ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥੩॥
ਮੈਨੂੰ ਰਾਤ ਨਹੀਂ ਲੰਘਦੀ ਅਤੇ ਨੀਦ੍ਰ ਮੈਨੂੰ ਪੈਦੀ ਹੀ ਨਹੀਂ, ਬਗੈਰ ਗੁਰਾਂ ਦਾ ਦਰਬਾਰ ਦੇਖਣ ਦੇ। ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥੧॥ ਰਹਾਉ ॥ ਮੈਂ ਕੁਰਬਾਨ ਹਾਂ, ਤੇ ਮੈਂ ਕੁਰਬਾਨ ਕਰਦਾ ਹਾਂ ਆਪਣੀ ਜਿੰਦੜੀ ਨੂੰ ਪੂਜਯ ਗੁਰਾਂ ਦੀ ਉਸ ਸੱਚੀ ਦਰਗਾਹ ਉਤੋਂ। ਠਹਿਰਾਉ। ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥ ਮੇਰੀ ਚੰਗੀ ਕਿਸਮਤ ਹੈ ਕਿ ਮੈਂ ਸਾਧ ਸਰੂਪ ਗੁਰਾਂ ਨੂੰ ਮਿਲ ਪਿਆ ਹਾਂ। ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥ ਅਮਰ ਸਾਹਿਬ, ਮੈਂ ਆਪਣੇ ਨਿੱਜ ਦੇ ਗ੍ਰਹਿ ਵਿੱਚ ਹੀ ਪਰਾਪਤ ਕਰ ਲਿਆ ਹੈ। ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥੪॥ ਮੈਂ ਹੁਣ ਤੇਰੀ ਘਾਲ ਕਮਾਵਾਂਗਾ ਅਤੇ ਇਕ ਛਿਨ ਤੇ ਮੂਹਤ ਲਈ ਭੀ ਤੇਰੇ ਨਾਲੋਂ ਵੱਖਰਾ ਨਹੀਂ ਹੋਵਾਂਗਾਂ। ਨੌਕਰ ਨਾਨਕ, ਤੇਰਾ ਗੋਲਾ ਹੈ, ਹੇ ਪੂਜਨੀਯ ਮਾਲਕ! ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥੧॥੮॥ ਮੈਂ ਸਦਕੇ ਹਾਂ, ਅਤੇ ਮੇਰੀ ਜਿੰਦੜੀ ਸਦਕੇ ਜਾਂਦੀ ਹੈ ਤੇਰੇ ਉਤੋਂ। ਨੌਕਰ ਨਾਨਕ ਤੇਰਾ ਗੁਮਾਸ਼ਤਾ ਹੈ। ਠਹਿਰਾਉ। ਰਾਗੁ ਮਾਝ ਮਹਲਾ ੫ ॥ ਮਾਝ ਰਾਗ, ਪੰਜਵੀਂ ਪਾਤਸ਼ਾਹੀ। ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ ॥ ਖੁਸ਼ਗਵਾਰ ਹੈ ਉਹ ਮੌਸਮ ਜਦ ਮੈਂ ਤੇਰਾ ਸਿਮਰਨ ਕਰਦਾ ਹਾਂ, ਹੇ ਸਾਹਿਬ! ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ ॥ ਸਰੇਸ਼ਟ ਹੈ ਉਹ ਕਾਰਜ ਜਿਹੜਾ ਤੇਰੀ ਸੇਵਾ ਵਿੱਚ ਕੀਤਾ ਹੈ। ਸੋ ਰਿਦਾ ਸੁਹੇਲਾ ਜਿਤੁ ਰਿਦੈ ਤੂੰ ਵੁਠਾ ਸਭਨਾ ਕੇ ਦਾਤਾਰਾ ਜੀਉ ॥੧॥ ਸੁਭਾਇਮਾਨ ਹੈ ਉਹ ਦਿਲ, ਜਿਸ ਦਿਲ ਅੰਦਰ ਤੂੰ ਨਿਵਾਸ ਰਖਦਾ ਹੈ, ਹੇ ਸਮੂਹ ਦੇ ਦਾਤੇ ਸੁਅਮਾੀ! ਤੂੰ ਸਾਝਾ ਸਾਹਿਬੁ ਬਾਪੁ ਹਮਾਰਾ ॥ ਤੂੰ ਸਾਡੇ ਸਾਰਿਆਂ ਦਾ ਮੁਸ਼ਤਰਕਾ ਪਿਤਾ ਹੈ, ਹੇ ਸੁਆਮੀ! ਨਉ ਨਿਧਿ ਤੇਰੈ ਅਖੁਟ ਭੰਡਾਰਾ ॥ ਤੇਰੇ ਹੀ ਹਨ ਨੋ ਖ਼ਜ਼ਾਨੇ ਅਤੇ ਅਮੁੱਕ ਮਾਲ-ਗੁਦਾਮ। ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ ॥੨॥ ਜਿਸ ਨੂੰ ਤੂੰ ਦਿੰਦਾ ਹੈ, ਉਹ ਰੱਜ ਤੇ ਧ੍ਰਾਪ ਜਾਂਦਾ ਹੈ। ਕੇਵਲ ਉਹੀ ਤੇਰਾ ਅਨੁਰਾਗੀ ਹੈ। ਸਭੁ ਕੋ ਆਸੈ ਤੇਰੀ ਬੈਠਾ ॥ ਸਾਰੇ ਤੇਰੀ ਊਮੈਦ ਅੰਦਰ ਬੈਠੇ ਹਨ, ਹੇ ਮੇਰੇ ਮਾਲਕ! ਘਟ ਘਟ ਅੰਤਰਿ ਤੂੰਹੈ ਵੁਠਾ ॥ ਸਾਰਿਆਂ ਦਿਲਾਂ ਅੰਦਰ ਤੂੰ ਹੀ ਵਸਦਾ ਹੈ। ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥ ਤੇਰੀ ਰਹਿਮਤ ਦੇ ਸਾਰੇ ਭਾਈਵਾਲ ਸੱਦੇ ਜਾਂਦੇ ਹਨ। ਤੂੰ ਕਿਸੇ ਲਈ ਭੀ ਓਪਰਾ ਨਹੀਂ ਦਿਸਦਾ। ਤੂੰ ਆਪੇ ਗੁਰਮੁਖਿ ਮੁਕਤਿ ਕਰਾਇਹਿ ॥ ਗੁਰੂ ਸਮਰਪਣਾ ਨੂੰ ਤੂੰ ਆਪ ਹੀ ਬੰਦ-ਖਲਾਸ ਕਰਦਾ ਹੈ। ਤੂੰ ਆਪੇ ਮਨਮੁਖਿ ਜਨਮਿ ਭਵਾਇਹਿ ॥ ਮਨ-ਮਤੀਆ ਨੂੰ ਤੂੰ ਖੁਦ ਹੀ ਜੰਮਣ ਤੇ ਮਰਣ ਅੰਦਰ ਧਕਦਾ ਹੈ। ਨਾਨਕ ਦਾਸ ਤੇਰੈ ਬਲਿਹਾਰੈ ਸਭੁ ਤੇਰਾ ਖੇਲੁ ਦਸਾਹਰਾ ਜੀਉ ॥੪॥੨॥੯॥ ਨਫਰ, ਨਾਨਕ ਤੇਰੇ ਉਤੋਂ ਕੁਰਬਾਨ ਜਾਂਦਾ ਹੈ। ਪਰਤੱਖ ਹੀ ਪ੍ਰਗਟ ਹੈ ਤੇਰੀ ਸਮੂਹ ਖੇਡ, ਹੇ ਮੇਰੇ ਮਾਲਕ! ਮਾਝ ਮਹਲਾ ੫ ॥ ਮਾਝ, ਪੰਜਵੀਂ ਪਾਤਸ਼ਾਹੀ। ਅਨਹਦੁ ਵਾਜੈ ਸਹਜਿ ਸੁਹੇਲਾ ॥ ਆਸਾਨੀ ਤੇ ਆਰਾਮ ਨਾਲ ਬੈਕੁੰਠੀ ਕੀਰਤਨ ਹੁੰਦਾ ਹੈ। ਸਬਦਿ ਅਨੰਦ ਕਰੇ ਸਦ ਕੇਲਾ ॥ ਨਾਮ ਦੀ ਖੁਸ਼ੀ ਅੰਦਰ, ਮੈਂ ਸਦੀਵ ਹੀ ਮੌਜਾਂ ਕਰਦਾ ਹਾਂ। ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਊਚ ਸਵਾਰਿਆ ਜੀਉ ॥੧॥ ਬ੍ਰਹਮਿ ਗਿਆਨ ਦੀ ਕੰਦਰਾਂ ਵਿੱਚ ਮੈਂ ਸਮਾਧੀ ਲਾਉਂਦਾ ਹਾਂ ਅਤੇ ਆਪਣਾ ਟਿਕਾਣਾ ਮੈਂ ਉਚ ਅਸਮਾਨੀ ਸਜਾਇਆ ਹੈ। ਫਿਰਿ ਘਿਰਿ ਅਪੁਨੇ ਗ੍ਰਿਹ ਮਹਿ ਆਇਆ ॥ ਘੁਮ ਭਟਕ ਕੇ ਮੈਂ ਅਖੀਰ ਨੂੰ ਆਪਣੇ ਨਿੱਜ ਦੇ ਘਰ ਵਿੱਚ ਪੁਜ ਗਿਆ ਹਾਂ। ਜੋ ਲੋੜੀਦਾ ਸੋਈ ਪਾਇਆ ॥ ਮੈਂ ਉਹ ਕੁਛ ਪਾ ਲਿਆ ਹੈ ਜਿਹੜਾ ਕੁਛ ਮੈਂ ਚਾਹੁੰਦਾ ਸੀ। ਤ੍ਰਿਪਤਿ ਅਘਾਇ ਰਹਿਆ ਹੈ ਸੰਤਹੁ ਗੁਰਿ ਅਨਭਉ ਪੁਰਖੁ ਦਿਖਾਰਿਆ ਜੀਉ ॥੨॥ ਮੈਂ ਰੱਜਿਆ ਤੇ ਧ੍ਰਾਪਿਆ ਰਹਿੰਦਾ ਹਾਂ, ਹੇ ਸਾਧੂਓ ਕਿਉਂ ਜੋ ਗੁਰਾਂ ਨੇ ਮੈਨੂੰ ਨਿਡੱਰ ਸੁਆਮੀ ਵਿਖਾਲ ਦਿੱਤਾ ਹੈ। ਆਪੇ ਰਾਜਨੁ ਆਪੇ ਲੋਗਾ ॥ ਵਾਹਿਗੁਰੂ ਖੁਦ ਰਾਜਾ ਹੈ ਅਤੇ ਖੁਦ ਹੀ ਪ੍ਰਜਾ। ਆਪਿ ਨਿਰਬਾਣੀ ਆਪੇ ਭੋਗਾ ॥ ਉਹ ਖੁਦ ਅਤੀਤ ਹੈ ਅਤੇ ਖੁਦ ਹੀ ਮੌਜਾਂ ਮਾਨਣਹਾਰ। ਆਪੇ ਤਖਤਿ ਬਹੈ ਸਚੁ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਉ ॥੩॥ ਰਾਜ ਸਿੰਘਾਸਣ ਤੇ ਬੈਠ ਕੇ, ਸਾਹਿਬ ਆਪ ਹੀ ਐਨ ਖਰਾ ਇਨਸਾਫ ਕਰਦਾ ਹੈ, ਇਸ ਲਈ ਚੀਕ ਚਿਹਾੜੇ ਤੇ ਸ਼ਿਕਾਇਤਾਂ ਸਮੂਹ ਮੁਕ ਜਾਂਦੀਆਂ ਹਨ। ਜੇਹਾ ਡਿਠਾ ਮੈ ਤੇਹੋ ਕਹਿਆ ॥ ਜੇਹੋ ਜੇਹਾ ਮੈਂ ਭਗਵਾਨ ਨੂੰ ਦੇਖਿਆ ਹੈ, ਉਹੋ ਜੇਹਾ ਹੀ ਮੈਂ ਉਸ ਨੂੰ ਬਿਆਨ ਕੀਤਾ ਹੈ। ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ ॥ ਕੇਵਲ ਉਹੀ ਅੰਮ੍ਰਿਤ ਨੂੰ ਮਾਣਦਾ ਹੈ, ਜੋ ਸਾਈਂ ਦੇ ਭੇਤ ਨੂੰ ਸਮਝਦਾ ਹੈ। ਜੋਤੀ ਜੋਤਿ ਮਿਲੀ ਸੁਖੁ ਪਾਇਆ ਜਨ ਨਾਨਕ ਇਕੁ ਪਸਾਰਿਆ ਜੀਉ ॥੪॥੩॥੧੦॥ ਉਸ ਦਾ ਚਾਨਣ ਪ੍ਰਮ-ਚਾਨਣ ਅੰਦਰ ਲੀਨ ਹੋ ਜਾਂਦਾ ਹੈ ਅਤੇ ਉਹ ਆਰਾਮ ਪਾ ਲੈਂਦਾ ਹੈ। ਸਾਰਾ ਖਿਲਾਰਾ ਇਕ ਸੁਅਮਾੀ ਦਾ ਹੀ ਹੈ, ਹੇ ਨਫਰ ਨਾਨਕ! ਮਾਝ ਮਹਲਾ ੫ ॥ ਮਾਝ, ਪੰਜਵੀਂ ਪਾਤਸ਼ਾਹੀ। ਜਿਤੁ ਘਰਿ ਪਿਰਿ ਸੋਹਾਗੁ ਬਣਾਇਆ ॥ ਜਿਸ ਗ੍ਰਹਿ ਵਿੱਚ ਕੰਤ ਨੇ ਆਪਣਾ ਆਨੰਦ ਕਾਰਜ ਰਚਾਹਿਆ ਸੀ। ਤਿਤੁ ਘਰਿ ਸਖੀਏ ਮੰਗਲੁ ਗਾਇਆ ॥ ਉਸ ਗ੍ਰਹਿ ਵਿੱਚ ਸਹੇਲੀਆਂ ਨੇ ਖੁਸ਼ੀ ਦੇ ਗੀਤ ਗਾਇਨ ਕੀਤੇ। ਅਨਦ ਬਿਨੋਦ ਤਿਤੈ ਘਰਿ ਸੋਹਹਿ ਜੋ ਧਨ ਕੰਤਿ ਸਿਗਾਰੀ ਜੀਉ ॥੧॥ ਖੁਸ਼ੀਆਂ ਤੇ ਰੰਗ ਰਲੀਆਂ ਉਸੇ ਗ੍ਰਹਿ ਵਿੱਚ ਸੁੰਦਰ ਲੱਗਦੀਆਂ ਹਨ, ਜਿਥੇ ਕਿ ਪਤੀ ਨੇ ਆਪਣੀ ਪਤਨੀ ਨੂੰ ਆਰਾਸਤਾ ਕੀਤਾ ਹੈ। ਸਾ ਗੁਣਵੰਤੀ ਸਾ ਵਡਭਾਗਣਿ ॥ ਉਹ ਨੇਕੀਆਂ-ਨਿਪੁੰਨ ਹੈ, ਉਹ ਭਾਰੇ ਕਰਮਾਂ ਵਾਲੀ। ਪੁਤ੍ਰਵੰਤੀ ਸੀਲਵੰਤਿ ਸੋਹਾਗਣਿ ॥ ਪੁੱਤਾਂ-ਸੰਯੁਕਤ, ਨਰਮ-ਦਿਲ, ਪਤੀ ਦੀ ਪਿਆਰੀ, ਰੂਪਵੰਤਿ ਸਾ ਸੁਘੜਿ ਬਿਚਖਣਿ ਜੋ ਧਨ ਕੰਤ ਪਿਆਰੀ ਜੀਉ ॥੨॥ ਤੇ ਸੁੰਦਰ ਹੈ ਅਤੇ ਉਹੀ ਸਿਆਣੀ ਤੇ ਹੁਸ਼ਿਆਰ ਹੈ ਜਿਹੜੀ ਵਹੁਟੀ ਆਪਣੇ ਖਸਮ ਦੀ ਲਾਡਲੀ ਹੈ। ਅਚਾਰਵੰਤਿ ਸਾਈ ਪਰਧਾਨੇ ॥ ਉਹ ਹੀ ਚੰਗੀ ਰਹਿਣੀ ਬਹਿਣੀ ਵਾਲੀ ਤੇ ਸਾਰਿਆਂ ਦੀ ਸ਼ਰੋਮਣੀ ਹੈ। ਸਭ ਸਿੰਗਾਰ ਬਣੇ ਤਿਸੁ ਗਿਆਨੇ ॥ ਸਾਰੇ ਹਾਰ ਸ਼ਿੰਗਾਰ ਤੇ ਸਿਆਣਪਾ ਉਸ ਨੂੰ ਫਬਦੀਆਂ ਹਨ। ਸਾ ਕੁਲਵੰਤੀ ਸਾ ਸਭਰਾਈ ਜੋ ਪਿਰਿ ਕੈ ਰੰਗਿ ਸਵਾਰੀ ਜੀਉ ॥੩॥ ਉਹ ਵਡੀ ਖਾਨਦਾਨੀ ਤੇ ਓਹੀ ਪਟਰਾਣੀ ਹੈ, ਜਿਹੜੀ ਆਪਣੇ ਦਿਲਬਰ ਦੀ ਪ੍ਰੀਤ ਨਾਲ ਸਜੀ ਧਜੀ ਹੈ। ਮਹਿਮਾ ਤਿਸ ਕੀ ਕਹਣੁ ਨ ਜਾਏ ॥ ਉਸ ਦੀ ਪ੍ਰਭਤਾ ਬਿਆਨ ਨਹੀਂ ਕੀਤੀ ਜਾ ਸਕਦੀ। ਜੋ ਪਿਰਿ ਮੇਲਿ ਲਈ ਅੰਗਿ ਲਾਏ ॥ ਜਿਸ ਨੂੰ ਉਸ ਦੇ ਕੰਤ ਨੇ ਆਪਣੇ ਗਲੇ ਲਾ ਅਤੇ ਨਾਲ ਮਿਲਾ ਲਿਆ ਹੈ।
|