ਨਾਨਕ ਗੁਰਮੁਖਿ ਉਬਰੇ ਸਾਚਾ ਨਾਮੁ ਸਮਾਲਿ ॥੧॥
ਨਾਨਕ ਸੱਚੇ ਨਾਮ ਦਾ ਅਰਾਧਨ ਕਰਨ ਦੁਆਰਾ ਗੁਰੂ ਅਨੁਸਾਰੀ ਬਚ ਗਏ ਹਨ। ਮਃ ੧ ॥ ਪਹਿਲੀ ਪਾਤਸ਼ਾਹੀ। ਗਲੀ ਅਸੀ ਚੰਗੀਆ ਆਚਾਰੀ ਬੁਰੀਆਹ ॥ ਗੱਲਾ ਬਾਤਾਂ ਵਿੱਚ ਅਸੀਂ ਭਲੀਆਂ ਹਾਂ, ਪਰ ਅਮਲਾਂ ਵਿੱਚ ਭੈੜੀਆਂ। ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥ ਮਨ ਵਿੱਚ ਅਸੀਂ ਮਲੀਨ ਤੇ ਸਿਆਹ ਹਾਂ, ਪ੍ਰੰਤੂ ਬਾਹਰਵਾਰੇ ਸੂਫੈਦ। ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ ॥ ਅਸੀਂ ਉਨ੍ਰਾਂ ਦੀ ਬਰਾਬਰੀ ਕਰਦੀਆਂ ਹਾਂ ਜੋ ਸਾਹਿਬ ਦੇ ਬੂਹੇ ਖਲੋਤੀਆਂ ਟਹਿਲ ਕਮਾਉਂਦੀਆਂ ਹਨ। ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ ॥ ਉਹ ਆਪਣੇ ਕੰਤ ਦੀ ਪ੍ਰੀਤ ਨਾਲ ਰੰਗੀਜੀਆਂ ਹਨ ਅਤੇ ਉਸ ਦੇ ਕਲੋਲ ਦੀ ਖੁਸ਼ੀ ਦਾ ਅਨੰਦ ਲੈਦੀਆਂ ਹਨ। ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ ॥ ਤਾਕਤ ਦੇ ਹੁੰਦਿਆਂ ਸੁੰਦਿਆਂ ਉਹ ਬੇ-ਤਾਕਤੀਆਂ ਵਿਚਰਦੀਆਂ ਹਨ ਅਤੇ ਹਮੇਸ਼ਾਂ ਆਜਿਜ਼ ਤੇ ਮਸਕੀਨ ਹਨ। ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ ॥੨॥ ਨਾਨਕ ਸਾਡੀਆਂ ਜਿੰਦਗੀਆਂ ਸਫਲ ਹੋ ਜਾਂਦੀਆਂ ਹਨ ਜੇਕਰ ਅਸੀਂ ਉਨ੍ਹਾਂ (ਐਸੀਆਂ ਪਤਨੀਆਂ) ਦੇ ਨਾਲ ਮੇਲ-ਮਿਲਾਪ ਕਰੀਏ। ਪਉੜੀ ॥ ਪਉੜੀ। ਤੂੰ ਆਪੇ ਜਲੁ ਮੀਨਾ ਹੈ ਆਪੇ ਆਪੇ ਹੀ ਆਪਿ ਜਾਲੁ ॥ ਖੁਦ ਹੀ ਤੂੰ ਪਾਣੀ ਹੈਂ ਤੇ ਖੁਦ ਹੀ ਮੱਛੀ। ਤੂੰ ਖੁਦ-ਬ-ਖੁਦ ਹੀ ਫਾਹੀ ਹੈਂ। ਤੂੰ ਆਪੇ ਜਾਲੁ ਵਤਾਇਦਾ ਆਪੇ ਵਿਚਿ ਸੇਬਾਲੁ ॥ ਤੂੰ ਆਪ ਹੀ ਫੰਧੇ ਨੂੰ ਸੁਟਦਾ ਹੈ ਅਤੇ ਤੂੰ ਆਪ ਹੀ ਪਾਣੀ ਦੇ ਵਿਚਕਾਰ (ਉਪਰ) ਦਾ ਜਾਲਾ ਹੈਂ! ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੁ ॥ ਤੂੰ ਆਪ ਹੀ ਸੈਕੜੇ ਹੱਥ ਡੂੰਘੇ ਪਾਣੀ ਵਿੱਚ ਗੂੜ੍ਹੇ ਲਾਲ ਰੰਗ ਦਾ ਨਿਰਲੇਪ ਕੰਵਲ ਹੈ। ਤੂੰ ਆਪੇ ਮੁਕਤਿ ਕਰਾਇਦਾ ਇਕ ਨਿਮਖ ਘੜੀ ਕਰਿ ਖਿਆਲੁ ॥ ਤੂੰ ਖੁਦ ਹੀ ਉਸ ਪ੍ਰਾਣੀ ਨੂੰ ਬੰਦ-ਖਲਾਸ ਕਰ ਦਿੰਦਾ ਹੈ ਜੋ ਇਕ ਅੱਖ ਦੇ ਫੋਰੇ ਜਾਂ ਮੁਹਤ ਭਰ ਨਹੀਂ ਭੀ ਤੇਰਾ ਧਿਆਨ ਧਾਰਦਾ ਹੈ। ਹਰਿ ਤੁਧਹੁ ਬਾਹਰਿ ਕਿਛੁ ਨਹੀ ਗੁਰ ਸਬਦੀ ਵੇਖਿ ਨਿਹਾਲੁ ॥੭॥ ਹੇ ਵਾਹਿਗੁਰੂ! ਤੇਰੀ ਪਹੁੰਚ ਤੋਂ ਪਰੇਡੇ ਕੁਝ ਨਹੀਂ। ਗੁਰਬਾਣੀ ਦੇ ਜਰੀਏ ਤੈਨੂੰ ਦੇਖ ਕੇ ਮੈਂ ਪਰਮ-ਪ੍ਰਸੰਨ ਹੋ ਗਈ ਹਾਂ। ਸਲੋਕ ਮਃ ੩ ॥ ਸਲੋਕ, ਤੀਜੀ ਪਾਤਸ਼ਾਹੀ। ਹੁਕਮੁ ਨ ਜਾਣੈ ਬਹੁਤਾ ਰੋਵੈ ॥ ਜੋ ਸਾਹਿਬ ਦੇ ਫੁਰਮਾਨ ਨੂੰ ਨਹੀਂ ਜਾਣਦੀ ਉਹ ਘਣਾ ਵਿਰਲਾਪ ਕਰਦੀ ਹੈ। ਅੰਦਰਿ ਧੋਖਾ ਨੀਦ ਨ ਸੋਵੈ ॥ ਉਸ ਦੇ ਅੰਦਰ ਛਲ ਫਰੇਬ ਹੈ, ਸੋ ਉਹ ਗੂੜੀ ਨੀਦ ਨਹੀਂ ਸੌਦੀ। ਜੇ ਧਨ ਖਸਮੈ ਚਲੈ ਰਜਾਈ ॥ ਜੇਕਰ ਪਤਨੀ ਆਪਣੇ ਪਤੀ ਦੇ ਭਾਣੇ ਅਨੁਸਾਰ ਟੁਰੇ ਤਾਂ, ਦਰਿ ਘਰਿ ਸੋਭਾ ਮਹਲਿ ਬੁਲਾਈ ॥ ਉਹ ਆਪਣੇ ਨਿੱਜ ਦੇ ਗ੍ਰਹਿ ਵਿੱਚ ਵੀ ਇੱਜ਼ਤ ਪਾ ਲੈਂਦੀ ਹੈ ਅਤੇ ਸਾਹਿਬ ਦੇ ਮੰਦਰ ਤੇ ਸੱਦ ਲਈ ਜਾਂਦੀ ਹੈ। ਨਾਨਕ ਕਰਮੀ ਇਹ ਮਤਿ ਪਾਈ ॥ ਨਾਨਕ ਵਾਹਿਗੁਰੂ ਦੀ ਰਹਿਮਤ ਦੁਆਰਾ ਇਹ ਸਮਝ ਪਰਾਪਤ ਹੁੰਦੀ ਹੈ। ਗੁਰ ਪਰਸਾਦੀ ਸਚਿ ਸਮਾਈ ॥੧॥ ਗੁਰਾਂ ਦੀ ਦਇਆ ਦੁਆਰਾ ਉਹ ਆਪਣੇ ਸੱਚੇ ਮਾਲਕ ਅੰਦਰ ਲੀਨ ਹੋ ਜਾਂਦੀ ਹੈ। ਮਃ ੩ ॥ ਤੀਜੀ ਪਾਤਸ਼ਾਹੀ। ਮਨਮੁਖ ਨਾਮ ਵਿਹੂਣਿਆ ਰੰਗੁ ਕਸੁੰਭਾ ਦੇਖਿ ਨ ਭੁਲੁ ॥ ਹੇ ਸੁਆਮੀ ਦੇ ਨਾਮ ਤੋਂ ਸੱੰਖਣੇ, ਪ੍ਰਤੀਕੂਲ ਪੁਰਸ਼ ਕੁਸੰਭੇ ਦੀ ਫੁੱਲ ਦੀ ਰੰਗਤ ਨੂੰ ਵੇਖ ਕੇ ਕੁਰਾਹੇ ਨਾਂ ਪਉ। ਇਸ ਕਾ ਰੰਗੁ ਦਿਨ ਥੋੜਿਆ ਛੋਛਾ ਇਸ ਦਾ ਮੁਲੁ ॥ ਇਸ ਦੀ ਭਾ ਭੜਕ ਕੁਝ ਦਿਹਾੜਿਆਂ ਦੀ ਹੈ ਅਤੇ ਤੁੱਛ ਹੈ ਇਸ ਕੀ ਕੀਮਤ। ਦੂਜੈ ਲਗੇ ਪਚਿ ਮੁਏ ਮੂਰਖ ਅੰਧ ਗਵਾਰ ॥ ਦਵੈਤ-ਭਾਵ ਨਾਲ ਜੁੜਣ ਦੇ ਰਾਹੀਂ, ਬੇਵਕੂਫ ਅੰਨ੍ਹੇ ਤੇ ਬੁਧੂ ਪੁਰਸ਼ ਗਲ ਸੜ ਕੇ ਮਰ ਜਾਂਦੇ ਹਨ। ਬਿਸਟਾ ਅੰਦਰਿ ਕੀਟ ਸੇ ਪਇ ਪਚਹਿ ਵਾਰੋ ਵਾਰ ॥ ਉਹ ਟੱਟੀ ਵਿੱਚ ਕਿਰਮ ਹੋ ਕੇ ਪੈਦੇ ਹਨ। ਅਤੇ ਮੁੜ ਮੁੜ ਕੇ ਉਸੇ ਅੰਦਰ ਬਿਨਸਦੇ ਹਨ। ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੈ ਸਹਜਿ ਸੁਭਾਇ ॥ ਨਾਨਕ ਜੋ ਨਾਮ ਨਾਲ ਰੰਗੀਜੇ ਹਨ, ਉਹ ਪ੍ਰਸੰਨ ਹਨ ਅਤੇ ਗੁਰਾਂ ਦੀ ਅਡੋਲਤਾ ਵਾਲੀ ਅਵਸਥਾ ਨੂੰ ਪਰਾਪਤ ਹੁੰਦੇ ਹਨ। ਭਗਤੀ ਰੰਗੁ ਨ ਉਤਰੈ ਸਹਜੇ ਰਹੈ ਸਮਾਇ ॥੨॥ ਸੁਧਾ-ਪਰੇਮ ਦੀ ਰੰਗਤ ਲਹਿੰਦੀ ਨਹੀਂ ਅਤੇ ਉਹ ਸੁਖੈਨ ਹੀ ਵਾਹਿਗੁਰੂ ਵਿੱਚ ਲੀਨ ਰਹਿੰਦੇ ਹਨ। ਪਉੜੀ ॥ ਪਊੜੀ। ਸਿਸਟਿ ਉਪਾਈ ਸਭ ਤੁਧੁ ਆਪੇ ਰਿਜਕੁ ਸੰਬਾਹਿਆ ॥ ਤੂੰ ਆਪ ਹੀ ਸਮੂਹ ਰਚਨਾ ਰਚੀ ਹੈ ਅਤੇ ਇਸ ਨੂੰ ਰੋਜ਼ੀ ਪੁਚਾਉਂਦਾ ਹੈਂ। ਇਕਿ ਵਲੁ ਛਲੁ ਕਰਿ ਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ ॥ ਕਈ ਧੋਖਾ ਤੇ ਫਰੇਬ ਕਰ ਕੇ ਖਾਂਦੇ ਹਨ ਅਤੇ ਆਪਣੇ ਮੂੰਹ ਤੋਂ ਉਹ ਝੂਠ ਅਤੇ ਅਸੱਤਤਾ ਸੁਟਦੇ ਹਨ। ਤੁਧੁ ਆਪੇ ਭਾਵੈ ਸੋ ਕਰਹਿ ਤੁਧੁ ਓਤੈ ਕੰਮਿ ਓਇ ਲਾਇਆ ॥ ਤੂੰ ਉਨ੍ਹਾਂ ਨੂੰ ਉਸ ਕਾਰੇ ਲਾਇਆ ਹੈ ਅਤੇ ਉਹ ਉਹੋ ਕੁਛ ਕਰਦੇ ਹਨ ਜੋ ਤੇਰੇ ਆਪਣੇ ਆਪ ਨੂੰ ਚੰਗਾ ਲੱਗਦਾ ਹੈ। ਇਕਨਾ ਸਚੁ ਬੁਝਾਇਓਨੁ ਤਿਨਾ ਅਤੁਟ ਭੰਡਾਰ ਦੇਵਾਇਆ ॥ ਕਈਆਂ ਨੂੰ ਤੂੰ ਸੱਚਾਈ ਦਰਸਾਈ ਹੈ ਅਤੇ ਉਨ੍ਰਾਂ ਨੂੰ ਉਸ ਦੇ ਅਮੁੱਕ ਖ਼ਜ਼ਾਨੇ ਦਿੱਤੇ ਹਨ। ਹਰਿ ਚੇਤਿ ਖਾਹਿ ਤਿਨਾ ਸਫਲੁ ਹੈ ਅਚੇਤਾ ਹਥ ਤਡਾਇਆ ॥੮॥ ਫਲ-ਦਾਇਕ ਹੈ ਉਨ੍ਹਾਂ ਦਾ ਆਗਮਨ ਜੋ ਵਾਹਿਗੁਰੂ ਦਾ ਸਿਮਰਨ ਕਰਕੇ ਖਾਂਦੇ ਹਨ। ਜੋ ਸਾਹਿਬ ਦਾ ਸਿਮਰਨ ਨਹੀਂ ਕਰਦੇ ਉਹ ਮੰਗਣ ਲਈ ਹੱਥ ਅੱਡਦੇ ਹਨ। ਸਲੋਕ ਮਃ ੩ ॥ ਸਲੋਕ, ਤੀਜੀ ਪਾਤਸ਼ਾਹੀ। ਪੜਿ ਪੜਿ ਪੰਡਿਤ ਬੇਦ ਵਖਾਣਹਿ ਮਾਇਆ ਮੋਹ ਸੁਆਇ ॥ ਧੰਨ ਦੌਲਤ ਦੇ ਮਨੋਰਥ ਦੀ ਖਾਤਰ, ਬ੍ਰਹਿਮਣ ਵੇਦਾ ਨੂੰ ਇਕ-ਰਸ ਵਾਚਦੇ ਤੇ ਉਨ੍ਹਾਂ ਦੀ ਵਿਆਖਿਆ ਕਰਦੇ ਹਨ। ਦੂਜੈ ਭਾਇ ਹਰਿ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥ ਸੰਸਾਰੀ ਪਦਾਰਥਾਂ ਦੀ ਪ੍ਰੀਤ ਰਾਹੀਂ ਬੇਵਕੂਫ ਬੰਦੇ ਨੇ ਵਾਹਿਗੁਰੂ ਦਾ ਨਾਮ ਭੁਲਾ ਛਡਿਆ ਹੈ, ਇਸ ਲਈ ਉਸ ਨੂੰ ਦੰਡ ਮਿਲੇਗਾ। ਜਿਨਿ ਜੀਉ ਪਿੰਡੁ ਦਿਤਾ ਤਿਸੁ ਕਬਹੂੰ ਨ ਚੇਤੈ ਜੋ ਦੇਂਦਾ ਰਿਜਕੁ ਸੰਬਾਹਿ ॥ ਉਹ ਕਦਾਚਿਤ ਉਸ ਨੂੰ ਯਾਦ ਨਹੀਂ ਕਰਦਾ ਜਿਸ ਨੇ ਉਸ ਨੂੰ ਆਤਮਾ ਤੇ ਦੇਹਿ ਦਿੱਤੀਆਂ ਹਨ ਅਤੇ ਜਿਹੜਾ ਸਾਰਿਆਂ ਨੂੰ ਰੋਜੀ ਬਖਸ਼ਦਾ ਹੈ। ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵੈ ਜਾਇ ॥ ਮੌਤ ਦੀ ਫਾਂਸੀ ਉਸ ਦੀ ਗਰਦਨ ਤੋਂ ਨਹੀਂ ਵੱਢੀ ਜਾਣੀ ਅਤੇ ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹੇਗਾ। ਮਨਮੁਖਿ ਕਿਛੂ ਨ ਸੂਝੈ ਅੰਧੁਲੇ ਪੂਰਬਿ ਲਿਖਿਆ ਕਮਾਇ ॥ ਅੰਨ੍ਹਾ ਆਪ-ਹੁਦਰਾ ਇਨਸਾਨ ਕੁਝ ਭੀ ਨਹੀਂ ਸਮਝਦਾ ਅਤੇ ਉਹੋ ਕੁਛ ਕਰਦਾ ਹੈ ਜੋ ਉਸ ਲਈ ਮੁਢ ਤੋਂ ਲਿਖਿਆ ਹੋਇਆ ਹੈ। ਪੂਰੈ ਭਾਗਿ ਸਤਿਗੁਰੁ ਮਿਲੈ ਸੁਖਦਾਤਾ ਨਾਮੁ ਵਸੈ ਮਨਿ ਆਇ ॥ ਪੂਰਨ ਚੰਗੇ ਨਸੀਬਾਂ ਦੁਆਰਾ, ਆਰਾਮ ਦੇਣਹਾਰ, ਸੱਚੇ ਗੁਰੂ ਜੀ, ਮਿਲਦੇ ਹਨ ਅਤੇ ਨਾਮ ਆ ਕੇ ਇਨਸਾਨ ਦੇ ਅੰਤਰ ਆਤਮੇ ਟਿਕ ਜਾਂਦਾ ਹੈ। ਸੁਖੁ ਮਾਣਹਿ ਸੁਖੁ ਪੈਨਣਾ ਸੁਖੇ ਸੁਖਿ ਵਿਹਾਇ ॥ ਉਹ ਆਰਾਮ ਭੋਗਦਾ ਹੈ, ਆਰਾਮ ਪਹਿਨਦਾ ਹੈ ਅਤੇ ਖੁਸ਼ੀਆਂ ਦੀ ਖੁਸ਼ੀ ਵਿੱਚ ਆਪਣੀ ਜਿੰਦਗੀ ਗੁਜਾਰਦਾ ਹੈ। ਨਾਨਕ ਸੋ ਨਾਉ ਮਨਹੁ ਨ ਵਿਸਾਰੀਐ ਜਿਤੁ ਦਰਿ ਸਚੈ ਸੋਭਾ ਪਾਇ ॥੧॥ ਓ ਨਾਨਕ! ਆਪਣੇ ਚਿੱਤ ਵਿਚੋਂ ਉਸ ਨਾਮ ਨੂੰ ਨਾਂ ਭੁਲਾ, ਜਿਸ ਦੁਆਰਾ ਸੱਚੇ ਸਾਹਿਬ ਦੇ ਦਰਬਾਰ ਅੰਦਰ ਇੱਜ਼ਤ ਪਰਾਪਤ ਹੁੰਦੀ ਹੈ। ਮਃ ੩ ॥ ਤੀਜੀ ਪਾਤਸ਼ਾਹੀ। ਸਤਿਗੁਰੁ ਸੇਵਿ ਸੁਖੁ ਪਾਇਆ ਸਚੁ ਨਾਮੁ ਗੁਣਤਾਸੁ ॥ ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਪ੍ਰਸੰਨਤਾ ਪਰਾਪਤ ਹੁੰਦੀ ਹੈ। ਸਤਿਨਾਮ ਉਤਕ੍ਰਿਸ਼ਟਤਾਈਆਂ ਦਾ ਖ਼ਜ਼ਾਨਾ ਹੈ। copyright GurbaniShare.com all right reserved. Email:- |