ਵਖਤੁ ਵੀਚਾਰੇ ਸੁ ਬੰਦਾ ਹੋਇ ॥
ਜਿਹੜਾ ਜੀਵਨ ਦੇ ਸਮੇ ਨੂੰ ਸੋਚਦਾ ਸਮਝਦਾ (ਤੋ ਲਾਭ ਉਠਾਉਂਦਾ) ਹੈ, ਉਹ ਹੀ ਵਾਹਿਗੁਰੂ ਦਾ ਗੋਲਾ ਹੁੰਦਾ ਹੈ। ਕੁਦਰਤਿ ਹੈ ਕੀਮਤਿ ਨਹੀ ਪਾਇ ॥ ਉਸ ਦਾ ਮੁੱਲ, ਜੋ ਆਲਮ ਵਿੱਚ ਹੈ, ਜਾਣਿਆ ਨਹੀਂ ਜਾ ਸਕਦਾ। ਜਾ ਕੀਮਤਿ ਪਾਇ ਤ ਕਹੀ ਨ ਜਾਇ ॥ ਜੇਕਰ ਇਨਸਾਨ ਦਾਮ ਜਾਣ ਭੀ ਲਵੇ ਤਦ ਉਹ ਇਸ ਨੂੰ ਬਿਆਨ ਨਹੀਂ ਕਰ ਸਕਦਾ। ਸਰੈ ਸਰੀਅਤਿ ਕਰਹਿ ਬੀਚਾਰੁ ॥ ਲੋਕ ਮਜ਼ਹਬੀ ਕਾਨੂੰਨਾਂ ਤੇ ਕਾਇਦਿਆਂ ਦਾ ਖਿਆਲ ਕਰਦੇ ਹਨ। ਬਿਨੁ ਬੂਝੇ ਕੈਸੇ ਪਾਵਹਿ ਪਾਰੁ ॥ ਪਰ ਵਾਹਿਗੁਰੂ ਨੂੰ ਸਮਝਣ ਦੇ ਬਾਝੋਂ, ਉਹ ਕਿਸ ਤਰ੍ਰਾਂ ਤਰ ਸਕਦੇ ਹਨ? ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ ॥ ਭਰੋਸੇ ਨੂੰ ਆਪਣਾ ਨਿਉਣਾ ਬਣਾ ਅਤੇ ਮਨੂਏ ਦੀ ਜਿੱਤ ਨੂੰ ਆਪਣੀ ਜਿੰਦਗੀ ਦਾ ਮਨੋਰਥ ਕਰ। ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ ॥੧॥ ਜਿਸ ਪਾਸੋਂ ਮੈਂ ਵੇਖਦਾ ਹਾਂ, ਉਸੇ ਪਾਸੇ ਮੈਂ ਵਾਹਿਗੁਰੂ ਨੂੰ ਹਾਜਰ ਨਾਜਰ ਪਾਉਂਦਾ ਹਾਂ। ਮਃ ੩ ॥ ਤੀਜੀ ਪਾਤਸ਼ਾਹੀ। ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ ॥ ਗੁਰਾਂ ਦੀ ਸੰਗਤ ਇਸ ਤਰ੍ਰਾਂ ਪਰਾਪਤ ਨਹੀਂ ਹੁੰਦੀ, ਨਾਂ ਸਰੀਰਕ ਤੌਰ ਤੇ ਨਜ਼ਦੀਕ ਤੇ ਨਾਂ ਹੀ ਦੁਰੇਡੇ ਹੋਣ ਦੁਆਰਾ। ਨਾਨਕ ਸਤਿਗੁਰੁ ਤਾਂ ਮਿਲੈ ਜਾ ਮਨੁ ਰਹੈ ਹਦੂਰਿ ॥੨॥ ਨਾਨਕ, ਕੇਵਲ ਤਦ ਹੀ ਸੱਚੇ ਗੁਰੂ ਜੀ ਮਿਲਦੇ ਹਨ ਜੇਕਰ ਮਨੂਆ ਉਨ੍ਹਾਂ ਦੀ ਹਜੂਰੀ ਅੰਦਰ ਸਦਾ ਹੀ ਵਿਚਰੇ। ਪਉੜੀ ॥ ਪਊੜੀ। ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ ॥ ਸਤ ਜਜ਼ੀਰੇ, ਸਤ ਸਮੁੰਦਰ, ਨੋ ਬਰੇਆਜ਼ਮ, ਚਾਰ ਵੇਦ ਤੇ ਦਸ ਤੇ ਅੱਠ (ਅਠਾਰਾ) ਪੁਰਾਣ। ਹਰਿ ਸਭਨਾ ਵਿਚਿ ਤੂੰ ਵਰਤਦਾ ਹਰਿ ਸਭਨਾ ਭਾਣਾ ॥ ਤੂੰ ਹੇ ਸੁਆਮੀ ਵਾਹਿਗੁਰੂ! ਸਾਰਿਆਂ ਅੰਦਰ ਹੀ ਵਿਆਪਕ ਹੈ ਅਤੇ ਸਾਰੇ ਤੈਨੂੰ ਪਿਆਰ ਕਰਦੇ ਹਨ। ਸਭਿ ਤੁਝੈ ਧਿਆਵਹਿ ਜੀਅ ਜੰਤ ਹਰਿ ਸਾਰਗ ਪਾਣਾ ॥ ਸਮੂਹ ਮਨੁੱਖ ਤੇ ਹੋਰ ਜੀਵ ਤੈਨੂੰ ਅਰਾਧਦੇ ਹਨ, ਹੈ ਧਰਤੀ ਨੂੰ ਹੱਥ ਵਿੱਚ ਧਾਰਨ ਕਰਨ ਵਾਲੇ ਵਾਹਿਗੁਰੂ! ਜੋ ਗੁਰਮੁਖਿ ਹਰਿ ਆਰਾਧਦੇ ਤਿਨ ਹਉ ਕੁਰਬਾਣਾ ॥ ਮੈਂ ਉਨ੍ਹਾਂ ਉਤੋਂ ਬਲਿਹਾਰ ਜਾਂਦਾ ਹਾਂ, ਜਿਹੜੇ ਗੁਰਾਂ ਦੇ ਉਪਦੇਸ਼ ਤਾਬੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਤੂੰ ਆਪੇ ਆਪਿ ਵਰਤਦਾ ਕਰਿ ਚੋਜ ਵਿਡਾਣਾ ॥੪॥ ਤੂੰ ਖੁਦ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ। ਤੂੰ ਅਸਚਰਜ ਖੇਡਾ ਖੇਡਦਾ ਹੈ। ਸਲੋਕ ਮਃ ੩ ॥ ਸਲੋਕ, ਤੀਜੀ ਪਾਤਸ਼ਾਹੀ। ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਿ ਲੇਹੁ ॥ ਕਲਮ ਤੇ ਦਵਾਤ ਕਾਹਦੇ ਲਈ ਮੰਗਵਾਉਣੀ ਹੈ? ਤੂੰ ਆਪਣੇ ਦਿਲ ਵਿੱਚ ਹੀ ਲਿਖ ਲੈ। ਸਦਾ ਸਾਹਿਬ ਕੈ ਰੰਗਿ ਰਹੈ ਕਬਹੂੰ ਨ ਤੂਟਸਿ ਨੇਹੁ ॥ ਜੇਕਰ ਤੂੰ ਸਦੀਵ ਹੀ ਸੁਆਮੀ ਦੇ ਸਲੇਹ ਅੰਦਰ ਵਿਚਰੇ ਤੇਰੀ ਮੁਹੱਬਤ ਉਸ ਨਾਲੋ ਕਦਾਚਿੱਤ ਨਹੀਂ ਟੁਟੇਗੀ। ਕਲਉ ਮਸਾਜਨੀ ਜਾਇਸੀ ਲਿਖਿਆ ਭੀ ਨਾਲੇ ਜਾਇ ॥ ਕਲਮ ਤੇ ਦਵਾਤ ਟੁਰ ਜਾਣਗੀਆਂ ਅਤੇ ਜੋ ਕੁਛ ਲਿਖਿਆ ਹੋਇਆ ਹੈ ਉਹ ਭੀ ਨਾਲ ਹੀ ਚਲਿਆ ਜਾਏਗਾ। ਨਾਨਕ ਸਹ ਪ੍ਰੀਤਿ ਨ ਜਾਇਸੀ ਜੋ ਧੁਰਿ ਛੋਡੀ ਸਚੈ ਪਾਇ ॥੧॥ ਨਾਨਕ ਕੰਤ ਦੀ ਪਿਰਹੜੀ ਜਿਹੜੀ ਸਤਿਪੁਰਖ ਐਨ ਆਰੰਭ ਤੋਂ ਬਖਸ਼ਦਾ ਹੈ, ਬਿਨਸਦੀ ਨਹੀਂ। ਮਃ ੩ ॥ ਤੀਜੀ ਪਾਤਸ਼ਾਹੀ। ਨਦਰੀ ਆਵਦਾ ਨਾਲਿ ਨ ਚਲਈ ਵੇਖਹੁ ਕੋ ਵਿਉਪਾਇ ॥ ਜੋ ਕੁਛ ਭੀ ਦਿਸਦਾ ਹੈ, ਪ੍ਰਾਣੀ ਦੇ ਨਾਲ ਨਹੀਂ ਜਾਣਾ! ਜਿਹੜੇ ਮਰਜ਼ੀ, ਉਪਾ ਕਰਕੇ ਇਸ ਨੂੰ ਦੇਖ ਲੈ। ਸਤਿਗੁਰਿ ਸਚੁ ਦ੍ਰਿੜਾਇਆ ਸਚਿ ਰਹਹੁ ਲਿਵ ਲਾਇ ॥ ਸੱਚੇ ਗੁਰਾਂ ਨੇ ਮੇਰੇ ਅੰਦਰ ਸੱਚਾ ਨਾਮ ਪੱਕਾ ਭਰ ਦਿਤਾ ਹੈ ਅਤੇ ਮੈਂ ਸੱਚੇ ਨਾਮ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹਾਂ। ਨਾਨਕ ਸਬਦੀ ਸਚੁ ਹੈ ਕਰਮੀ ਪਲੈ ਪਾਇ ॥੨॥ ਨਾਨਕ, ਨਾਮ ਬਖਸ਼ਣ ਵਾਲਾ ਸੱਚਾ (ਗੁਰੂ) ਹੈ। ਜੋ ਵਾਹਿਗੁਰੂ ਦੀ ਰਹਿਮਤ ਰਾਹੀਂ ਪਰਾਪਤ ਹੁੰਦਾ ਹੈ। ਪਉੜੀ ॥ ਪਉੜੀ। ਹਰਿ ਅੰਦਰਿ ਬਾਹਰਿ ਇਕੁ ਤੂੰ ਤੂੰ ਜਾਣਹਿ ਭੇਤੁ ॥ ਤੂੰ ਹੈ ਵਾਹਿਗੁਰੂ! ਅੰਦਰਵਾਰ ਤੇ ਬਾਹਰਵਾਰ ਹੈ। ਤੂੰ ਭੇਦਾਂ ਨੂੰ ਜਾਨਣ ਵਾਲਾ ਹੈ। ਜੋ ਕੀਚੈ ਸੋ ਹਰਿ ਜਾਣਦਾ ਮੇਰੇ ਮਨ ਹਰਿ ਚੇਤੁ ॥ ਜੋ ਕੁਛ ਆਦਮੀ ਕਰਦਾ ਹੈ, ਉਸ ਨੂੰ ਵਾਹਿਗੁਰੂ ਜਾਣਦਾ ਹੈ। ਹੇ ਮੇਰੀ ਜਿੰਦੇ! ਤੂੰ ਵਾਹਿਗੁਰੂ ਨੂੰ ਚੇਤੇ ਕਰ। ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ ॥ ਕੇਵਲ ਉਹੀ ਜੋ ਗੁਨਾਹ ਕਰਦਾ ਹੈ, ਭੈ ਵਿੱਚ ਹੈ ਅਤੇ ਨੇਕ ਪੁਰਸ਼ ਖੁਸ਼ੀ ਕਰਦਾ ਹੈ। ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ ॥ ਤੂੰ ਖੁਦ ਸੱਚਾ ਹੈ ਅਤੇ ਸੱਚਾ ਹੈ ਤੇਰਾ ੲਨਸਾਫ। ਤਦ ਇਨਸਾਨ ਕਿਉਂ ਭੈ-ਭੀਤ ਹੋਵੇ? ਜਿਨਾ ਨਾਨਕ ਸਚੁ ਪਛਾਣਿਆ ਸੇ ਸਚਿ ਰਲੇਤੁ ॥੫॥ ਨਾਨਕ ਜੋ ਸੱਚੇ ਸਾਹਿਬ ਨੂੰ ਸਿੰਞਾਣਦੇ ਹਨ, ਉਹ ਸੱਚੇ ਸਾਹਿਬ ਨਾਲ ਇਕ-ਮਿਕ ਹੋ ਜਾਂਦੇ ਹਨ। ਸਲੋਕ ਮਃ ੩ ॥ ਸਲੋਕ ਤੀਜੀ ਪਾਤਸ਼ਾਹੀ। ਕਲਮ ਜਲਉ ਸਣੁ ਮਸਵਾਣੀਐ ਕਾਗਦੁ ਭੀ ਜਲਿ ਜਾਉ ॥ ਲੇਖਣੀ ਸਮੇਤ ਦਵਾਤ ਦੇ ਸੜ-ਮੱਚ ਜਾਵੇ। ਕਾਗਜ ਭੀ ਸਭ ਬਲ ਜਾਵੇ। ਲਿਖਣ ਵਾਲਾ ਜਲਿ ਬਲਉ ਜਿਨਿ ਲਿਖਿਆ ਦੂਜਾ ਭਾਉ ॥ ਰੱਬ ਕਰੇ, ਉਹ ਲਿਖਾਰੀ ਜੋ ਦਵੈਤ-ਭਾਵ ਬਾਰੇ ਲਿਖਦਾ ਹੈ, ਸੜ ਬਲ ਜਾਵੇ। ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ ॥੧॥ ਨਾਨਕ, ਪ੍ਰਾਣੀ ਉਹੀ ਕੁਛ ਕਰਦਾ ਹੈ ਜੋ ਉਸ ਲਈ ਮੁਢ ਤੋਂ ਉਕਰਿਆ ਹੋਇਆ ਹੈ। ਹੋਰ ਕੁਝ ਕੀਤਾ ਨਹੀਂ ਜਾ ਸਕਦਾ। ਮਃ ੩ ॥ ਤੀਜੀ ਪਾਤਸ਼ਾਹੀ। ਹੋਰੁ ਕੂੜੁ ਪੜਣਾ ਕੂੜੁ ਬੋਲਣਾ ਮਾਇਆ ਨਾਲਿ ਪਿਆਰੁ ॥ ਝੂਠਾ ਹੈ ਹੋਰਸ ਮੁਤਾਲਾ ਤੇ ਝੁਠ ਹੋਰਸ ਬਚਨ-ਬਿਲਾਸ ਸਅਤੇ ਝੁਠ ਹੈ ਧਨ-ਦੌਲਤ ਸਾਥ ਪ੍ਰੀਤ। ਨਾਨਕ ਵਿਣੁ ਨਾਵੈ ਕੋ ਥਿਰੁ ਨਹੀ ਪੜਿ ਪੜਿ ਹੋਇ ਖੁਆਰੁ ॥੨॥ ਨਾਨਕ, ਵਾਹਿਗੁਰੂ ਦੇ ਨਾਮ ਬਾਝੋਂ, ਕੁਛ ਭੀ ਅਸਥਿਰ ਨਹੀਂ। (ਦੁਨਿਆਵੀ) ਘਨੇਰੀ ਪੜ੍ਹਾਈ ਰਾਹੀਂ, ਪ੍ਰਾਣੀ ਤਬਾਹ ਹੋ ਜਾਂਦਾ ਹੈ। ਪਉੜੀ ॥ ਪਉੜੀ। ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ ॥ ਵਿਸ਼ਾਲ ਹੈ ਵਾਹਿਗੁਰੂ ਦੀ ਵਿਸ਼ਾਲਤਾ, ਅਤੇ ਉਤਮ ਹੈ ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰਨਾ। ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ ॥ ਵਿਸ਼ਾਲ ਹੈ ਵਾਹਿਗੁਰੂ ਦੀ ਵਿਸ਼ਾਲਤਾ ਕਿਉਂਕਿ ਉਸ ਦਾ ਇਨਸਾਫ ਸੱਚ ਦੇ ਅਨੁਸਾਰ ਹੈ। ਹਰਿ ਕੀ ਵਡਿਆਈ ਵਡੀ ਹੈ ਜਾ ਫਲੁ ਹੈ ਜੀਅ ਕਾ ॥ ਮਹਾਨ ਹੈ ਮਹਾਨਤਾ ਵਾਹਿਗੁਰੂ ਦੀ, ਕਿਉਂ ਜੋ ਇਨਸਾਨ ਆਪਣੇ ਅਮਲਾ ਦਾ ਫਲ ਪਾਉਂਦਾ ਹੈ। ਹਰਿ ਕੀ ਵਡਿਆਈ ਵਡੀ ਹੈ ਜਾ ਨ ਸੁਣਈ ਕਹਿਆ ਚੁਗਲ ਕਾ ॥ ਮਹਾਨ ਹੈ ਮਹਾਨਤਾ ਵਾਹਿਗੁਰੂ ਦੀ ਕਿਉਂ ਜੋ ਉਹ ਨਿੰਦਕ ਦੀ ਗੱਲ ਨਹੀਂ ਸੁਣਦਾ। ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨੁ ਦੇਵਕਾ ॥੬॥ ਸ਼ਲਾਘਾ ਯੋਗ ਹੈ ਮਹਿਮਾ ਭਗਵਾਨ ਦੀ, ਕਿਉਂਕਿ ਉਹ ਬਿਨਾ-ਪੁਛੇ ਦਾਤਾਂ ਦਿੰਦਾ ਹੈ। ਸਲੋਕ ਮਃ ੩ ॥ ਸਲੋਕ, ਤੀਜੀ ਪਾਤਸ਼ਾਹੀ। ਹਉ ਹਉ ਕਰਤੀ ਸਭ ਮੁਈ ਸੰਪਉ ਕਿਸੈ ਨ ਨਾਲਿ ॥ ਘਣਾ ਹੰਕਾਰ ਕਰਦੀ ਹੋਈ ਸਾਰੀ ਦੁਨੀਆਂ ਮਰ ਗਈ ਹੈ। ਸੰਸਾਰੀ ਧਨ-ਦੌਲਤ, ਕਿਸੇ ਦੇ ਸਾਥ ਨਹੀਂ ਜਾਂਦੀ। ਦੂਜੈ ਭਾਇ ਦੁਖੁ ਪਾਇਆ ਸਭ ਜੋਹੀ ਜਮਕਾਲਿ ॥ ਦਵੈਤ-ਭਾਵ ਦੇ ਸਬੱਬ ਆਦਮੀ ਤਕਲੀਫ ਉਠਾਉਂਦਾ ਹੈ! ਮੌਤ ਦਾ ਦੂਤ ਸਾਰਿਆਂ ਨੂੰ ਤੱਕ ਰਿਹਾ ਹੈ। copyright GurbaniShare.com all right reserved. Email:- |