Page 89
ਜਿਨ ਕਉ ਹੋਆ ਕ੍ਰਿਪਾਲੁ ਹਰਿ ਸੇ ਸਤਿਗੁਰ ਪੈਰੀ ਪਾਹੀ ॥
ਜਿਨ੍ਹਾਂ ਉਤੇ ਵਾਹਿਗੁਰੂ ਮਿਹਰਬਾਨ ਹੁੰਦਾ ਹੈ, ਉਹ ਸੱਚੇ ਗੁਰਾਂ ਦੇ ਪਗਾਂ ਉਤੇ ਡਿਗਦੇ ਹਨ।

ਤਿਨ ਐਥੈ ਓਥੈ ਮੁਖ ਉਜਲੇ ਹਰਿ ਦਰਗਹ ਪੈਧੇ ਜਾਹੀ ॥੧੪॥
ਏਥੇ ਤੇ ਓਥੇ ਉਨ੍ਹਾਂ ਦੇ ਹਿਰਦੇ ਰੋਸ਼ਨ ਹੁੰਦੇ ਹਨ, ਉਹ ਵਾਹਿਗੁਰੂ ਦੇ ਦਰਬਾਰ ਨੂੰ ਇੱਜ਼ਤ ਦੀ ਪੁਸ਼ਾਕ ਪਾ ਕੇ ਜਾਂਦੇ ਹਨ।

ਸਲੋਕ ਮਃ ੨ ॥
ਸਲੋਕ, ਦੂਜੀ ਪਾਤਸ਼ਾਹੀ।

ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ ॥
ਕੱਟ ਦਿਓ ਉਸ ਸੀਸ ਨੂੰ ਜਿਹੜਾ ਸੀਸ ਸੁਆਮੀ ਮੂਹਰੇ ਨਹੀਂ ਝੁਕਦਾ।

ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥੧॥
ਨਾਨਕ, ਉਸ ਮਨੁੱਖੀ ਢਾਚੇ ਨੂੰ ਲੈ ਕੇ ਸਾੜ ਸੁੱਟ ਜਿਹੜੇ ਮਨੁੱਖੀ ਢਾਂਚੇ ਵਿੱਚ ਵਾਹਿਗੁਰੂ ਨਾਲ ਵਿਛੋੜੇ ਦੀ ਪੀੜ ਨਹੀਂ।

ਮਃ ੫ ॥
ਪੰਜਵੀਂ ਪਾਤਸ਼ਾਹੀ।

ਮੁੰਢਹੁ ਭੁਲੀ ਨਾਨਕਾ ਫਿਰਿ ਫਿਰਿ ਜਨਮਿ ਮੁਈਆਸੁ ॥
ਆਦਿ ਪੁਰਖ ਨੂੰ ਭੁਲਾ ਕੇ, ਹੇ ਨਾਨਕ! (ਜੀਵ ਰੂਪ ਇਸਤ੍ਰੀ) ਮੁੜ ਮੁੜ ਕੇ ਜੰਮਦੀ ਤੇ ਮਰਦੀ ਹੈ।

ਕਸਤੂਰੀ ਕੈ ਭੋਲੜੈ ਗੰਦੇ ਡੁੰਮਿ ਪਈਆਸੁ ॥੨॥
ਭੁਲੇਖੇ ਨਾਲ ਇਸ ਨੂੰ ਨਾਂਫ਼ਾ ਜਾਣਕੇ, ਉਹ ਪਲੀਤ ਟੋਏ ਵਿੱਚ ਡਿਗ ਪਈ ਹੈ।

ਪਉੜੀ ॥
ਪਊੜੀ।

ਸੋ ਐਸਾ ਹਰਿ ਨਾਮੁ ਧਿਆਈਐ ਮਨ ਮੇਰੇ ਜੋ ਸਭਨਾ ਉਪਰਿ ਹੁਕਮੁ ਚਲਾਏ ॥
ਮੇਰੀ ਜਿੰਦੇ! ਤੂੰ ਵਾਹਿਗੁਰੂ ਦੇ ਉਸ ਇਹੋ ਜਿਹੇ ਨਾਮ ਦਾ ਸਿਮਰਨ ਕਰ, ਜਿਹੜਾ ਸਾਰਿਆਂ ਉਤੇ ਰਾਜ ਕਰਦਾ ਹੈ।

ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੋ ਅੰਤੀ ਅਉਸਰਿ ਲਏ ਛਡਾਏ ॥
ਮੇਰੀ ਜਿੰਦੇ! ਤੂੰ ਹਰੀ ਦੇ ਉਸ ਇਹੋ ਜਿਹੇ ਨਾਮ ਦਾ ਉਚਾਰਨ ਕਰ, ਜਿਹੜਾ ਅਖ਼ੀਰ ਦੇ ਵੇਲੇ ਤੈਨੂੰ ਬੰਦ ਖ਼ਲਾਸ ਕਰਾਵੇਗੀਂ।

ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੁ ਮਨ ਕੀ ਤ੍ਰਿਸਨਾ ਸਭ ਭੁਖ ਗਵਾਏ ॥
ਮੇਰੀ ਜਿੰਦੇ ਤੂੰ ਹਰੀ ਦੇ ਉਸ ਐਸੇ ਨਾਮ ਦਾ ਜਾਪ ਕਰ ਜਿਹੜਾ ਤੇਰੇ ਚਿੱਤ ਦੀਆਂ ਸਾਰੀਆਂ ਖ਼ਾਹਿਸ਼ਾਂ ਤੇ ਭੁੱਖਾਂ ਨੂੰ ਦੂਰ ਕਰ ਦੇਵੇਗਾ।

ਸੋ ਗੁਰਮੁਖਿ ਨਾਮੁ ਜਪਿਆ ਵਡਭਾਗੀ ਤਿਨ ਨਿੰਦਕ ਦੁਸਟ ਸਭਿ ਪੈਰੀ ਪਾਏ ॥
ਗੁਰਾਂ ਦੇ ਰਾਹੀਂ ਭਾਰੇ ਨਸੀਬਾਂ ਵਾਲੇ ਜਣੇ ਨੇ ਉਸ ਨਾਮ ਦਾ ਚਿੰਤਨ ਕੀਤਾ ਹੈ ਜਿਹੜਾ ਸਮੂਹ ਬਦ-ਖੋਆ, ਅਤੇ ਪਾਪੀਆਂ ਨੂੰ ਉਸ ਦੇ ਪਗਾਂ ਤੇ ਲਿਆ ਪਾਉਂਦਾ ਹੈ।

ਨਾਨਕ ਨਾਮੁ ਅਰਾਧਿ ਸਭਨਾ ਤੇ ਵਡਾ ਸਭਿ ਨਾਵੈ ਅਗੈ ਆਣਿ ਨਿਵਾਏ ॥੧੫॥
ਨਾਨਕ, ਤੂੰ ਵਾਹਿਗੁਰੂ ਦੇ ਪ੍ਰਮ ਉਤਕ੍ਰਿਸ਼ਟਤ ਨਾਮ ਦਾ ਸਿਮਰਨ ਕਰ, ਜਿਸ ਨਾਮ ਦੇ ਮੂਹਰੇ ਸਾਰੇ ਆ ਕੇ ਘੁਟਨੇ ਟੇਕਦੇ ਹਨ।

ਸਲੋਕ ਮਃ ੩ ॥
ਸਲੋਕ, ਤੀਜੀ ਪਾਤਸ਼ਾਹੀ।

ਵੇਸ ਕਰੇ ਕੁਰੂਪਿ ਕੁਲਖਣੀ ਮਨਿ ਖੋਟੈ ਕੂੜਿਆਰਿ ॥
ਬਦ-ਸ਼ਕਲ ਤੇ ਬਦ-ਚਲਨ ਪਤਨੀ ਚੰਗੇ ਬਸਤ੍ਰ ਪਹਿਣਦੀ ਹੈ ਪ੍ਰੰਤੂ ਉਸ ਦੀ ਆਤਮਾ ਅਪਵਿੱਤ੍ਰ ਤੇ ਝੂਠੀ ਹੈ।

ਪਿਰ ਕੈ ਭਾਣੈ ਨਾ ਚਲੈ ਹੁਕਮੁ ਕਰੇ ਗਾਵਾਰਿ ॥
ਉਹ ਆਪਣੇ ਕੰਤ ਦੀ ਰਜਾ ਅਨੁਸਾਰ ਨਹੀਂ ਟੁਰਦੀ ਬੇਸਮਝ ਤ੍ਰੀਮਤ ਸਗੋਂ ਉਸ ਤੇ ਹੁਕਮ ਚਲਾਉਂਦੀ ਹੈ।

ਗੁਰ ਕੈ ਭਾਣੈ ਜੋ ਚਲੈ ਸਭਿ ਦੁਖ ਨਿਵਾਰਣਹਾਰਿ ॥
ਜਿਹੜੀ ਗੁਰਾਂ ਦੀ ਰਜ਼ਾ ਵਿੱਚ ਤੁਰਦੀ ਹੈ, ਉਹ ਸਾਰਿਆਂ ਦੁਖੜਿਆਂ ਤੋਂ ਬਚ ਜਾਂਦੀ ਹੈ।

ਲਿਖਿਆ ਮੇਟਿ ਨ ਸਕੀਐ ਜੋ ਧੁਰਿ ਲਿਖਿਆ ਕਰਤਾਰਿ ॥
ਉਹ ਜਿਹੜੀ ਸਿਰਜਣਹਾਰ ਨੇ ਐਨ ਆਰੰਭ ਵਿੱਚ ਲਿਖੀ ਸੀ, ਉਹ ਲਿਖਤਾਕਾਰ ਮੇਸੀ ਨਹੀਂ ਜਾ ਸਕਦੀ।

ਮਨੁ ਤਨੁ ਸਉਪੇ ਕੰਤ ਕਉ ਸਬਦੇ ਧਰੇ ਪਿਆਰੁ ॥
ਉਸ ਨੂੰ ਆਪਣੀ ਅਤਮਾ ਤੇ ਦੇਹਿ ਆਪਣੇ ਪਰਤੇ ਨੂੰ ਸਮਰਪਣ ਕਰਨੀ ਅਤੇ ਉਸ ਦੇ ਬਚਨ ਨਾਲ ਪ੍ਰੀਤ ਪਾਉਣੀ ਉਚਿਤ ਹੈ।

ਬਿਨੁ ਨਾਵੈ ਕਿਨੈ ਨ ਪਾਇਆ ਦੇਖਹੁ ਰਿਦੈ ਬੀਚਾਰਿ ॥
ਆਪਣੇ ਚਿੱਤ ਅੰਦਰ ਵੇਖ ਅਤੇ ਇਸ ਨੂੰ ਸੋਚ ਸਮਝ ਕਿ ਨਾਮ ਦੇ ਸਿਮਰਨ ਦੇ ਬਾਝੋਂ ਕਿਸੇ ਨੂੰ ਭੀ ਪ੍ਰਭੂ ਪਰਾਪਤ ਨਹੀਂ ਹੋਇਆ।

ਨਾਨਕ ਸਾ ਸੁਆਲਿਓ ਸੁਲਖਣੀ ਜਿ ਰਾਵੀ ਸਿਰਜਨਹਾਰਿ ॥੧॥
ਨਾਨਕ ਸਨੁੱਖੀ ਅਤੇ ਚੰਗੇ ਚਾਲ ਚੱਲਣ ਵਾਲੀ ਹੈ ਉਹ ਜਿਸਨੂੰ ਕਰਤਾਰ ਮਾਣਦਾ ਹੈ।

ਮਃ ੩ ॥
ਤੀਜੀ ਪਾਤਸ਼ਾਹੀ।

ਮਾਇਆ ਮੋਹੁ ਗੁਬਾਰੁ ਹੈ ਤਿਸ ਦਾ ਨ ਦਿਸੈ ਉਰਵਾਰੁ ਨ ਪਾਰੁ ॥
ਧਨ ਦੌਲਤ ਦੀ ਲਗਨ ਅੰਨ੍ਹੇਰਾ ਹੈ। ਇਸਦਾ ਇਹ ਕਿਨਾਰਾ ਤੇ ਪਰਲਾ ਕਿਨਾਰਾ ਨਜ਼ਰੀਂ ਨਹੀਂ ਪੈਦੇ।

ਮਨਮੁਖ ਅਗਿਆਨੀ ਮਹਾ ਦੁਖੁ ਪਾਇਦੇ ਡੁਬੇ ਹਰਿ ਨਾਮੁ ਵਿਸਾਰਿ ॥
ਬੇ-ਸਮਝ ਮਨ-ਮਤੀਏ ਪੁਰਸ਼ ਪਰਮ ਤਕਲਫ਼ਿ ਉਠਾਉਂਦੇ ਹਨ ਅਤੇ ਰੱਬ ਦੇ ਨਾਮ ਨੂੰ ਭੁਲਾ ਕੇ ਡੁੱਬ ਗਏ ਹਨ।

ਭਲਕੇ ਉਠਿ ਬਹੁ ਕਰਮ ਕਮਾਵਹਿ ਦੂਜੈ ਭਾਇ ਪਿਆਰੁ ॥
ਸਵੇਰ ਸਾਰ ਉਠ ਕੇ ਉਹ ਘਨ੍ਹੇਰੇ ਕਰਮ ਕਾਂਡ ਕਰਦੇ ਹਨ ਅਤੇ ਉਨ੍ਹਾਂ ਦੀ ਲਗਨ ਦਵੈਤ-ਭਾਵ ਨਾਲ ਹੈ।

ਸਤਿਗੁਰੁ ਸੇਵਹਿ ਆਪਣਾ ਭਉਜਲੁ ਉਤਰੇ ਪਾਰਿ ॥
ਜੋ ਆਪਣੇ ਸੱਚੇ ਗੁਰਾਂ ਦੀ ਘਾਲ ਘਾਲਦੇ ਹਨ, ਉਹ ਭੈ-ਦਾਇਕ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।

ਨਾਨਕ ਗੁਰਮੁਖਿ ਸਚਿ ਸਮਾਵਹਿ ਸਚੁ ਨਾਮੁ ਉਰ ਧਾਰਿ ॥੨॥
ਨਾਨਕ ਗੁਰੂ-ਅਨੁਸਾਰੀ ਸਤਿਨਾਮ ਨੂੰ ਆਪਣੇ ਦਿਲ ਨਾਲ ਲਾਈ ਰਖਦੇ ਹਨ ਅਤੇ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ।

ਪਉੜੀ ॥
ਪਊੜੀ।

ਹਰਿ ਜਲਿ ਥਲਿ ਮਹੀਅਲਿ ਭਰਪੂਰਿ ਦੂਜਾ ਨਾਹਿ ਕੋਇ ॥
ਵਾਹਿਗੁਰੂ ਸਮੁੰਦਰਾਂ, ਮਾਰੂਥਲਾਂ, ਧਰਤੀ ਤੇ ਆਕਾਸ਼ ਅੰਦਰ ਪਰੀ-ਪੂਰਨ ਹੈ। ਉਸ ਦੇ ਬਗੈਰ ਹੋਰ ਦੂਸਰਾ ਕੋਈ ਨਹੀਂ।

ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ ॥
(ਤਖਤ ਤੇ) ਬੈਠ ਕੇ, ਵਾਹਿਗੁਰੂ ਖੁਦ ਇਨਸਾਫ ਕਰਦਾ ਹੈ ਤੇ ਸਾਰੇ ਝੂਠਿਆਂ ਨੂੰ ਕੁਟ ਫਾਟ ਕੇ, ਬਾਹਰ ਕੱਢ ਦਿੰਦਾ ਹੈ।

ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ ॥
ਸੱਚਿਆ ਨੂੰ ਵਾਹਿਗੁਰੂ ਬਜ਼ੁਰਗੀ ਬਖ਼ਸ਼ਦਾ ਹੈ ਅਤੇ ਐਨ ਸੱਚਾ ਸੁੱਚਾ ਇਨਸਾਫ ਕਰਦਾ ਹੈ।

ਸਭ ਹਰਿ ਕੀ ਕਰਹੁ ਉਸਤਤਿ ਜਿਨਿ ਗਰੀਬ ਅਨਾਥ ਰਾਖਿ ਲੀਓਇ ॥
ਤੁਸੀਂ ਸਾਰੇ ਪ੍ਰਭੂ ਦੀ ਪਰਸੰਸਾ ਕਰੋ, ਜੋ ਕੰਗਾਲਾਂ ਤੇ ਨਿਖਸਮਿਆਂ ਦੀ ਰਖਿਆ ਕਰਦਾ ਹੈ।

ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥੧੬॥
ਉਹ ਨੇਕਾਂ ਨੂੰ ਮਾਣ ਪ੍ਰਤਿਸ਼ਟਾਂ ਬਖਸ਼ਦਾ ਹੈ ਅਤੇ ਗੁਨਾਹਗਾਰ ਨੂੰ ਉਹ ਸਜ਼ਾ ਦਿੰਦਾ ਹੈ।

ਸਲੋਕ ਮਃ ੩ ॥
ਸਲੋਕ, ਤੀਜੀ ਪਾਤਸ਼ਾਹੀ।

ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ ॥
ਆਪ-ਹੁਦਰੀ ਤ੍ਰੀਮਤ, ਮਲੀਣ, ਬਦ-ਖ਼ਸਲਤ ਅਤੇ ਮੰਦੀ-ਵਹੁਟੀ ਹੈ।

ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ॥
ਉਹ ਆਪਣੇ ਖ਼ਸਮ ਤੇ ਗ੍ਰਹਿ ਨੂੰ ਤਜ ਦਿੰਦੀ ਹੈ ਅਤੇ ਪਰਾਏ ਪੁਰਸ਼ ਨਾਲ ਪ੍ਰੀਤ ਕਰਦੀ ਹੈ!

ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ ॥
ਉਸ ਦਾ ਚਿੱਤ-ਵੇਗ ਕਦਾਚਿਤ ਮਾਤ ਨਹੀਂ ਪੈਦਾ, ਉਹ ਸੜਦੀ ਹੈ ਅਤੇ ਉੱਚੀ ਉਚੀ ਕੂਕਦੀ ਹੈ।

ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ ॥੧॥
ਨਾਨਕ, ਹਰੀ ਨਾਮ ਦੇ ਬਾਝੋਂ, ਉਹ ਬਦਨੁਮਾ ਤੇ ਬਦਸ਼ਕਲ ਹੈ, ਅਤੇ ਉਸ ਦੇ ਕੰਤ ਨੇ ਉਸ ਨੂੰ ਤਿਆਗ ਤੇ ਛਡ ਦਿਤਾ ਹੈ।

copyright GurbaniShare.com all right reserved. Email:-