ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਰਾਪਤ ਹੁੰਦਾ ਹੈ। ਸਿਰੀਰਾਗ ਕੀ ਵਾਰ ਮਹਲਾ ੪ ਸਲੋਕਾ ਨਾਲਿ ॥ ਸਿਰੀ ਰਾਗ ਵਿੱਚ ਜੱਸ-ਮਈ ਕਵਿਤਾ, ਚਉਥੀ ਪਾਤਸ਼ਾਹੀ ਦੀ, ਸਲੋਕਾਂ ਦੇ ਨਾਲ। ਸਲੋਕ ਮਃ ੩ ॥ ਸਲੋਕ, ਤੀਜੀ ਪਾਤਸ਼ਾਹੀ। ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ ॥ ਰਾਗਾਂ ਅੰਦਰ, ਸ਼੍ਰੀ ਰਾਗ ਸਭ ਤੋਂ ਵਧੀਆ ਰਾਗ ਹੈ, ਜੇਕਰ ਇਸ ਦੇ ਰਾਹੀਂ ਪ੍ਰਾਣੀ ਦਾ ਸੱਚੇ ਸਾਹਿਬ ਨਾਲ ਪਰੇਮ ਪੈ ਜਾਵੇ। ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ ॥ ਜਿਸ ਦਿਲ ਅੰਦਰ ਸੱਚਾ ਵਾਹਿਗੁਰੂ ਹਮੇਸ਼ਾਂ ਨਿਵਾਸ ਰਖਦਾ ਹੈ ਉਸ ਦੀ ਸਮਝ ਸਦੀਵੀ ਸਥਿਰ ਤੇ ਲਾਸਾਨੀ ਹੈ। ਰਤਨੁ ਅਮੋਲਕੁ ਪਾਇਆ ਗੁਰ ਕਾ ਸਬਦੁ ਬੀਚਾਰੁ ॥ ਗੁਰਾਂ ਦੀ ਬਾਣੀ ਨੂੰ ਸੋਚਣ ਤੇ ਸਮਝਣ ਦੁਆਰਾ ਪ੍ਰਾਣੀ ਅਣਮੁੱਲ ਜਵੇਹਰ ਨੂੰ ਪਾ ਲੈਂਦਾ ਹੈ। ਜਿਹਵਾ ਸਚੀ ਮਨੁ ਸਚਾ ਸਚਾ ਸਰੀਰ ਅਕਾਰੁ ॥ ਉਸ ਦੀ ਜੀਭ ਸੱਚੀ ਹੈ ਜਾਂਦੀ ਹੈ, ਆਤਮਾ ਸੱਚੀ ਹੋ ਜਾਂਦੀ ਹੈ ਅਤੇ ਸੱਚਾ ਹੋ ਜਾਂਦਾ ਹੈ ਉਸ ਦੀ ਦੇਹਿ ਦਾ ਸਰੂਪ। ਨਾਨਕ ਸਚੈ ਸਤਿਗੁਰਿ ਸੇਵਿਐ ਸਦਾ ਸਚੁ ਵਾਪਾਰੁ ॥੧॥ ਹੇ ਨਾਨਕ! ਸਦੀਵੀ ਸੱਚਾ ਹੈ ਵਣਜ ਉਨ੍ਹਾਂ ਦਾ ਜੋ ਸੱਚੇ ਸਤਿਗੁਰਾਂ ਦੀ ਟਹਿਲ ਕਮਾਉਂਦੇ ਹਨ। ਮਃ ੩ ॥ ਤੀਜੀ ਪਾਤਸ਼ਾਹੀ। ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ ਪ੍ਰੀਤਿ ਨ ਹੋਇ ॥ ਸਿਵਾਏ ਉਸ ਪ੍ਰੀਤ ਦੇ ਜੋ ਬੰਦਾ ਪ੍ਰਭੂ ਨਾਲ ਪਾਉਂਦਾ ਹੈ, ਬਾਕੀ ਸਾਰੀਆਂ ਮੁਹੱਬਤਾਂ ਅਨਿਸਥਿਰ ਹਨ। ਇਹੁ ਮਨੁ ਮਾਇਆ ਮੋਹਿਆ ਵੇਖਣੁ ਸੁਨਣੁ ਨ ਹੋਇ ॥ ਮੋਹਣੀ ਨੇ ਏਸ ਮਨੂਏ ਦੀ ਐਨੀ ਮਤ ਮਾਰ ਛੱਡੀ ਹੈ ਕਿ ਇਹ ਦੇਖਦਾ ਸੁਣਦਾ ਹੀ ਨਹੀਂ। ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ ਅੰਧਾ ਕਿਆ ਕਰੇਇ ॥ ਕੰਤ ਨੂੰ ਵੇਖਣ ਦੇ ਬਾਝੋਂ ਪ੍ਰੇਮ ਪੈਦਾ ਨਹੀਂ ਹੁੰਦਾ। ਅੰਨ੍ਹਾ ਆਦਮੀ ਕੀ ਕਰ ਸਕਦਾ ਹੈ? ਨਾਨਕ ਜਿਨਿ ਅਖੀ ਲੀਤੀਆ ਸੋਈ ਸਚਾ ਦੇਇ ॥੨॥ ਨਾਨਕ, ਜਿਸ ਸਤਿਪੁਰਖ ਨੇ ਆਦਮੀ ਨੂੰ ਨੇਤ੍ਰਾਂ ਤੇ ਮਹਿਰੂਮ ਕੀਤਾ ਹੈ, ਉਹੀ ਇਨ੍ਹਾਂ ਨੂੰ ਮੋੜ ਕੇ ਦੇ ਸਕਦਾ ਹੈ। ਪਉੜੀ ॥ ਪੌੜੀ। ਹਰਿ ਇਕੋ ਕਰਤਾ ਇਕੁ ਇਕੋ ਦੀਬਾਣੁ ਹਰਿ ॥ ਕੇਵਲ ਵਾਹਿਗੁਰੂ ਹੀ ਸਾਰਿਆਂ ਦਾ ਸਿਰਜਣਹਾਰ ਹੈ ਅਤੇ ਕੇਵਲ ਇਕ ਹੀ ਵਾਹਿਗੁਰੂ ਦਾ ਦਰਬਾਰ ਹੈ। ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ ਚਿਤਿ ਧਰਿ ॥ ਕੇਵਲ ਵਾਹਿਗੁਰੂ ਦਾ ਹੀ ਹੁਕਮ ਹੈ ਅਤੇ ਤੂੰ ਇਕ ਵਾਹਿਗੁਰੂ ਨੂੰ ਹੀ ਆਪਣੇ ਮਨ ਅੰਦਰ ਟਿਕਾ। ਹਰਿ ਤਿਸੁ ਬਿਨੁ ਕੋਈ ਨਾਹਿ ਡਰੁ ਭ੍ਰਮੁ ਭਉ ਦੂਰਿ ਕਰਿ ॥ ਉਸ ਸੁਆਮੀ ਦੇ ਬਗੈਰ ਹੋਰ ਕੋਈ ਨਹੀਂ। ਤੂੰ ਆਪਣਾ ਤ੍ਰਾਹ, ਸੰਦੇਹ ਤੇ ਭੈ ਰਫਾ ਕਰ ਦੇ। ਹਰਿ ਤਿਸੈ ਨੋ ਸਾਲਾਹਿ ਜਿ ਤੁਧੁ ਰਖੈ ਬਾਹਰਿ ਘਰਿ ॥ ਉਸੇ ਹੀ ਮਾਲਕ ਦੀ ਸ਼ਲਾਘਾ ਕਰ ਜੋ ਤੇਰੀ ਤੇਰੇ ਗ੍ਰਹਿ ਦੇ ਅੰਦਰ ਤੇ ਬਾਹਰਵਾਰ ਰਖਿਆ ਕਰਦਾ ਹੈ। ਹਰਿ ਜਿਸ ਨੋ ਹੋਇ ਦਇਆਲੁ ਸੋ ਹਰਿ ਜਪਿ ਭਉ ਬਿਖਮੁ ਤਰਿ ॥੧॥ ਜਿਸ ਉਤੇ ਭਗਵਾਨ ਮਿਹਰਵਾਨ ਹੁੰਦਾ ਹੈ, ਉਹ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਡਰ ਦੇ ਕਠਨ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਸਲੋਕ ਮਃ ੧ ॥ ਸਲੋਕ, ਪਹਿਲੀ ਪਾਤਸ਼ਾਹੀ। ਦਾਤੀ ਸਾਹਿਬ ਸੰਦੀਆ ਕਿਆ ਚਲੇ ਤਿਸੁ ਨਾਲਿ ॥ ਬਖਸ਼ਸ਼ਾ ਮਾਲਕ ਦੀਆਂ ਹਨ। ਉਸ ਦੇ ਸਾਥ ਕੀ ਚਾਰਾ ਚਲ ਸਕਦਾ ਹੈ? ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ ॥੧॥ ਕਈ ਜੋ ਜਾਗਦੇ ਹਨ ਉਨ੍ਹਾਂ ਨੂੰ ਹਾਸਲ ਨਹੀਂ ਕਰਦੇ ਅਤੇ ਕਈਆਂ ਨੂੰ ਉਹ ਨੀਦਂ ਤੋਂ ਜਗ੍ਹਾ ਕੇ ਦੇ ਦਿੰਦਾ ਹੈ। ਮਃ ੧ ॥ ਪਹਿਲੀ ਪਾਤਸ਼ਾਹੀ। ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾਂ ॥ ਭਰੋਸਾ ਤੇ ਸੰਤੁਸ਼ਟਤਾ ਸਿਦਕਵਾਨਾਂ ਦੇ ਗੁਣ ਹਨ ਅਤੇ ਸਹਿਨਸ਼ੀਲਤਾ ਫਰਿਸ਼ਤਿਆਂ ਦਾ ਸਫ਼ਰ ਖ਼ਰਚ ਹੈ। ਦੀਦਾਰੁ ਪੂਰੇ ਪਾਇਸਾ ਥਾਉ ਨਾਹੀ ਖਾਇਕਾ ॥੨॥ ਪੂਰਨ-ਪੁਰਸ਼ ਸਾਹਿਬ ਦਾ ਦਰਸ਼ਨ ਪਾ ਲੈਂਦੇ ਹਨ ਅਤੇ ਕਸੂਰਵਾਰਾਂ ਨੂੰ ਕੋਈ ਥਾਂ ਨਹੀਂ ਮਿਲਦੀ। ਪਉੜੀ ॥ ਪਉੜੀ। ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ ॥ ਤੂੰ, ਹੇ ਸੁਆਮੀ! ਖੁਦ ਸਾਰਿਆਂ ਨੂੰ ਰਚਿਆ ਹੈ ਅਤੇ ਖੁਦ ਹੀ ਹਰ ਇਕਸ ਨੂੰ ਧੰਦੇ ਲਾਇਆ ਹੈ। ਤੂੰ ਆਪੇ ਵੇਖਿ ਵਿਗਸਦਾ ਆਪਣੀ ਵਡਿਆਈ ॥ ਆਪਣੀ ਵਿਸ਼ਾਲਤਾ ਨੂੰ ਦੇਖ ਕੇ, ਤੂੰ ਆਪ ਹੀ ਪ੍ਰਸੰਨ ਹੁੰਦਾ ਹੈ। ਹਰਿ ਤੁਧਹੁ ਬਾਹਰਿ ਕਿਛੁ ਨਾਹੀ ਤੂੰ ਸਚਾ ਸਾਈ ॥ ਮੇਰੇ ਵਾਹਿਗੁਰੂ, ਤੇਰੇ ਬਗੈਰ ਹੋਰ ਕੁਝ ਭੀ ਨਹੀਂ। ਤੂੰ ਸੱਚਾ ਸੁਆਮੀ ਹੈ। ਤੂੰ ਆਪੇ ਆਪਿ ਵਰਤਦਾ ਸਭਨੀ ਹੀ ਥਾਈ ॥ ਤੂੰ ਖੁਦ ਹੀ ਹੋਰ ਸਾਰਿਆਂ ਥਾਵਾਂ ਅੰਦਰ ਰਮਿਆ ਹੋਇਆ ਹੈ। ਹਰਿ ਤਿਸੈ ਧਿਆਵਹੁ ਸੰਤ ਜਨਹੁ ਜੋ ਲਏ ਛਡਾਈ ॥੨॥ ਤੁਸੀਂ, ਹੇ ਸਾਧੂ ਪੁਰਸ਼ੋ! ਉਸ ਵਾਹਿਗੁਰੂ ਦਾ ਸਿਮਰਨ ਕਰੋ ਜਿਹੜਾ ਅੰਤ ਨੂੰ ਤੁਹਾਨੂੰ ਬੰਦਖਲਾਸ ਕਰਾਵੇਗਾ। ਸਲੋਕ ਮਃ ੧ ॥ ਸਲੋਕ, ਪਹਿਲੀ ਪਾਤਸ਼ਾਹੀ। ਫਕੜ ਜਾਤੀ ਫਕੜੁ ਨਾਉ ॥ ਬੇਮਾਨ੍ਹੀ ਹੈ ਜਾਤ ਅਤੇ ਫਜੂਲ ਹੈ ਨਾਮਵਰੀ। ਸਭਨਾ ਜੀਆ ਇਕਾ ਛਾਉ ॥ ਕੇਵਲ ਸੁਆਮੀ ਹੀ ਸਾਰਿਆਂ ਜੀਵਾਂ ਨੂੰ ਸਾਇਆ ਦਿੰਦਾ ਹੈ। ਆਪਹੁ ਜੇ ਕੋ ਭਲਾ ਕਹਾਏ ॥ ਕੋਈ ਜਣਾ ਆਪਣੇ ਆਪ ਨੂੰ ਬੇਸ਼ਕ ਚੰਗਾ ਆਖੇ, ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ ॥੧॥ ਕੇਵਲ ਤਦ ਹੀ ਉਹ ਚੰਗਾ ਜਾਣਿਆ ਜਾਵੇਗਾ, ਜਦ ਉਸਦੀ ਇੱਜ਼ਤ ਰੱਬ ਦੇ ਹਿਸਾਬ ਵਿੱਚ ਪ੍ਰਵਾਨ ਹੋਵੇਗੀ, ਹੇ ਨਾਨਕ! ਮਃ ੨ ॥ ਦੂਜੀ ਪਾਤਸ਼ਾਹੀ। ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥ ਜਿਹੜੇ ਪਰੀਤਮ ਨਾਲ ਪਿਆਰ ਹੈ, ਉਸ ਦੇ ਮੂਹਰੇ ਮਰ ਜਾ। ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥੨॥ ਉਸ ਦੇ ਮਗਰੋ ਜੀਊਣਾ ਜਗਤ ਅੰਦਰ ਲਾਨ੍ਹਤ ਦੀ ਜਿੰਦਗੀ ਬਸਰ ਕਰਨਾ ਹੈ। ਪਉੜੀ ॥ ਪਊੜੀ। ਤੁਧੁ ਆਪੇ ਧਰਤੀ ਸਾਜੀਐ ਚੰਦੁ ਸੂਰਜੁ ਦੁਇ ਦੀਵੇ ॥ ਤੂੰ ਆਪ ਹੀ ਜਮੀਨ ਅਤੇ ਚੰਨ ਤੇ ਸੂਰਜ ਦੇ ਦੋ ਦੀਵੇ ਰਚੇ ਹਨ। ਦਸ ਚਾਰਿ ਹਟ ਤੁਧੁ ਸਾਜਿਆ ਵਾਪਾਰੁ ਕਰੀਵੇ ॥ ਤੂੰ ਦਸ ਤੇ ਚਾਰ ਹੱਟੀਆਂ (ਚੌਦਾ ਪੁਰੀਆਂ) ਬਣਾਈਆਂ ਹਨ ਜਿਨ੍ਹਾਂ ਵਿੱਚ ਵਣਜ-ਵਪਾਰ ਹੁੰਦਾ ਹੈ। ਇਕਨਾ ਨੋ ਹਰਿ ਲਾਭੁ ਦੇਇ ਜੋ ਗੁਰਮੁਖਿ ਥੀਵੇ ॥ ਕਈਆਂ ਨੂੰ ਜਿਹਡੇ ਗੁਰੂ ਅਨੁਸਾਰੀ ਹੋ ਜਾਂਦੇ ਹਨ ਵਾਹਿਗੁਰੂ ਨਫਾ ਬਖਸ਼ਦਾ ਹੈ। ਤਿਨ ਜਮਕਾਲੁ ਨ ਵਿਆਪਈ ਜਿਨ ਸਚੁ ਅੰਮ੍ਰਿਤੁ ਪੀਵੇ ॥ ਉਨ੍ਹਾਂ ਨੂੰ ਮੌਤ ਦਾ ਦੂਤ ਛੋਹਦਾ ਤੱਕ ਨਹੀਂ, ਜੋ ਸੱਚੇ ਨਾਮ ਦੇ ਸੁਧਾ-ਰਸ ਪਾਨ ਕਰਦੇ ਹਨ। ਓਇ ਆਪਿ ਛੁਟੇ ਪਰਵਾਰ ਸਿਉ ਤਿਨ ਪਿਛੈ ਸਭੁ ਜਗਤੁ ਛੁਟੀਵੇ ॥੩॥ ਉਹ ਖੁਦ ਸਣੇ ਆਪਣੇ ਟੱਬਰ ਕਬੀਲੇ ਦੇ ਬਚ ਜਾਂਦੇ ਹਨ ਅਤੇ ਹਰ ਜਣਾ ਜੋ ਉਨ੍ਹਾਂ ਦੇ ਮਗਰ ਟੁਰਦਾ ਹੈ ਉਹ ਭੀ ਬਚ ਜਾਂਦਾ ਹੈ। ਸਲੋਕ ਮਃ ੧ ॥ ਸਲੋਕ, ਪਹਿਲੀ ਪਾਤਸ਼ਾਹੀ। ਕੁਦਰਤਿ ਕਰਿ ਕੈ ਵਸਿਆ ਸੋਇ ॥ ਆਲਮ ਨੂੰ ਰਚਿ ਕੇ ਉਹ ਸਾਹਿਬ ਉਸ ਅੰਦਰ ਰਹਿੰਦਾ ਹੈ। copyright GurbaniShare.com all right reserved. Email:- |