ਸੰਤ ਜਨਾ ਵਿਣੁ ਭਾਈਆ ਹਰਿ ਕਿਨੈ ਨ ਪਾਇਆ ਨਾਉ ॥
ਹੇ ਭਰਾਓ! ਸਾਧ ਰੂਪ ਪੁਰਸ਼ਾਂ ਦੇ ਬਾਝੋਂ, ਕਿਸੇ ਨੂੰ ਭੀ ਵਾਹਿਗੁਰੂ ਦਾ ਨਾਮ ਪਰਾਪਤ ਨਹੀਂ ਹੋਇਆ। ਵਿਚਿ ਹਉਮੈ ਕਰਮ ਕਮਾਵਦੇ ਜਿਉ ਵੇਸੁਆ ਪੁਤੁ ਨਿਨਾਉ ॥ ਜਿਹੜੇ ਹੰਕਾਰ ਅੰਦਰ ਕਾਰਜ ਕਰਦੇ ਹਨ, ਉਹ ਕੰਜਰੀ ਦੇ ਪੁਤ੍ਰ ਵਾਂਙੂ ਹਨ, ਜਿਸ ਦਾ ਕੋਈ ਨਾਮ ਨਹੀਂ। ਪਿਤਾ ਜਾਤਿ ਤਾ ਹੋਈਐ ਗੁਰੁ ਤੁਠਾ ਕਰੇ ਪਸਾਉ ॥ ਪ੍ਰਾਣੀ ਪਿਉ ਦੀ ਜ਼ਾਤ ਤਦ ਹੀ ਹਾਸਲ ਕਰਦਾ ਹੈ ਜੇਕਰ ਗੁਰੂ ਜੀ ਪ੍ਰਸੰਨ ਹੋ ਕੇ ਉਸ ਤੇ ਮਿਹਰ ਧਾਰਨ। ਵਡਭਾਗੀ ਗੁਰੁ ਪਾਇਆ ਹਰਿ ਅਹਿਨਿਸਿ ਲਗਾ ਭਾਉ ॥ ਭਾਰੇ ਚੰਗੇ ਕਰਮਾਂ ਨਾਲ ਗੁਰਾਂ ਨੂੰ ਪਾ ਕੇ ਦਿਹੁੰ ਰੈਣ, ਆਦਮੀ ਦੀ ਪ੍ਰਭੂ ਨਾਲ ਪ੍ਰੀਤ ਪੈ ਜਾਂਦੀ ਹੈ। ਜਨ ਨਾਨਕਿ ਬ੍ਰਹਮੁ ਪਛਾਣਿਆ ਹਰਿ ਕੀਰਤਿ ਕਰਮ ਕਮਾਉ ॥੨॥ ਗੋਲੇ ਨਾਨਕ ਨੇ ਵਿਆਪਕ ਪ੍ਰਭੂ ਨੂੰ ਅਨੁਭਵ ਕਰ ਲਿਆ ਹੈ ਅਤੇ ਉਹ ਵਾਹਿਗੁਰੂ ਦਾ ਜੱਸ ਗਾਉਣ ਦਾ ਵਿਹਾਰ ਕਰਦਾ ਹੈ। ਮਨਿ ਹਰਿ ਹਰਿ ਲਗਾ ਚਾਉ ॥ ਮੇਰੇ ਚਿੱਤ ਅੰਦਰ ਵਾਹਿਗੁਰੂ ਦੇ ਨਾਮ ਲਈ ਤੀਬਰ ਇਛਿਆ ਹੈ। ਗੁਰਿ ਪੂਰੈ ਨਾਮੁ ਦ੍ਰਿੜਾਇਆ ਹਰਿ ਮਿਲਿਆ ਹਰਿ ਪ੍ਰਭ ਨਾਉ ॥੧॥ ਰਹਾਉ ॥ ਪੂਰਨ ਗੁਰਾਂ ਨੇ ਮੇਰੇ ਅੰਦਰ ਰੱਬ ਦਾ ਨਾਮ ਪੱਕਾ ਕਰ ਦਿਤਾ ਹੈ ਅਤੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਸੁਆਮੀ ਵਾਹਿਗੁਰੂ ਨੂੰ ਮਿਲ ਪਿਆ ਹਾਂ! ਠਹਿਰਾਉ। ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਨਾਮੁ ਧਿਆਇ ॥ ਜਦ ਤੋੜੀ ਜੁਆਨੀ, ਨਹੀਂ ਸਗੋਂ ਸੁਆਸ ਹੈ, ਉਦੋਂ ਤੋੜੀ ਤੂੰ ਨਾਮ ਦਾ ਅਰਾਧਨ ਕਰੀ ਜਾ। ਚਲਦਿਆ ਨਾਲਿ ਹਰਿ ਚਲਸੀ ਹਰਿ ਅੰਤੇ ਲਏ ਛਡਾਇ ॥ ਤੇਰੇ ਕੁਚ ਵੇਲੇ ਵਾਹਿਗੁਰੂ ਤੇਰੇ ਸਾਥ ਜਾਏਗਾ ਅਤੇ ਅਖੀਰ ਨੂੰ ਸੁਆਮੀ ਤੈਨੂੰ ਛੁਡਾ ਲਏਗਾ। ਹਉ ਬਲਿਹਾਰੀ ਤਿਨ ਕਉ ਜਿਨ ਹਰਿ ਮਨਿ ਵੁਠਾ ਆਇ ॥ ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਦੇ ਚਿੱਤ ਅੰਦਰ ਵਾਹਿਗੁਰੂ ਆ ਕੇ ਵਸ ਗਿਆ ਹੈ। ਜਿਨੀ ਹਰਿ ਹਰਿ ਨਾਮੁ ਨ ਚੇਤਿਓ ਸੇ ਅੰਤਿ ਗਏ ਪਛੁਤਾਇ ॥ ਜਿਨ੍ਹਾ ਨੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਚਿੰਤਨ ਨਹੀਂ ਕੀਤਾ, ਉਹ ਅਖੀਰ ਨੂੰ ਪਸਚਾਤਾਪ ਕਰਦੇ ਹੋਏ ਟੁਰ ਜਾਣਗੇ। ਧੁਰਿ ਮਸਤਕਿ ਹਰਿ ਪ੍ਰਭਿ ਲਿਖਿਆ ਜਨ ਨਾਨਕ ਨਾਮੁ ਧਿਆਇ ॥੩॥ ਜਿਨ੍ਹਾਂ ਦੇ ਮੱਥੇ ਉਤੇ ਮੁੱਢ ਦੀ ਲਿਖਤਾਕਾਰ ਹੈ, ਹੈ ਗੋਲੇ ਨਾਨਕ! ਉਹ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ। ਮਨ ਹਰਿ ਹਰਿ ਪ੍ਰੀਤਿ ਲਗਾਇ ॥ ਹੇ ਮੇਰੀ ਜਿੰਦੇ! ਤੂੰ ਰੱਬ ਦੇ ਨਾਮ ਨਾਲ ਪਿਰਹੜੀ ਪਾ। ਵਡਭਾਗੀ ਗੁਰੁ ਪਾਇਆ ਗੁਰ ਸਬਦੀ ਪਾਰਿ ਲਘਾਇ ॥੧॥ ਰਹਾਉ ॥ ਭਾਰੇ ਚੰਗੇ ਨਸੀਬਾਂ ਦੁਆਰਾ ਗੁਰੂ ਪਰਾਪਤ ਹੁੰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਇਨਸਾਨ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਠਹਿਰਾਉ। ਹਰਿ ਆਪੇ ਆਪੁ ਉਪਾਇਦਾ ਹਰਿ ਆਪੇ ਦੇਵੈ ਲੇਇ ॥ ਖੁਦ-ਬ-ਖੁਦ ਪ੍ਰਭੂ ਪੈਦਾ ਕਰਦਾ ਹੈ ਅਤੇ ਉਹ ਖੁਦ ਹੀ ਦਿੰਦਾ ਤੇ ਲੈਂਦਾ ਹੈ। ਹਰਿ ਆਪੇ ਭਰਮਿ ਭੁਲਾਇਦਾ ਹਰਿ ਆਪੇ ਹੀ ਮਤਿ ਦੇਇ ॥ ਖੁਦ ਹੀ ਵਾਹਿਗੁਰੂ ਸੰਦੇਹ ਅੰਦਰ ਗੁਮਰਾਹ ਕਰਦਾ ਹੈ ਅਤੇ ਖੁਦ ਹੀ ਸਮਝ ਪ੍ਰਦਾਨ ਕਰਦਾ ਹੈ। ਗੁਰਮੁਖਾ ਮਨਿ ਪਰਗਾਸੁ ਹੈ ਸੇ ਵਿਰਲੇ ਕੇਈ ਕੇਇ ॥ ਗੁਰੂ ਅਨਸਾਰੀਆਂ ਦੇ ਅੰਤਸ਼ਕਰਨ ਅੰਦਰ ਰੱਬੀ ਨੂਰ ਹੈ ਪਰ ਬਹੁਤ ਥੋੜ੍ਹੇ ਕਿੰਨੇ ਹੀ ਥੋੜੇ, ਉਹ ਹਨ। ਹਉ ਬਲਿਹਾਰੀ ਤਿਨ ਕਉ ਜਿਨ ਹਰਿ ਪਾਇਆ ਗੁਰਮਤੇ ॥ ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਤਾਬੇ ਵਾਹਿਗੁਰੂ ਨੂੰ ਪਰਾਪਤ ਕੀਤਾ ਹੈ। ਜਨ ਨਾਨਕਿ ਕਮਲੁ ਪਰਗਾਸਿਆ ਮਨਿ ਹਰਿ ਹਰਿ ਵੁਠੜਾ ਹੇ ॥੪॥ ਹੇ ਗੋਲੇ ਨਾਨਕ! ਕੰਵਲ (ਮੇਰਾ ਦਿਲ) ਖਿੜ ਗਿਆ ਹੈ ਤੇ ਮੇਰੇ ਚਿੱਤ ਅੰਦਰ, ਵਾਹਿਗੁਰੂ ਸੁਆਮੀ ਆ ਕੇ ਵਸ ਗਿਆ ਹੈ। ਮਨਿ ਹਰਿ ਹਰਿ ਜਪਨੁ ਕਰੇ ॥ ਹੇ ਮੇਰੀ ਜਿੰਦੇ! ਤੂੰ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰ। ਹਰਿ ਗੁਰ ਸਰਣਾਈ ਭਜਿ ਪਉ ਜਿੰਦੂ ਸਭ ਕਿਲਵਿਖ ਦੁਖ ਪਰਹਰੇ ॥੧॥ ਰਹਾਉ ॥ ਹੇ ਮੇਰੀ ਜਿੰਦੜੀਏ! ਤੂੰ ਨੱਠ ਕੇ ਰੱਬ ਰੂਪ ਗੁਰਾਂ ਦੀ ਪਨਾਹ ਲੈ ਲੈ ਅਤੇ ਸਾਰੇ ਪਾਪ ਤੇ ਦੁਖੜੇ ਤੈਨੂੰ ਛੱਡ ਜਾਣਗੇ। ਠਹਿਰਾਉ। ਘਟਿ ਘਟਿ ਰਮਈਆ ਮਨਿ ਵਸੈ ਕਿਉ ਪਾਈਐ ਕਿਤੁ ਭਤਿ ॥ ਸਰਬ ਵਿਆਪਕ ਸੁਆਮੀ ਹਰ ਜਣੇ ਦੇ ਚਿੱਤ ਅੰਦਰ ਨਿਵਾਸ ਰੱਖਦਾ ਹੈ। ਕਿਵੇ ਤੇ ਕਿਸ ਤਰੀਕੇ ਨਾਲ ਉਹ ਪਰਾਪਤ ਕੀਤਾ ਜਾ ਸਕਦਾ ਹੈ? ਗੁਰੁ ਪੂਰਾ ਸਤਿਗੁਰੁ ਭੇਟੀਐ ਹਰਿ ਆਇ ਵਸੈ ਮਨਿ ਚਿਤਿ ॥ ਪੂਰਨ ਸੱਚੇ ਗੁਰਾਂ ਨੂੰ ਮਿਲਣ ਦੁਆਰਾ, ਵਾਹਿਗੁਰੂ ਆ ਕੇ ਬੰਦੇ ਦੇ ਹਿਰਦੇ ਤੇ ਦਿਲ ਅੰਦਰ ਟਿਕ ਜਾਂਦਾ ਹੈ। ਮੈ ਧਰ ਨਾਮੁ ਅਧਾਰੁ ਹੈ ਹਰਿ ਨਾਮੈ ਤੇ ਗਤਿ ਮਤਿ ॥ ਰੱਬ ਦਾ ਨਾਮ ਮੇਰਾ ਆਸਰਾ ਤੇ ਅਹਾਰ ਹੈ। ਸੁਆਮੀ ਦੇ ਨਾਮ ਤੋਂ ਹੀ ਮੈਂ ਮੋਖਸ਼ ਤੇ ਸ਼ੁੱਧ ਸਮਝ ਪਾਉਂਦਾ ਹਾਂ। ਮੈ ਹਰਿ ਹਰਿ ਨਾਮੁ ਵਿਸਾਹੁ ਹੈ ਹਰਿ ਨਾਮੇ ਹੀ ਜਤਿ ਪਤਿ ॥ ਵਾਹਿਗੁਰੂ ਸੁਆਮੀ ਦੇ ਨਾਮ ਵਿੱਚ ਮੇਰਾ ਭਰੋਸਾ ਹੈ ਅਤੇ ਵਾਹਿਗੁਰੂ ਦਾ ਨਾਮ ਹੀ ਮੇਰੀ ਜਾਤ ਤੇ ਇਜ਼ਤ ਆਬਰੂ ਹੈ। ਜਨ ਨਾਨਕ ਨਾਮੁ ਧਿਆਇਆ ਰੰਗਿ ਰਤੜਾ ਹਰਿ ਰੰਗਿ ਰਤਿ ॥੫॥ ਨਫ਼ਰ ਨਾਨਕ ਨੇ ਨਾਮ ਦਾ ਅਰਾਧਨ ਕੀਤਾ ਹੈ ਅਤੇ ਉਹ ਵਾਹਿਗੁਰੂ ਦੀ ਪ੍ਰੀਤ ਦੀ ਰੰਗਤ ਅੰਦਰ ਰੰਗਿਆ ਤੇ ਗੂੜ੍ਹਾ ਰੰਗੀਜ ਗਿਆ ਹੈ। ਹਰਿ ਧਿਆਵਹੁ ਹਰਿ ਪ੍ਰਭੁ ਸਤਿ ॥ ਤੂੰ ਵਾਹਿਗੁਰੂ, ਸੱਚੇ ਵਾਹਿਗੁਰੂ ਸੁਆਮੀ ਦਾ ਸਿਮਰਨ ਕਰ। ਗੁਰ ਬਚਨੀ ਹਰਿ ਪ੍ਰਭੁ ਜਾਣਿਆ ਸਭ ਹਰਿ ਪ੍ਰਭੁ ਤੇ ਉਤਪਤਿ ॥੧॥ ਰਹਾਉ ॥ ਗੁਰਾਂ ਦੇ ਸ਼ਬਦ ਦੁਆਰਾ, ਇਨਸਾਨ ਸਭਸ ਦੇ ਸੁਆਮੀ ਵਾਹਿਗੁਰੂ ਨੂੰ ਸਮਝਦਾ ਹੈ। ਵਾਹਿਗੁਰੂ ਸੁਆਮੀ ਤੋਂ ਹੀ ਸਮੂਹ ਰਚਨਾ ਹੈ। ਠਹਿਰਾਉ। ਜਿਨ ਕਉ ਪੂਰਬਿ ਲਿਖਿਆ ਸੇ ਆਇ ਮਿਲੇ ਗੁਰ ਪਾਸਿ ॥ ਜਿਨ੍ਹਾਂ ਲਈ ਧੁਰ ਦੀ ਐਸੀ ਲਿਖਤਾਕਾਰ ਹੈ, ਉਹ ਗੁਰਾਂ ਕੋਲ ਆਉਂਦੇ ਤੇ ਉਨ੍ਹਾਂ ਨੂੰ ਮਿਲਦੇ ਹਨ। ਸੇਵਕ ਭਾਇ ਵਣਜਾਰਿਆ ਮਿਤ੍ਰਾ ਗੁਰੁ ਹਰਿ ਹਰਿ ਨਾਮੁ ਪ੍ਰਗਾਸਿ ॥ ਸੁਆਮੀ ਮਾਲਕ ਦੇ ਨਾਮ ਦੀ ਰੋਸ਼ਨੀ ਦੀ ਦਾਤ ਗੁਰੂ ਜੀ ਉਨ੍ਹਾਂ ਨੂੰ ਦਿੰਦੇ ਹਨ, ਹੈ ਮੇਰੇ ਵਪਾਰੀ ਬੇਲੀਆ! ਜਿਨ੍ਹਾਂ ਦੇ ਪੱਲੇ ਵਾਹਿਗੁਰੂ ਦੇ ਨਫ਼ਰ ਦੇ ਜ਼ਜਬਾਤ ਹਨ। ਧਨੁ ਧਨੁ ਵਣਜੁ ਵਾਪਾਰੀਆ ਜਿਨ ਵਖਰੁ ਲਦਿਅੜਾ ਹਰਿ ਰਾਸਿ ॥ ਸੁਬਹਾਨ, ਸੁਬਹਾਨ ਹੈ, ਵਿਉਪਾਰ ਉਨ੍ਹਾਂ ਵਿਊਪਾਰੀਆਂ ਦਾ, ਜਿਨ੍ਹਾਂ ਨੇ ਰੱਬ ਦੇ ਨਾਮ ਦਾ ਸੱਚਾ ਮਾਲ ਬਾਰ ਕੀਤਾ ਹੈ। ਗੁਰਮੁਖਾ ਦਰਿ ਮੁਖ ਉਜਲੇ ਸੇ ਆਇ ਮਿਲੇ ਹਰਿ ਪਾਸਿ ॥ ਰੋਸ਼ਨ ਹਨ ਚਿਹਰੇ ਗੁਰੂ ਅਨਸਾਰੀਆਂ ਦੇ। ਵਾਹਿਗੁਰੂ ਦੇ ਦਰਬਾਰ ਅੰਦਰ ਉਹ ਪ੍ਰਭੂ ਕੋਲਿ ਆਉਂਦੇ ਹਨ ਤੇ ਉਸ ਨਾਲ ਅਭੇਦ ਹੋ ਜਾਂਦੇ ਹਨ। ਜਨ ਨਾਨਕ ਗੁਰੁ ਤਿਨ ਪਾਇਆ ਜਿਨਾ ਆਪਿ ਤੁਠਾ ਗੁਣਤਾਸਿ ॥੬॥ ਉਹ ਗੁਰਾਂ ਨੂੰ ਪਾ ਲੈਂਦੇ ਹਨ, ਹੇ ਨੌਕਰ ਨਾਨਕ! ਜਿਨ੍ਹਾਂ ਨਾਲ ਉਤਕ੍ਰਿਸ਼ਟਤਾਈਆਂ ਦਾ ਖ਼ਜ਼ਾਨਾ, ਪ੍ਰਭੂ ਖੁਦ ਪਰਮ ਪਰਸੰਨ ਹੈ। ਹਰਿ ਧਿਆਵਹੁ ਸਾਸਿ ਗਿਰਾਸਿ ॥ ਹਰ ਸੁਆਸ ਤੇ ਭੋਜਨ ਦੀ ਬੁਰਕੀ ਨਾਲ, ਹੇ ਬੰਦੇ! ਤੂੰ ਭਗਵਾਨ ਦਾ ਅਰਾਧਨ ਕਰ। ਮਨਿ ਪ੍ਰੀਤਿ ਲਗੀ ਤਿਨਾ ਗੁਰਮੁਖਾ ਹਰਿ ਨਾਮੁ ਜਿਨਾ ਰਹਰਾਸਿ ॥੧॥ ਰਹਾਉ ॥੧॥ ਜਿਨ੍ਹਾਂ ਪਵਿੱਤ੍ਰ ਪੁਰਸ਼ਾਂ ਦੀ ਜੀਵਨ ਰਹੁ ਰੀਤੀ ਹਰੀ ਦੇ ਨਾਮ ਦਾ ਸਿਮਰਨ ਹੈ, ਉਨ੍ਹਾਂ ਦੇ ਚਿੱਤ ਅੰਦਰ ਸਾਹਿਬ ਦਾ ਪਿਆਰ ਪੈ ਜਾਂਦਾ ਹੈ। ਠਹਿਰਾਉ। copyright GurbaniShare.com all right reserved. Email:- |