Page 867

ਨਿਰਮਲ ਹੋਇ ਤੁਮ੍ਹ੍ਹਾਰਾ ਚੀਤ ॥
ਇਸ ਤਰ੍ਹਾਂ ਤੇਰਾ ਮਨ ਪਵਿੱਤਰ ਹੋ ਜਾਏਗਾ।

ਮਨ ਤਨ ਕੀ ਸਭ ਮਿਟੈ ਬਲਾਇ ॥
ਤੇਰੀ ਆਤਮਾ ਅਤੇ ਦੇਹ ਦੀ ਸਾਰੀ ਮੁਸੀਬਤ ਨਾਸ ਹੋ ਜਾਵੇਗੀ,

ਦੂਖੁ ਅੰਧੇਰਾ ਸਗਲਾ ਜਾਇ ॥੧॥
ਅਤੇ ਤੇਰੀ ਸਾਰੀ ਤਕਲੀਫ ਅਤੇ ਅਨ੍ਹੇਰਾ ਦੂਰ ਹੋ ਜਾਣਗੇ।

ਹਰਿ ਗੁਣ ਗਾਵਤ ਤਰੀਐ ਸੰਸਾਰੁ ॥
ਪ੍ਰਭੂ ਦਾ ਜੱਸ ਗਾਇਨ ਕਰਨ ਦੁਆਰਾ, ਬੰਦਾ ਜਗਤ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ,

ਵਡ ਭਾਗੀ ਪਾਈਐ ਪੁਰਖੁ ਅਪਾਰੁ ॥੧॥ ਰਹਾਉ ॥
ਅਤੇ ਮਹਾਨ ਚੰਗੀ ਪ੍ਰਾਲਭਧ ਦੁਆਰਾ, ਉਹ ਬੇਅੰਤ ਪ੍ਰਭੂ ਨੂੰ ਪਾ ਲੈਂਦਾ ਹੈ। ਠਹਿਰਾਉ।

ਜੋ ਜਨੁ ਕਰੈ ਕੀਰਤਨੁ ਗੋਪਾਲ ॥
ਜਿਹੜਾ ਇਨਸਾਨ ਸਾਹਿਬ ਦਾ ਜੱਸ ਗਾਇਨ ਕਰਦਾ ਹੈ,

ਤਿਸ ਕਉ ਪੋਹਿ ਨ ਸਕੈ ਜਮਕਾਲੁ ॥
ਉਸ ਨੂੰ ਮੌਤ ਦਾ ਦੂਤ ਛੋਹ ਨਹੀਂ ਸਕਦਾ।

ਜਗ ਮਹਿ ਆਇਆ ਸੋ ਪਰਵਾਣੁ ॥
ਇਸ ਜਹਾਨ ਅੰਦਰ, ਪ੍ਰਵਾਨ ਹੈ ਉਸ ਦਾ ਆਗਮਨ,

ਗੁਰਮੁਖਿ ਅਪਨਾ ਖਸਮੁ ਪਛਾਣੁ ॥੨॥
ਜੋ ਗੁਰਾਂ ਦੇ ਰਾਹੀਂ ਆਪਣੇ ਮਾਲਕ ਨੂੰ ਅਨੁਭਵ ਕਰਦਾ ਹਾਂ।

ਹਰਿ ਗੁਣ ਗਾਵੈ ਸੰਤ ਪ੍ਰਸਾਦਿ ॥
ਸਾਧੂ ਦੀ ਦਇਆ ਦੁਆਰਾ, ਉਹ ਹਰੀ ਦੀ ਮਹਿਮਾ ਗਾਇਨ ਕਰਦਾ ਹੈ,

ਕਾਮ ਕ੍ਰੋਧ ਮਿਟਹਿ ਉਨਮਾਦ ॥
ਅਤੇ ਉਸ ਦੀ ਭੋਗ-ਚੇਸਟਾ; ਗੁੱਸਾ ਤੇ ਪਾਗਲਪਣ ਨਾਸ ਹੋ ਜਾਂਦੇ ਹਨ।

ਸਦਾ ਹਜੂਰਿ ਜਾਣੁ ਭਗਵੰਤ ॥
ਉਹ ਸੁਲੱਖਣੇ ਸੁਆਮੀ ਨੂੰ ਸਦੀਵ ਹੀ ਹਾਜ਼ਰ ਨਾਜ਼ਰ ਜਾਣਦਾ ਹੈ।

ਪੂਰੇ ਗੁਰ ਕਾ ਪੂਰਨ ਮੰਤ ॥੩॥
ਇਹੋ ਜਿਹਾ ਹੈ ਮੁਕੰਮਲ ਉਪਦੇਸ਼ ਜੋ ਮੁਕੰਮਲ ਗੁਰੂ ਜੀ ਦਰਸਾਉਂਦੇ ਹਨ।

ਹਰਿ ਧਨੁ ਖਾਟਿ ਕੀਏ ਭੰਡਾਰ ॥
ਉਹ ਪ੍ਰਭੂ ਦੇ ਧਨ ਪਦਾਰਥ ਦੇ ਖਜਾਨੇ ਖਟ ਲੈਂਦਾ ਹੈ।

ਮਿਲਿ ਸਤਿਗੁਰ ਸਭਿ ਕਾਜ ਸਵਾਰ ॥
ਸੱਚੇ ਗੁਰਾਂ ਨਾਲ ਮਿਲ ਪੈਣ ਨਾਲ ਉਸ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ।

ਹਰਿ ਕੇ ਨਾਮ ਰੰਗ ਸੰਗਿ ਜਾਗਾ ॥
ਉਹ ਵਾਹਿਗੁਰੂ ਦੇ ਨਾਮ ਦੀ ਪ੍ਰੀਤ ਨਾਲ ਜਾਗ ਪਿਆ ਹੈ,

ਹਰਿ ਚਰਣੀ ਨਾਨਕ ਮਨੁ ਲਾਗਾ ॥੪॥੧੪॥੧੬॥
ਅਤੇ ਪ੍ਰਭੂ ਦੇ ਚਰਨਾਂ ਦੇ ਨਾਲ ਉਸ ਦੀ ਆਤਮਾ ਜੁੜ ਗਈ ਹੈ, ਹੇ ਨਾਨਕ!

ਗੋਂਡ ਮਹਲਾ ੫ ॥
ਗੋਂਡ ਪੰਜਵੀਂ ਪਾਤਿਸ਼ਾਹੀ।

ਭਵ ਸਾਗਰ ਬੋਹਿਥ ਹਰਿ ਚਰਣ ॥
ਡਰਾਉਣੇ ਸੰਸਾਰ-ਸਮੁੰਦਰ ਤੋਂ ਪਾਰ ਉਤਰਨ ਲਈ ਵਾਹਿਗੁਰੂ ਦੇ ਚਰਨ ਇਕ ਜਹਾਜ਼ ਹਨ।

ਸਿਮਰਤ ਨਾਮੁ ਨਾਹੀ ਫਿਰਿ ਮਰਣ ॥
ਨਾਮ ਦਾ ਚਿੰਤਨ ਕਰਨ ਦੁਆਰਾ ਪ੍ਰਾਣੀ ਮੁੜ ਮਰਦਾ ਨਹੀਂ।

ਹਰਿ ਗੁਣ ਰਮਤ ਨਾਹੀ ਜਮ ਪੰਥ ॥
ਸੁਆਮੀ ਦਾ ਜੱਸ ਉਚਾਰਨ ਕਰਨ ਦੁਆਰਾ ਬੰਦਾ ਯਮ ਦੇ ਰਾਹ ਨਹੀਂ ਟੁਰਦਾ।

ਮਹਾ ਬੀਚਾਰ ਪੰਚ ਦੂਤਹ ਮੰਥ ॥੧॥
ਪਰਮ ਉਚੇ ਦਾ ਸਿਮਰਨ ਪੰਜਾਂ ਭੂਤਨਿਆਂ ਨੂੰ ਨਾਸ ਕਰ ਦਿੰਦਾ ਹੈ।

ਤਉ ਸਰਣਾਈ ਪੂਰਨ ਨਾਥ ॥
ਮੈਂ ਤੇਰੀ ਪਨਾਹ ਲਈ ਹੈ, ਹੇ ਮੇਰੇ ਮੁਕੰਮਲ ਮਾਲਕ!

ਜੰਤ ਅਪਨੇ ਕਉ ਦੀਜਹਿ ਹਾਥ ॥੧॥ ਰਹਾਉ ॥
ਤੂੰ ਆਪਣੇ ਫਾਨੀ ਬੰਦੇ ਨੂੰ ਆਪਣੀ ਸਹਾਇਤਾ ਦੇਣ ਵਾਲਾ ਹੱਥ ਫੜਾ। ਠਹਿਰਾਉ।

ਸਿਮ੍ਰਿਤਿ ਸਾਸਤ੍ਰ ਬੇਦ ਪੁਰਾਣ ॥
ਸਿਮ੍ਰਤੀਆਂ, ਸ਼ਾਸਤਰ ਵੇਦ ਅਤੇ ਪੁਰਾਣ,

ਪਾਰਬ੍ਰਹਮ ਕਾ ਕਰਹਿ ਵਖਿਆਣ ॥
ਸ਼ਰੋਮਣੀ ਸਾਹਿਬ ਦੀ ਵਿਆਖਿਆ ਕਰਦੇ ਹਨ।

ਜੋਗੀ ਜਤੀ ਬੈਸਨੋ ਰਾਮਦਾਸ ॥
ਯੋਗੀ, ਬ੍ਰਹਿਮਚਾਰੀ, ਮਾਸ ਨਾਂ ਖਾਣ ਵਾਲੇ ਅਤੇ ਬੈਰਾਗੀ,

ਮਿਤਿ ਨਾਹੀ ਬ੍ਰਹਮ ਅਬਿਨਾਸ ॥੨॥
ਨਾਸ-ਰਹਿਤ ਪ੍ਰਭੂ ਦੇ ਅੰਤ ਨੂੰ ਨਹੀਂ ਪਾ ਸਕਦੇ।

ਕਰਣ ਪਲਾਹ ਕਰਹਿ ਸਿਵ ਦੇਵ ॥
ਸ਼ਿਵਜੀ ਅਤੇ ਦੇਵਤੇ ਵਿਰਲਾਪ ਤੇ ਰੋੜ-ਪਿੱਟਣ ਕਰਦੇ ਹਨ,

ਤਿਲੁ ਨਹੀ ਬੂਝਹਿ ਅਲਖ ਅਭੇਵ ॥
ਪ੍ਰੰਤੂ ਉਹ ਅਦ੍ਰਿਸ਼ਟ ਅਤੇ ਭੇਦ-ਰਹਿਤ ਸੁਆਮੀ ਨੂੰ ਭੋਰਾ ਭਰ ਭੀ ਨਹੀਂ ਸਮਝਦੇ।

ਪ੍ਰੇਮ ਭਗਤਿ ਜਿਸੁ ਆਪੇ ਦੇਇ ॥
ਜਿਸ ਨੂੰ ਪ੍ਰਭੂ ਆਪ ਹੀ ਆਪਣੀ ਪਿਆਰੀ ਉਪਾਸ਼ਨਾ ਬਖਸ਼ਦਾ ਹੈ,

ਜਗ ਮਹਿ ਵਿਰਲੇ ਕੇਈ ਕੇਇ ॥੩॥
ਉਹ ਇਸ ਜਹਾਨ ਅੰਦਰ ਟਾਵਾਂ ਟੱਲਾ, ਕੋਈ ਟਾਵਾਂ ਟੱਲਾ ਹੀ ਹੈ।

ਮੋਹਿ ਨਿਰਗੁਣ ਗੁਣੁ ਕਿਛਹੂ ਨਾਹਿ ॥
ਮੈਂ ਨੇਕੀ-ਵਿਹੂਣ ਹਾਂ ਅਤੇ ਮੇਰੇ ਵਿੱਚ ਕੋਈ ਨੇਕੀ ਨਹੀਂ, ਹੇ ਸਾਈਂ!

ਸਰਬ ਨਿਧਾਨ ਤੇਰੀ ਦ੍ਰਿਸਟੀ ਮਾਹਿ ॥
ਸਾਰੇ ਖਜਾਨੇ ਤੇਰੀ ਮਿਹਰ ਦੀ ਨਜ਼ਰ ਵਿੱਚ ਹਨ।

ਨਾਨਕੁ ਦੀਨੁ ਜਾਚੈ ਤੇਰੀ ਸੇਵ ॥
ਮਸਕੀਨ ਨਾਨਕ ਤੇਰੀ ਘਾਲ ਕਮਾਉਣੀ ਲੋੜਦਾ ਹੈ।

ਕਰਿ ਕਿਰਪਾ ਦੀਜੈ ਗੁਰਦੇਵ ॥੪॥੧੫॥੧੭॥
ਆਪਣੀ ਰਹਿਮਤ ਧਾਰ ਕੇ, ਤੂੰ ਮੈਨੂੰ ਇਹ ਬਖਸ਼ਿਸ਼ ਬਖਸ਼, ਹੇ ਮੇਰੇ ਵਿਸ਼ਾਲ ਵਾਹਿਗੁਰੂ!

ਗੋਂਡ ਮਹਲਾ ੫ ॥
ਗੋਂਡ ਪੰਜਵੀਂ ਪਾਤਿਸ਼ਾਹੀ।

ਸੰਤ ਕਾ ਲੀਆ ਧਰਤਿ ਬਿਦਾਰਉ ॥
ਸਾਧੂ ਦੇ ਫਿਟਕਾਰੇ ਹੋਏ ਨੂੰ ਮੈਂ ਜ਼ਮੀਨ ਨਾਲ ਪਟਕਾ ਮਾਰਦਾ ਹਾਂ।

ਸੰਤ ਕਾ ਨਿੰਦਕੁ ਅਕਾਸ ਤੇ ਟਾਰਉ ॥
ਸਾਧੂ ਦੀ ਬਦਖੋਈ ਕਰਨ ਵਾਲੇ ਨੂੰ ਮੈਂ ਅਸਮਾਨ ਤੋਂ ਸੁੱਟ ਪਾਉਂਦਾ ਹਾਂ।

ਸੰਤ ਕਉ ਰਾਖਉ ਅਪਨੇ ਜੀਅ ਨਾਲਿ ॥
ਸਾਧ ਨੂੰ ਮੈਂ ਆਪਣੀ ਜਿੰਦੜੀ ਦੇ ਨਾਲ ਲਾਈ ਰੱਖਦਾ ਹਾਂ।

ਸੰਤ ਉਧਾਰਉ ਤਤਖਿਣ ਤਾਲਿ ॥੧॥
ਝਟਪਟ ਤੇ ਤੁਰੰਤ ਹੀ, ਮੈਂ ਸਾਧੂ ਦਾ ਪਾਰ ਉਤਾਰਾ ਕਰ ਦਿੰਦਾ ਹਾਂ।

ਸੋਈ ਸੰਤੁ ਜਿ ਭਾਵੈ ਰਾਮ ॥
ਕੇਵਲ ਉਹ ਹੀ ਸਾਧੂ ਹੈ ਜੋ ਸੁਆਮੀ ਨੂੰ ਚੰਗਾ ਲੱਗਦਾ ਹੈ।

ਸੰਤ ਗੋਬਿੰਦ ਕੈ ਏਕੈ ਕਾਮ ॥੧॥ ਰਹਾਉ ॥
ਸੁਆਮੀ ਦੇ ਸਾਧੂ ਕੇਵਲ ਇਕ ਉਸ ਦੇ ਸਿਮਰਨ ਦਾ ਹੀ ਵਿਚਾਰ ਹੈ। ਠਹਿਰਾਉ।

ਸੰਤ ਕੈ ਊਪਰਿ ਦੇਇ ਪ੍ਰਭੁ ਹਾਥ ॥
ਆਪਣੇ ਹੱਥ ਨਾਲ ਸੁਆਮੀ ਆਪਣੇ ਸਾਧੂ ਦੀ ਰੱਖਿਆ ਕਰਦਾ ਹੈ।

ਸੰਤ ਕੈ ਸੰਗਿ ਬਸੈ ਦਿਨੁ ਰਾਤਿ ॥
ਦਿਨ ਰਾਤ ਉਹ ਆਪਣੇ ਸਾਧੂ ਦੇ ਨਾਲ ਵੱਸਦਾ ਹੈ।

ਸਾਸਿ ਸਾਸਿ ਸੰਤਹ ਪ੍ਰਤਿਪਾਲਿ ॥
ਹਰ ਸੁਆਸ ਨਾਲ ਉਹ ਆਪਣੇ ਸਾਧੂ ਦੇ ਨਾਲ ਵਸਦਾ ਹੈ।

ਸੰਤ ਕਾ ਦੋਖੀ ਰਾਜ ਤੇ ਟਾਲਿ ॥੨॥
ਸਾਧੂ ਦੇ ਵੈਰੀ ਪਾਸੋਂ ਉਹ ਰਾਜ ਭਾਗ ਖੋਹ ਲੈਂਦਾ ਹੈ।

ਸੰਤ ਕੀ ਨਿੰਦਾ ਕਰਹੁ ਨ ਕੋਇ ॥
ਕੋਈ ਭੀ ਸਾਧੂ ਦੀ ਬਦਖੋਈ ਨਾਂ ਕਰੇ।

ਜੋ ਨਿੰਦੈ ਤਿਸ ਕਾ ਪਤਨੁ ਹੋਇ ॥
ਜਿਹੜਾ ਕੋਈ ਬਦਖੋਈ ਕਰਦਾ ਹੈ, ਉਹ ਤਬਾਹ ਹੋ ਜਾਂਦਾ ਹੈ।

ਜਿਸ ਕਉ ਰਾਖੈ ਸਿਰਜਨਹਾਰੁ ॥
ਜਿਸ ਦੀ ਰਚਣਹਾਰ ਸੁਆਮੀ ਰੱਖਿਆ ਕਰਦਾ ਹੈ,

ਝਖ ਮਾਰਉ ਸਗਲ ਸੰਸਾਰੁ ॥੩॥
ਸਾਰਾ ਜਹਾਨ ਉਸ ਦਾ ਬੁਰਾ ਨਹੀਂ ਕਰ ਸਕਦਾ, ਭਾਵੇਂ ਇਹ ਕਿੰਨਾ ਬਹੁਤਾ ਬਕਵਾਸ ਪਿਆ ਕਰੇ।

ਪ੍ਰਭ ਅਪਨੇ ਕਾ ਭਇਆ ਬਿਸਾਸੁ ॥
ਮੇਰਾ ਆਪਣੇ ਠਾਕੁਰ ਉਤੇ ਭਰੋਸਾ ਬੱਝ ਗਿਆ ਹੈ।

ਜੀਉ ਪਿੰਡੁ ਸਭੁ ਤਿਸ ਕੀ ਰਾਸਿ ॥
ਮੇਰੀ ਜਿੰਦੜੀ ਤੇ ਦੇਹ ਸਮੂਹ ਉਸ ਦੀ ਪੂੰਜੀ ਹਨ।

ਨਾਨਕ ਕਉ ਉਪਜੀ ਪਰਤੀਤਿ ॥
ਨਾਨਕ ਦੇ ਚਿੱਤ ਅੰਦਰ ਇਹ ਯਕੀਨ ਪੈਦਾ ਹੋ ਗਿਆ ਹੈ,

ਮਨਮੁਖ ਹਾਰ ਗੁਰਮੁਖ ਸਦ ਜੀਤਿ ॥੪॥੧੬॥੧੮॥
ਕਿ ਆਪ-ਹੁਦਰੇ ਹਾਰ ਜਾਂਦੇ ਹਨ ਅਤੇ ਗੁਰੂ-ਅਨੁਸਾਰੀ ਹਮੇਸ਼ਾਂ ਜਿੱਤ ਜਾਂਦਾ ਹੈ।

ਗੋਂਡ ਮਹਲਾ ੫ ॥
ਗੋਂਡ ਪੰਜਵੀਂ ਪਾਤਿਸ਼ਾਹੀ।

ਨਾਮੁ ਨਿਰੰਜਨੁ ਨੀਰਿ ਨਰਾਇਣ ॥
ਪ੍ਰਭੂ ਦਾ ਪਵਿੱਤਰ ਨਾਮ ਅੰਮ੍ਰਿਤ-ਮਈ ਜਲ ਹੈ।

ਰਸਨਾ ਸਿਮਰਤ ਪਾਪ ਬਿਲਾਇਣ ॥੧॥ ਰਹਾਉ ॥
ਜੀਭ੍ਹ ਨਾਲ ਇਸ ਨੂੰ ਉਚਾਰਨ ਕਰਨ ਦੁਆਰਾ ਗੁਨਾਹ ਧੋਤੇ ਜਾਂਦੇ ਹਨ। ਠਹਿਰਾਉ।

copyright GurbaniShare.com all right reserved. Email