲਦਾ ਹੈ, ਉਹ ਹੀ ਅਸਲ ਵਿੱਚ ਮਿਲਿਆ ਆਖਿਆ ਜਾਂਦਾ ਹੈ। ਪਉੜੀ ॥ ਪਉੜੀ। ਹਰਿ ਹਰਿ ਨਾਮੁ ਸਲਾਹੀਐ ਸਚੁ ਕਾਰ ਕਮਾਵੈ ॥ ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਸਿਫ਼ਤ ਕਰ ਅਤੇ ਸੱਚੇ ਕਰਮ ਕਮਾ। ਦੂਜੀ ਕਾਰੈ ਲਗਿਆ ਫਿਰਿ ਜੋਨੀ ਪਾਵੈ ॥ ਹੋਰਨਾਂ ਕੰਮਾਂ ਨਾਲ ਜੁੜਨ ਦੁਆਰਾ, ਪ੍ਰਾਣੀ ਮੁੜ ਕੇ ਜੂਨੀਆਂ ਵਿੱਚ ਪਾਇਆ ਜਾਂਦਾ ਹੈ। ਨਾਮਿ ਰਤਿਆ ਨਾਮੁ ਪਾਈਐ ਨਾਮੇ ਗੁਣ ਗਾਵੈ ॥ ਨਾਮ ਨਾਲ ਰੰਗੀਜਣ ਦੁਆਰਾ, ਬੰਦਾ ਪ੍ਰਭੂ ਨੂੰ ਪਰਾਪਤ ਹੋ ਜਾਂਦਾ ਹੈ ਅਤੇ ਨਾਮ ਦੇ ਰਾਹੀਂ ਉਸ ਦੀਆਂ ਸਿਫਤਾਂ ਗਾਇਨ ਕਰਦਾ ਹੈ। ਗੁਰ ਕੈ ਸਬਦਿ ਸਲਾਹੀਐ ਹਰਿ ਨਾਮਿ ਸਮਾਵੈ ॥ ਗੁਰਾਂ ਦੇ ਸ਼ਬਦ ਤਾਬੇ ਪ੍ਰਭੂ ਦੀ ਪ੍ਰਸੰਸਾ ਕਰਨ ਦੁਆਰਾ ਜੀਵ ਪ੍ਰਭੂ ਤੇ ਨਾਮ ਅੰਦਰ ਲੀਨ ਹੋ ਜਾਂਦਾ ਹੈ। ਸਤਿਗੁਰ ਸੇਵਾ ਸਫਲ ਹੈ ਸੇਵਿਐ ਫਲ ਪਾਵੈ ॥੧੯॥ ਫਲਦਾਇਕ ਹੈ ਘਾਲ ਸੱਚੇ ਗੁਰਾਂ ਦੀ। ਉਨ੍ਹਾਂ ਦੀ ਘਾਲ ਕਮਾਉਣ ਦੁਆਰਾ ਬੰਦਾ ਮੇਵਾ ਪਰਾਪਤ ਕਰ ਲੈਂਦਾ ਹੈ। ਸਲੋਕ ਮਃ ੨ ॥ ਸਲੋਕ ਦੂਜੀ ਪਾਤਿਸ਼ਾਹੀ। ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ ॥ ਕਈਆਂ ਦੇ ਕਈ ਹੋਰ ਮਿੱਤ੍ਰ ਹਨ। ਮੈਂ ਬੇਇੱਜ਼ਤ ਦਾ ਕੇਵਲ ਤੂੰ ਹੀ ਹੈਂ, ਹੇ ਸੁਆਮੀ! copyright GurbaniShare.com all right reserved. Email |