Page 880

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਰਾਮਕਲੀ ਮਹਲਾ ੩ ਘਰੁ ੧ ॥
ਰਾਮਕਲੀ ਤੀਜੀ ਪਾਤਿਸ਼ਾਹੀ।

ਸਤਜੁਗਿ ਸਚੁ ਕਹੈ ਸਭੁ ਕੋਈ ॥
ਸੁਨਹਿਰੀ ਯੁੱਗ ਅੰਦਰ ਹਰ ਕੋਈ ਸੱਚ ਬੋਲਦਾ ਸੀ।

ਘਰਿ ਘਰਿ ਭਗਤਿ ਗੁਰਮੁਖਿ ਹੋਈ ॥
ਹਰ ਇਕ ਗ੍ਰਹਿ ਅੰਦਰ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੀ ਪ੍ਰੇਮਮਈ ਸੇਵਾ ਹੁੰਦੀ ਸੀ।

ਸਤਜੁਗਿ ਧਰਮੁ ਪੈਰ ਹੈ ਚਾਰਿ ॥
ਸੱਚੇ ਸਮੇਂ ਅੰਦਰ ਮਜ਼ਹਬ ਦੇ ਚਾਰ ਲੱਤਾਂ ਜਾਂ ਪੈਰ ਸਨ।

ਗੁਰਮੁਖਿ ਬੂਝੈ ਕੋ ਬੀਚਾਰਿ ॥੧॥
ਗੁਰਾਂ ਦੀ ਦਇਆ ਦੁਆਰਾ ਵਿਰਲੇ ਹੀ ਸੋਚ ਵਿਚਾਰ ਰਾਹੀਂ ਇਸ ਨੂੰ ਸਮਝਦੇ ਹਨ।

ਜੁਗ ਚਾਰੇ ਨਾਮਿ ਵਡਿਆਈ ਹੋਈ ॥
ਸਾਰਿਆਂ ਚੌਹਾਂ ਯੁਗਾਂ ਅੰਦਰ ਹੀ ਬਜੁਰਗੀ ਨਾਮ ਦੇ ਰਾਹੀਂ ਪ੍ਰਾਪਤ ਹੁੰਦੀ ਹੈ।

ਜਿ ਨਾਮਿ ਲਾਗੈ ਸੋ ਮੁਕਤਿ ਹੋਵੈ ਗੁਰ ਬਿਨੁ ਨਾਮੁ ਨ ਪਾਵੈ ਕੋਈ ॥੧॥ ਰਹਾਉ ॥
ਨਾਮ ਦੇ ਨਾਲ ਜੁੜਦਾ ਹੈ, ਉਹ ਮੁਕਤ ਹੋ ਜਾਂਦਾ ਹੈ, ਪ੍ਰੰਤੂ ਗੁਰਾਂ ਦੇ ਬਗੈਰ ਕਿਸੇ ਨੂੰ ਭੀ ਨਾਮ ਪ੍ਰਾਪਤ ਨਹੀਂ ਹੁੰਦਾ। ਠਹਿਰਾਓ।

ਤ੍ਰੇਤੈ ਇਕ ਕਲ ਕੀਨੀ ਦੂਰਿ ॥
ਚਾਂਦੀ ਦੇ ਯੁਗ ਅੰਦਰ ਇਕ ਲੱਤ ਜਾਂ ਸ਼ਕਤੀ ਹਟਾ ਲਈ ਗਈ।

ਪਾਖੰਡੁ ਵਰਤਿਆ ਹਰਿ ਜਾਣਨਿ ਦੂਰਿ ॥
ਦੰਭ ਪ੍ਰਚੱਲਤ ਹੋ ਗਿਆ ਅਤੇ ਲੋਕ ਪ੍ਰਭੂ ਨੂੰ ਦੁਰੇਡੇ ਸਮਝਣ ਲੱਗ ਪਏ।

ਗੁਰਮੁਖਿ ਬੂਝੈ ਸੋਝੀ ਹੋਈ ॥
ਗੁਰਾਂ ਦੀ ਦਇਆ ਦੁਆਰਾ ਬ੍ਰਹਮ ਗਿਆਤ ਪ੍ਰਾਪਤ ਕਰ ਕੇ,

ਅੰਤਰਿ ਨਾਮੁ ਵਸੈ ਸੁਖੁ ਹੋਈ ॥੨॥
ਇਨਸਾਨ ਸੁਆਮੀ ਨੂੰ ਜਾਣ ਲੈਂਦਾ ਸੀ ਅਤੇ ਨਾਮ ਨੂੰ ਆਪਣੇ ਰਿਦੇ ਵਿੱਚ ਟਿਕਾ ਆਰਾਮ ਪਾਉਂਦਾ ਸੀ।

ਦੁਆਪੁਰਿ ਦੂਜੈ ਦੁਬਿਧਾ ਹੋਇ ॥
ਪਿੱਤਲ ਦੇ ਯੁੱਗ ਅੰਦਰ ਦਵੈਤ-ਭਾਵ ਅਤੇ ਦੁਚਿਤਾਪਣ ਉਤਪੰਨ ਹੋ ਗਏ ਹਨ।

ਭਰਮਿ ਭੁਲਾਨੇ ਜਾਣਹਿ ਦੋਇ ॥
ਸੰਦੇਹ ਵਿੱਚ ਭਟਕ ਕੇ, ਬੰਦੇ ਰਚਣਹਾਰ ਤੇ ਰਚਨਾ ਨੂੰ ਅਡਰੇ ਜਾਣਨ ਲੱਗ ਪਏ।

ਦੁਆਪੁਰਿ ਧਰਮਿ ਦੁਇ ਪੈਰ ਰਖਾਏ ॥
ਦੁਆਪਰ ਯੁੱਗ ਅੰਦਰ ਮਜ਼ਹਬ ਦੇ ਕੇਵਲ ਦੋ ਹੀ ਪੈਰ ਰਹਿ ਗਏ ਹਨ।

ਗੁਰਮੁਖਿ ਹੋਵੈ ਤ ਨਾਮੁ ਦ੍ਰਿੜਾਏ ॥੩॥
ਜੇਕਰ ਉਹ ਗੁਰੂ ਅਨੁਸਾਰੀ ਹੋ ਜਾਵੇ, ਤਦ ਨਾਮ ਉਸ ਦੇ ਰਿਦੇ ਅੰਦਰ ਪੱਕੀ ਤਰ੍ਹਾਂ ਟਿਕ ਜਾਂਦਾ ਹੈ।

ਕਲਜੁਗਿ ਧਰਮ ਕਲਾ ਇਕ ਰਹਾਏ ॥
ਲੋਹੇ ਦੇ ਯੁਗ ਅੰਦਰ ਮਜਹਬ ਦੀ ਕੇਵਲ ਇਕ ਸਤਿਆ ਹੀ ਰਹਿ ਗਈ।

ਇਕ ਪੈਰਿ ਚਲੈ ਮਾਇਆ ਮੋਹੁ ਵਧਾਏ ॥
ਇਹ ਇਕ ਪੈਰ ਤੇ ਟੁਰਦਾ ਹੈ ਅਤੇ ਧਨ-ਦੌਲਤ ਦਾ ਪਿਆਰ ਵਧੇਰੇ ਹੋ ਗਿਆ ਹੈ।

ਮਾਇਆ ਮੋਹੁ ਅਤਿ ਗੁਬਾਰੁ ॥
ਮਾਇਆ ਦਾ ਮੋਹ ਪਰਮ ਅਨ੍ਹੇਰਾ ਪੈਦਾ ਕਰਦਾ ਹੈ।

ਸਤਗੁਰੁ ਭੇਟੈ ਨਾਮਿ ਉਧਾਰੁ ॥੪॥
ਜੇਕਰ ਬੰਦਾ ਸੱਚੇ ਗੁਰਾਂ ਨੂੰ ਮਿਲ ਪਵੇ ਤਾਂ ਉਹ, ਉਸ ਦਾ, ਨਾਮ ਦੇ ਰਾਹੀਂ ਪਾਰ ਉਤਾਰਾ ਕਰ ਦਿੰਦਾ ਹੈ।

ਸਭ ਜੁਗ ਮਹਿ ਸਾਚਾ ਏਕੋ ਸੋਈ ॥
ਸਾਰਿਆਂ ਯੁਗਾਂ ਅੰਦਰ ਕੇਵਲ ਉਹ ਇਕ ਸੱਚਾ ਸੁਆਮੀ ਹੀ ਹੈ।

ਸਭ ਮਹਿ ਸਚੁ ਦੂਜਾ ਨਹੀ ਕੋਈ ॥
ਸਾਰਿਆਂ ਅੰਦਰ ਸਤਿਪੁਰਖ ਹੀ ਹੈ। ਹੋਰ ਦੂਸਰਾ ਕੋਈ ਨਹੀਂ।

ਸਾਚੀ ਕੀਰਤਿ ਸਚੁ ਸੁਖੁ ਹੋਈ ॥
ਸੱਚੇ ਸਾਈਂ ਦੀ ਮਹਿਮਾਂ ਕਰਨ ਦੁਆਰਾ ਸੱਚਾ ਸੁਖ ਮਿਲਦਾ ਹੈ।

ਗੁਰਮੁਖਿ ਨਾਮੁ ਵਖਾਣੈ ਕੋਈ ॥੫॥
ਕੇਵਲ ਵਿਰਲਾ ਪੁਰਸ਼ ਹੀ ਗੁਰਾਂ ਦੇ ਰਾਹੀਂ ਨਾਮ ਦਾ ਉਚਾਰਨ ਕਰਦਾ ਹੈ।

ਸਭ ਜੁਗ ਮਹਿ ਨਾਮੁ ਊਤਮੁ ਹੋਈ ॥
ਸਾਰਿਆਂ ਯੁਗਾਂ ਅੰਦਰ ਨਾਮ ਪਰਮ ਸ੍ਰੇਸ਼ਟ ਹੈ।

ਗੁਰਮੁਖਿ ਵਿਰਲਾ ਬੂਝੈ ਕੋਈ ॥
ਗੁਰਾਂ ਦੀ ਦਇਆ ਦੁਆਰਾ, ਕੋਈ ਟਾਂਵਾਂ ਟੱਲਾ ਪੁਰਸ਼ ਹੀ ਇਸ ਗੱਲ ਨੂੰ ਸਮਝਦਾ ਹੈ।

ਹਰਿ ਨਾਮੁ ਧਿਆਏ ਭਗਤੁ ਜਨੁ ਸੋਈ ॥
ਜੋ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ, ਉਹ ਹੀ ਸੰਤ ਸਰੂਪ ਪੁਰਸ਼ ਹੈ।

ਨਾਨਕ ਜੁਗਿ ਜੁਗਿ ਨਾਮਿ ਵਡਿਆਈ ਹੋਈ ॥੬॥੧॥
ਨਾਨਕ, ਹਰ ਯੁਗ ਅੰਦਰ, ਪ੍ਰਭੂ ਦੇ ਨਾਮ ਦੇ ਰਾਹੀਂ ਪ੍ਰਾਣੀ ਬਜੁਰਗੀ ਨੂੰ ਪ੍ਰਾਪਤ ਹੋ ਜਾਂਦਾ ਹੈ।

ਰਾਮਕਲੀ ਮਹਲਾ ੪ ਘਰੁ ੧
ਰਾਮਕਲੀ ਚੌਥੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਜੇ ਵਡ ਭਾਗ ਹੋਵਹਿ ਵਡਭਾਗੀ ਤਾ ਹਰਿ ਹਰਿ ਨਾਮੁ ਧਿਆਵੈ ॥
ਜੇਕਰ ਕਰਮਾਂ ਵਾਲੇ ਪੁਰਸ਼ ਦੀ ਪ੍ਰਾਲਬਧ ਬਹੁਤ ਚੰਗੀ ਹੋਵੇ, ਤਦ ਉਹ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।

ਨਾਮੁ ਜਪਤ ਨਾਮੇ ਸੁਖੁ ਪਾਵੈ ਹਰਿ ਨਾਮੇ ਨਾਮਿ ਸਮਾਵੈ ॥੧॥
ਉਹ ਨਾਮ ਦਾ ਅਰਾਧਨ ਕਰਦਾ ਹੈ, ਨਾਮ ਤੋਂ ਹੀ ਪ੍ਰਸੰਨਤਾ ਨੂੰ ਪ੍ਰਾਪਤ ਹੁੰਦਾ ਹੈ ਅਤੇ ਕੇਵਲ ਪ੍ਰਭੂ ਦੇ ਨਾਮ ਅੰਦਰ ਲੀਨ ਹੁੰਦਾ ਹੈ।

ਗੁਰਮੁਖਿ ਭਗਤਿ ਕਰਹੁ ਸਦ ਪ੍ਰਾਣੀ ॥
ਗੁਰਾਂ ਦੇ ਰਾਹੀਂ, ਹੇ ਫਾਨੀ ਬੰਦੇ! ਤੂੰ ਸਦੀਵ ਹੀ ਸੁਆਮੀ ਦਾ ਸਿਮਰਨ ਧਾਰਨ ਕਰ।

ਹਿਰਦੈ ਪ੍ਰਗਾਸੁ ਹੋਵੈ ਲਿਵ ਲਾਗੈ ਗੁਰਮਤਿ ਹਰਿ ਹਰਿ ਨਾਮਿ ਸਮਾਣੀ ॥੧॥ ਰਹਾਉ ॥
ਗੁਰਾਂ ਦੇ ਉਪਦੇਸ਼ ਦੁਆਰਾ ਤੇਰਾ ਮਨ ਰੌਸ਼ਨ ਹੋ ਜਾਵੇਗਾ, ਤੇਰੀ ਪ੍ਰਭੂ ਨਾਲ ਪ੍ਰੀਤ ਪੈ ਜਾਵੇਗੀ ਅਤੇ ਤੂੰ ਸੁਆਮੀ ਮਾਲਕ ਦੇ ਨਾਮ ਅੰਦਰ ਲੀਨ ਥੀ ਵੰਞੇਗਾਂ। ਠਹਿਰਾਓ।

ਹੀਰਾ ਰਤਨ ਜਵੇਹਰ ਮਾਣਕ ਬਹੁ ਸਾਗਰ ਭਰਪੂਰੁ ਕੀਆ ॥
ਮਨੁੱਖੀ ਦੇਹ ਇੱਕ ਵੱਡਾ ਸਮੁੰਦਰ ਹੈ, ਜੋ ਪੰਨਿਆਂ, ਮਣੀਆਂ, ਲਾਲਾਂ, ਅਤੇ ਸਦ ਗੁਣਾਂ ਦੇ ਜਵਾਹਿਰਾਤ ਨਾਲ ਪਰੀਪੂਰਣ ਹੋਇਆ ਹੋਇਆ ਹੈ।

ਜਿਸੁ ਵਡ ਭਾਗੁ ਹੋਵੈ ਵਡ ਮਸਤਕਿ ਤਿਨਿ ਗੁਰਮਤਿ ਕਢਿ ਕਢਿ ਲੀਆ ॥੨॥
ਜਿਸ ਦੇ ਮੱਥੇ ਉਤੇ ਪਰਮ ਸ੍ਰੇਸ਼ਟ ਨਸੀਬ ਲਿਖੇ ਹੋਏ ਹਨ, ਉਹ ਗੁਰਾਂ ਦੀ ਸਿਖਮਤ ਤਾਬੇ, ਉਹਨਾਂ ਨੂੰ ਖੋਦ ਅਤੇ ਪੁਟ ਕੇ ਬਾਹਰ ਕੱਢ ਲੈਂਦਾ ਹੈ।

ਰਤਨੁ ਜਵੇਹਰੁ ਲਾਲੁ ਹਰਿ ਨਾਮਾ ਗੁਰਿ ਕਾਢਿ ਤਲੀ ਦਿਖਲਾਇਆ ॥
ਵਾਹਿਗੁਰੂ ਦਾ ਨਾਮ ਮਾਣਕ, ਨਗ ਅਤੇ ਹੀਰਾ ਹੈ। ਇਸ ਨੂੰ ਪੁੱਟ ਕੇ, ਗੁਰਾਂ ਨੇ ਇਸ ਨੂੰ ਹੱਥ ਦੀ ਹਥੇਲੀ ਉਤੇ ਵਿਖਾਲ ਦਿੱਤਾ ਹੈ।

ਭਾਗਹੀਣ ਮਨਮੁਖਿ ਨਹੀ ਲੀਆ ਤ੍ਰਿਣ ਓਲੈ ਲਾਖੁ ਛਪਾਇਆ ॥੩॥
ਨਿਕਰਮਣ ਅਧਰਮੀ ਨਾਮ ਨੂੰ ਹਾਸਲ ਨਹੀਂ ਕਰਦਾ ਜੋ ਲੱਖਾਂ ਦੇ ਮੁੱਲ ਦਾ ਹੈ ਅਤੇ ਤੀਲਿਆਂ ਦੇ ਪਰਦੇ ਦੇ ਪਿੱਛੇ ਲੁੱਕਿਆ ਹੋਇਆ ਹੈ।

ਮਸਤਕਿ ਭਾਗੁ ਹੋਵੈ ਧੁਰਿ ਲਿਖਿਆ ਤਾ ਸਤਗੁਰੁ ਸੇਵਾ ਲਾਏ ॥
ਜੇਕਰ ਬੰਦੇ ਦੇ ਮੱਥੇ ਉਤੇ ਮੁੱਢ ਤੋਂ ਐਹੋ ਜੇਹੀ ਪ੍ਰਾਲਬਧ ਲਿਖੀ ਹੋਈ ਹੋਵੇ ਤਦ ਸੱਚੇ ਗੁਰੂ ਜੀ ਉਸ ਨੂੰ ਆਪਣੀ ਟਹਿਲ ਅੰਦਰ ਜੋੜ ਲੈਂਦੇ ਹਨ।

ਨਾਨਕ ਰਤਨ ਜਵੇਹਰ ਪਾਵੈ ਧਨੁ ਧਨੁ ਗੁਰਮਤਿ ਹਰਿ ਪਾਏ ॥੪॥੧॥
ਹੇ ਨਾਨਕ, ਤਾਂ ਉਹ ਨਾਮ ਦੇ ਮੋਤੀ ਤੇ ਹੀਰੇ ਨੂੰ ਪਾ ਲੈਂਦਾ ਹੈ। ਸੁਲੱਖਣਾ, ਸੁਲੱਖਣਾ ਹੈ ਉਹ ਪ੍ਰਾਣੀ ਜੋ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਵਾਹਿਗੁਰੂ ਨੂੰ ਮਿਲ ਪੈਂਦਾ ਹੈ।

ਰਾਮਕਲੀ ਮਹਲਾ ੪ ॥
ਰਾਮਕਲੀ ਚੌਥੀ ਪਾਤਿਸ਼ਾਹੀ।

ਰਾਮ ਜਨਾ ਮਿਲਿ ਭਇਆ ਅਨੰਦਾ ਹਰਿ ਨੀਕੀ ਕਥਾ ਸੁਨਾਇ ॥
ਸਾਈਂ ਦੇ ਗੋਲਿਆਂ ਨਾਲ ਮਿਲ ਕੇ ਇਨਸਾਨ ਪ੍ਰਸੰਨ ਹੋ ਜਾਂਣਾ ਹੈ। ਉਹ ਵਾਹਿਗੁਰੂ ਦੀ ਸ੍ਰੇਸ਼ਟ ਵਾਰਤਾ ਪ੍ਰਚਾਰਦੇ ਹਨ।

ਦੁਰਮਤਿ ਮੈਲੁ ਗਈ ਸਭ ਨੀਕਲਿ ਸਤਸੰਗਤਿ ਮਿਲਿ ਬੁਧਿ ਪਾਇ ॥੧॥
ਸਾਧ ਸਮਾਗਮ ਨਾਲ ਜੁੜਨ ਦੁਆਰਾ ਮੰਦੀ ਅਕਲ ਦੀ ਸਮੂਹ ਗੰਦਗੀ ਦੂਰ ਹੋ ਜਾਂਦੀ ਹੈ ਅਤੇ ਪ੍ਰਾਣੀ ਨੂੰ ਸ੍ਰੇਸ਼ਟ ਸਮਝ ਪ੍ਰਾਪਤ ਹੋ ਜਾਂਦੀ ਹੈ।

copyright GurbaniShare.com all right reserved. Email