ਗੁਰਮਤੀ ਆਪੁ ਪਛਾਣਿਆ ਰਾਮ ਨਾਮ ਪਰਗਾਸੁ ॥
ਗੁਰਾਂ ਦੇ ਉਪਦੇਸ਼ ਦੁਆਰਾ, ਬੰਦਾ ਆਪਣੇ ਆਪੇ ਨੂੰ ਸਿੰਞਾਣ ਲੈਂਦਾ ਹੈ ਅਤੇ ਸਾਹਿਬ ਦੇ ਨਾਮ ਦੀ ਰੋਸ਼ਨੀ ਉਸ ਦੇ ਅੰਦਰ ਆ ਜਾਂਦੀ ਹੈ। ਸਚੋ ਸਚੁ ਕਮਾਵਣਾ ਵਡਿਆਈ ਵਡੇ ਪਾਸਿ ॥ ਸਤਿਪੁਰਖ ਧਰਮ ਦੀ ਕਮਾਈ ਕਰਦਾ ਹੈ। ਵਿਸ਼ਾਲਤਾ, ਵਿਸ਼ਾਲ ਸੁਆਮੀ ਦੇ ਕੋਲਿ ਹੈ। ਜੀਉ ਪਿੰਡੁ ਸਭੁ ਤਿਸ ਕਾ ਸਿਫਤਿ ਕਰੇ ਅਰਦਾਸਿ ॥ ਉਹ ਸੁਆਮੀ ਦੀ ਮਹਿਮਾ ਤੇ ਉਸ ਦੇ ਮੁਹਰੇ ਬੇਨਤੀ ਕਰਦਾ ਹੈ, ਜੋ ਉਸ ਦੀ ਜਿੰਦੜੀ, ਦੇਹਿ ਤੇ ਹਰ ਸ਼ੈ ਦਾ ਮਾਲਕ ਹੈ। ਸਚੈ ਸਬਦਿ ਸਾਲਾਹਣਾ ਸੁਖੇ ਸੁਖਿ ਨਿਵਾਸੁ ॥ ਸੱਚੇ ਸਾਹਿਬ ਦੀ ਸਿਫ਼ਤ-ਸ਼ਲਾਘਾ ਗਾਇਨ ਕਰਨ ਦੁਆਰਾ ਉਹ ਪ੍ਰਮ-ਅਨੰਦ ਅੰਦਰ ਵਸਦਾ ਹੈ। ਜਪੁ ਤਪੁ ਸੰਜਮੁ ਮਨੈ ਮਾਹਿ ਬਿਨੁ ਨਾਵੈ ਧ੍ਰਿਗੁ ਜੀਵਾਸੁ ॥ ਆਪਣੇ ਚਿੱਤ ਅੰਦਰ ਭਾਵੇਂ ਇਨਸਾਨ ਪਾਠ, ਤਪੱਸਿਆ ਤੇ ਸਵੈ-ਰਿਆਜਤ ਦੀ ਕਿਰਤ ਕਰੇ, ਪ੍ਰੰਤੂ ਹਰੀ ਦੇ ਨਾਮ ਦੇ ਬਗੈਰ, ਲਾਨ੍ਹਤ ਮਾਰਿਆ ਹੈ ਉਸ ਦਾ ਜੀਵਨ। ਗੁਰਮਤੀ ਨਾਉ ਪਾਈਐ ਮਨਮੁਖ ਮੋਹਿ ਵਿਣਾਸੁ ॥ ਗੁਰਾਂ ਦੇ ਉਪਦੇਸ਼ ਦੁਆਰਾ ਸਾਹਿਬ ਦਾ ਨਾਮ ਪ੍ਰਾਪਤ ਹੁੰਦਾ ਹੈ। ਆਪ-ਹੁੰਦਰੇ ਸੰਸਾਰੀ ਮਮਤਾ ਰਾਹੀਂ ਨਾਸ ਹੋ ਜਾਂਦੇ ਹਨ। ਜਿਉ ਭਾਵੈ ਤਿਉ ਰਾਖੁ ਤੂੰ ਨਾਨਕੁ ਤੇਰਾ ਦਾਸੁ ॥੨॥ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਮੇਰੀ ਰਖਿਆ ਕਰ, ਹੇ ਮਾਲਕ! ਨਾਨਕ ਤੇਰਾ ਗੋਲਾ ਹੈ। ਪਉੜੀ ॥ ਪਉੜੀ। ਸਭੁ ਕੋ ਤੇਰਾ ਤੂੰ ਸਭਸੁ ਦਾ ਤੂੰ ਸਭਨਾ ਰਾਸਿ ॥ ਸਾਰੇ ਤੇਰੇ ਹਨ, ਹੇ ਸੁਆਮੀ! ਅਤੇ ਤੂੰ ਸਾਰਿਆਂ ਦਾ। ਤੂੰ ਹਰ ਜਣੇ ਦੀ ਪੂੰਜੀ ਹੈਂ। ਸਭਿ ਤੁਧੈ ਪਾਸਹੁ ਮੰਗਦੇ ਨਿਤ ਕਰਿ ਅਰਦਾਸਿ ॥ ਸਮੂਹ ਤੇਰੇ ਕੋਲੋਂ ਖੈਰ ਦੀ ਯਾਚਨਾ ਕਰਦੇ ਹਨ ਅਤੇ ਹਰ ਰੋਜ਼ ਪ੍ਰਾਰਥਨਾ ਕਰਦੇ ਹਨ। ਜਿਸੁ ਤੂੰ ਦੇਹਿ ਤਿਸੁ ਸਭੁ ਕਿਛੁ ਮਿਲੈ ਇਕਨਾ ਦੂਰਿ ਹੈ ਪਾਸਿ ॥ ਜਿਸ ਕਿਸੇ ਨੂੰ ਤੂੰ ਦਿੰਦਾ ਹੈ, ਉਹ ਸਾਰਾ ਕੁਝ ਪਾ ਲੈਂਦਾ ਹੈਂ। ਕਈਆਂ ਨੂੰ ਤੂੰ ਦੁਰੇਡੇ ਹੈ ਤੇ ਕਈਆਂ ਦੇ ਨੇੜੇ। ਤੁਧੁ ਬਾਝਹੁ ਥਾਉ ਕੋ ਨਾਹੀ ਜਿਸੁ ਪਾਸਹੁ ਮੰਗੀਐ ਮਨਿ ਵੇਖਹੁ ਕੋ ਨਿਰਜਾਸਿ ॥ ਤੇਰੇ ਬਗੈਰ ਕੋਈ ਥਾਂ ਨਹੀਂ ਜਿਸ ਤੋਂ ਯਾਚਨਾ ਕੀਤੀ ਜਾਵੇ। ਕੋਈ ਜਣਾ ਆਪਣੇ ਚਿੱਤ ਅੰਦਰ ਨਿਰਣੇ ਕਰਕੇ ਦੇਖ ਲਵੇ। ਸਭਿ ਤੁਧੈ ਨੋ ਸਾਲਾਹਦੇ ਦਰਿ ਗੁਰਮੁਖਾ ਨੋ ਪਰਗਾਸਿ ॥੯॥ ਸਾਰੇ ਤੇਰੀ ਉਸਤਤੀ ਕਰਦੇ ਹਨ, ਹੈ ਪ੍ਰਭੂ! ਗੁਰੂ ਅਨੁਸਾਰੀਆਂ ਨੂੰ ਤੇਰਾ ਬੂਹਾ ਪ੍ਰਗਟ ਹੋ ਜਾਂਦਾ ਹੈ। ਸਲੋਕ ਮਃ ੩ ॥ ਸਲੋਕ, ਤੀਜੀ ਪਾਤਸ਼ਾਹੀ। ਪੰਡਿਤੁ ਪੜਿ ਪੜਿ ਉਚਾ ਕੂਕਦਾ ਮਾਇਆ ਮੋਹਿ ਪਿਆਰੁ ॥ ਧੰਨ ਦੀ ਪ੍ਰੀਤ ਤੇ ਲਗਨ ਰਾਹੀਂ ਬ੍ਰਹਿਮਣ ਵਾਚਦਾ ਤੇ ਪਾਠ ਕਰਦਾ ਹੋਇਆ ਜੋਰ ਨਾਲ ਪੁਕਾਰਦਾ ਹੈ। ਅੰਤਰਿ ਬ੍ਰਹਮੁ ਨ ਚੀਨਈ ਮਨਿ ਮੂਰਖੁ ਗਾਵਾਰੁ ॥ ਬੇਵਕੂਫ ਤੇ ਬੇ-ਸਮਝ ਬੰਦਾ ਸਿਰਜਣਹਾਰ ਨੂੰ ਨਹੀਂ ਸਿੰਞਾਣਦਾ, ਜੋ ਕਿ ਉਸ ਦੇ ਆਪਣੇ ਅੰਦਰ ਹੈ। ਦੂਜੈ ਭਾਇ ਜਗਤੁ ਪਰਬੋਧਦਾ ਨਾ ਬੂਝੈ ਬੀਚਾਰੁ ॥ ਦਵੈਤ-ਭਾਵ ਦੇ ਕਾਰਨ ਉਹ ਸੰਸਾਰ ਨੂੰ ਸਿਖ-ਮਤ ਦਿੰਦਾ ਹੈ ਅਤੇ ਖੁਦ ਬ੍ਰਹਿਮ ਗਿਆਨ ਨੂੰ ਨਹੀਂ ਸਮਝਦਾ। ਬਿਰਥਾ ਜਨਮੁ ਗਵਾਇਆ ਮਰਿ ਜੰਮੈ ਵਾਰੋ ਵਾਰ ॥੧॥ ਉਹ ਆਪਣਾ ਜੀਵਨ ਬੇਅਰਥ ਗੁਆ ਲੈਂਦਾ ਹੈ ਅਤੇ ਮੁੜ ਮੁੜ ਕੇ ਮਰਦਾ ਤੇ ਜੰਮਦਾ ਹੈ। ਮਃ ੩ ॥ ਤੀਜੀ ਪਾਤਸ਼ਾਹੀ। ਜਿਨੀ ਸਤਿਗੁਰੁ ਸੇਵਿਆ ਤਿਨੀ ਨਾਉ ਪਾਇਆ ਬੂਝਹੁ ਕਰਿ ਬੀਚਾਰੁ ॥ ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਉਹ ਸਾਈਂ ਦੇ ਨਾਮ ਨੂੰ ਪਰਾਪਤ ਕਰਦੇ ਹਨ। ਇਸ ਨੂੰ ਸੋਚ ਤੇ ਸਮਝ। ਸਦਾ ਸਾਂਤਿ ਸੁਖੁ ਮਨਿ ਵਸੈ ਚੂਕੈ ਕੂਕ ਪੁਕਾਰ ॥ ਉਨ੍ਰਾਂ ਦਾ ਵਿਰਲਾਪ ਤੇ ਸ਼ਿਕਵਾ ਸ਼ਿਕਾਇਤਾਂ ਮੁਕ ਜਾਂਦੀਆਂ ਹਨ, ਅਤੇ ਠੰਢ-ਚੈਨ ਤੇ ਖੁਸ਼ੀ ਉਨ੍ਹਾਂ ਦੇ ਚਿੱਤ ਵਿੱਚ ਹਮੇਸ਼ਾਂ ਲਈ ਵਸ ਜਾਂਦੀਆਂ ਹਨ। ਆਪੈ ਨੋ ਆਪੁ ਖਾਇ ਮਨੁ ਨਿਰਮਲੁ ਹੋਵੈ ਗੁਰ ਸਬਦੀ ਵੀਚਾਰੁ ॥ ਉਨ੍ਹਾਂ ਦਾ ਆਪਾ ਆਪਣੀ ਸਵੈ-ਹੰਗਤਾ ਨੂੰ ਖਾ ਜਾਂਦਾ ਹੈ ਅਤੇ ਗੁਰਬਾਣੀ ਨੂੰ ਸੋਚਣ ਸਮਝਣ ਦੁਆਰਾ ਉਨ੍ਹਾਂ ਦਾ ਅੰਤਸ਼-ਕਰਨ ਸ਼ੁੱਧ ਹੋ ਜਾਂਦਾ ਹੈ। ਨਾਨਕ ਸਬਦਿ ਰਤੇ ਸੇ ਮੁਕਤੁ ਹੈ ਹਰਿ ਜੀਉ ਹੇਤਿ ਪਿਆਰੁ ॥੨॥ ਨਾਨਕ, ਜੋ ਨਾਮ ਨਾਲ ਰੰਗੀਜੇ ਹਨ ਅਤੇ ਪੂਜਯ ਪ੍ਰਭੂ ਨਾਲ ਪ੍ਰੀਤ ਤੇ ਮੁਹੱਬਤ ਕਰਦੇ ਹਨ, ਉਹ ਬੰਦ-ਖਲਾਸ ਹੋ ਜਾਂਦੇ ਹਨ। ਪਉੜੀ ॥ ਪਊੜੀ। ਹਰਿ ਕੀ ਸੇਵਾ ਸਫਲ ਹੈ ਗੁਰਮੁਖਿ ਪਾਵੈ ਥਾਇ ॥ ਅਮੋਘ ਹੈ ਚਾਕਰੀ ਵਾਹਿਗੁਰੂ ਦੀ, ਜੋ ਗੁਰਾਂ ਦੇ ਰਾਹੀਂ ਇਸ ਨੂੰ ਪਰਵਾਨ ਕਰਦਾ ਹੈ। ਜਿਸੁ ਹਰਿ ਭਾਵੈ ਤਿਸੁ ਗੁਰੁ ਮਿਲੈ ਸੋ ਹਰਿ ਨਾਮੁ ਧਿਆਇ ॥ ਜਿਹਦੇ ਨਾਲ ਮਾਲਕ ਪ੍ਰਸੰਨ ਹੁੰਦਾ ਹੈ, ਉਸ ਨੂੰ ਗੁਰੂ ਜੀ ਮਿਲਦੇ ਹਨ, ਕੇਵਲ ਉਹੀ ਨਾਮ ਦਾ ਅਰਾਧਨ ਕਰਦਾ ਹੈ। ਗੁਰ ਸਬਦੀ ਹਰਿ ਪਾਈਐ ਹਰਿ ਪਾਰਿ ਲਘਾਇ ॥ ਗੁਰਬਾਣੀ ਦੁਆਰਾ ਵਾਹਿਗੁਰੂ ਹਾਸਲ ਹੁੰਦਾ ਹੈ ਅਤੇ ਸੁਆਮੀ ਬੰਦੇ ਨੂੰ ਸੰਸਾਰ-ਸਾਗਰ ਤੋਂ ਪਾਰ ਕਰ ਦਿੰਦਾ ਹੈ। ਮਨਹਠਿ ਕਿਨੈ ਨ ਪਾਇਓ ਪੁਛਹੁ ਵੇਦਾ ਜਾਇ ॥ ਚਿੱਤ ਦੀ ਜ਼ਿੱਦ ਰਾਹੀਂ ਕਿਸੇ ਨੂੰ ਭੀ ਵਾਹਿਗੁਰੂ ਪਰਾਪਤ ਨਹੀਂ ਹੋਇਆ। ਜਾ ਕੇ ਵੇਦਾਂ ਪਾਸੋਂ ਪਾਤ ਕਰ ਲਓ। ਨਾਨਕ ਹਰਿ ਕੀ ਸੇਵਾ ਸੋ ਕਰੇ ਜਿਸੁ ਲਏ ਹਰਿ ਲਾਇ ॥੧੦॥ ਨਾਨਕ, ਕੇਵਲ ਉਹੀ ਵਾਹਿਗੁਰੂ ਦੀ ਚਾਕਰੀ ਕਮਾਉਂਦਾ ਹੈ, ਜਿਸ ਨੂੰ ਹਰੀ ਆਪਣੇ ਨਾਲ ਜੋੜ ਲੈਂਦਾ ਹੇ। ਸਲੋਕ ਮਃ ੩ ॥ ਸਲੋਕ, ਤੀਜੀ ਪਾਤਸ਼ਾਹੀ। ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ ॥ ਨਾਨਕ ਉਹੀ ਬਹਾਦਰ ਯੋਧਾ ਹੈ ਜਿਸ ਨੇ ਆਪਣੇ ਅੰਦਰਲੀ ਪਾਪਣ ਹੰਗਤਾ ਨੂੰ ਕਾਬੂ ਕਰ ਲਿਆ ਹੈ। ਗੁਰਮੁਖਿ ਨਾਮੁ ਸਾਲਾਹਿ ਜਨਮੁ ਸਵਾਰਿਆ ॥ ਨਾਮ ਦੀ ਉਸਤਤੀ ਕਰਨ ਦੁਆਰਾ, ਪਵਿੱਤ੍ਰ ਪੁਰਸ਼ ਆਪਣਾ ਜੀਵਨ ਸੁਧਾਰ ਲੈਂਦਾ ਹੈ। ਆਪਿ ਹੋਆ ਸਦਾ ਮੁਕਤੁ ਸਭੁ ਕੁਲੁ ਨਿਸਤਾਰਿਆ ॥ ਉਹ ਖੁਦ ਸਦੀਵ ਹੀ ਬੰਦ-ਖਲਾਸ ਹੈ ਅਤੇ ਆਪਣੀ ਸਾਰੀ ਵੰਸ ਨੂੰ ਬਚਾ ਲੈਂਦਾ ਹੈ। ਸੋਹਨਿ ਸਚਿ ਦੁਆਰਿ ਨਾਮੁ ਪਿਆਰਿਆ ॥ ਜੋ ਨਾਮ ਨਾਲ ਪ੍ਰੀਤ ਕਰਦੇ ਹਨ, ਉਹ ਸੱਚੇ ਦਰ ਉਤੇ ਸੁੰਦਰ ਦਿਸਦੇ ਹਨ। ਮਨਮੁਖ ਮਰਹਿ ਅਹੰਕਾਰਿ ਮਰਣੁ ਵਿਗਾੜਿਆ ॥ ਆਪ-ਹੁਦਰੇ ਗਰਬ ਗੁਮਾਨ ਅੰਦਰ ਮਰਦੇ ਹਨ। ਉਹ ਮੌਤ ਨੂੰ ਨੀਚ ਬਣਾ ਦਿੰਦੇ (ਕੁਮੈਤੇ ਮਰਦੇ) ਹਨ। ਸਭੋ ਵਰਤੈ ਹੁਕਮੁ ਕਿਆ ਕਰਹਿ ਵਿਚਾਰਿਆ ॥ ਹਰ ਸ਼ੈ ਸਾਹਿਬ ਦੇ ਅਮਰ ਅਨੁਸਾਰ ਹੁੰਦੀ ਹੈ। ਗਰੀਬ ਪ੍ਰਾਣੀ ਕੀ ਕਰ ਸਕਦੇ ਹਨ? ਆਪਹੁ ਦੂਜੈ ਲਗਿ ਖਸਮੁ ਵਿਸਾਰਿਆ ॥ ਸਵੈ-ਹੰਗਤਾ ਤੇ ਦਵੈਤ-ਭਾਵ ਨਾਲ ਜੁੜ ਕੇ, ਇਨਸਾਨ ਨੇ ਮਾਲਕ ਨੂੰ ਭੁਲਾ ਛਡਿਆ ਹੈ। ਨਾਨਕ ਬਿਨੁ ਨਾਵੈ ਸਭੁ ਦੁਖੁ ਸੁਖੁ ਵਿਸਾਰਿਆ ॥੧॥ ਨਾਨਕ ਨਾਮ ਦੇ ਬਾਝੋਂ ਸਮੂਹ ਤਕਲੀਫ ਹੀ ਹੈ, ਅਤੇ ਖੁਸ਼ੀ ਭੁੱਲ ਜਾਂਦੀ ਹੈ। ਮਃ ੩ ॥ ਤੀਜੀ ਪਾਤਸ਼ਾਹੀ। ਗੁਰਿ ਪੂਰੈ ਹਰਿ ਨਾਮੁ ਦਿੜਾਇਆ ਤਿਨਿ ਵਿਚਹੁ ਭਰਮੁ ਚੁਕਾਇਆ ॥ ਪੂਰਨ ਗੁਰਾਂ ਨੇ ਮੇਰੇ ਅੰਦਰ ਹਰੀ ਦਾ ਨਾਮ ਪੱਕਾ ਕਰ ਦਿਤਾ ਅਤੇ ਉਸ ਨੇ ਮੇਰੇ ਅੰਦਰੋ ਵਹਿਮ ਦੂਰ ਕਰ ਦਿੱਤਾ। ਰਾਮ ਨਾਮੁ ਹਰਿ ਕੀਰਤਿ ਗਾਈ ਕਰਿ ਚਾਨਣੁ ਮਗੁ ਦਿਖਾਇਆ ॥ ਸੁਆਮੀ ਦੇ ਨਾਮ ਅਤੇ ਵਾਹਿਗੁਰੂ ਦੇ ਜੱਸ ਦਾ ਮੈਂ ਗਾਇਨ ਕੀਤਾ। ਰਬੀ ਨੂਰ ਪ੍ਰਗਟ ਕਰਕੇ ਮੈਨੂੰ ਰਸਤਾ ਦਿਖਾਲ ਦਿਤਾ ਗਿਆ। ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ ॥ ਆਪਣੀ ਹੰਗਤਾ ਨੂੰ ਨਵਿਰਤ ਕਰਕੇ ਮੈਂ ਆਪਣੀ ਬਿਰਤੀ ਇਕ ਵਾਹਿਗੁਰੂ ਨਾਲ ਜੋੜ ਲਈ ਅਤੇ ਨਾਮ ਨੂੰ ਆਪਣੇ ਚਿੱਤ ਅੰਦਰ ਟਿਕਾ ਲਿਆ। copyright GurbaniShare.com all right reserved. Email:- |