Page 98
ਥਿਰੁ ਸੁਹਾਗੁ ਵਰੁ ਅਗਮੁ ਅਗੋਚਰੁ ਜਨ ਨਾਨਕ ਪ੍ਰੇਮ ਸਾਧਾਰੀ ਜੀਉ ॥੪॥੪॥੧੧॥
ਅਮਰ ਹੈ ਉਸ ਦਾ ਵਿਆਹੁਤਾ ਜੀਵਨ ਅਤੇ ਪਹੁੰਚ ਤੋਂ ਪਰੇ ਅਤੇ ਸੋਚ ਵਿਚਾਰ ਤੋਂ ਉਚੇਰਾ ਹੈ ਉਸ ਦਾ ਲਾੜ੍ਹਾ, ਹੇ ਗੋਲੇ ਨਾਨਕ! ਉਹ ਰੱਬ ਦੀ ਪ੍ਰੀਤ ਦੇ ਆਸਰੇ ਸਹਿਤ ਹੈ।

ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।

ਖੋਜਤ ਖੋਜਤ ਦਰਸਨ ਚਾਹੇ ॥
ਤੈਨੂੰ ਲੱਭਦਾ ਤੇ ਭਾਲਦਾ ਹੋਇਆ ਹੇ ਮੇਰੇ ਮਾਲਕ! ਮੈਂ ਤੇਰੇ ਦੀਦਾਰ ਦਾ ਚਾਹਵਾਨ ਹੋ ਗਿਆ ਹਾਂ।

ਭਾਤਿ ਭਾਤਿ ਬਨ ਬਨ ਅਵਗਾਹੇ ॥
ਅਨੇਕਾਂ ਤਰ੍ਹਾਂ ਦੇ ਜੰਗਲ ਤੇ ਬੇਲੇ ਮੈਂ ਗਾਹੇ ਹਨ।

ਨਿਰਗੁਣੁ ਸਰਗੁਣੁ ਹਰਿ ਹਰਿ ਮੇਰਾ ਕੋਈ ਹੈ ਜੀਉ ਆਣਿ ਮਿਲਾਵੈ ਜੀਉ ॥੧॥
ਕੀ ਕੋਈ ਐਸਾ ਜੀਵ ਹੈ ਜੋ ਮੈਨੂੰ ਮੇਰੇ ਸੁਆਮੀ ਮਾਲਕ, ਜੋ ਇਕ ਸਾਥ ਗੁਪਤ ਅਤੇ ਪਰਗਟ ਹੈ, ਕੋਲਿ ਲੈ ਜਾਵੇ ਤੇ ਮੈਨੂੰ ਉਸ ਨਾਲ ਮਿਲਾ ਦੇਵੇ?

ਖਟੁ ਸਾਸਤ ਬਿਚਰਤ ਮੁਖਿ ਗਿਆਨਾ ॥
ਕੋਈ ਛੇ ਫਲਸਫੇ ਦੇ ਮਤਾਂ ਦੀ ਗਿਆਤ ਨੂੰ ਮੂੰਹ-ਜ਼ਬਾਨੀ ਪਿਆ ਪੜ੍ਹ।

ਪੂਜਾ ਤਿਲਕੁ ਤੀਰਥ ਇਸਨਾਨਾ ॥
ਉਹ ਉਪਾਸ਼ਨਾ ਕਰੇ, ਟਿੱਕਾ ਲਾਵੇ ਅਤੇ ਧਰਮ ਅਸਥਾਨਾਂ ਤੇ ਨਾਹੁਣਾ ਕਰੇ।

ਨਿਵਲੀ ਕਰਮ ਆਸਨ ਚਉਰਾਸੀਹ ਇਨ ਮਹਿ ਸਾਂਤਿ ਨ ਆਵੈ ਜੀਉ ॥੨॥
ਉਹ ਅੰਦਰ ਸਾਫ ਕਰਨ ਦੀ ਕ੍ਰਿਆ ਕਰੇ ਅਤੇ ਯੋਗੀਆਂ ਦੇ ਚੁਰਾਸੀ ਬੈਠਣ ਦੇ ਢੰਗ ਭੀ ਧਾਰਨ ਕਰ ਲਵੇ, ਪ੍ਰੰਤੂ ਇਨ੍ਹਾਂ ਅੰਦਰ ਉਸ ਨੂੰ ਠੰਢ ਚੈਨ ਪਰਾਪਤ ਨਹੀਂ ਹੋਣੀ।

ਅਨਿਕ ਬਰਖ ਕੀਏ ਜਪ ਤਾਪਾ ॥
ਅਨੇਕਾਂ ਸਾਲਾਂ ਨਹੀਂ ਉਹ ਪਾਠ ਤੇ ਤਪਸਿਆ ਪਿਆ ਕਰੇ,

ਗਵਨੁ ਕੀਆ ਧਰਤੀ ਭਰਮਾਤਾ ॥
ਤੇ ਉਹ ਚੱਕਰ ਕਟੇ ਅਤੇ ਜ਼ਿਮੀ ਉਤੇ ਭਊਦਾ ਫਿਰੇ।

ਇਕੁ ਖਿਨੁ ਹਿਰਦੈ ਸਾਂਤਿ ਨ ਆਵੈ ਜੋਗੀ ਬਹੁੜਿ ਬਹੁੜਿ ਉਠਿ ਧਾਵੈ ਜੀਉ ॥੩॥
ਫਿਰ ਭੀ ਇਕ ਮੁਹਤ ਲਈ ਭੀ ਠੰਢ-ਚੈਨ ਉਸ ਦੇ ਦਿਲ ਵਿੱਚ ਪ੍ਰਵੇਸ਼ ਨਹੀਂ ਕਰਦੀ ਅਤੇ ਯੋਗੀ ਦਾ ਮਨੂਆ ਖੜਾ ਹੋ ਮੁੜ ਮੁੜ ਕੇ ਦੌੜਦਾ ਰਹਿੰਦਾ ਹੈ।

ਕਰਿ ਕਿਰਪਾ ਮੋਹਿ ਸਾਧੁ ਮਿਲਾਇਆ ॥
ਆਪਣੀ ਮਿਹਰ ਰਾਹੀਂ ਸੁਆਮੀ ਨੇ ਮੈਨੂੰ ਸੰਤ ਨਾਲ ਮਿਲਾ ਦਿਤਾ ਹੈ।

ਮਨੁ ਤਨੁ ਸੀਤਲੁ ਧੀਰਜੁ ਪਾਇਆ ॥
ਮੇਰੀ ਆਤਮਾ ਤੇ ਦੇਹਿ ਠੰਢੇ ਹੋ ਗਏ ਹਨ ਅਤੇ ਮੈਨੂੰ ਹੌਸਲਾ ਪਰਾਪਤ ਹੋ ਗਿਆ ਹੈ।

ਪ੍ਰਭੁ ਅਬਿਨਾਸੀ ਬਸਿਆ ਘਟ ਭੀਤਰਿ ਹਰਿ ਮੰਗਲੁ ਨਾਨਕੁ ਗਾਵੈ ਜੀਉ ॥੪॥੫॥੧੨॥
ਅਮਰ ਸਾਹਿਬ ਨੇ ਮੇਰੇ ਦਿਲ ਅੰਦਰ ਨਿਵਾਸ ਕਰ ਲਿਆ ਹੈ ਅਤੇ ਨਾਨਕ ਵਾਹਿਗੁਰੂ ਦੀ ਉਸਤਤੀ ਗਾਇਨ ਕਰਦਾ ਹੈ।

ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।

ਪਾਰਬ੍ਰਹਮ ਅਪਰੰਪਰ ਦੇਵਾ ॥
ਸ਼੍ਰੇਸ਼ਟ ਸੁਆਮੀ ਹੱਦ ਬੰਨਾ-ਰਹਿਤ, ਪ੍ਰਕਾਸ਼ਵਾਨ, ਪਹੁੰਚ ਤੋਂ ਪਰੇ,

ਅਗਮ ਅਗੋਚਰ ਅਲਖ ਅਭੇਵਾ ॥
ਸੋਚ ਵਿਚਾਰ ਤੋਂ ਉਚੇਰਾ ਆਦ੍ਰਿਸ਼ਟ ਅਤੇ ਭੇਦ-ਰਹਿਤ ਹੈ।

ਦੀਨ ਦਇਆਲ ਗੋਪਾਲ ਗੋਬਿੰਦਾ ਹਰਿ ਧਿਆਵਹੁ ਗੁਰਮੁਖਿ ਗਾਤੀ ਜੀਉ ॥੧॥
ਵਾਹਿਗੁਰੂ ਗਰੀਬਾਂ ਤੇ ਮਿਹਰਬਾਨ, ਸ੍ਰਿਸ਼ਟੀ ਦਾ ਪਾਲਣਹਾਰ ਅਤੇ ਆਲਮ ਦਾ ਮਾਲਕ ਹੈ। ਗੁਰਾਂ ਦੀ ਅਗਵਾਈ ਤਾਬੇ ਉਸ ਦਾ ਅਰਾਧਨ ਕਰਨ ਦੁਆਰਾ ਕਲਿਆਣ ਦੀ ਪਰਾਪਤੀ ਹੁੰਦੀ ਹੈ।

ਗੁਰਮੁਖਿ ਮਧੁਸੂਦਨੁ ਨਿਸਤਾਰੇ ॥
ਗੁਰਾ ਦੇ ਰਾਹੀਂ, ਮਧ ਰਾਖਸ਼ ਨੂੰ ਮਾਰਨ ਵਾਲਾ ਵਾਹਿਗੁਰੂ ਪ੍ਰਾਣੀ ਦਾ ਪਾਰ ਉਤਾਰਾ ਕਰਦਾ ਹੈ।

ਗੁਰਮੁਖਿ ਸੰਗੀ ਕ੍ਰਿਸਨ ਮੁਰਾਰੇ ॥
ਗੁਰਾਂ ਦੀ ਦਇਆ ਦੁਆਰਾ, ਹੰਕਾਰ ਦਾ ਵੈਰੀ ਵਾਹਿਗੁਰੂ ਬੰਦੇ ਦਾ ਸਾਥੀ ਬਣ ਜਾਂਦਾ ਹੈ।

ਦਇਆਲ ਦਮੋਦਰੁ ਗੁਰਮੁਖਿ ਪਾਈਐ ਹੋਰਤੁ ਕਿਤੈ ਨ ਭਾਤੀ ਜੀਉ ॥੨॥
ਗੁਰਾਂ ਦੇ ਵਸੀਲੇ ਦੁਆਰਾ ਪੇਟ ਉਦਾਲੇ ਰੱਸੀ ਵਾਲਾ ਮਿਹਰਬਾਨ ਮਾਲਕ ਪਰਾਪਤ ਹੁੰਦਾ ਹੈ ਅਤੇ ਹੋਰ ਕਿਸੇ ਤਰੀਕੇ ਦੁਆਰਾ ਨਹੀਂ।

ਨਿਰਹਾਰੀ ਕੇਸਵ ਨਿਰਵੈਰਾ ॥
ਨਾਂ ਖਾਣ ਵਾਲਾ, ਸੁੰਦਰ ਵਾਲਾ ਸੰਯੁਕਤ ਅਤੇ ਦੁਸ਼ਮਨੀ-ਰਹਿਤ ਹੇ ਸਾਹਿਬ,

ਕੋਟਿ ਜਨਾ ਜਾ ਕੇ ਪੂਜਹਿ ਪੈਰਾ ॥
ਕ੍ਰੋੜਾ ਹੀ ਬੰਦੇ ਜਿਸ ਦੇ ਪੈਰਾਂ ਦੀ ਉਪਾਸ਼ਨਾ ਕਰਦੇ ਹਨ।

ਗੁਰਮੁਖਿ ਹਿਰਦੈ ਜਾ ਕੈ ਹਰਿ ਹਰਿ ਸੋਈ ਭਗਤੁ ਇਕਾਤੀ ਜੀਉ ॥੩॥
ਕੇਵਲ ਉਹੀ ਅਨਿੰਨ ਸਾਧੂ ਹੈ, ਜਿਸ ਦੇ ਮਨ ਵਿੱਚ ਗੁਰਾਂ ਦੇ ਰਾਹੀਂ ਵਾਹਿਗੁਰੂ ਦਾ ਨਾਮ ਵਸਦਾ ਹੈ।

ਅਮੋਘ ਦਰਸਨ ਬੇਅੰਤ ਅਪਾਰਾ ॥
ਸਦੀਵੀ ਸਫਲ ਹੈ ਦੀਦਾਰ ਅਨੰਤ ਤੇ ਲਾਸਾਨੀ ਸੁਆਮੀ ਦਾ!

ਵਡ ਸਮਰਥੁ ਸਦਾ ਦਾਤਾਰਾ ॥
ਮਾਲਕ ਪਰਮ ਸਰਬ-ਸ਼ਕਤੀਵਾਨ ਅਤੇ ਹਮੇਸ਼ਾਂ ਦਾ ਦੇਣ ਵਾਲਾ ਹੈ।

ਗੁਰਮੁਖਿ ਨਾਮੁ ਜਪੀਐ ਤਿਤੁ ਤਰੀਐ ਗਤਿ ਨਾਨਕ ਵਿਰਲੀ ਜਾਤੀ ਜੀਉ ॥੪॥੬॥੧੩॥
ਗੁਰਾਂ ਦੁਆਰਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਉਸ ਨਾਲ ਇਨਸਾਨ ਪਾਰ ਉਤਰ ਜਾਂਦਾ ਹੈ। ਨਾਨਕ! ਕੋਈ ਟਾਵਾਂ ਹੀ ਪੁਰਸ਼ ਹੈ, ਜੋ ਇਸ ਦਸ਼ਾ ਨੂੰ ਸਮਝਦਾ ਹੈ।

ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।

ਕਹਿਆ ਕਰਣਾ ਦਿਤਾ ਲੈਣਾ ॥
ਜਿਸ ਤਰ੍ਹਾਂ ਤੂੰ ਆਖਦਾ ਹੈਂ ਮੈਂ ਕਰਦਾ ਹਾਂ ਤੇ ਜੋ ਤੂੰ ਦਿੰਦਾ ਹੈ ਮੈਂ ਲੈਂਦਾ ਹਾਂ।

ਗਰੀਬਾ ਅਨਾਥਾ ਤੇਰਾ ਮਾਣਾ ॥
ਮਸਕੀਨ ਤੇ ਨਿਖਸਮੇ ਤੇਰੇ ਉਤੇ ਫਖਰ ਕਰਦੇ ਹਨ।

ਸਭ ਕਿਛੁ ਤੂੰਹੈ ਤੂੰਹੈ ਮੇਰੇ ਪਿਆਰੇ ਤੇਰੀ ਕੁਦਰਤਿ ਕਉ ਬਲਿ ਜਾਈ ਜੀਉ ॥੧॥
ਸਭ ਕੁਝ ਤੂੰ ਹੀ ਹੈ, ਤੂੰ ਹੀ ਹੈਂ ਹੇ ਮੇਰੇ ਪ੍ਰੀਤਮ! ਮੈਂ ਤੇਰੀ ਅਪਾਰ ਸ਼ਕਤੀ ਤੋਂ ਕੁਰਬਾਨ ਜਾਂਦਾ ਹਾਂ।

ਭਾਣੈ ਉਝੜ ਭਾਣੈ ਰਾਹਾ ॥
ਤੇਰੀ ਰਜਾ ਅੰਦਰ ਇਨਸਾਨ ਉਜਾੜ ਵਿੱਚ ਭਟਕਦਾ ਹੈ ਅਤੇ ਤੇਰੀ ਰਜ਼ਾ ਅੰਦਰ ਉਹ ਠੀਕ ਰਸਤਾ ਪਾ ਲੈਂਦਾ ਹੈ।

ਭਾਣੈ ਹਰਿ ਗੁਣ ਗੁਰਮੁਖਿ ਗਾਵਾਹਾ ॥
ਤੇਰੀ ਰਜਾ ਅੰਦਰ ਉਹ ਗੁਰਾਂ ਦੁਆਰਾ ਰੱਬ ਦਾ ਜੱਸ ਗਾਉਂਦਾ ਹੈ।

ਭਾਣੈ ਭਰਮਿ ਭਵੈ ਬਹੁ ਜੂਨੀ ਸਭ ਕਿਛੁ ਤਿਸੈ ਰਜਾਈ ਜੀਉ ॥੨॥
ਤੇਰੀ ਰਜ਼ਾ ਅੰਦਰ ਵਹਿਮ ਦੇ ਸਬੱਬ, ਉਹ ਘਨੇਰੀਆਂ ਜੂਨੀਆਂ ਅੰਦਰ ਭਟਕਦਾ ਹੈ। ਸਾਰਾ ਕੁਛ ਉਸ ਹਾਕਮ ਦੇ ਹੁਕਮ ਤਾਬੇ ਹੀ ਹੁੰਦਾ ਹੈ।

ਨਾ ਕੋ ਮੂਰਖੁ ਨਾ ਕੋ ਸਿਆਣਾ ॥
ਆਪਣੇ ਆਪ, ਨਾਂ ਕੋਈ ਬੇਵਕੂਫ ਹੈ ਤੇ ਨਾਂ ਹੀ ਅਕਲਮੰਦ।

ਵਰਤੈ ਸਭ ਕਿਛੁ ਤੇਰਾ ਭਾਣਾ ॥
ਹਰ ਸਥਾਨ ਅੰਦਰ ਤੇਰੀ ਰਜ਼ਾ ਹੀ ਕਾਰਗਰ ਹੁੰਦੀ ਹੈ।

ਅਗਮ ਅਗੋਚਰ ਬੇਅੰਤ ਅਥਾਹਾ ਤੇਰੀ ਕੀਮਤਿ ਕਹਣੁ ਨ ਜਾਈ ਜੀਉ ॥੩॥
ਤੂੰ ਪਹੁੰਚ ਤੋਂ ਪਰੇ, ਸਮਝ ਸੋਚ ਤੋਂ ਪਰੇਡੇ ਅਨੰਤ ਅਤੇ ਅਗਾਧ ਹੈ। ਤੇਰਾ ਮੁੱਲ ਦਸਿਆ ਨਹੀਂ ਜਾ ਸਕਦਾ, ਹੇ ਮੇਰੇ ਮਾਲਕ!

ਖਾਕੁ ਸੰਤਨ ਕੀ ਦੇਹੁ ਪਿਆਰੇ ॥
ਮੈਨੂੰ ਸਾਧੂਆਂ ਦੇ ਪੈਰਾਂ ਦੀ ਧੁੜ ਪ੍ਰਦਾਨ ਕਰ, ਹੇ ਪ੍ਰੀਤਮ!

ਆਇ ਪਇਆ ਹਰਿ ਤੇਰੈ ਦੁਆਰੈ ॥
ਮੈਂ ਆ ਕੇ ਤੇਰੇ ਬੂਹੇ ਤੇ ਡਿੱਗਾ ਪਿਆ ਹਾਂ, ਹੇ ਵਾਹਿਗੁਰੂ।

ਦਰਸਨੁ ਪੇਖਤ ਮਨੁ ਆਘਾਵੈ ਨਾਨਕ ਮਿਲਣੁ ਸੁਭਾਈ ਜੀਉ ॥੪॥੭॥੧੪॥
ਸੁਆਮੀ ਦਾ ਦੀਦਾਰ ਦੇਖਣ ਦੁਆਰਾ, ਮੇਰੀ ਆਤਮਾ ਧ੍ਰਾਪ ਜਾਂਦੀ ਹੈ, ਹੇ ਨਾਨਕ! ਅਤੇ ਸੁਖੈਨ ਹੀ ਉਸ ਨਾਲ ਮਿਲ ਜਾਂਦੀ ਹੈ।

ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।

ਦੁਖੁ ਤਦੇ ਜਾ ਵਿਸਰਿ ਜਾਵੈ ॥
ਕੇਵਲ ਤਾਂ ਹੀ ਬੰਦਾ ਕਸ਼ਟ ਉਠਾਉਂਦਾ ਹੈ ਜਦ ਉਹ ਰੱਬ ਨੂੰ ਭੁਲਾਉਂਦਾ ਹੈ।

ਭੁਖ ਵਿਆਪੈ ਬਹੁ ਬਿਧਿ ਧਾਵੈ ॥
ਖੁਦਿਆਂ ਦਾ ਸਤਾਇਆ ਹੋਇਆ ਉਹ ਘਨੇਰਿਆਂ ਰਾਹਾਂ ਅੰਦਰ ਦੌੜਦਾ ਹੈ।

ਸਿਮਰਤ ਨਾਮੁ ਸਦਾ ਸੁਹੇਲਾ ਜਿਸੁ ਦੇਵੈ ਦੀਨ ਦਇਆਲਾ ਜੀਉ ॥੧॥
ਨਾਮ ਦਾ ਅਰਾਧਨ ਕਰਨ ਦੁਆਰਾ, ਉਹ ਹਮੇਸ਼ਾਂ ਲਈ ਸੁਖੀ ਹੋ ਜਾਂਦਾ ਹੈ ਕੇਵਲ ਉਹੀ ਨਾਮ ਨੂੰ ਪਾਉਂਦਾ ਹੈ। ਜਿਸ ਨੂੰ ਮਸਕੀਨਾਂ ਤੇ ਰਹਿਮ ਕਰਨ ਵਾਲਾ ਵਾਹਿਗੁਰੂ ਦਿੰਦਾ ਹੈ।

ਸਤਿਗੁਰੁ ਮੇਰਾ ਵਡ ਸਮਰਥਾ ॥
ਮੇਰਾ ਸੱਚਾ ਗੁਰੂ ਸਰਬ-ਸ਼ਕਤੀਵਾਨ ਹੈ।

copyright GurbaniShare.com all right reserved. Email:-