Page 866

ਗੁਰ ਕੇ ਚਰਨ ਕਮਲ ਨਮਸਕਾਰਿ ॥
ਤੂੰ ਗੁਰਾਂ ਦੇ ਕੰਵਲ ਪੈਰਾਂ ਨੂੰ ਪ੍ਰਣਾਮ ਕਰ,

ਕਾਮੁ ਕ੍ਰੋਧੁ ਇਸੁ ਤਨ ਤੇ ਮਾਰਿ ॥
ਅਤੇ ਇਸ ਦੇਹ ਵਿਚੋਂ ਆਪਣੇ ਵਿਸ਼ੇ ਭੋਗ ਤੇ ਗੁੱਸੇ ਨੂੰ ਨਾਸ ਕਰ ਦੇ।

ਹੋਇ ਰਹੀਐ ਸਗਲ ਕੀ ਰੀਨਾ ॥
ਤੂੰ ਸਾਰਿਆਂ ਪੁਰਸ਼ਾਂ ਦੇ ਪੈਰਾਂ ਦੀ ਧੂੜ ਹੋ ਜਾ,

ਘਟਿ ਘਟਿ ਰਮਈਆ ਸਭ ਮਹਿ ਚੀਨਾ ॥੧॥
ਅਤੇ ਆਪਣੇ ਪ੍ਰਭੂ ਨੂੰ ਹਰ ਦਿਲ ਅਤੇ ਸਾਰੀਆਂ ਵਸਤੂਆਂ ਅੰਦਰ ਵੇਖ।

ਇਨ ਬਿਧਿ ਰਮਹੁ ਗੋਪਾਲ ਗੋੁਬਿੰਦੁ ॥
ਇਸ ਤਰੀਕੇ ਨਾਲ ਤੂੰ ਸ਼੍ਰਿਸ਼ਟੀ ਦੇ ਪਾਲਣ-ਪੋਸਣਹਾਰ ਅਤੇ ਸ਼੍ਰਿਸ਼ਟੀ ਦੇ ਮਾਲਕ ਦਾ ਆਰਾਧਨ ਕਰ।

ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥
ਮੇਰੀ ਦੇਹ ਅਤੇ ਦੌਤ ਸਾਈਂ ਦੀ ਮਲਕੀਅਤ ਹਨ ਅਤੇ ਏਸੇ ਤਰ੍ਹਾਂ ਹੀ ਸੁਆਮੀ ਦੀ ਮਲਕੀਅਤ ਹੈ ਮੇਰੀ ਜਿੰਦ-ਜਾਨ। ਠਹਿਰਾਉ।

ਆਠ ਪਹਰ ਹਰਿ ਕੇ ਗੁਣ ਗਾਉ ॥
ਦਿਨ ਦੇ ਅੱਠੇ ਪਹਿਰ ਹੀ ਤੂੰ ਪ੍ਰਭੂ ਦੀ ਕੀਰਤੀ ਗਾਇਨ ਕਰ।

ਜੀਅ ਪ੍ਰਾਨ ਕੋ ਇਹੈ ਸੁਆਉ ॥
ਪ੍ਰਾਣੀ ਦੇ ਜੀਵਨ ਦਾ ਕੇਵਲ ਇਹ ਹੀ ਮਨੋਰਥ ਹੈ।

ਤਜਿ ਅਭਿਮਾਨੁ ਜਾਨੁ ਪ੍ਰਭੁ ਸੰਗਿ ॥
ਤੂੰ ਆਪਣੀ ਹਊਮੇ ਨੂੰ ਛੱਡ ਦੇ ਅਤੇ ਸਾਈਂ ਨੂੰ ਆਪਣੇ ਨਾਲ ਸਮਝ।

ਸਾਧ ਪ੍ਰਸਾਦਿ ਹਰਿ ਸਿਉ ਮਨੁ ਰੰਗਿ ॥੨॥
ਸੰਤਾਂ ਦੀ ਦਇਆ ਦੁਆਰਾ, ਤੂੰ ਆਪਣੀ ਆਤਮਾ ਨੂੰ ਪ੍ਰਭੂ ਨਾਲ ਰੰਗ ਲੈ।

ਜਿਨਿ ਤੂੰ ਕੀਆ ਤਿਸ ਕਉ ਜਾਨੁ ॥
ਤੂੰ ਉਸ ਨੂੰ ਅਨੁਭਵ ਕਰ, ਜਿਸ ਨੇ ਤੈਨੂੰ ਰਚਿਆ ਹੈ।

ਆਗੈ ਦਰਗਹ ਪਾਵੈ ਮਾਨੁ ॥
ਅੱਗੇ ਤੂੰ ਪ੍ਰੇਭੂ ਦੇ ਦਰਬਾਰ ਅੰਦਰ ਪਤਿ ਆਬਰੂ ਪਰਾਪਤ ਕਰ ਲਵੇਂਗਾ।

ਮਨੁ ਤਨੁ ਨਿਰਮਲ ਹੋਇ ਨਿਹਾਲੁ ॥
ਤੇਰੀ ਆਤਮਾ ਅਤੇ ਦੇਹ ਪਵਿੱਤਰ ਅਤੇ ਪਰਮ ਪਰਸੰਨ ਹੋ ਜਾਣਗੇ,

ਰਸਨਾ ਨਾਮੁ ਜਪਤ ਗੋਪਾਲ ॥੩॥
ਆਪਣੀ ਜੀਭ੍ਹਾ ਨਾਲ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਰਾਹੀਂ।

ਕਰਿ ਕਿਰਪਾ ਮੇਰੇ ਦੀਨ ਦਇਆਲਾ ॥
ਚੇ ਕਸਮੀਨਾਂ ਤੇ ਮਿਹਰਬਾਨ ਮੇਰੇ ਸੁਆਮੀ! ਤੂੰ ਮੇਰੇ ਉਤੇ ਰਹਿਮਤ ਧਾਰ।

ਸਾਧੂ ਕੀ ਮਨੁ ਮੰਗੈ ਰਵਾਲਾ ॥
ਮੇਰੀ ਆਤਮਾ ਤੇਰੇ ਸੰਤਾਂ ਦੇ ਚਰਨਾਂ ਦੀ ਧੂੜ ਹੀ ਯਾਚਨਾ ਕਰਦੀ ਹੈ।

ਹੋਹੁ ਦਇਆਲ ਦੇਹੁ ਪ੍ਰਭ ਦਾਨੁ ॥
ਹੇ ਸਾਹਿਬ! ਦਇਆਵਾਨ ਹੋ ਕੇ ਮੈਨੂੰ ਇਹ ਦਾਤ ਪਰਦਾਨ ਕਰ,

ਨਾਨਕੁ ਜਪਿ ਜੀਵੈ ਪ੍ਰਭ ਨਾਮੁ ॥੪॥੧੧॥੧੩॥
ਕਿ ਨਾਨਕ ਮਾਲਕ ਦੇ ਨਾਮ ਦਾ ਸਿਮਰਨ ਕਰਦਾ ਹੋਇਆ ਆਪਣਾ ਜੀਵਨ ਬਤੀਤ ਕਰੇ।

ਗੋਂਡ ਮਹਲਾ ੫ ॥
ਗੋਂਡ, ਪੰਜਵੀਂ ਪਾਤਿਸ਼ਾਹੀ।

ਧੂਪ ਦੀਪ ਸੇਵਾ ਗੋਪਾਲ ॥
ਹੋਮ ਸਮੱਗਰੀ ਅਤੇ ਦੀਵਿਆਂ ਨਾਲ ਸਾਹਿਬ ਦੀ ਮੇਰੀ ਟਹਿਲ ਸੇਵਾ ਕਮਾਉਣੀ ਇਹ ਹੈ ਕਿ,

ਅਨਿਕ ਬਾਰ ਬੰਦਨ ਕਰਤਾਰ ॥
ਮੈਂ ਆਪਣੇ ਸਿਰਜਣਹਾਰ ਨੂੰ ਬਾਰੰਬਾਰ ਨਮਸ਼ਕਾਰ ਕਰਦਾ ਹਾਂ।

ਪ੍ਰਭ ਕੀ ਸਰਣਿ ਗਹੀ ਸਭ ਤਿਆਗਿ ॥
ਸਾਰਿਆਂ ਨੂੰ ਛੱਡ ਕੇ ਮੈਂ ਹੁਣ ਸੁਆਮੀ ਦੀ ਪਨਾਹ ਪਕੜੀ ਹੈ।

ਗੁਰ ਸੁਪ੍ਰਸੰਨ ਭਏ ਵਡ ਭਾਗਿ ॥੧॥
ਭਾਰੀ ਚੰਗੀ ਪ੍ਰਾਲਭਧ ਦੁਆਰਾ ਗੁਰੂ ਜੀ ਮੇਰੇ ਉਤੇ ਪਰਮ ਖੁਸ਼ ਹੋ ਗਏ ਹਨ।

ਆਠ ਪਹਰ ਗਾਈਐ ਗੋਬਿੰਦੁ ॥
ਦਿਨ ਦੇ ਅੱਠੇ ਪਹਿਰ ਹੀ ਮੈਂ ਸ਼੍ਰਿਸ਼ਟੀ ਦੇ ਸੁਆਮੀ ਦੀ ਮਹਿਮਾ ਗਾਇਨ ਕਰਦਾ ਹਾਂ।

ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥
ਮੇਰੀ ਦੇਹ ਤੇ ਦੌਲਤ ਸਾਹਿਬ ਦੀ ਮਲਕੀਅਤ ਹਨ, ਇਸੇ ਤਰ੍ਹਾਂ ਹੀ ਸਾਹਿਬ ਦੀ ਮਲਕੀਅਤ ਹੈ ਮੇਰੀ ਜਿੰਦ-ਜਾਨ। ਠਹਿਰਾਉ।

ਹਰਿ ਗੁਣ ਰਮਤ ਭਏ ਆਨੰਦ ॥
ਹਰੀ ਦਾ ਜੱਸ ਉਚਾਰਨ ਕਰਨ ਦੁਆਰਾ, ਮੈਂ ਪ੍ਰਸੰਨ ਹੋ ਗਿਆ ਹਾਂ।

ਪਾਰਬ੍ਰਹਮ ਪੂਰਨ ਬਖਸੰਦ ॥
ਸ਼ਰੋਮਣੀ ਸਾਹਿਬ ਪੂਰਾ ਬਖਸ਼ਣਹਾਰ ਹੈ।

ਕਰਿ ਕਿਰਪਾ ਜਨ ਸੇਵਾ ਲਾਏ ॥
ਆਪਣੀ ਮਿਹਰ ਧਾਰ ਕੇ, ਉਸ ਨੇ ਮੈਂ, ਆਪਣੇ ਗੋਲੇ ਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ ਲਿਆ ਹੈ।

ਜਨਮ ਮਰਣ ਦੁਖ ਮੇਟਿ ਮਿਲਾਏ ॥੨॥
ਮੇਰਾ ਜੰਮਣ ਅਤੇ ਮਰਨ ਦਾ ਦੁੱਖੜਾ ਨਵਿਰਤ ਕਰ ਕੇ, ਪ੍ਰਭੂ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।

ਕਰਮ ਧਰਮ ਇਹੁ ਤਤੁ ਗਿਆਨੁ ॥
ਸਰੇਸ਼ਟ ਅਮਲ ਤੇ ਈਮਾਨ ਅਤੇ ਅਸਲੀ ਬ੍ਰਹਿਮ-ਵੀਚਾਰ ਇਹ ਹੈ ਕਿ,

ਸਾਧਸੰਗਿ ਜਪੀਐ ਹਰਿ ਨਾਮੁ ॥
ਸਤਿਸੰਗਤ ਅੰਦਰ ਬੰਦਾ ਹਰੀ ਦੇ ਨਾਮ ਦਾ ਉਚਾਰਨ ਕਰੇ।

ਸਾਗਰ ਤਰਿ ਬੋਹਿਥ ਪ੍ਰਭ ਚਰਣ ॥
ਸੰਸਾਰ-ਸਮੁੰਦਰ ਤੋਂ ਪਾਰ ਉਤਰਨ ਲਈ ਸਾਈਂ ਦੇ ਚਰਨ ਇਕ ਜਹਾਜ਼ ਹਨ।

ਅੰਤਰਜਾਮੀ ਪ੍ਰਭ ਕਾਰਣ ਕਰਣ ॥੩॥
ਅੰਦਰਲੀਆਂ ਜਾਨਣਹਾਰ ਮੇਰਾ ਸੁਆਮੀ, ਹੇਤੂਆਂ ਦਾ ਹੇਤੂ ਹੈ।

ਰਾਖਿ ਲੀਏ ਅਪਨੀ ਕਿਰਪਾ ਧਾਰਿ ॥
ਆਪਣੀ ਮਿਹਰ ਕਰ ਕੇ, ਪ੍ਰਭੂ ਨੇ ਮੈਨੂੰ ਬਚਾ ਲਿਆ ਹੈ।

ਪੰਚ ਦੂਤ ਭਾਗੇ ਬਿਕਰਾਲ ॥
ਪੰਜ ਭਿਆਨਕ ਭੂਤਨੇ ਦੌੜ ਗਏ ਹਨ।

ਜੂਐ ਜਨਮੁ ਨ ਕਬਹੂ ਹਾਰਿ ॥
ਹੇ ਪ੍ਰਾਣੀ! ਤੂੰ ਆਪਣਾ ਜੀਵਨ ਕਦਾਚਿੱਤ ਜੂਏ ਵਿੱਚ ਨਾਂ ਹਾਰ।

ਨਾਨਕ ਕਾ ਅੰਗੁ ਕੀਆ ਕਰਤਾਰਿ ॥੪॥੧੨॥੧੪॥
ਸਿਰਜਣਹਾਰ ਸੁਆਮੀ ਨੇ ਨਾਨਕ ਦਾ ਪੱਖ ਲੈ ਲਿਆ ਹੈ।

ਗੋਂਡ ਮਹਲਾ ੫ ॥
ਗੋਂਡ ਪੰਜਵੀਂ ਪਾਤਿਸ਼ਾਹੀ।

ਕਰਿ ਕਿਰਪਾ ਸੁਖ ਅਨਦ ਕਰੇਇ ॥
ਆਪਣੀ ਰਹਿਮਤ ਧਾਰ ਕੇ, ਵਾਹਿਗੁਰੂ ਨੇ ਮੈਨੂੰ ਆਰਾਮ ਅਤੇ ਖੁਸ਼ੀ ਬਖਸ਼ੇ ਹਨ।

ਬਾਲਕ ਰਾਖਿ ਲੀਏ ਗੁਰਦੇਵਿ ॥
ਗੁਰੂ-ਪਰਮੇਸ਼ਰ ਨੇ ਆਪਣੇ ਬੱਚੇ ਦੀ ਰੱਖਿਆ ਕੀਤੀ ਹੈ।

ਪ੍ਰਭ ਕਿਰਪਾਲ ਦਇਆਲ ਗੋੁਬਿੰਦ ॥
ਸ਼੍ਰਿਸ਼ਟੀ ਦਾ ਸੁਆਮੀ, ਵਾਹਿਗੁਰੂ ਮਾਇਆਵਾਨ ਅਤੇ ਮਿਹਰਬਾਨ ਹੈ।

ਜੀਅ ਜੰਤ ਸਗਲੇ ਬਖਸਿੰਦ ॥੧॥
ਉਹ ਸਾਰਿਆਂ ਪ੍ਰਾਣੀਆਂ ਅਤੇ ਹੋਰ ਜੀਵਾਂ ਨੂੰ ਮਾਫ ਕਰ ਦਿੰਦਾ ਹੈ।

ਤੇਰੀ ਸਰਣਿ ਪ੍ਰਭ ਦੀਨ ਦਇਆਲ ॥
ਹੇ ਮਸਕੀਨਾਂ ਤੇ ਮਿਹਰਬਾਨ ਮੇਰੇ ਸੁਆਮੀ! ਮੈਂ ਤੇਰੀ ਪਨਾਹ ਲਈ ਹੈ।

ਪਾਰਬ੍ਰਹਮ ਜਪਿ ਸਦਾ ਨਿਹਾਲ ॥੧॥ ਰਹਾਉ ॥
ਤੇਰਾ ਸਿਮਰਨ ਕਰਨ ਦੁਆਰਾ, ਹੇ ਮੇਰੇ ਸ਼ਰੋਮਣੀ ਸਾਹਿਬ! ਮੈਂ ਸਦੀਵੀ ਹੀ ਅਨੰਦ ਪ੍ਰਸੰਨ ਹਾਂ। ਠਹਿਰਾਉ।

ਪ੍ਰਭ ਦਇਆਲ ਦੂਸਰ ਕੋਈ ਨਾਹੀ ॥
ਮਿਹਰਬਾਨ ਮਾਲਕ ਵਰਗਾ ਹੋਰ ਕੋਈ ਨਹੀਂ।

ਘਟ ਘਟ ਅੰਤਰਿ ਸਰਬ ਸਮਾਹੀ ॥
ਉਹ ਸਾਰਿਆਂ ਦਿਲਾਂ ਅਤੇ ਸਾਰੀਆਂ ਵਸਤੂਆਂ ਅੰਦਰ ਰਮਿਆ ਹੋਇਆ ਹੈ।

ਅਪਨੇ ਦਾਸ ਕਾ ਹਲਤੁ ਪਲਤੁ ਸਵਾਰੈ ॥
ਉਹ ਆਪਣੇ ਗੋਲੇ ਦੇ ਇਸ ਲੋਕ ਅਤੇ ਪ੍ਰਲੋਕ ਦੋਨਾਂ ਨੂੰ ਸੁਭਾੀੲਮਾਨ ਕਰ ਦਿੰਦਾ ਹੈ।

ਪਤਿਤ ਪਾਵਨ ਪ੍ਰਭ ਬਿਰਦੁ ਤੁਮ੍ਹ੍ਹਾਰੈ ॥੨॥
ਪਾਪੀਆਂ ਨੂੰ ਪਵਿੱਤਰ ਕਰਨਾ ਤੇਰਾ ਨਿਤ ਕਰਮ ਹੈ, ਹੇ ਸੁਆਮੀ!

ਅਉਖਧ ਕੋਟਿ ਸਿਮਰਿ ਗੋਬਿੰਦ ॥
ਪ੍ਰਭੂ ਦੀ ਭਜਨ-ਬੰਦਗੀ ਕ੍ਰੋੜਾਂ ਹੀ ਰੋਗਾਂ ਦੀ ਦਵਾਈ ਹੈ।

ਤੰਤੁ ਮੰਤੁ ਭਜੀਐ ਭਗਵੰਤ ॥
ਮੇਰਾ ਜਾਦੂ-ਟੂਣਾ ਕੀਰਤੀਮਾਨ ਸੁਆਮੀ ਦਾ ਸਿਮਰਨ ਹੈ।

ਰੋਗ ਸੋਗ ਮਿਟੇ ਪ੍ਰਭ ਧਿਆਏ ॥
ਸਾਈਂ ਦਾ ਸਿਮਰਨ ਕਰਨ ਨਾਲ ਬੀਮਾਰੀ ਦੇ ਸ਼ੋਕ ਮਿਟ ਜਾਂਦੇ ਹਨ।

ਮਨ ਬਾਂਛਤ ਪੂਰਨ ਫਲ ਪਾਏ ॥੩॥
ਅਤੇ ਇਨਸਾਨ ਨੂੰ ਉਸ ਦੀਆਂ ਸਾਰੀਆਂ ਚਿੱਤ-ਚਾਹੁੰਦੀਆਂ ਮੁਰਾਦਾਂ ਪਰਾਪਤ ਹੋ ਜਾਂਦੀਆਂ ਹਨ।

ਕਰਨ ਕਾਰਨ ਸਮਰਥ ਦਇਆਰ ॥
ਮਿਹਰਬਾਨ ਮਾਲਕ ਸਾਰੇ ਕਾਰਜ ਸਾਧਨ ਨੂੰ ਸਰਬ-ਸ਼ਕਤੀਵਾਨ ਹੈ।

ਸਰਬ ਨਿਧਾਨ ਮਹਾ ਬੀਚਾਰ ॥
ਸੁਆਮੀ ਦੇ ਪਰਮ ਸਿਮਰਨ ਅੰਦਰ ਸਾਰੇ ਖਜਾਨੇ ਹਨ।

ਨਾਨਕ ਬਖਸਿ ਲੀਏ ਪ੍ਰਭਿ ਆਪਿ ॥
ਸਾਈਂ ਨੇ ਖੁਦ ਨਾਨਕ ਨੂੰ ਮਾਫੀ ਦੇ ਦਿੱਤੀ ਹੈ,

ਸਦਾ ਸਦਾ ਏਕੋ ਹਰਿ ਜਾਪਿ ॥੪॥੧੩॥੧੫॥
ਅਤੇ ਸਦੀਵ ਤੇ ਹਮੇਸ਼ਾਂ ਲਈ ਉਹ ਅਦੁੱਤੀ ਮਾਕਲ ਦਾ ਆਰਾਧਨ ਕਰਦਾ ਹੈ।

ਗੋਂਡ ਮਹਲਾ ੫ ॥
ਗੋਂਡ ਪੰਜਵੀਂ ਪਾਤਿਸ਼ਾਹੀ।

ਹਰਿ ਹਰਿ ਨਾਮੁ ਜਪਹੁ ਮੇਰੇ ਮੀਤ ॥
ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਹੇ ਮੇਰੇ ਮਿੱਤਰ!

copyright GurbaniShare.com all right reserved. Email